ਅੱਜ-ਨਾਮਾ
ਦਹਿਸ਼ਤ ਦਿੱਲੀ ਦੇ ਵਿੱਚ ਆ ਚਹੁੰ ਪਾਸੀਂ,
ਖੁੱਲ੍ਹੇ ਘੁੰਮਣ ਕਈ ਗੁੰਡਾ ਬਰਗੇਡ ਮੀਆਂ।
ਜਿਹੜੀ ਸੰਸਥਾ ਬਾਹਲੀ ਆ ਮਾਣ ਵਾਲੀ,
ਫਿਰਕੂ ਚੰਬੜ ਗਈ ਓਸ ਨੂੰ ਖੇਡ ਮੀਆਂ।
ਹੋਸਟਲ ਲੜਕੀਆਂ ਵਾਲੇ ਨਾ ਗਏ ਬਖਸ਼ੇ,
ਮੰਗੀ ਪੁਲਸ ਤੋਂ ਮਿਲੇ ਨਹੀਂ ਏਡ ਮੀਆਂ।
ਵਿੰਹਦੀ ਪੁਲਸ ਪਰ ਰੋਕੇ ਨਾ ਪਾਪ ਹੁੰਦਾ,
ਕਾਹਨੂੰ ਪਿੱਛੋਂ ਵੀ ਕਰੂ ਉਹ ਰੇਡ ਮੀਆਂ।
ਸਾਰੀ ਖੇਡ ਜਦ ਜਾਪ ਰਹੀ ਪੁਤਲੀਆਂ ਦੀ,
ਰੋਕਣ ਵਾਲੇ ਜਦ ਜੁਰਮ ਕਰਾਉਣ ਮੀਆਂ।
ਮਾੜੇ, ਮਾੜੇ ਫਿਰ ਆਉਣਗੇ ਬਹੁਤ ਮਾੜੇ,
‘ਦਿਨ ਅੱਛੇ’ ਤਾਂ ਲੱਗੇ ਨਾ ਆਉਣ ਮੀਆਂ।
-ਤੀਸ ਮਾਰ ਖਾਂ
ਜਨਵਰੀ 07, 2020