35.1 C
Delhi
Thursday, March 28, 2024
spot_img
spot_img

ਦਿੱਲੀ ਕਮੇਟੀ ਵੱਲੋਂ ਲੋੜਵੰਦਾਂ ਲਈ ਮੁੜ ਲੰਗਰ ਸੇਵਾ ਸ਼ੁਰੂ ਕਰਨ ਦਾ ਐਲਾਨ, ਕਾਲਕਾ ਵੱਲੋਂ ਹੈਲਪਲਾਈਨ ਨੰਬਰ ਜਾਰੀ

ਯੈੱਸ ਪੰਜਾਬ
ਨਵੀਂ ਦਿੱਲੀ, 19 ਅਪ੍ਰੈਲ, 2021 –
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੋਰੋਨਾ ਲਾਕ ਡਾਊਨ ਨੁੰ ਵੇਖਦਿਆਂ ਲੋੜਵੰਦਾਂ ਲਈ ਮੁੜ ਤੋਂ ਲੰਗਰ ਸੇਵਾ ਸ਼ੁਰੂ ਕਰਨ, ਕੋਰੋਨਾ ਪੀੜਤਾਂ ਦੇ ਪਰਿਵਾਰਾਂ ਨੁੰ ਤਿੰਨ ਟਾਈਮ ਦਾ ਲੰਗਰ ਭੇਜਣ ਅਤੇ ਬਾਲਾ ਸਾਹਿਬ ਹਸਪਤਾਲ ਦੇ ਇਕ ਹਿੱਸੇ ਸਮੇਤ ਗੁਰਦੁਆਰਾ ਸਾਹਿਬਾਨ ਦੀਆਂ ਸਰਾਵਾਂ ਤੇ ਲੰਗਰ ਹਾਲਾਂ ਸਮੇਤ ਵੱਡੇ ਹਾਲ ਕੋਰੋਨਾ ਲਈ ਕੋਵਿਡ ਕੇਅਰ ਸੈਂਟਰ ਤੇ ਇਕਾਂਤਵਾਸ ਘਰ ਵਜੋਂ ਵਰਤਣ ਦੀ ਪੇਸ਼ਕਸ਼ ਕੀਤੀ ਹੈ।
ਅੱਜ ਇਥੇ ਅਕਾਲੀ ਦਲ ਦਫਤਰ ਵਿਚ ਸੱਦੀ ਇਕ ਪ੍ਰੈਸ ਕਾਨਫਰੰਸ ਵਿਚ ਦੌਰਾਨ ਸ਼ੋ੍ਰਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਜਿਹੜੇ ਪਰਿਵਾਰ ਦੇ ਸਾਰੇ ਜੀਅ ਕੋਰੋਨਾ ਦੀ ਲਪੇਟ ਵਿਚ ਆਏ ਹਨ ਤੇ ਉਹ ਰੋਟੀ ਤੋਂ ਵੀ ਮੁਥਾਜ ਹਨ,ਉਹ ਦਿੱਲੀ ਗੁਰਦੁਆਰਾ ਕਮੇਟੀ ਦੀ ਹੈਲਪਲਾਈਨ ’ਤੇਸੰਪਰਕ ਕਰਨ ਤਾਂ ਕਮੇਟੀ ਦੀ ਟੀਮ ਅਜਿਹੇ ਪਰਿਵਾਰਾਂ ਨੁੰ ਤਿੰਨਟਾਈਮ ਦੀ ਰੋਟੀ ਪਹੁੰਚਾਏਗੀ।ਇਸ ਤੋਂਇਲਾਵਾ ਜੋ ਵੀਹੋਰ ਲੜ ਪਈ, ਉਸ ਲਈ ਵੀ ਸਹਾਇਤਾ ਕਰੇਗੀ।
ਸ੍ਰੀ ਕਾਲਕਾ ਨੇ ਦੱਸਿਆ ਕਿ ਕਮੇਟੀ ਨੇ ਦਿੱਲੀ ਸਰਕਾਰ ਨੂੰ ਇਹ ਵੀ ਪੇਸ਼ਕਸ਼ ਕੀਤੀ ਹੈ ਕਿ ਉਹ ਬਾਲਾ ਸਾਹਿਬ ਹਸਪਤਾਲ ਦਾ ਹਿੱਸੇ ਜਿਸ ਵਿਚ 40 ਬੈਡ ਹਨ ਨੁੰ ਕੋਰੋਨਾ ਕੇਅਰ ਸੈਂਟਰ ਬਣਾਉਣ ਲਈ ਤਿਆਰ ਹੈ। ਇਸਦੇ ਨਾਲ ਗੁਰਦੁਆਰਾ ਰਕਾਬਗੰਜ ਸਾਹਿਬ ਕੰਪਲੈਕਸ ਵਿਚ ਗੁਰੂ ਅਰਜਨ ਦੇਵ ਜੀ ਸਰਾਂ ਤੇ ਇਸ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਤੇ ਹੋਰ ਵੱਡੇ ਹਾਲਾਂ ਨੂੰ ਇਕਾਂਤਵਾਸ ਕੇਂਦਰਾਂ ਵਿਚ ਤਬਦੀਲ ਕਰ ਕੇ ਸਰਕਾਰ ਨੁੰ ਹਰਸਹਿਯੋਗ ਦੇਣ ਲਈ ਤਿਆਰ ਹੈ। ਉਹਨਾਂ ਦੱਸਿਆ ਕਿ ਬਾਲਾ ਸਾਹਿਬ ਹਸਪਤਾਲ ਦੇ ਅਜਿਹੇ ਕੋਰੋਨਾ ਕੇਅਰ ਸੈਂਟਰ ਵਿਚ ਆਕਸੀਜਨ ਦੀ ਸਪਲਾਈ ਵੀ ਦਿੱਲੀ ਗੁਰਦੁਆਰਾ ਕਮੇਟੀ ਆਪ ਕਰੇਗੀ।
ਸ੍ਰੀ ਕਾਲਕਾ ਨੇ ਕਿਹਾ ਕਿ ਇਸ ਤੋਂ ਇਲਾਵਾ ਅਸੀਂ ਇਸ ਮਹਾਂਮਾਰੀਦੇ ਟਾਕਰੇ ਲਈ ਸਰਕਾਰ ਨੁੰ ਹਰ ਸਹਿਯੋਗ ਦੇਣ ਲਈ ਤਿਆਰ ਹਾਂ।
ਉਹਨਾਂ ਨੇ ਇਸ ਮੌਕੇ ਹੈਲਪਲਾਈਨ ਨੰਬਰ 98119-14050, 98101-83038, 99530-86923, 93125-21855 ਅਤੇ 99900-33655 ਵੀ ਜਾਰੀ ਕੀਤੇ ਜਿਸ ’ਤੇ ਕੋਰੋਨਾ ਪੀੜਤ ਪਰਿਵਾਰ ਰਾਬਤ ਕਾਇਮ ਕਰ ਕੇ ਸਹਾਇਤਾ ਪ੍ਰਾਪਤ ਕਰ ਸਕਦੇ ਹਨ।
ਇਸ ਦੌਰਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਪਹਿਲਾਂ ਦੀ ਤਰਾਂ ਗੁਰਦੁਆਰਾ ਬੰਗਲਾ ਸਾਹਿਬ ਤੇ ਹੋਰਗੁਰਧਾਮਾਂ ਤੋਂ ਲੰਗਰ ਸੇਵਾ ਮੁੜ ਸ਼ੁਰੂ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਹਰ ਲੋੜਵੰਦ ਨੂੰ ਲੰਗਰ ਛਕਾਇਆ ਜਾਵੇਗਾ ਤੇ ਕਮੇਟੀ ਦੇ ਲੰਗਰ ਹਾਲ ਤੇ ਹੋਰ ਗੈਸਟ ਹਾਲ ਵੀ ਹਸਪਤਾਲਾਂ ਵਿਚ ਤਬਦੀਲ ਕੀਤੇ ਜਾਣਗੇ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION