34 C
Delhi
Friday, April 19, 2024
spot_img
spot_img

ਦਲਿਤ ਜਗਮੇਲ ਜੱਗੂ ਨਾਲ ਜੱਗੋਂ ਤੇਰ੍ਹਵੀਂ ਕਰਨ ਵਾਲਿਆਂ ਨੂੰ ਫਾਸਟ ਟਰੈਕ ਕੋਰਟਾਂ ਰਾਹੀਂ ਕੇਸ ਨਿਪਟਾ ਕੇ ਦਿੱਤੀ ਜਾਵੇ ਫਾਂਸੀ: ਅਮਨ ਅਰੋੜਾ

ਸੰਗਰੂਰ / ਚੰਡੀਗੜ੍ਹ, 17 ਨਵੰਬਰ, 2019:

ਪੰਜਾਬ ਦੇ ਲੋਕਾਂ ਨੂੰ ਸਾਫ਼ ਸੁਥਰਾ ਮਾਹੌਲ ਦੇਣ ਦੇ ਦਾਅਵੇ ਕਰ ਰਹੀ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਦੀ ਸਰਕਾਰ ਦੇ ਰਾਜ ਦਾ ਘਿਨਾਉਣਾ ਚਿਹਰਾ ਚਿੰਗਾਲੀਵਾਲ ਕਾਂਡ ਨੇ ਸਾਹਮਣੇ ਲਿਆ ਕੇ ਰੱਖ ਦਿੱਤਾ ਹੈ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਪੰਜਾਬ ਪੁਲੀਸ ਵੀ ਪੂਰੀ ਤਰ੍ਹਾਂ ਬੇਨਕਾਬ ਹੋਈ ਪਈ ਹੈ।

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ (ਆਪ) ਦੇ ਹਲਕਾ ਸੁਨਾਮ ਤੋਂ ਵਿਧਾਇਕ ਸ੍ਰੀ ਅਮਨ ਅਰੋੜਾ ਨੇ ਸੁਨਾਮ-ਲਹਿਰਾ ਰੋਡ ’ਤੇ ਦਿੱਤੇ ਗਏ ਧਰਨੇ ਵਿਚ ਸ਼ਾਮਿਲ ਹੋਣ ਅਤੇ ਮ੍ਰਿਤਕ ਦੇ ਪਰਿਵਾਰ ਨਾਲ ਹਮਦਰਦੀ ਜਤਾਉਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤਾ।

ਸ੍ਰੀ ਅਰੋੜਾ ਨੇ ਕਿਹਾ ਕਿ ਬੇਪਰਵਾਹ ਪੰਜਾਬ ਪੁਲੀਸ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਸੰਗਰੂਰ ਦੇ ਪਿੰਡ ਚਿੰਗਾਲੀਵਾਲ ਵਿਖੇ ਦਲਿਤ ਵਿਅਕਤੀ ਜਗਮੇਲ ਸਿੰਘ ਜੱਗੂ ਉਤੇ ਕਥਿਤ ਕਾਂਗਰਸੀ ਗੁੰਡਿਆਂ ਵੱਲੋਂ ਅਣਮਨੁੱਖੀ ਤਸ਼ੱਦਦ ਤਾਂ 7 ਨਵੰਬਰ ਨੂੰ ਕੀਤਾ ਜਾ ਰਿਹਾ ਹੈ ਜਿਸ ਦੀ ਬਕਾਇਦਾ ਰਿਪੋਰਟਾਂ ਵੀ ਪੁਲੀਸ ਕੋਲ ਪਹੁੰਚੀਆਂ ਪ੍ਰੰਤੂ ਹੈਰਾਨੀ ਦੀ ਗੱਲ ਹੈ ਕਿ ਪੁਲੀਸ ਨੇ ਇਸ ਕੇਸ ਵਿਚ ਐਫ.ਆਈ.ਆਰ. ਜਾ ਕੇ 13 ਨਵੰਬਰ ਨੂੰ ਦਰਜ ਕੀਤੀ ਜਦਕਿ ਪੁਲੀਸ ਨੂੰ ਐਫ.ਆਈ.ਆਰ. ਉਸੇ ਦਿਨ ਦਰਜ ਕਰਨੀ ਚਾਹੀਦੀ ਸੀ।

ਦੱਸਣਯੋਗ ਹੈ ਕਿ ਜੱਗੂ ਨੂੰ ਘਰ ਬੁਲਾ ਕੇ ਦਰਿੰਦਿਆਂ ਨੇ ਉਸ ਦੀਆਂ ਲੱਤਾਂ ਉਤੇ ਕੋਈ ਤੇਜ਼ਾਬੀ ਪਦਾਰਥ ਡੋਲਿ੍ਹਆ ਅਤੇ ਉਸ ਦੇ ਸ਼ਰੀਰ ਨੂੰ ਕਿਸੇ ਨੁਕੀਲੇ ਔਜ਼ਾਰ ਨਾਲ ਨੋਚਿਆ। ਜੱਗੂ ਨਾਲ ਦਰਿੰਦਗੀ ਇੱਥੋਂ ਤੱਕ ਦਿਖਾਈ ਗਈ ਕਿ ਜਦੋਂ ਉਸ ਨੂੰ ਪਿੱਲਰ ਨਾਲ ਬੰਨ੍ਹ ਕੇ ਕੁੱਟਿਆ ਜਾ ਰਿਹਾ ਸੀ ਤਾਂ ਉਸ ਵੱਲੋਂ ਪੀਣ ਲਈ ਪਾਣੀ ਮੰਗਣ ’ਤੇ ਉਸ ਨੂੰ ਪਿਸ਼ਾਬ ਤੱਕ ਪਿਲਾਇਆ ਗਿਆ। ਜਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਜੱਗੂ ਦੀ ਪੀ.ਜੀ.ਆਈ. ਵਿਖੇ ਜਾ ਕੇ ਮੌਤ ਹੋ ਗਈ।

ਸ੍ਰੀ ਅਰੋੜਾ ਨੇ ਇਹ ਵੀ ਕਿਹਾ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਲੋਕ ਅਕਾਲੀਆਂ ਦੀ ਸ਼ਰੇਆਮ ਗੁੰਡਾਗਰਦੀ ਦਾ ਸੰਤਾਪ ਹੰਢਾਉਂਦੇ ਰਹੇ ਅਤੇ ਹੁਣ ਕਾਂਗਰਸ ਪਾਰਟੀ ਦੇ ਰਾਜ ਵਿਚ ਉਹੀ ਗੁੰਡਾਗਰਦੀ ਅਤੇ ਹੈਵਾਨਗੀ ਦਾ ਮਾਹੌਲ ਹੈ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਚਾਹੀਦਾ ਹੈ ਕਿ ਉਹ ਇਸ ਜੰਗਲ ਰਾਜ ਤੋਂ ਪੰਜਾਬ ਦੇ ਲੋਕਾਂ ਨੂੰ ਨਿਜਾਤ ਦਿਵਾਏ।

‘ਆਪ’ ਆਗੂ ਅਮਨ ਅਰੋੜਾ ਨੇ ਮੀਡੀਆ ਰਾਹੀਂ ਮੰਗ ਕੀਤੀ ਕਿ ਗਰੀਬ ਅਤੇ ਦਲਿਤ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਮ੍ਰਿਤਕ ਜਗਮੇਲ ਸਿੰਘ ਜੱਗੂ ਦੇ ਨਾਲ ਜੱਗੋਂ ਤੇਰ੍ਹਵੀਂ ਕਰਨ ਵਾਲੇ ਗੁੰਡਿਆਂ ਖਿਲਾਫ਼ ਪੰਜਾਬ ਪੁਲੀਸ ਜਲਦ ਤੋਂ ਜਲਦ ਚਲਾਨ ਪੇਸ਼ ਕਰੇ ਅਤੇ ਉਨ੍ਹਾਂ ਖਿਲਾਫ਼ ਫਾਸਟ ਟਰੈਕ ਕੋਰਟਾਂ ਵਿਚ ਕੇਸ ਚਲਾ ਕੇ ਫਾਂਸੀ ’ਤੇ ਲਟਕਾਇਆ ਜਾਵੇ ਤਾਂ ਜੋ ਭਵਿੱਖ ਵਿਚ ਕੋਈ ਅਜਿਹੀ ਘਿਨਾਉਣੀ ਹਰਕਤ ਨਾ ਕਰ ਸਕੇ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION