ਅੱਜ-ਨਾਮਾ
ਚੱਲਦੀ ਦਿੱਲੀ ਦੀ ਚੋਣ ਪਿਆ ਜ਼ੋਰ ਲੱਗਾ,
ਵਾਹ ਨਹੀਂ ਕਿਸੇ ਨੇ ਲਾਈ ਹੈ ਘੱਟ ਬਾਬੂ।
ਆਗੂ ਜਿਹੜੇ ਦੀ ਨਜ਼ਰ ਤਸਵੀਰ ਪੈਂਦੀ,
ਕੱਢਦਾ ਉਹੀ ਪਿਆ ਸੁਣੀਂਦਾ ਵੱਟ ਬਾਬੂ।
ਲੁਕਵੇਂ ਵੰਡਦਾ ਕੋਈ ਪਿਆ ਨੋਟ ਸੁਣਦਾ,
ਮ੍ਹਾਤੜ ਵੋਟ ਲਈ ਮੁੱਲ ਰਿਹਾ ਵੱਟ ਬਾਬੂ।
ਜ਼ਿੰਮਾ ਵੰਡਣ-ਵੰਡਾਉਣ ਦਾ ਚੁੱਕ ਕੋਈ,
ਕਹਿੰਦੇ ਗਿਆ ਦਲਾਲੀ ਉਹ ਖੱਟ ਬਾਬੂ।
ਦਿੱਲੀ ਅੰਦਰ ਜਦ ਚੋਣ ਕਮਿਸ਼ਨ ਬੈਠਾ,
ਕੁਲੱਛਣ ਓਥੇ ਵੀ ਲੁਕੇ ਨਹੀਂ ਰਹੇ ਬਾਬੂ।
ਦੀਵੇ ਹੇਠਾਂ ਹਨੇਰਾ ਜਦ ਪਿਆ ਹੋਇਆ,
ਗੱਲ ਮੁਲਕ ਦੀ ਕਿੱਦਾਂ ਕੋਈ ਕਹੇ ਬਾਬੂ।
-ਤੀਸ ਮਾਰ ਖਾਂ
ਫਰਵਰੀ 07, 2020