37.8 C
Delhi
Thursday, April 25, 2024
spot_img
spot_img

ਦਿੱਲੀ ਗੁਰਦੁਆਰਾ ਕਮੇਟੀ ਸ਼ੁਰੂ ਕਰੇਗੀ ਦੁਨੀਆਂ ਦੀ ਸਭ ਤੋਂ ਸਸਤੀ ਐਮ ਆਰ ਆਈ ਤੇ ਡਾਇਲਸਿਸ ਦੀ ਸਹੂਲਤ: ਸਿਰਸਾ

ਯੈੱਸ ਪੰਜਾਬ
ਨਵੀਂ ਦਿੱਲੀ, 27 ਜਨਵਰੀ, 2021 –
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਗੁਰੂ ਹਰਿਕ੍ਰਿਸ਼ਨ ਪੋਲੀਕਲੀਨਿਕ ਵਿਚ ਦੁਨੀਆਂ ਦੀ ਸਭ ਤੋਂ ਸਸਤੀ ਐਮ ਆਰ ਆਈ ਅਤੇ ਡਾਇਲਸਿਸ ਦੀ ਸਹੂਲਤ ਸ਼ੁਰੂ ਕੀਤੀ ਜਾ ਰਹੀ ਹੈ।

ਇਸ ਗੱਲ ਦੀ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਇਹ ਸਹੂਲਤ ਇਸ ਸਾਲ 15 ਫਰਵਰੀ ਤੱਕ ਸ਼ੁਰੂ ਹੋ ਜਾਵੇਗੀ। ਉਹਨਾਂ ਦੱਸਿਆ ਕਿ ਦੁਨੀਆਂ ਦੀ ਬੇਹਤਰੀਨ ਤੇ ਆਲਾ ਮਿਆਰੀ ਕਵਾਲਟੀ ਦੀਆਂ ਚਾਰ ਡਾਇਲਸਿਸ ਮਸ਼ੀਨਾਂ, ਇਕ ਐਮ ਆਰ ਆਈ, ਐਕਸ ਰੇਅ ਤੇ ਅਲਟਰਾ ਸਾਊਂਡ ਮਸ਼ੀਨਾ ਪੋਲੀਕਲੀਨਿਕ ਵਿਚ ਲਗਾਈਆਂ ਜਾ ਰਹੀਆਂ ਹਨ।

ਉਹਨਾਂ ਕਿਹਾ ਕਿ ਮਸ਼ੀਨਾਂ ਇਸ ਵੇਲੇ ਫਿੱਟ ਹੋ ਰਹੀਆਂ ਹਨ ਅਤੇ ਜਲਦੀ ਹੀ ਅਸੀਂ ਦੁਨੀਆਂ ਦੀਸਭ ਤੋਂ ਸਸਤੀ ਡਾਇਗਨੋਸਟਿਕ ਸਹੂਲਤ ਸ਼ੁਰੂ ਕਰ ਦਿਆਂਗੇ। ਉਹਨਾਂ ਕਿਹਾ ਕਿ ਇਥੇ ਇਕ ਵਾਰ ਡਾਇਲਸਿਸ 600 ਰੁਪਏ ਵਿਚ ਕਰਵਾਇਆ ਜਾ ਸਕੇਗਾ ਜਦਕਿ ਐਮ ਆਰ ਆਈ ਸਿਰਫ 50 ਰੁਪਏ ਵਿਚ ਕਰਵਾਈ ਜਾ ਸਕੇਗੀ। ਇਹਨਾਂ ਤੋਂ ਇਲਾਵਾ ਇਥੇ ਸੀ ਟੀ ਸਕੈਨ ਤੇ ਡਿਜੀਟਲ ਐਕਸਰੇਅ ਦੀ ਸਹੂਲਤ ਵੀ ਹੋਵੇਗੀ ਜਿਸਦਾ ਲੋੜਵੰਦ ਮਰੀਜ਼ ਫਾਇਦਾ ਲੈ ਸਕਣਗੇ।

ਉਹਨਾਂ ਦੱਸਿਆ ਕਿ ਹਸਪਤਾਲ ਲਈ 6 ਕਰੋੜ ਰੁਪਏ ਤੋਂ ਵੱਧ ਲਾਗਤ ਵਾਲੀਆਂ ਮਸ਼ੀਨਾਂ ਆ ਗਈਆਂ ਹਨ। ਉਹਨਾਂ ਦੱਸਿਆ ਕਿ ਚਾਰ ਡਾਇਲਸਿਸ ਮਸ਼ੀਨਾਂ ਹਨ, ਇਕ ਅਲਟਰਾਸਾਉਂਡ, ਐਕਸ ਰੇਅ ਅਤੇ ਐਮ ਆਰ ਆਈ ਦੀ ਮਸ਼ੀਨਹੈ। ਉਹਨਾਂ ਕਿਹਾ ਕਿ ਸਮਾਜ ਦੇ ਕਮਜ਼ੋਰ ਵਰਗਾਂ ਲਈ ਐਕਸਰੇਅ ਦੀ ਸਹੂਲਤ ਵੀ ਹੋਵੇਗੀ ਜਦਕਿ ਅਲਟਰਾਸਾਉਂਡ ਸਿਰਫ 150 ਰੁਪਏ ਵਿਚ ਕਰਵਾਇਆ ਜਾ ਸਕੇਗਾ।

ਉਹਨਾਂ ਇਹ ਵੀ ਦੱਸਿਆ ਕਿ ਨੇੜਲੇ ਭਵਿੱਖ ਵਿਚ ਇਥੇ ਕੈਂਸਰ ਦੇ ਟੈਸਟ ਵੀ ਸ਼ੁਰੂ ਕੀਤੇ ਜਾਣਗੇ । ਉਹਨਾਂ ਕਿਹਾ ਕਿ ਇਸ ਪੋਲੀਕਲੀਨਿਕ ਵਿਚ ਕੋਈ ਵੀ ਵਿਅਕਤੀ ਧਰਮ ਜਾਂ ਜਾਤ ਪਾਤ ਦੇ ਵਿਤਕਰੇ ਤੋਂ ਬਗੈਰ ਆਪਣੇ ਟੈਸਟ ਕਰਵਾ ਸਕੇਗਾ ਕਿਉਂਕਿ ਗੁਰਦੁਆਰਾ ਕਮੇਟੀ ਸਿੱਖ ਗੁਰੂ ਸਾਹਿਬਾਨ ਵੱਲੋਂ ਦਰਸਾਏ ਮਾਰਗ ‘ਤੇ ਚਲਦਿਆਂ ਕਿਸੇ ਵੀ ਤਰੀਕੇ ਦਾ ਸਮਾਜਿਕ ਵਿਤਕਰੇ ਦੇ ਪੂਰੀ ਤਰ੍ਹਾਂ ਖਿਲਾਫ ਹੈ।

ਉਹਨਾਂ ਕਿਹਾ ਕਿ ਸਹੂਲਤ ਨੁੰ ਚਲਾਉਣ ਲਈ ਡਾਕਟਰਾਂ ਦੀ ਕਮੇਟੀ ਗਠਿਤ ਕੀਤੀ ਗਈ ਹੈ ਜੋ ਕੌਮੀ ਰਾਜਧਾਨੀ ਦੇ ਲੋਕਾਂ ਲਈ ਇਹ ਸਹੂਲਤ ਸੁਚੱਜੇ ਢੰਗ ਨਾਲ ਚਲਾਈ ਜਾ ਸਕੇ।

ਯਾਦ ਰਹੇ ਕਿ ਦਿੱਲੀ ਗੁਰਦੁਆਰਾ ਕਮੇਟੀ ਨੇ ਇਸ ਤੋਂ ਪਹਿਲਾਂ ਦਿੱਲੀ ਵਿਚ ਬਾਲਾ ਪ੍ਰੀਤਮ ਦਵਾਖਾਨੇ ਖੋਲ੍ਹੇ ਹਨ ਜਿਥੇ ਆਮ ਬਜ਼ਾਰ ਨਾਲੋਂ 10 ਤੋਂ 90 ਫੀਸਦੀ ਤੱਕ ਦਵਾਈਆਂ ਸਸਤੀਆਂ ਮਿਲਦੀਆਂ ਹਨ। ਇਸਦੀਆਂ ਤਿੰਨ ਸ਼ਾਖ਼ਾਵਾਂ ਖੁੱਲ੍ਹ ਚੁੱਕੀਆਂ ਹਨ ਜਦਕਿ ਦਿੱਲੀ ਦੇ ਹਰ ਇਲਾਕੇ ਵਿਚ ਇਹ ਦਵਾਖਾਨੇ ਖੋਲ੍ਹੱਣ ਦੀ ਯੋਜਨਾ ਹੈ।

ਇਥੇ ਇਹ ਵੀ ਜ਼ਿਕਰਯੋਗ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਨੇ ਕੋਰੋਨਾ ਸੰਕਟ ਵੇਲੇ ਦਿੱਲੀ ਦੇ ਲੋਕਾਂ ਲਈ ਮੁਫਤ ਐਂਬੂਲੈਂਸ ਸੇਵਾ ਉਪਲਬਧ ਕਰਵਾਈ ਸੀ ਤੇ ਰੋਜ਼ਾਨਾ 2 ਲੱਖ ਤੋਂ ਵਧੇਰੇ ਲੋਕਾਂ ਨੁੰ ਲੰਗਰ ਛਕਾਇਆ ਜਾਂਦਾ ਰਿਹਾ ਹੈ। ਇਸ ਵੇਲੇ ਕਮੇਟੀ ਦਿੱਲੀ ਦੇ ਬਾਰਡਰਾਂ ‘ਤੇ ਡਟੇ ਕਿਸਾਨਾਂ ਦੀ ਸੇਵਾ ਵਿਚ ਜੁਟੀ ਹੋਈ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION