29.1 C
Delhi
Friday, March 29, 2024
spot_img
spot_img

ਦਰਬਾਰ ਸਾਹਿਬ ਵਿੱਚ ਇਕੱਲਾ ਹੀ ਸੀ ਦੋਸ਼ੀ; ਸੀ.ਸੀ.ਟੀ.ਵੀ. ਜਾਂਚ ਕੇ ਉਸਦੇ ਆਉਣ ਦਾ ਰੂਟ ਪਤਾ ਲਾਵੇਗੀ ਪੁਲਿਸ: ਸੁਖ਼ਚੈਨ ਸਿੰਘ ਗਿੱਲ

ਯੈੱਸ ਪੰਜਾਬ
ਅੰਮ੍ਰਿਤਸਰ, 19 ਦਸੰਬਰ, 2021:
ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਸ:ਸੁਖ਼ਚੈਨ ਸਿੰਘ ਗਿੱਲ ਨੇ ਕਿਹਾ ਹੈ ਕਿ ਸਨਿਚਰਵਾਰ ਸ਼ਾਮ ਸ੍ਰੀ ਦਰਬਾਰ ਸਾਹਿਬ ਵਿਖ਼ੇ ਸੱਚਖੰਡ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲਾ ਵਿਅਕਤੀ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਇਕੱਲਾ ਹੀ ਸੀ ਅਤੇ ਅਜੇ ਤਕ ਉਸਦੀ ਸ਼ਿਨਾਖ਼ਤ ਨਹੀਂ ਹੋ ਸਕੀ ਹੈ।

ਐਤਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਲਈ ਮੁੱਢਲਾ ਕੰਮ ਦੋਸ਼ੀ ਦੀ ਸ਼ਨਾਖ਼ਤ ਕਰਨਾ ਹੈ। ਉਹਨਾਂ ਕਿਹਾ ਕਿ ਉੱਤਰ ਪ੍ਰਦੇਸ਼ ਦਾ ਵਾਸੀ ਹੋਣ ਵਾਲੀ ਗੱਲ ਅਜੇ ਪੱਕੀ ਨਹੀਂ ਹੈ ਕਿਉਂਕਿ ਅਜੇ ਸ਼ਨਾਖ਼ਤ ਹੀ ਨਹੀਂ ਹੋਈ। ਉਹਨਾਂ ਕਿਹਾ ਕਿ ਇੰਜ ਮੰਨਿਆ ਜਾ ਰਿਹਾ ਹੈ ਕਿ ਉਹ ਪੰਜਾਰ ਤੋਂ ਨਹੀਂ ਹੈ।

ਸ: ਗਿੱਲ ਨੇ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਤੋਂ ਹਾਸਲ ਸੀ.ਸੀ.ਟੀ.ਵੀ. ਫੁੱਟੇਜ ਤੋਂ ਸਪਸ਼ਟ ਹੋਇਆ ਹੈ ਕਿ ਉਹ ਇਕੱਲਾ ਹੀ ਸੀ ਅਤੇ 11 ਵਜੇ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਦਾਖ਼ਲ ਹੋਇਆ ਸੀ।

ਉਹਨਾਂ ਦੱਸਿਆ ਕਿ ਪੁਲਿਸ ਹੁਣ ਦਰਬਾਰ ਸਾਹਿਬ ਤਕ ਉਸਦੇ ਪੁੱਜਣ ਦੇ ਰੂਟ ਦੀ ਜਾਣਕਾਰੀ ਹਾਸਿਲ ਕਰਨ ਲਈ ਵੱਖ ਵੱਖ ਸੀ.ਸੀ.ਟੀ.ਵੀ. ਕੈਮਰੇ ਚੈੱਕ ਕਰ ਰਹੀ ਹੈ ਤਾਂ ਜੋ ਇਹ ਸਮਝ ਲੱਗ ਸਕੇ ਕਿ ਉਹ ਰੇਲਵੇ ਸਟੇਸ਼ਨ ਤੋਂ ਸ੍ਰੀ ਦਰਬਾਰ ਸਾਹਿਬ ਪੁੱਜਾ ਸੀ ਜਾਂ ਫ਼ਿਰ ਬੱਸ ਸਟੈਂਡ ਤੋਂ।

ਉਹਨਾਂ ਕਿਹਾ ਕਿ ਹੁਣ ਤਕ ਪ੍ਰਾਪਤ ਸੀ.ਸੀ.ਟੀ.ਵੀ. ਫੁੱਟੇਜ ਦੇ ਆਧਾਰ ’ਤੇ ਦੋਸ਼ੀ ਦੀਆਂ ਤਸਵੀਰਾਂ ਵੱਖ ਵੱਖ ਏਜੰਸੀਆਂ ਨੂੰ ਸਰਕੂਲੇਟ ਕੀਤੀਆਂ ਗਈਆਂ ਹਨ ਤਾਂ ਜੋ ਉਸਦੀ ਪਛਾਣ ਦਾ ਕੰਮ ਛੇਤੀ ਤੋਂ ਛੇਤੀ ਮੁਕੰਮਲ ਹੋ ਸਕੇ।

ਉਹਨਾਂ ਆਖ਼ਿਆ ਕਿ ਪੁਲਿਸ ਉਸਦਾ ਪੋਸਟ ਮਾਰਟਮ ਛੇਤੀ ਤੋਂ ਛੇਤੀ ਕਰਾਉਣਾ ਚਾਹੁੰਦੀ ਹੈ ਅਤੇ ਉਸਦੇ ਵਿਸਰੇ ਦੀ ਜਾਂਚ ਵੀ ਕਰਵਾਈ ਜਾਵੇਗੀ ਤਾਂ ਜੋ ਇਹ ਪਤਾ ਲੱਗੇ ਕਿ ਉਸਨੇ ਕੋਈ ਨਸ਼ਾ ਆਦਿ ਕੀਤਾ ਹੋਇਆ ਸੀ ਜਾਂ ਨਹੀਂ।

ਇਸ ਸੰਬੰਧ ਵਿੱਚ ਪੁਲਿਸ ਨੇ ਧਾਰਾ 295-ਏ ਅਤੇ 307 ਆਈ.ਪੀ.ਸੀ.ਤਹਿਤ ਐਫ.ਆਈ.ਆਰ. ਦਰਜ ਕਰ ਲਈ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION