28.1 C
Delhi
Thursday, March 28, 2024
spot_img
spot_img

ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਸੋਨੇ ਦੀ ਪਾਲਕੀ ਗੁਰਦੁਆਰਾ ਨਾਨਕ ਪਿਆਊ ਵਿਖੇ ਸੁਸ਼ੋਭਿਤ

ਨਵੀਂ ਦਿੱਲੀ, 7 ਨਵਬੰਰ, 2019:

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਦੇ ਸਹਿਯੋਗ ਨਾਲ ਤਿਆਰ ਕਰਵਾਈ ਪਾਲਕੀ ਗੁਰਦੁਆਰਾ ਨਾਨਕ ਪਿਆਊ ਸਾਹਿਬ ਵਿਖੇ ਸੁਸ਼ੋਭਿਤ ਕਰ ਦਿੱਤੀ ਗਈ ਹੈ। ਅੱਜ ਇਥੇ ਗੁਰਦੁਆਰਾ ਸਾਹਿਬ ਦੇ ਹਾਲ ਦਾ ਨਵੀਨੀਕਰਨ ਉਪਰੰਤ, ਪਾਰਕਿੰਗ ਅਤੇ ਜੋੜੇ ਘਰ ਦਾ ਉਦਘਾਟਨ ਪੂਰਨ ਗੁਰ ਮਰਿਆਦਾ ਅਨੁਸਾਰ ਕੀਤਾ ਗਿਆ।

ਇਸ ਮੌਕੇ ਹਾਜ਼ਰ ਸੰਗਤ ਨੂੰ ਸੰਬੋਧਨ ਕਰਦਿਆਂ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ੍ਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਇਹ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਚਰਨ ਛੋਹ ਪ੍ਰਾਪਤ ਅਸਥਾਨ ਹੈ।

ਉਹਨਾਂ ਕਿਹਾ ਕਿ ਅੱਜ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸਾਰੀ ਦੁਨੀਆਂ ਵਿਚ ਮਨਾਇਆ ਜਾ ਰਿਹਾ ਹੈ ਅਤੇ ਸਿਰਫ ਸਿੱਖ ਹੀ ਨਹੀਂ ਬਲਕਿ ਨਾਨਕ ਨਾਮ ਲੇਵਾ ਸੇਵਾ ਪੂਰੀ ਦੁਨੀਆਂ ਦੇ ਅੰਦਰ ਇਹ ਗੁਰਪੁਰਬ ਮਨਾ ਰਹੀ ਹੈ। ਉਹਨਾਂ ਕਿਹਾ ਕਿ ਇਹ ਸਾਡੀ ਖੁਸ਼ਕਿਸਮਤੀ ਹੈ ਕਿ ਸਾਡੇ ਜੀਵਨ ਵਿਚ ਇਸ ਤੋਂ ਚੰਗਾ ਸਮਾਂ ਨਹੀਂ ਆ ਸਕਦਾ ਜਦੋਂ ਅਸੀਂ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਅਸੀਂ ਮਨਾ ਰਹੇ ਹਾਂ।

ਉਹਨਾਂ ਕਿਹਾ ਕਿ ਦੁਨੀਆਂ ਦੇ ਅੰਦਰ ਵੱਡੇ ਵੱਡੇ ਪੀਰ ਪੈਗਾਬੰਰ ਆਏ ਪਰ ਪਿਛਲੇ 50 ਸਾਲਾਂ ਵਿਚ ਇਕ ਵੀ ਅਜਿਹਾ ਸਮਾਗਮ ਨਹੀਂ ਨਜ਼ਰ ਆਇਆ ਜਦੋਂ ਸਾਰੀ ਦੁਨੀਆਂ ਵਿਚ ਵੱਖ ਵੱਖ ਦੇਸ਼ਾਂ ਦੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਨੇ ਗੁਰੂ ਨਾਨਕ ਦੇਵ ਜੀ ਅੱਗੇ ਅਕੀਦਤ ਪੇਸ਼ ਕੀਤੀ ਹੋਵੇ।

ਸ੍ਰੀ ਸਿਰਸਾ ਨੇ ਕਿਹਾ ਕਿ ਇਸ ਪ੍ਰਕਾਸ਼ ਪੁਰਬ ‘ਤੇ ਸਭ ਤੋਂ ਵੱਡਾ ਤੋਹਫਾ ਕਰਤਾਰਪੁਰ ਸਾਹਿਬ ਲਾਂਘਾ ਹੈ ਜਿਸਦੀ ਚਰਚਾ ਰਹਿੰਦੀ ਦੁਨੀਆਂ ਤੱਕ ਹੋਵੇਗੀ। ਉਹਨਾਂ ਕਿਹਾ ਕਿ ਅਸੀਂ ਦੇਸ਼ ਵਿਚ 2 ਫੀਸਦੀ ਤੇ ਦੁਨੀਆਂ ਵਿਚ 1 ਫੀਸਦੀ ਤੋਂ ਵੀ ਘੱਟ ਹਾਂ ਪਰ ਇਸ ਪ੍ਰਕਾਸ਼ ਪੁਰਬ ‘ਤੇ ਬਣੇ ਕਰਤਾਰਪੁਰ ਸਾਹਿਬ ਲਾਂਘੇ ਦੀ ਮਹੱਤਤਾ ਇੰਨੀ ਹੈ ਕਿ ਦੁਨੀਆਂ ਦੇ ਹਰ ਮੁਲਕ ਦਾ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਉਸਦੀ ਗੱਲ ਕਰ ਰਿਹਾ ਹੈ।

ਉਹਨਾਂ ਕਿਹਾ ਕਿ ਜਦੋਂ 9 ਨਵੰਬਰ ਨੂੰ ਲਾਂਘੇ ਦਾ ਉਦਘਾਟਨ ਹੋਵੇਗਾ ਤਾਂ ਸਾਰੀ ਦੁਨੀਆਂ ਦੇ ਚੈਨਲ ਇਸਦੀ ਚਰਚਾ ਕਰ ਰਹੇ ਹੋਣਗੇ। ਉਹਨਾਂ ਕਿਹ ਕਿ ਅਜਿਹਾ ਇਸ ਲਈ ਨਹੀਂ ਕਿ ਇਹ ਸਰਕਾਰਾਂ ਕਰ ਰਹੀਆਂ ਬਲਕਿ ਇਸ ਲਈ ਕਿ ਇਹ ਗੁਰੂ ਨਾਨਕ ਦੇਵ ਜੀ ਦੇ ਘਰ ਦੀ ਵਡਿਆਈ ਹੈ।

ਸ੍ਰੀ ਸਿਰਸਾ ਨੇ ਕਿਹਾ ਕਿ ਦੁਨੀਆਂ ਵਿਚ ਵੱਖ ਵੱਖ ਧਰਮਾਂ ਦੇ ਲੋਕੀਂ ਗੁਰੂ ਸਾਹਿਬ ਦਾ ਨਾਮ ਜੱਪ ਰਹੇ ਹਨ। ਉਹਨਾਂ ਕਿਹਾ ਕਿ ਅਸੀਂ ਯਤਨ ਕਰੀਏ ਕਿ ਜਿਨਾਂ ਕੋਲ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਤੇ ਉਪਦੇਸ਼ ਨਹੀਂ ਪੁੱਜਾ, ਉਹਨਾਂ ਕੋਲ ਪਹੁੰਚਾਇਆ ਜਾ ਸਕੇ। ਇਸ ਵਾਸਤੇ ਦਿੱਲੀ ਗੁਰਦੁਆਰਾ ਕਮੇਟੀ ਯਤਨਸ਼ੀਲ ਹੈ ਤੇ ਸੰਗਤ ਦਾ ਵਡਮੁੱਲਾ ਸਹਿਯੋਗ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਸੰਵਾਦ ਰਚਾਉਣ ਦਾ ਸੰਦੇਸ਼ ਦਿੱਤਾ ਸੀ ਤੇ ਸਾਨੂੰ ਇਸ ਰਾਹ ‘ਤੇ ਚੱਲਣਾ ਚਾਹੀਦਾ ਹੈ।

ਸ੍ਰੀ ਸਿਰਸਾ ਨੇ ਕਿਹਾ ਕਿ ਮਾਇਆ ਬਹੁਤ ਦੁਨੀਆਂ ਕੋਲ ਹੈ ਪਰ ਅਕਾਲ ਪੁਰਖ ਸਿਰਫ ਉਹਨਾਂ ਕੋਲੋਂ ਹੀ ਸੇਵਾ ਲੈਂਦਾ ਹੈ ਜਿਹਨਾਂ ਨੂੰ ਯੋਗ ਸਮਝਦਾ ਹੈ। ਉਹਨਾਂ ਕਿਹਾ ਕਿ ਜਿਹਨਾਂ ਸੰਗਤਾਂ ਨੇ ਇਸ ਵਾਸਤੇ ਯੋਗਦਾਨ ਪਾਇਆ, ਅਸੀਂ ਉਹਨਾਂ ਅੱਗੇ ਸੀਸ ਝੁਕਾਉਂਦੇ ਹਾਂ ਤੇ ਸੰਗਤ ਦਾ ਧੰਨਵਾਦ ਕਰਦੇ ਹਨ।

ਉਹਨਾਂ ਇਹ ਵੀ ਅਪੀਲ ਕੀਤੀ ਕਿ 11 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਜਾਵੇਗਾ ਜਿਸ ਵਿਚ ਵੱਧ ਤੋਂ ਵੱਧ ਗਿਣਤੀ ਹਾਜ਼ਰੀ ਲੁਆਵੇ। ਉਹਨਾਂ ਦੱਸਿਆ ਕਿ 12 ਤਾਰੀਕ ਨੂੰ ਦਿੱਲੀ ਦੇ ਹਰ ਗੁਰਦੁਆਰਾ ਸਾਹਿਬ ਦੇ ਅੰਦਰ ਵੱਡੇ ਸਮਾਗਮ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ 9, 10 ਅਤੇ 11 ਤਾਰੀਕ ਨੂੰ ਵੀ ਕੀਰਤਨ ਦਰਬਾਰ ਸਜਾਏ ਜਾਣਗੇ।

ਉਹਨਾਂ ਨੇ ਬਾਬਾ ਬਚਨ ਸਿੰਘ, ਬਾਬਾ ਮਹਿੰਦਰ ਸਿੰਘ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਦਾ ਧੰਨਵਾਦ ਕੀਤਾ ਜਿਹਨਾਂ ਨੇ ਇਥੇ ਹਾਲ ਦਾ ਨਵੀਨੀਕਰਨ ਕੀਤਾ ਤੇ ਪਾਲਕੀ ਦੀ ਸੇਵਾ ਕੀਤੀ।

ਇਸ ਮੌਕੇ ਸ੍ਰ ਹਰਮੀਤ ਸਿੰਘ ਕਾਲਕਾ ਜਨਰਲ ਸਕੱਤਰ ਨੇ ਇਸ ਮੌਕੇ ਸੰਬੋਧਨ ਕਰਦਿਆਂ ਆਖਿਆ ਕਿ ਗੁਰਦੁਆਰਾ ਨਾਨਕ ਪਿਆਊ ਦੇ ਹਾਲ ਦਾ ਬਹੁਤ ਵਧੀਆ ਸੁੰਦਰੀਕਰਨ ਕੀਤਾ ਗਿਆ, ਪਾਰਕਿੰਗ ਬੇਸਮੈਂਟ ਬਣਾਈ ਗਈ ਅਤੇ ਜੋੜੇਘਰ ਦਾ ਨਵੀਨੀਕਰਨ ਕੀਤਾ ਗਿਆ ਤੇ ਇਹ ਸਾਰੇ ਕਾਰਜ ਸੰਗਤ ਦੇ ਸਹਿਯੋਗ ਨਾਲ ਹੀ ਸੰਪੂਰਨ ਹੋਏ ਹਨ। ਉਹਨਾਂ ਨੇ ਸੰਗਤ ਨੂੰ 550 ਸਾਲਾ ਪ੍ਰਕਾਸ ਪੁਰਬ ਸਮਾਗਮਾਂ ਵਿਚ ਵੱਧ ਚੜ ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION