26.7 C
Delhi
Friday, April 19, 2024
spot_img
spot_img

ਦਾਨੀ ਸੱਜਣਾਂ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਜੰਗਪੁਰਾ ਨੂੰ ਐੱਲ ਸੀ ਡੀ ਅਤੇ ਮਿਊਜ਼ਿਕ ਸਿਸਟਮ ਭੇਂਟ

ਐੱਸ ਏ ਐੱਸ ਨਗਰ 21 ਨਵੰਬਰ, 2019 –

ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਲਈ ਸਕੂਲ ਅਧਿਆਪਕਾਂ ਅਤੇ ਦਾਨੀ ਸੱਜਣਾਂ ਵੱਲੋਂ ਜੰਗੀ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ ਇਹਨਾਂ ਉਪਰਾਲਿਆਂ ਦੀ ਲੜੀ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਜੰਗਪੁਰਾ ਦੇ ਅਧਿਆਪਕਾਂ ਅਤੇ ਪਿੰਡ ਦੇ ਸਰਪੰਚ ਹਰਮਿੰਦਰ ਸਿੰਘ ਦੇ ਸਾਂਝੇ ਯਤਨਾਂ ਰਾਹੀਂ ਸਕੂਲ ਵਿੱਚ ਈ ਕੰਟੈਂਟ ਦੀ ਵਰਤੋਂ ਲਈ ਐੱਲ ਸੀ ਡੀ ਅਤੇ ਪ੍ਰਭਾਵਸ਼ਾਲੀ ਸਵੇਰ ਦੀ ਸਭਾ ਲਈ ਮਿਊਜ਼ਿਕ ਸਿਸਟਮ ਭੇਂਟ ਕੀਤਾ ਗਿਆ।

ਸਕੂਲ ਅਧਿਆਪਕਾ ਹਰਦੀਪ ਕੌਰ ਨੇ ਦੱਸਿਆ ਕਿ ਸਕੂਲ ਦੇ ਸਾਰੇ ਹੀ ਅਧਿਆਪਕ ਅਤੇ ਪਿੰਡ ਦੇ ਦਾਨੀ ਸੱਜਣ ਸਕੂਲ ਦੀ ਨੁਹਾਰ ਬਦਲਣ ਲਈ ਲਗਾਤਾਰ ਯਤਨ ਕਰ ਰਹੇ ਹਨ ਜਿਸ ਨਾਲ਼ ਵਿਦਿਆਰਥੀਆਂ ਨੂੰ ਗੁਣਾਤਮਕ ਸਿੱਖਿਆ ਪ੍ਰਾਪਤ ਕਰਨ ਦਾ ਸੁਖਾਵਾਂ ਮਾਹੌਲ ਮਿਲੇਗਾ।

ਪਿੰਡ ਦੇ ਦਾਨੀ ਸੱਜਣਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਭਵਿੱਖ ਵਿੱਚ ਹੀ ਇਸੇ ਤਰ੍ਹਾਂ ਸਕੂਲ ਦੇ ਵਿਕਾਸ ਲਈ ਇਹ ਪ੍ਰਕਿਰਿਆ ਜਾਰੀ ਰੱਖਣਗੇ।

ਇਸ ਮੌਕੇ ਸਕੂਲ ਮੁੱਖ ਅਧਿਆਪਕਾ ਰੇਖਾ ਰਾਣੀ , ਹਰਦੀਪ ਕੌਰ, ਦਲਜੀਤ ਸਿੰਘ , ਰਜਵੰਤ ਕੌਰ , ਹਰਮਿੰਦਰ ਸਿੰਘ ਅਤੇ ਪਿੰਡ ਦੇ ਹੋਰ ਪਤਵੰਤੇ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION