28.1 C
Delhi
Friday, March 29, 2024
spot_img
spot_img

‘ਦਾਸਤਾਨ-ਏ-ਮੀਰੀ ਪੀਰੀ’ – ਪੰਜਾਬੀ 3-ਡੀ ਐਨੀਮੇਟਿਡ ਫ਼ਿਲਮ ਦਾ ਸੰਗੀਤ ਜਾਰੀ

ਚੰਡੀਗੜ੍ਹ, 14 ਮਈ, 2019 –
ਜਿਵੇਂ ਨਾਮ ਤੋਂ ਸਿੱਧ ਹੁੰਦਾ ਹੈ ਕਿ ਪੰਜਾਬੀ ਫਿਲਮ ‘ਦਾਸਤਾਨ-ਏ-ਮੀਰੀ ਪੀਰੀ‘ ਮੀਰੀ ਪੀਰੀ ਦੇ ਇਤਿਹਾਸ ਨੂੰ ਉਜਾਗਰ ਕਰੇਗੀ। 1604 ਈ: ਤੇ ਅਧਾਰਤ ਇਹ ਫਿਲਮ ਸਿੱਖਾਂ ਦੇ ਪੰਜਵੇਂ ਗੁਰੂ ਅਰ੍ਜੁਨ ਦੇਵ ਜੀ ਦੀ ਸ਼ਹੀਦੀ ਅਤੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੁਗਲਾਂ ਦੇ ਅਤਿਆਚਾਰਾਂ ਦੇ ਖਿਲਾਫ ਦੋ ਤਲਵਾਰਾਂ ਮੀਰੀ ਅਤੇ ਪੀਰੀ ਧਾਰਨ ਕਰਨ ਨੂੰ ਸਮਰਪਿਤ ਹੈ। ਮੀਰੀ ਅਤੇ ਪੀਰੀ ਦੋਨੋ ਸੰਸਾਰਿਕ ਅਤੇ ਆਧਿਆਤਮਿਕ ਸ਼ਕਤੀ ਨੂੰ ਦਰਸ਼ਾਉਂਦੀਆਂ ਹਨ।

ਸਿੱਖਾਂ ਦੇ ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜੁਨ ਦੇਵ ਜੀ ਦੇ ਸ਼ਹੀਦੀ ਦਿਵਸ ਮੌਕੇ ਤੇ ਛਰਮਪੀਰ ਪ੍ਰੋਡਕਸ਼ਨਸ ਅਤੇ ਵ੍ਹਾਈਟ ਹਿੱਲ ਸਟੂਡੀਓ ਵੱਲੋਂ ਗੁਰੂ ਅਰਜੁਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਐਨੀਮੇਟਡ ਫਿਲਮ ਰਿਲੀਜ਼ ਕਰਨ ਨੂੰ ਤਿਆਰ ਹਨ। ਹਾਲ ਹੀ ਵਿੱਚ ਫਿਲਮ ਦੇ ਮੇਕਰਸ ਨੇ ਇਸ ਫਿਲਮ ਦਾ ਮਿਊਜ਼ਿਕ ਲੌਂਚ ਕੀਤਾ।

ਪੂਰੇ ਸੰਸਾਰ ਵਿੱਚ ਦਰਸ਼ਕਾਂ ਵਲੋਂ ਟ੍ਰੇਲਰ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਹ ਐਨੀਮੇਟਡ ਫਿਲਮ ਨੂੰ ਡਾਇਰੈਕਟ ਕੀਤਾ ਹੈ ਵਿਨੋਦ ਲਾਨਜੇਵਰ ਨੇ। ਇਸ ਕਹਾਣੀ ਨੂੰ ਲਿਖਿਆ ਹੈ ਗੁਰਜੋਤ ਸਿੰਘ ਆਹਲੂਵਾਲੀਆ ਨੇ ਜੋ ਇਸ ਫਿਲਮ ਦੇ ਸਹਿ ਨਿਰਦੇਸ਼ਕ ਵੀ ਹਨ। ਰਿਸਰਚ ਨੂੰ ਸੰਪੂਰਨ ਕੀਤਾ ਹੈ ਡਾ. ਆਈ.ਐਸ ਗੋਗੋਆਣੀ ਨੇ। ਫਿਲਮ ਦਾ ਸਕ੍ਰੀਨਪਲੇ ਲਿਖਿਆ ਹੈ ਸਾਗਰ ਕੋਟੀਕਰ ਅਤੇ ਸਾਹਨੀ ਸਿੰਘ ਨੇ। ਫਿਲਮ ਨੂੰ ਸੰਗੀਤ ਦਿੱਤਾ ਹੈ ਕੁਲਜੀਤ ਸਿੰਘ ਨੇ।

ਫਿਲਮ ਦਾ ਬੈਕਗਰਾਊਂਡ ਸਕੋਰ ਦਿੱਤਾ ਹੈ ਅਨਾਮਿਕ ਚੌਹਾਨ ਨੇ। ਬਰੂਮਹਾ ਸਟੂਡੀਓਸ ਨੇ ਇਸ ਫਿਲਮ ਦੀ ਐਨੀਮੇਸ਼ਨ ਕੀਤੀ ਹੈ। ਪੂਰੇ ਪ੍ਰੋਜੈਕਟ ਨੂੰ ਮੇਜਰ ਸਿੰਘ ਸੰਧੂ, ਦਿਲਰਾਜ ਸਿੰਘ ਗਿੱਲ, ਨਵਦੀਪ ਕੌਰ ਗਿੱਲ ਨੇ ਪ੍ਰੋਡਿਊਸ ਕੀਤਾ ਹੈ। ਨੋਬਲਪ੍ਰੀਤ ਸਿੰਘ, ਬਲਰਾਜ ਸਿੰਘ, ਮਨਮੋਹਤ ਸਿੰਘ ਮਾਰਸ਼ਲ ਫਿਲਮ ਦੇ ਕੋ-ਪ੍ਰੋਡੂਸਰ ਹਨ। ਬਾਲੀਵੁੱਡ ਅਦਾਕਾਰ ਰਜ਼ਾ ਮੁਰਾਦ ਨੇ ਇਸਨੂੰ ਆਪਣੀ ਆਵਾਜ਼ ਦਿੱਤੀ ਹੈ। ਕੈਲਾਸ਼ ਖੈਰ ਨੇ ਇਸ ਫਿਲਮ ਦਾ ਟਾਇਟਲ ਗੀਤ ਗਾਇਆ ਹੈ। ਉਸਤਾਦ ਰਾਸ਼ਿਦ ਖਾਨ ਅਤੇ ਸ਼ਫ਼ਕਤ ਅਮਾਨਤ ਅਲੀ ਨੇ ਵੀ ਆਪਣੀ ਆਵਾਜ਼ ਫ਼ਿਲਮ ਦੇ ਬਾਕੀ ਕੁੱਝ ਹੋਰ ਗੀਤਾਂ ਨੂੰ ਦਿਤੀ ਹੈ।

‘ਦਾਸਤਾਨ-ਏ-ਮੀਰੀ ਪੀਰੀ‘ ਫਿਲਮ ਦਾ ਵਿਸ਼ਵ ਵਿਤਰਣ ਕੀਤਾ ਹੈ ਵ੍ਹਾਈਟ ਹਿੱਲ ਸਟੂਡੀਓਸ ਨੇ। ਇਹ ਫਿਲਮ 5 ਜੂਨ 2019 ਨੂੰ ਵਿਸ਼ਵ ਭਰ ਵਿੱਚ ਰਿਲੀਜ਼ ਹੋਵੇਗੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION