ਅੱਜ-ਨਾਮਾ
ਤੋੜ`ਤੀ ਚੁੱਪ ਤੇ ਬੋਲ ਪਿਆ ਫੇਰ ਸਿੱਧੂ,
ਕਹਿੰਦਾ ਭੰਡੀ ਨਾ ਐਵੇਂ ਪਏ ਕਰੋ ਬੇਲੀ।
ਮੇਰੀ ਕਰਨੀ ਹੈ ਭੰਡੀ ਤੇ ਕਰੀ ਜਾਇਓ,
ਖਾਤਾ ਆਪਣਾ ਵੀ ਲਿਆ ਕੇ ਧਰੋ ਬੇਲੀ।
ਮੇਰੇ ਮਹਿਕਮੇ ਆਹ-ਆਹ ਕੰਮ ਕੀਤਾ,
ਤੁਸੀਂ ਆਪਣਾ ਚਾਰਟ ਖੁਦ ਭਰੋ ਬੇਲੀ।
ਮੇਰੇ ਮੂੰਹੋਂ ਜਾਂ ਨਿਕਲ ਗਈ ਬਾਤ ਕੌੜੀ,
ਹਕੀਕਤ ਪਰਖ ਕੇ ਉਹ ਵੀ ਜਰੋ ਬੇਲੀ।
ਅੰਕੜੇ ਬੋਲਣ ਤੇ ਬੋਲੇ ਪਿਆ ਕੰਮ ਕੀਤਾ,
ਦਿੰਦਾ ਐਵੇਂ ਨਹੀਂ ਯੱਕੜ ਬਿਆਨ ਸਿੱਧੂ।
ਫੋਲਣਾ ਖਾਤਾ ਤਾਂ ਆਉ ਮੈਦਾਨ ਦੇ ਵਿੱਚ,
ਵਿਹਲਾ ਕਰਨ ਨਹੀਂ ਲੱਗਾ ਮੈਦਾਨ ਸਿੱਧੂ।
-ਤੀਸ ਮਾਰ ਖਾਂ
ਮਈ 31, 2019