37.8 C
Delhi
Friday, April 19, 2024
spot_img
spot_img

ਦਿੱਲੀ ਕਮੇਟੀ ਦੇ ਯਤਨਾਂ ਸਦਕਾ ਹਾਈ ਕੋਰਟ ਨੇ ਸੱਜਣ ਕੁਮਾਰ ਦੀ ਜ਼ਮਾਨਤ ’ਤੇ ਰੋਕ ਲਗਾਈ: ਹਰਮੀਤ ਸਿੰਘ ਕਾਲਕਾ, ਜਗਦੀਪ ਸਿੰਘ ਕਾਹਲੋਂ

ਯੈੱਸ ਪੰਜਾਬ
ਨਵੀਂ ਦਿੱਲੀ, 6 ਜੁਲਾਈ, 2022 –
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਹੈ ਕਿ ਦਿੱਲੀ ਹਾਈ ਕੋਰਟ ਨੇ ਸਰਸਵਤੀ ਵਿਹਾਰ ਪੁਲਿਸ ਥਾਣੇ ਵਿਚ ਦਰਜ ਕਤਲ ਦੇ ਮਾਮਲੇ ਵਿਚ ਹੇਠਲੀ ਅਦਾਲਤ ਵੱਲੋਂ ਸੱਜਣ ਕੁਮਾਰ ਨੁੰ ਦਿੱਤੀ ਜ਼ਮਾਨਤ ’ਤੇ ਰੋਕ ਲਗਾ ਦਿੱਤੀ ਹੈ ਤੇ ਇਹ ਕਾਰਵਾਈ ਦਿੱਲੀ ਗੁਰਦੁਆਰਾ ਕਮੇਟੀ ਨੂੰ ਬਦਨਾਮ ਕਰਨ ਤੇ ਘਟੀਆ ਸਿਆਸਤ ਕਰਨ ਵਾਲੇ ਸਰਨਾ ਭਰਾਵਾਂ ਤੇ ਮਨਜੀਤ ਸਿੰਘ ਜੀ ਕੇ ਦੇ ਮੂੰਹ ’ਤੇ ਕਰਾਰੀ ਚਪੇੜ ਹੈ।

ਅੱਜ ਇਥੇ ਦਿੱਲੀ ਗੁਰਦੁਆਰਾ ਕਮੇਟੀ ਦੇ ਹੋਰ ਅਹੁਦੇਦਾਰਾਂ ਤੇ ਮੈਂਬਰਾਂ ਦੇ ਨਾਲ ਮਿਲ ਕੇ ਇਕ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ 27 ਅਪ੍ਰੈਲ ਨੂੰ ਹੇਠਲੀ ਅਦਾਲਤ ਵਿਚ ਸੁਣਵਾਈ ਵੇਲੇ ਦਿੱਲੀ ਗੁਰਦੁਆਰਾ ਕਮੇਟੀ ਕੇਸ ਦੀ ਪੈਰਵੀ ਨਹੀਂ ਕਰ ਸਕੀ ਸੀ ਕਿਉਂਕਿ ਉਸ ਕਤਲ ਹੋਏ ਜਸਵੰਤ ਸਿੰਘ ਤੇ ਉਹਨਾਂ ਦੇ ਪੁੱਤਰ ਤਰੁਣਦੀਪ ਦੇ ਪਰਿਵਾਰ ਦਾ ਵਕਾਲਤਨਾਮਾ ਨਹੀਂ ਸੀ।

ਇਸ ਮਗਰੋਂ ਕਮੇਟੀ ਦੇ ਪ੍ਰਤੀਨਿਧਾਂ ਨੇ ਪੀੜਤ ਪਰਿਵਾਰ ਨਾਲ ਰਾਬਤਾ ਕਾਇਮ ਕਰ ਕੇ ਉਹਨਾਂ ਨੂੰ ਬੇਨਤੀ ਕੀਤੀ ਕਿ ਇਨਸਾਫ ਲੈਣ ਲਈ ਸਾਨੂੰ ਵਕਾਲਤਨਾਮਾ ਜ਼ਰੂਰ ਦਿਓ ਤਾਂ ਉਹਨਾਂ ਵਕਾਲਤਨਾਮਾ ਦਿੱਤਾ ਜਿਸ ਮਗਰੋਂ ਕਮੇਟੀ ਦੇ ਵਕੀਲ ਗੁਰਬਖ਼ਸ਼ ਸਿੰਘ ਨੇ ਅਤੇ ਐਸ ਆਈ ਟੀ ਨੇ ਇਸ ਮਾਮਲੇ ਵਿਚ ਦਿੱਲੀ ਹਾਈ ਕੋਰਟ ਵਿਚ ਜ਼ਮਾਨਤ ਖਿਲਾਫ ਅਪੀਲ ਦਾਇਰ ਕੀਤੀ ਤੇ ਲੰਘੇ ਕੱਲ ਦਿੱਲੀ ਹਾਈ ਕੋਰਟ ਨੇ ਦਲੀਲਾਂ ਦੀ ਸੁਣਵਾਈ ਮਗਰੋਂ ਸੱਜਣ ਕੁਮਾਰ ਦੀ ਜ਼ਮਾਨਤ ’ਤੇ ਰੋਕ ਲਗਾ ਦਿੱਤੀ।

ਉਹਨਾਂ ਕਿਹਾ ਕਿ 27 ਅਪ੍ਰੈਲ ਦੀ ਸੁਣਵਾਈ ਵੇਲੇ ਸਾਡੇ ਕੋਲ ਬੇਸ਼ੱਕ ਵਕਾਲਤਨਾਮਾ ਨਹੀਂ ਸੀ ਪਰ ਅਸੀਂ ਦ੍ਰਿੜ ਸੰਕਲਪ ਸੀ ਕਿ ਵਕਾਲਤਨਾਮਾ ਹਰ ਹਾਲਤ ਵਿਚ ਲੈ ਕੇ ਕੇਸ ਦੀ ਪੈਰਵੀ ਦਿੱਲੀ ਕਮੇਟੀ ਕਰੇਗੀ। ਉਹਨਾਂ ਕਿਹਾ ਕਿ ਉਸ ਵੇਲੇ ਸਰਨਾ ਭਰਾਵਾਂ ਤੇ ਮਨਜੀਤ ਸਿੰਘ ਜੀ ਕੇ ਨੇ ਘਟੀਆ ਰਾਜਨੀਤੀ ਕੀਤੀ ਤੇ ਕਮੇਟੀ ਦਾ ਨਾਂ ਬਦਨਾਮ ਕਰਨ ਵਾਸਤੇ ਪੂਰੀ ਵਾਹ ਲਗਾਈ ਪਰ ਅਖੀਰ ਅਕਾਲ ਪੁਰਖ ਦੀ ਰਹਿਮਤ ਹੋਈ ਤੇ ਕੇਸ ਲੜਨ ਵਾਲੀ ਦਿੱਲੀ ਕਮੇਟੀ ਨੇ ਵਕਾਲਤਨਾਮਾ ਹਾਸਲ ਕਰ ਲਿਆ ਤੇ ਜ਼ਮਾਨਤ ਰੱਦ ਕਰਵਾ ਦਿੱਤੀ ਹੈ ਜੋ ਉਕਤ ਆਗੂਆਂ ਦੇ ਮੂੰਹ ’ਤੇ ਕਰਾਰੀ ਚਪੇੜ ਹੈ ਤੇ ਕੌਮ ਦੀ ਵੱਡੀ ਜਿੱਤ ਹੈ।

ਉਹਨਾਂ ਦੱਸਿਆ ਕਿ ਇਹ ਜ਼ਮਾਨਤ ਸਰਸਵਤੀ ਵਿਹਾਰ ਥਾਣੇ ਵਿਚ ਦਰਜ ਐਫ ਆਈ ਆਰ ਨੰਬਰ 458 ਵਿਚ ਮਿਲੀ ਹੈ ਜਦੋਂ ਕਿ ਇਕ ਹੋਰ ਕੇਸ ਸੁਲਤਾਨਪੁਰੀ ਪੁਲਿਸ ਥਾਣੇ ਵਿਚ ਦਰਜ ਐਫ ਆਈ ਆਰ ਦਾ ਹੈ, ਜਿਸਦੀ ਸੁਣਵਾਈ ਚਲ ਰਹੀ ਹੈ ਤੇ ਗਵਾਹੀਆਂ ਤਕਰੀਬਨ ਮੁਕੰਮਲ ਹੋ ਗਈਆਂ ਹਨ ਤੇ ਇਹਨਾਂ ਦੋਹਾਂ ਕੇਸਾਂ ਵਿਚ ਵੀ ਸੱਜਣ ਕੁਮਾਰ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਤੈਅ ਹੈ।

ਹਨਾਂ ਦੱਸਿਆ ਕਿ ਕੋਰੋਨਾ ਕਾਰਨ ਕੇਸ ਦੀ ਸੁਣਵਾਈ ਲਟਕ ਗਈ ਸੀ ਪਰ ਬਹੁਤ ਜਲਦੀ ਫੈਸਲਾ ਆਵੇਗਾ। ਉਹਨਾਂ ਇਹ ਵੀ ਦੱਸਿਆ ਕਿ ਜਗਦੀਸ਼ ਟਾਈਟਲਰ ਦਾ ਕੇਸ ਰੋਜ਼ ਅਵੈਨਿਊ ਕੋਰਟ ਵਿਚ ਚਲ ਰਿਹਾ ਹੈ ਜਿਸ ਵਿਚ ਸੀ ਬੀ ਆਈ ਨੇ ਅੰਤਰਿਮ ਰਿਪੋਰਟ ਫਾਈਲ ਕੀਤੀ ਹੈ। ਇਸ ਤੋਂ ਇਲਾਵਾ ਟਰਾਂਸ ਜ਼ਮੁਨਾ ਦਾ ਇਕ ਕੇਸ ਹੈ ਜਿਸ ਵਿਚ 12 ਲੋਕ ਨਾਮਜ਼ਦ ਹਨ ਤੇ ਚਾਰਜਸ਼ੀਟ ਫਾਈਲ ਹੋ ਚੁੱਕੀ ਹੈ ਤੇ ਗਵਾਹੀਆਂ ਚਲ ਰਹੀਆਂ ਹਨ।

ਉਹਨਾਂ ਇਹ ਵੀ ਦੱਸਿਆ ਕਿ ਕਾਨਪੁਰ ਸਿੱਖ ਕਤਲੇਆਮ ਦੇ ਮਾਮਲੇ ਵਿਚ ਪਹਿਲਾਂ 11 ਦੋਸ਼ੀਆਂ ਦੀ ਗ੍ਰਿਫਤਾਰੀ ਹੋਈ ਸੀ ਤੇ ਕੱਲ ਦੋ ਹੋਰ ਗ੍ਰਿਫਤਾਰੀਆਂ ਹੋਈਆਂ ਜਿਹਨਾਂ ਵਿਚ ਗੋਪਾਲ ਗੁਪਤਾ ਉਰਫ ਬੱਬੂ ਪੁੱਤਰ ਸ਼ਹਿਜ਼ਾਦੇ ਲਾਲ ਗੁਪਤਾ ਅਤੇ ਜਤਿੰਦਰ ਕੁਮਾਰ ਤਿਵਾੜੀ ਪੁੱਤਰ ਲਾਲ ਬਾਬੂ ਤਿਵਾੜੀ ਸ਼ਾਮਲ ਹਨ ਤੇ ਇਸ ਨਾਲ ਹੁਣ ਤੱਕ 13 ਗ੍ਰਿਫਤਾਰੀਆਂ ਹੋ ਚੁੱਕੀਆਂ ਹਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION