29 C
Delhi
Friday, April 19, 2024
spot_img
spot_img

ਦਿੱਲੀ ਚੋਣਾਂ ਲਈ ਹਾਲੇ ਆ ਰਿੜ੍ਹੀ ਗੱਡੀ, ਹਾਰ-ਜਿੱਤ ਦੀ ਬਹਿਸ ਪਈ ਚੱਲ ਬੇਲੀ

ਅੱਜ-ਨਾਮਾ

ਦਿੱਲੀ ਚੋਣਾਂ ਲਈ ਹਾਲੇ ਆ ਰਿੜ੍ਹੀ ਗੱਡੀ,
ਹਾਰ-ਜਿੱਤ ਦੀ ਬਹਿਸ ਪਈ ਚੱਲ ਬੇਲੀ।

ਕੁਝ ਤਾਂ ਮੋਦੀ-ਚਾਲੀਸਾ ਨੇ ਪੜ੍ਹਨ ਵਾਲੇ,
ਗਲੀ-ਗਲੀ ਖੜਕਾਉਂਦੇ ਈ ਟੱਲ ਬੇਲੀ।

ਕੇਜਰੀਵਾਲ ਦੀ ਤਰਫ ਵੀ ਘੱਟ ਨਹੀਓਂ,
ਪੱਕੇ ਭਗਤ ਕਈ ਉਹਦੇ ਵੀ ਵੱਲ ਬੇਲੀ।

ਪੱਕਾ ਬੱਝ ਗਿਆ ਜੀਹਦੇ ਵੀ ਨਾਲ ਕੋਈ,
ਕਰਦਾ ਓਸੇ ਦੀ ਰਹਿੰਦਾ ਈ ਗੱਲ ਬੇਲੀ।

ਪੁਰਾਣੀ ਸਾਰਿਆਂ ਤੋਂ ਜਿਹੜੀ ਪਾਰਟੀ ਆ,
ਉਸ ਦੀ ਗੱਡੀ ਨਾ ਰਹੀ ਹੈ ਖਿਸਕ ਬੇਲੀ।

ਟਿਕਟ ਮੰਗਣ ਵੀ ਬਹੁਤੇ ਨਾ ਜਾਣ ਆਗੂ,
ਡਰਦੇ ਲੀਡਰ ਆ ਲੈਣ ਤੋਂ ਰਿਸਕ ਬੇਲੀ।

-ਤੀਸ ਮਾਰ ਖਾਂ

13 ਜਨਵਰੀ, 2020

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION