32.8 C
Delhi
Wednesday, April 24, 2024
spot_img
spot_img

ਦਿੱਲੀ ਕਮੇਟੀ ਗੁਰਦੁਆਰਾ ਸਾਹਿਬਾਨ ਵਿਚ ਕੰਮ ਕਰਦੇ ਸਾਰੇ 2,500 ਮੁਲਾਜ਼ਮਾਂ ਦਾ ਜੀਵਨ ਬੀਮਾ ਕਰਵਾਏਗੀ: ਸਿਰਸਾ

ਨਵੀਂ ਦਿੱਲੀ, 8 ਮਈ, 2020 –

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਵੱਖ ਵੱਖ ਗੁਰਦੁਆਰਾ ਸਾਹਿਬਾਨ ਵਿਚ ਇਸ ਕੋਰੋਨਾ ਸੰਕਟ ਵੇਲੇ ਕੰਮ ਕਰ ਰਹੇ ਸਾਰੇ 2500 ਮੁਲਾਜ਼ਮਾਂ ਦਾ ਜੀਵਨ ਬੀਮਾ ਕਰਵਾਉਣ ਦਾ ਫੈਸਲਾ ਕੀਤਾ ਹੈ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਇਹ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਸ੍ਰ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ 2500 ਮੁਲਾਜ਼ਮ ਜਿਹਨਾਂ ਵਿਚ ਸੇਵਾਦਾਰ, ਰਾਗੀ, ਸੁਰੱਖਿਆ ਅਮਲੇ ਦੇ ਮੈਂਬਰ ਇਸ ਵੇਲੇ ਵੱਖ ਵੱਖ ਗੁਰਦੁਆਰਾ ਸਾਹਿਬਾਨ ਵਿਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ।

ਇਹਨਾ ਸਾਰਿਆਂ ਦਾ 2 ਲੱਖ ਰੁਪਏ ਹਰੇਕ ਦਾ ਜੀਵਨ ਬੀਮਾ ਕਰਵਾਇਆ ਜਾਵੇਗਾ ਤੇ ਇਸ ਬੀਮੇ ਤਹਿਤ ਕੋਰੋਨਾ ਜਾਂ ਹੋਰ ਭਿਆਨਕ ਬਿਮਾਰੀ ਜਾਂ ਫਿਰ ਐਕਸੀਡੈਂਟ ਹੋਣ ਨਾਲ ਮੌਤ ਹੋਣ ਦੀ ਸੂਰਤ ਵਿਚ ਵੀ ਬੀਮਾ ਰਾਸ਼ੀ ਪਰਿਵਾਰ ਨੂੰ ਮਿਲ ਸਕੇਗੀ। ਉਹਨਾਂ ਕਿਹਾ ਕਿ ਇਹਨਾਂ ਮੁਲਾਜ਼ਮਾਂ ਨੇ ਪਿਛਲੇ ਤਕਰੀਬਨ ਦੋ ਮਹੀਨਿਆਂ ਦੌਰਾਨ ਸੰਕਟ ਦੇ ਸਮੇਂ ਮਨੁੱਖਤਾ ਦੀ ਵਿਲੱਖਣ ਸੇਵਾ ਕੀਤੀ ਹੈ।

ਸ੍ਰੀ ਸਿਰਸਾ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਸਮਝਦੀ ਹੈ ਕਿ ਇਹਨਾਂ ਮੁਲਾਜ਼ਮਾਂ ਨੂੰ ਜੀਵਨ ਬੀਮਾ ਦਾ ਕਵਰ ਦੇਣਾ ਉਸਦੀ ਜ਼ਿੰਮੇਵਾਰੀ ਹੈ ਤੇ ਇਹਨਾਂ ਵੱਲੋਂ ਕੋਰੋਨਾ ਸੰਕਟ ਵੇਲੇ ਦਿੱਤੀਆਂ ਸੇਵਾਵਾਂ ਲਈ ਇਹਨਾਂ ਦਾ ਧੰਨਵਾਦ ਕਰਨ ਵਾਸਤੇ ਇਹ ਸਭ ਬੇਹਤਰੀਨ ਤਰੀਕਾ ਹੈ।

ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਇਹ ਮੁਲਾਜ਼ਮ ਦਿੱਲੀ ਗੁਰਦੁਆਰਾ ਕਮੇਟੀ ਦੀ ਰੀੜ ਦੀ ਹੱਡੀ ਹਨ ਤੇ ਇਹ ਬਹੁਤ ਲਾਜ਼ਮੀ ਹੋ ਜਾਂਦਾ ਹੈ ਕਿ ਇਹਨਾਂ ਦਾ ਜੀਵਨ ਬੀਮਾ ਕਰਵਾਇਆ ਜਾਵੇ ਤਾਂ ਕਿ ਰੱਬ ਨਾ ਕਰੇ ਕਿਸੇ ਵੀ ਅਣਸੁਖਾਵੀਂ ਘਟਨਾ ਹੋਣ ਦੇ ਇਹਨਾਂ ਦੇ ਪਰਿਵਾਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਉਹਨਾਂ ਕਿਹਾ ਕਿ ਸਾਡੇ ਕੋਲ ਸ਼ਬਦ ਨਹੀਂ ਹਨ ਜਿਸ ਰਾਹੀਂ ਅਸੀਂ ਰੋਜ਼ਾਨਾ ਲੱਖਾਂ ਲੋਕਾਂ ਲਈ ਲੰਗਰ ਬਣਾਉਣ ਤੇ ਉਹਨਾਂ ਦੇ ਦਰਾਂ ‘ਤੇ ਇਹ ਪਹੁੰਚਾਉਣ ਦੀ ਸੇਵਾ ਕਰਨ ਵਾਲੇ ਮੁਲਾਜ਼ਮਾਂ ਦਾ ਧੰਨਵਾਦ ਕਰ ਸਕੀਏ।

ਉਹਨਾਂ ਕਿਹਾ ਕਿ ਭਾਵੇਂ ਵੱਖ ਵੱਖ ਸਰਕਾਰਾਂ ਨੇ ਫਰੰਟ ਵਾਰੀਅਰਜ਼ ਦੀ ਮਦਦ ਉਹਨਾਂ ਦੇ ਜੀਵਨ ਬੀਮੇ ਕਰਵਾ ਕੇ ਕੀਤੀ ਹੈ ਪਰ ਅਜਿਹੇ ਵਿਅਕਤੀ ਜੋ ਫਰੰਟ ਵਾਰੀਅਰਜ਼ ਹੀ ਹਨ ਤੇ ਲੋਕਾਂ ਨੂੰ ਲੰਗਰ ਛਕਾਉਣ ਦੇ ਨਾਲ ਨਾਲ ਦਿੱਲੀ ਕਮੇਟੀ ਦੀਆਂ ਵੱਖ ਵੱਖ ਸਰਾਵਾਂ ਵਿਚ ਠਹਿਰੇ ਮੈਡੀਕਲ ਸਟਾਫ ਨੂੰ ਵੀ ਜ਼ਰੂਰੀ ਸੇਵਾਵਾਂ ਦੇ ਰਹੇ ਹਨ, ਵਾਸਤੇ ਕੋਈ ਪਰਵਾਹ ਨਹੀਂ ਕੀਤੀ।

ਉਹਨਾਂ ਕਿਹਾ ਕਿ ਅਜਿਹੇ ਹਾਲਾਤ ਵਿਚ ਦਿੱਲੀ ਗੁਰਦੁਆਰਾ ਕਮੇਟੀ ਨੇ ਫੇਸਲਾ ਕੀਤਾ ਕਿ ਉਹ ਆਪਣੇ ਇਹਨਾਂ ਸਾਰੇ ਫਰੰਟ ਵਾਰੀਅਰਜ਼ ਲਈ ਜੀਵਨ ਬੀਮਾ ਕਰਵਾਏਗੀ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION