34 C
Delhi
Tuesday, April 23, 2024
spot_img
spot_img

ਦਿੱਲੀ ਕਮੇਟੀ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਜੁੜੀਆਂ ਦੁਰਲੱਭ ਕਲਾਕ੍ਰਿਤੀਆਂ, ਤਲਵਾਰ, ਮੋਹਰ ਆਦਿ ਸੰਭਾਲੇਗੀ

ਨਵੀਂ ਦਿੱਲੀ, 24 ਦਸੰਬਰ, 2019:

ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਸਬੰਧਤ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਸਥਿਤ ਪਵਿੱਤਰ ਖੂਹ ਨੂੰ ਮੁੜ ਉਸਾਰਨ ਲਈ ਇਸ ਦੇ ਢਾਂਚੇ ਵਿਚ ਰਿਚਾਰਜ ਸਟਰਕਚਰ ਵਿਕਸਤ ਕਰਕੇ ਇਸ ਵਿਚ 24 ਘੰਟੇ ਤਾਜੇ ਪਾਣੀ ਦਾ ਬਹਾਓ ਸੁਨਿਸ਼ਚਤ ਕੀਤਾ ਜਾਵੇਗਾ। ਜਿਸ ਨਾਲ ਰਾਜਧਾਨੀ ਦਿੱਲੀ ਵਿਖੇ ਇਸ ਨੂੰ ਨਵੇਂ ਸਿੱਖ ਧਾਰਮਿਕ ਅਸਥਾਨ ਦੇ ਰੂਪ ਵਿਚ ਵਿਕਸਿਤ ਕੀਤਾ ਜਾ ਸਕੇ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਇਸ ਖੂਹ ਦੇ ਪਾਵਨ ਜਲ ਤੋਂ ਨਵੰਬਰ 1675 ਵਿਚ ਰਾਏਸੀਨਾ ਹਿਲ ਪਿੰਡ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਰਥਿਵ ਸ਼ਰੀਰ ਨੂੰ ਅਗਨ ਭੇਂਟ ਕਰਨ ਤੋਂ ਪਹਿਲਾਂ ਦਹੀ ਨਾਲ ਇਸ਼ਸਨਾਨ ਕਰਵਾਇਆ ਗਿਆ ਸੀ ਅਤੇ ਇਸ ਅਸਥਾਨ ਤੇ ਸੰਨ 1783 ਵਿਚ 12 ਵਰ੍ਹਿਆਂ ਦੇ ਨਿਰਮਾਣ ਕਾਰਜ ਤੋਂ ਬਾਅਦ 25 ਲੱਖ ਰੁਪਏ ਦੀ ਲਾਗਤ ਤੋਂ ਗੁਰਦੁਆਰਾ ਰਕਾਬ ਗੰਜ ਸਾਹਿਬ ਦਾ ਨਿਰਮਾਣ ਕੀਤਾ ਗਿਆ।

ਇਸ ਪਵਿੱਤਰ ਖੂਹ ਦੀ ਮੁੜ ਉਸਾਰੀ ਲਈ ਕਾਰਜ ਕਾਰ ਸੇਵਾ ਵਾਲੇ ਬਾਬਾ ਬਚਨ ਸਿੰਘ ਨੂੰ ਸੌਂਪੀ ਗਈ ਹੈ ਜਿਸ ਦੇ ਅੰਤਰਗਤ ਲਿਵਰਿੰਗ ਤਕਨਾਲੋਜੀ ਦੇ ਮਾਧਿਅਮ ਰਾਹੀਂ ਈਕੋ ਫ਼ਰੈਂਡਲੀ ਕਾਰਜ ਸ਼ੈਲੀ ਰਾਹੀਂ ਆਉਣ ਵਾਲੇ ਤਿੰਨ ਮਹੀਨਿਆਂ ਵਿਚ ਇਸ ਪਵਿੱਤਰ ਖੂਹ ਤੋਂ ਪਾਣੀ ਦੇ ਬਹਾਓ ਨੂੰ ਸੁਨਿਸ਼ਚਿਤ ਕੀਤਾ ਜਾਵੇਗਾ।

ਇਸ ਪਵਿੱਤਰ ਖੂਹ ਨੂੰ ਪ੍ਰਾਕ੍ਰਿਤਕ ਪਾਣੀ ਦੇ ਪ੍ਰਬੰਧਨ ਦੇ ਮਾਹਿਰ ਭੂ-ਜਲ ਵਿਗਿਆਨੀਆਂ ਦੀ ਮਦਦ ਨਾਲ ਲਗਭਗ 80 ਫ਼ੁੱਟ ਗਹਿਰਾ ਖੋਦਿਆ ਜਾਵੇਗਾ ਤਾਂਕਿ ਪਵਿੱਤਰ ਖੂਹ ਦੇ ਚੌਹਾਂ ਪਾਸੇ ਨੈਚੁਰਲ ਪਾਣੀ ਦੀ ਉਪਲਬਧਤਾ ਸੁਨਿਸ਼ਚਿਤ ਕੀਤਾ ਜਾ ਸਕੇ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਇੱਕ ਹਜ਼ਾਰ ਸਾਲ ਪੁਰਾਣਾ ਇਹ ਖੂਹ ਲਗਭਗ ਇੱਕ ਸੌ ਸਾਲਾਂ ਤੋਂ ਸੋਕਾ ਪਿਆ ਹੈ ਅਤੇ ਇਸ ਤੋਂ ਕੁਦਰਤੀ ਪਾਣੀ ਦੇ ਬਹਾਓ ਦੀ ਉਪਲਬਧਤਾ ਨੂੰ ਅੰਮ੍ਰਿਤ-ਪ੍ਰਸ਼ਾਦਿ ਦੇ ਤੌਰ ‘ਤੇ ਵੰਡਿਆ ਜਾਵੇਗਾ।

ਗੁਰੂ ਸਾਹਿਬ ਨਾਲ ਜੁੜੀ ਪ੍ਰਾਚੀਨ ਤਲਵਾਰ ਜੋ ਕਿ ਗੁਰਦੁਆਰਾ ਸਾਹਿਬ ਵਿਚ ਰੱਖੀ ਗਈ ਹੈ ਅਤੇ ਜਿਸ ਨੂੰ ਗੁਰੂ ਸਾਹਿਬ ਨੇ 1635 ਵਿਚ ਕਰਤਾਰਪੁਰ ਦੀ ਲੜਾਈ ਵਿਚ ਵਰਤਿਆ ਸੀ ਅਤੇ ਦੁਰਲੱਭ ਸਟੈਂਪ ਜਿਵੇਂ ਪੁਰਾਤੱਤਵ ਕਲਾਕ੍ਰਿਤੀਆਂ ਆਦਿ ਦੀ ਸੁਰੱਖਿਆ ਲਈ ਮਾਹਿਰ ਵਿਅਕਤੀਆਂ ਦੀ ਸੇਵਾਵਾਂ ਮੇਹਨਤਾਨਾਂ ਆਧਾਰ ‘ਤੇ ਲਈ ਜਾਣਗੀਆਂ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਜੁੜੇ ਹੈਰੀਟੇਜ ਭਵਨਾਂ, ਅਸਥਾਨਾਂ ਦਾ ਨਵੀਨੀਕਰਣ ਦਾ ਫ਼ੈਸਲਾ ਕੀਤਾ ਹੈ ਤਾਂਕਿ ਮੁਗਲ ਕਾਲ ਦੌਰਾਨ ਕਸ਼ਮੀਰੀ ਪੰਡਿਤਾਂ ਦੀ ਸੁਰੱਖਿਆ, ਗੈਰ ਮੁਸਲਿਮਾਂ ਨੂੰ ਆਪਣੇ ਧਾਰਮਿਕ ਅਧਿਕਾਰਾਂ ਦੀ ਆਜਾਦੀ ਅਤੇ ਜਬਰਨ ਧਰਮ ਪਰਿਵਰਤਨ ਦੇ ਖਿਲਾਫ਼ ਸਿੱਖ ਗੁਰੂਆਂ ਵੱਲੋਂ ਦਿੱਤੀਆਂ ਗਈਆਂ ਸ਼ਹਾਦਤਾਂ ਦੀ ਸਿੱਖਿਆ ਨਵੀਂ ਪੀੜੀ ਨੂੰ ਪ੍ਰਦਾਨ ਕੀਤੀ ਜਾ ਸਕੇ।

ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਆਉਣ ਵਾਲੇ ਸ਼ਰਧਾਲੂਆਂ ਨੂੰ ਨਵੀਨਤਮ ਅਤੇ ਆਧੁਨਿਕ ਸੁਵਿਧਾਵਾਂ ਪ੍ਰਦਾਨ ਕਰਨ ਲਈ ਪੰਜ ਹਜ਼ਾਰ ਵਰਗ ਫ਼ੁੱਟ ਖੇਤਰ ਵਿਚ ਦੋ ਕਰੋੜ ਪੰਜਾਹ ਲੱਖ ਰੁਪਏ ਦੀ ਲਾਗਤ ਨਾਲ ਦੋ ਮੰਜ਼ਿਲਾ ਏਅਰ ਕੰਡੀਸ਼ਨਰ ਭਵਨ ਬਣਾਇਆ ਜਾਵੇਗਾ ਜਿਸ ਵਿਚ ਰੈਸਟ ਹਾਊਸ, ਪ੍ਰਸ਼ਾਦਿ ਦੀ ਬਿਕਰੀ, ਫ਼ੁੱਲਾਂ ਦੀ ਬਿਕਰੀ, ਜੋੜਾ ਘਰ, ਲੋਕਰ, ਬੈਂਚ, ਕੁਰਸੀਆਂ ਆਦਿ ਇੱਕ ਛੱਤ ਦੇ ਥੱਲੇ ਉਪਲਬਧ ਕਰਵਾਈ ਜਾਣਗੀਆਂ ਜਿਸ ਨਾਲ ਸ਼ਰਧਾਲੂਆਂ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਕਿਹਾ ਕਿ ਇਸ ਸਮੇਂ ਪਾਵਨ ਖੂਹ ਦੇ ਦਰਸ਼ਨਾਂ ਨੂੰ ਬਾਧਾ ਕਰਨ ਵਾਲੇ ਵਰਤਮਾਨ ਢਾਂਚੇ ਨੂੰ ਢਹਾ ਦਿੱਤਾ ਜਾਵੇਗਾ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਇਸ ਸਾਲ ਗੁਰਦੁਆਰਾ ਰਕਾਬ ਗੰਜ ਸਾਹਿਬ ਪਰਿਸਰ ਵਿਖੇ ਆਉਣ ਵਾਲੇ ਸ਼ਰਧਾਲੂਆਂ ਨੂੰ ਤਾਜੇ ਠੰਡੇ ਪਾਣੀ ਦੀ ਸੁਵਿਧਾ ਉਪਲਬਧ ਕਰਾਉਣ ਲਈ 5000 ਲੀਟਰ ਭੰਡਾਰਣ ਦੀ ਸਮਰੱਥਾ ਵਾਲਾ ਆਰ.ਓ ਫ਼ਿਲਟ੍ਰ ਸੁਵਿਧਾ ਸਹਿਤ ਨਵੀਂ ਆਧੁਨਿਕ ਛਬੀਲ ਦਾ ਨਿਰਮਾਣ ਕੀਤਾ ਗਿਆ ਹੈ ਜਿਸ ਵਿਚ ਰੋਜ਼ਾਨਾਂ ਲਗਭਗ 1500 ਸ਼ਰਧਾਲੂਆਂ ਤੋਂ ਇਲਾਵਾ ਖੇਤਰ ਵਿਚ ਡਿਊਟੀ ‘ਤੇ ਤੈਨਾਨ ਸੁਰੱਖਿਆਕਰਮੀ, ਬਸ ਸਵਾਰੀਆਂ, ਟੈਕਸੀ ਚਾਲਕਾਂ ਅਤੇ ਦਿਹਾੜੀਦਾਰ ਮਜਦੂਰਾਂ ਨੂੰ ਸਾਫ਼-ਸੁਥਰਾ ਅਤੇ ਤਾਜਾ ਪਾਣੀ ਉਪਲਬਧ ਕਰਵਾਇਆ ਜਾਂਦਾ ਹੈ।

ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਸ਼ਰਧਾਲੂਆਂ ਦੀ ਸੁਵਿਧਾ ਲਈ ਕਈ ਸਾਰੀ ਯੋਜਨਾਵਾਂ ਸ਼ੁਰੂ ਕੀਤੀ ਗਈਆਂ ਹਨ ਤਾਂਕਿ ਉਨ੍ਹਾਂ ਦਾ ਪਰਿਸਰ ਵਿਖੇ ਠਹਰਾਓ ਵਧਾਇਆ ਜਾ ਸਕੇ। ਗੁਰਦੁਆਰਾ ਰਕਾਬ ਗੰਜ ਸਾਹਿਬ ਵਿਚ ਪਿਛਲੇ ਸਾਲ ਲਗਭਗ 6 ਲੱਖ ਵਿਦੇਸ਼ ਸ਼ਰਧਾਲੂਆਂ ਨੇ ਮੱਥਾ ਟੇਕਿਆ ਜਦੋਂ ਇਸ ਸਾਲ ਦੱਸ ਲੱਖ ਵਿਦੇਸ਼ ਸ਼ਰਧਾਲੂਆਂ ਦੇ ਆਉਣ ਦੀ ਆਸ਼ਾ ਹੈ। ਗੁਰਦੁਆਰਾ ਰਕਾਬ ਗੰਜ ਸਾਹਿਬ ਰੋਜ਼ਾਨਾ ਲਗਭਗ ਹਜ਼ਾਰਾਂ ਲੋਕਾਂ ਨੂੰ ਲੰਗਰ ਪ੍ਰਦਾਨ ਕੀਤਾ ਜਾਂਦਾ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION