ਅੱਜ-ਨਾਮਾ
ਤੋੜ`ਤੀ ਚੁੱਪ ਤੇ ਤੋੜ ਕੇ ਚੁੱਪ ਹੋਇਆ,
ਅਗਲੀ ਛੇੜੀ ਨਾ ਸਿੱਧੂ ਨੇ ਤਾਨ ਮੀਆਂ।
ਕਹਿੰਦਾ ਚੰਗੀ ਨਾ ਕੀਤੀ ਹੈ ਭਾਜਪਾ ਨੇ,
ਦਿੱਤੇ ਰਗੜ ਹਨ ਕੁੱਲ ਕਿਸਾਨ ਮੀਆਂ।
ਨਾਅਰੇ ਮਾਰਦੇ, ਧਰਨੇ ਵੀ ਲਾਈ ਜਾਂਦੇ,
ਖਾ ਕੇ ਜ਼ਹਿਰ ਤੇ ਦਿੰਦੇ ਨੇ ਜਾਨ ਮੀਆਂ।
ਸਭ ਨੇ ਸੋਚਿਆ ਤੋੜੀ ਜਾਂ ਚੁੱਪ ਉਹਨੇ,
ਫਿਰ ਤੋਂ ਸਾਂਭੇਗਾ ਆਣ ਮੈਦਾਨ ਮੀਆਂ।
ਤੋੜਿਆ ਮੋਨ ਦਾ ਵਰਤ ਤਾਂ ਆਏ ਅੱਗੇ,
ਅਗਲਾ ਕਦਮ ਕੁਝ ਠੋਸ ਉਠਾਏ ਸਿੱਧੂ।
ਆ ਕੇ ਇੱਧਰ ਜਾਂ ਉਧਰ ਦਾ ਸਾਥ ਦੇਵੇ,
ਮੁੜ ਕੇ ਚੁੱਪ ਸਮਾਧੀ ਨਹੀਂ ਲਾਏ ਸਿੱਧੂ।
-ਤੀਸ ਮਾਰ ਖਾਂ
ਸਤੰਬਰ 20, 2020
ਇਸ ਨੂੰ ਵੀ ਪੜ੍ਹੋ:
ਖ਼ੇਤੀ ਆਰਡੀਨੈਂਸਾਂ ’ਤੇ ਅਕਾਲੀ ਦਲ ਦਾ ਮੋੜਾ: ਬਹੁਤ ਦੇਰ ਕੀ ਮੇਹਰਬਾਂ ਆਤੇ ਆਤੇ – ਐੱਚ.ਐੱਸ.ਬਾਵਾ
ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ