30.6 C
Delhi
Tuesday, April 16, 2024
spot_img
spot_img

ਤੇਜ਼ੀ ਨਾਲ ਪਈ ਮੋਦੀ ਸਰਕਾਰ ਵਗਦੀ, ਦਗੜ-ਦਗੜ ਹਨ ਆ ਰਹੇ ਬਿੱਲ ਬੇਲੀ

ਅੱਜ-ਨਾਮਾ

ਤੇਜ਼ੀ ਨਾਲ ਪਈ ਮੋਦੀ ਸਰਕਾਰ ਵਗਦੀ,
ਦਗੜ-ਦਗੜ ਹਨ ਆ ਰਹੇ ਬਿੱਲ ਬੇਲੀ।

ਪਾਰਟੀ ਆਗੂਆਂ ਨੂੰ ਤਕੜਾ ਹੁਕਮ ਜਾਪੇ,
ਸਕਿਆ ਸਦਨ ਤੋਂ ਕੋਈ ਨਾ ਹਿੱਲ ਬੇਲੀ।

ਕਾਰਵਾਈ ਲਈ ਦੇਰ ਨਹੀਂ ਕਰਨ ਦੇਣੀ,
ਲੱਗਿਆ ਜਾਪਦਾ ਸਿਖਰ ਦਾ ਟਿੱਲ ਬੇਲੀ।

ਵਾਹੋ-ਦਾਹੀ ਨੇ ਮਿਲਦੀਆਂ ਇੰਜ ਖਬਰਾਂ,
ਜਿੱਦਾਂ ਬਿੱਲਾਂ ਦੀ ਚੱਲੀ ਪਈ ਮਿੱਲ ਬੇਲੀ।

ਚੋਣਾਂ ਰਾਜਾਂ ਲਈ ਕਈ ਥਾਂ ਆਉਣੀਆਂ ਨੇ,
ਰਹੀ ਦਿਨੋ-ਦਿਨ ਘੜੀ ਇਹ ਸਰਕ ਬੇਲੀ।

ਨੰਬਰਾਂ ਵੱਲੋਂ ਕੁਝ ਕਸਰ ਨਾ ਰਹਿਣ ਦੇਣੀ,
ਇਸ ਲਈ ਹੋਈ ਜਾਂਦੈ ਹੋਮ-ਵਰਕ ਬੇਲੀ।

-ਤੀਸ ਮਾਰ ਖਾਂ

27 ਜੁਲਾਈ, 2019 –

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION