35.1 C
Delhi
Thursday, March 28, 2024
spot_img
spot_img

ਦਿਵਾਲੀ ਦੇ ਤੋਹਫ਼ੇ, ਨਾ ਬਈ ਨਾ, ਲੋੜਵੰਦਾਂ ਨੂੰ ਦਿਉ: ਐੱਸ.ਐੱਚ.ਉ. ਨੇ ਲਾਇਆ ਥਾਣੇ ਦੇ ਬਾਹਰ ਨੋਟਿਸ

ਯੈੱਸ ਪੰਜਾਬ
ਅੰਮ੍ਰਿਤਸਰ, 12 ਨਵੰਬਰ, 2020:
ਕੋਵਿਡ ਯੋਧੇ ਅਤੇ ਰਾਸ਼ਟਰਪਤੀ ਤੋਂ ਚੰਗੀਆਂ ਸੇਵਾਵਾਂ ਲਈ ਮੈਡਲ ਪ੍ਰਾਪਤ ਇੰਸਪੈਕਟਰ ਸ੍ਰੀ ਸੰਜੀਵ ਕੁਮਾਰ ਸ਼ਰਮਾ ਨੇ ਦਿਵਾਲੀ ਤੋਂ ਪਹਿਲਾਂ ਆਪਣੇ ਥਾਣੇ ਦੇ ਬਾਹਰ ਇਕ ਨੋਟਿਸ ਲਗਾ ਕੇ ਦਿਵਾਲੀ ਦੇ ਤੋਹਫ਼ਿਆਂ ਨੂੰ ਕੋਰੀ ਨਾਂਹ ਕਰ ਦਿੱਤੀ ਹੈ।

ਸ੍ਰੀ ਸ਼ਰਮਾ, ਜੋ ਵੱਲ੍ਹਾ ਥਾਣੇ ਦੇ ਇੰਚਾਰਜ ਹਨ, ਨੇ ਥਾਣੇ ਦੇ ਬਾਹਰ ਇਹ ਨੋਟਿਸ ਚਸਪਾਂ ਕਰਵਾਇਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਕੋਈ ਵੀ ਸੱਜਣ ਉਨ੍ਹਾਂ ਲਈ ਜਾਂ ਥਾਣੇ ਦੇ ਹੋਰ ਕਰਮੀਆਂ ਲਈ ਕੋਈ ‘ਗਿਫ਼ਟ’ ਨਾ ਲੈ ਕੇ ਆਵੇ।

57 ਸਾਲਾ ਸ੍ਰੀ ਸ਼ਰਮਾ ਜਿਹੜੇ ਆਪ ਲੋਕਾਂ ਦੀ ਮਦਦ ਲਈ ਅੱਗੇ ਆਉਣ ਲਈ ਜਾਣੇ ਜਾਂਦੇ ਹਨ, ਨੇ ਲੋਕਾਂ ਨੂੰ ਕਿਹਾ ਹੈ ਕਿ ਉਨ੍ਹਾਂ ਨੂੰ ਜਾਂ ਥਾਣੇ ਦੇ ਸਟਾਫ਼ ਨੂੰ ਦਿਵਾਲੀ ਦੇ ਤੋਹਫ਼ੇ ਦੇਣ ਦੀ ਜਗ੍ਹਾ ਉਹੀ ਤੋਹਫ਼ੇ ਲੋੜਵੰਦਾਂ ਨੂੰ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸਾਰੇ ਸਟਾਫ਼ ਨੇ ਇਹ ਅਹਿਦ ਲਿਆ ਹੈ ਕਿ ਉਹ ਦਿਵਾਲੀ ਦੇ ਤੋਹਫ਼ੇ ਸਵੀਕਾਰ ਨਹੀਂ ਕਰਨਗੇ। ਇੱਥੇ ਹੀ ਬਸ ਨਹੀਂ 14 ਨਵੰਬਰ ਨੂੰ ਥਾਣੇ ਦੇ ਸਟਾਫ਼ ਵੱਲੋਂ ਲੰਗਰ ਲਗਾਇਆ ਜਾਵੇਗਾ।

ਪੁਲਿਸ ਫ਼ੋਰਸ ਵਿੱਚ 36 ਸਾਲ ਹੰਢਾ ਚੁੱਕੇ ਅਤੇ ਕੋਵਿਡ ਦੇ ਔਖ਼ੇ ਸਮਿਆਂ ਦੌਰਾਨ ਆਪਣੀ ਸੁਰੱਖ਼ਿਆ ਦੀ ਪ੍ਰਵਾਹ ਕੀਤੇ ਬਿਨਾਂ ਫਰੰਟਲਾਈਨ ਯੋਧੇ ਵਾਂਗ ਕੰਮ ਕਰਨ ਵਾਲੇ ਸ੍ਰੀ ਸ਼ਰਮਾ ਨੇ ਹੋਰ ਸਰਕਾਰੀ ਅਧਿਕਾਰੀਆਂ ਅਤੇ ਕਰਮੀਆਂ ਨੂੰ ਵੀ ਇਸੇ ਤਰ੍ਹਾਂ ਕਰਨ ਦੀ ਸਲਾਹ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਸ੍ਰ੍ਰੀ ਦਿਨਕਰ ਗੁਪਤਾ ਨੇ ਸ੍ਰੀ ਸ਼ਰਮਾ ਦੀ ਕੋਵਿਡ ਦੇ ਸਮੇਂ ਕੀਤੇ ਕਾਰਜਾਂ ਲਈ ਪ੍ਰਸੰਸਾ ਕੀਤੀ ਸੀ।Sanjiv Kumar Sharma Inspector getting medal

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION