29 C
Delhi
Saturday, April 20, 2024
spot_img
spot_img

ਤੇਜ਼ਾਬੀ ਹਮਲੇ ਦੀ ਪੀੜਤ ਲਕਸ਼ਮੀ ਅੱਗਰਵਾਲ ਨੇ ਨੌਜਵਾਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਅੱਗੇ ਵਧ ਕੇ ਕਰਨ ਲਈ ਪ੍ਰੇਰਿਤ ਕੀਤਾ

ਲੁਧਿਆਣਾ, 2 ਅਗਸਤ, 2019 –

ਪਹਿਲੇ ਸੰਸਕਰਣ ਦੀ ਸਫਲਤਾ ਤੋਂ ਬਾਅਦ, ਇਨਿਟੀਏਟਰਜ਼ ਆਫ਼ ਚੇਂਜ ਸੰਸਥਾ ਵਲੋਂ ਸਪੀਕਿੰਗ ਮਾਈਂਡਜ਼ ਯੂਥ ਕਨਕਲੇਵ 2019 ਦੇ ਦੂਜੇ ਐਡੀਸ਼ਨ ਦਾ ਆਯੋਜਨ ਕੀਤਾ ਗਿਆ ਜਿਸਦਾ ਉਦਘਾਟਨ ਅੱਜ ਲੁਧਿਆਣਾ ਦੇ ਗੁਰੂ ਨਾਨਕ ਦੇਵ ਭਵਨ ਵਿਖੇ ਕੀਤਾ ਗਿਆ ਸੀ । ਇਹ ਯੂਥ ਕਨਕਲੇਵ ਰਾਜ ਦਾ ਸਭ ਤੋਂ ਵੱਡਾ ਨੌਜਵਾਨ ਸੰਮੇਲਨ ਹੈ ਜਿਸ ਵਿੱਚ ਸਮਾਜਿਕ, ਮਨੋਰੰਜਨ, ਰਾਜਨੀਤਿਕ ਅਤ ਹੋਰ ਕਈ ਮੁੱਦਿਆਂ ‘ਤੇ 2000 ਨੌਜਵਾਨਾਂ ਨੇ ਮਾਹਿਰਾਂ, ਪ੍ਰਮੁੱਖ ਸ਼ਖਸ਼ੀਅਤਾਂ, ਅਫਸਰਾਂ ਅਤੇ ਰਾਜਨੀਤਿਕ ਲੀਡਰਾਂ ਨਾਲ ਵਿਚਾਰ ਕੀਤਾ ।

ਪਹਿਲੇ ਦਿਨ ਦਾ ਸੈਸ਼ਨ ਸਾਰੀਆਂ ਔਕੜਾਂ ਦਾ ਸਾਹਮਣਾ ਕਰਕੇ ਸਫਲ ਬਣਨਾ ਸੀ ਜਿਸਨੂੰ ਸ੍ਰੀ ਅਰੁਣ ਕੁਸ਼ਵਾਹ (ਛੋਟੇ ਮੀਆਂ) ਅਤੇ ਤੇਜ਼ਾਬੀ ਹਮਲੇ ਦੀ ਪੀੜੀਤ ਲਕਸ਼ਮੀ ਅਗਰਵਾਲ ਵਲੋਂ ਸੰਬੋਧਨ ਕੀਤਾ ਗਿਆ । ਲਕਸ਼ਮੀ ਅਗਰਵਾਲ ਨੇ ਆਪਣੀ ਜ਼ਿੰਦਗੀ ਦੀ ਕਹਾਣੀ ਨੌਜਵਾਨਾਂ ਨਾਲ ਸਾਂਝੀ ਕੀਤੀ ਅਤੇ ਉਨ੍ਹਾਂ ਨੂੰ ਜ਼ਿੰਦਗੀ ਵਿਚ ਸਫਲ ਬਣਨ ਲਈ ਹਰ ਕਠਨਾਈ ਦੇ ਵਿਰੁੱਧ ਲੜਨ ਲਈ ਪ੍ਰੇਰਿਆ।

ਲਕਸ਼ਮੀ ਅਗਰਵਾਲ ਨੇ ਕਿਹਾ ਕਿ ਉਸਨੇ ਜ਼ਿੰਦਗੀ ਵਿੱਚ ਕਈ ਮੁਸ਼ਕਲਾਂ ਦਾ ਸਾਹਮਣਾ ਕੀਤਾ ਸੀ ਅਤੇ ਇੱਕ ਵਾਰ ਖੁਦਕੁਸ਼ੀ ਕਰਨ ਦਾ ਫੈਸਲਾ ਕੀਤਾ ਸੀ। ਪਰ ਬਾਅਦ ਵਿੱਚ ਉਸਨੇ ਆਪਣਾ ਮਨ ਬਦਲ ਲਿਆ ਅਤੇ ਔਰਤਾਂ ਲਈ ਬਰਾਬਰੀ ਦਾ ਸਮਰਥਨ ਕਰਦਿਆਂ ਸਮਾਜ ਵਿੱਚ ਤਬਦੀਲੀ ਲਿਆਉਣ ਦੀ ਇੱਛਾ ਰੱਖੀ। ਉਸਨੇ ਕਿਹਾ ਕਿ ਉਸਨੇ ਸੁਪਰੀਮ ਕੋਰਟ ਵਿੱਚ ਪੀਆਈਐਲ ਦਾਇਰ ਕੀਤੀ ਸੀ ਜਿਸ ਤੇ ਅਦਾਲਤ ਨੇ ਤੇਜ਼ਾਬ ਦੀ ਖੁੱਲ੍ਹੀ ਵਿਕਰੀ ‘ਤੇ ਰੋਕ ਲਗਾ ਦਿੱਤੀ ਹੈ। ਉਸਨੇ ਕਿਹਾ ਕਿ ਕਈ ਮੁਸ਼ਕਲਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਉਹ ਖੁਸ਼ ਰਹਿ ਰਹੀ ਹੈ ਅਤੇ ਆਪਣੀ ਜ਼ਿੰਦਗੀ ਨੂੰ ਪਿਆਰ ਕਰਦੀ ਹੈ ।

ਅਰੁਣ ਕੁਸ਼ਵਾਹ ਜੋ ਛੋਟੇ ਛੋਟੇ ਮੀਆਂ ਦੇ ਨਾਮ ਨਾਲ ਮਸ਼ਹੂਰ ਹਨ ਨੇ ਕਿਹਾ ਕਿ 8 ਸਾਲ ਦੀ ਉਮਰ ਤੱਕ ਉਹ ਆਪਣੀ ਛੋਟੇ ਕੱਦ ਕਾਰਨ ਉਦਾਸੀ ਵਿੱਚ ਸੀ ਪਰ ਬਾਅਦ ਵਿੱਚ ਉਸਨੇ ਲੋਕਾਂ ਦੀਆਂ ਟਿਪਣੀਆਂ ਨੂੰ ਨਜ਼ਰ ਅੰਦਾਜ਼ ਕੀਤਾ ਅਤੇ ਸਖਤ ਮਹਿਨਤ ਕਰਨੀ ਸ਼ੁਰੂ ਕਰ ਦਿੱਤੀ। ਉਸਨੇ ਮਲਟੀ ਨੈਸ਼ਨਲ ਕੰਪਨੀ ਵਿੱਚ ਨੌਕਰੀ ਛੱਡ ਦਿੱਤੀ ਅਤੇ ਵੈੱਬ ਚੈਨਲ ਲਈ ਅਦਾਕਾਰੀ ਅਤੇ ਕਹਾਣੀਆਂ ਲਿਖਣਾ ਅਰੰਭ ਕੀਤਾ ਅਤੇ ਹੁਣ ਉਸਨੂੰ ਕਰੋੜਾਂ ਲੋਕ ਪਸੰਦ ਕਰਦੇ ਹਨ ।

ਦੂਜਾ ਸੈਸ਼ਨ ਨਵੀਨਤਾਕਾਰੀ ਉੱਦਮ ਅਤੇ ਕੰਮ ਦੀ ਸ਼ੁਰੂਆਤ ਸੀ ਜਿਸ ਵਿੱਚ ਸੁਪ੍ਰੀਆ ਪਾਲ (ਜੋਸ਼ ਟਾਲਕਸ ), ਮਿਲਿੰਦ ਕਵਾਤਰਾ, (ਹਮ ਹੈਂ) ਅਤੇ ਸ਼੍ਰੀ ਵਿਲਾਸ ਸ਼ਿੰਦੇ (ਡੱਬਾ ਵਾਲਾ ਮੁੰਬਈ) ਜਿਨ੍ਹਾਂ ਨੇ ਸਫਲਤਾਪੂਰਵਕ ਟਿਫਿਨ ਸਪੁਰਦਗੀ ਸੇਵਾਵਾਂ ਚਲਾਉਂਦਿਆਂ ਨੌਜਵਾਨਾਂ ਨੂੰ ਵਾਪਰ ਦੀ ਸ਼ੁਰੂਆਤ ਅਤੇ ਸਫਲ ਬਣਨ ਲਈ ਪ੍ਰੇਰਿਆ । ਬੁਲਾਰਿਆਂ ਨੇ ਨੌਜਵਾਨਾਂ ਨੂੰ ਕਿਹਾ ਕਿ ਨਵੀਨਤਾ, ਸਖਤ ਮਿਹਨਤ ਅਤੇ ਲਗਨ ਨਾਲ ਕੋਈ ਵੀ ਸਫਲ ਉਦਮੀ ਬਣ ਸਕਦਾ ਹੈ ਅਤੇ ਕਾਰੋਬਾਰ ਸ਼ੁਰੂ ਕਰਨ ਲਈ ਭਾਰੀ ਨਿਵੇਸ਼ ਤੇ ਨਿਰਭਰ ਕਰਨ ਦੀ ਜ਼ਰੂਰਤ ਨਹੀਂ ਹੈ। ਨੌਜਵਾਨਾਂ ਨੇ ਬੁਲਾਰਿਆਂ ਨਾਲ ਗੱਲਬਾਤ ਕਰਕੇ ਆਪਣੇ ਸਵਾਲ ਦੇ ਜਵਾਬ ਵੀ ਲਏ।

ਤੀਜਾ ਸੈਸ਼ਨ ਭਾਰਤੀ ਰਾਜਨੀਤੀ ਅਤੇ ਨੌਜਵਾਨਾਂ ਦਾ ਭਵਿੱਖ ਸੀ ਜਿਸ ਦੀ ਪ੍ਰਧਾਨਗੀ ਭਾਰਤੀ ਜਨਤਾ ਯੁਵਾ ਮੋਰਚੇ ਦੇ ਸ਼੍ਰੀ ਮਧੂਕੇਸ਼ਵਰ, ਅਤੇ ਆਮ ਆਦਮੀ ਪਾਰਟੀ ਦੇ ਸ੍ਰੀ ਰਾਘਵ ਚੱਢਾ ਨੇ ਕੀਤੀ। ਬੁਲਾਰਿਆਂ ਨੇ ਨੌਜਵਾਨਾਂ ਨੂੰ ਹਰ ਚੀਜ਼ ਲਈ ਸਿਸਟਮ ਅਤੇ ਸਿਆਸਤਦਾਨਾਂ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਬਜਾਏ ਸਰਗਰਮ ਰਾਜਨੀਤੀ, ਲੋਕਤੰਤਰੀ ਪ੍ਰਣਾਲੀ ਵਿਚ ਹਿੱਸਾ ਲੈਣ ਲਈ ਪ੍ਰੇਰਿਆ। ਓਹਨਾ ਨੇ ਕਿਹਾ ਕਿ ਸਾਡੇ ਲਈ ਆਪਣਾ ਦੇਸ਼ ਸਬ ਤੋਂ ਉਪਰ ਹੋਣਾ ਚਾਹੀਦਾ ਹੈ ਅਤੇ ਧਰਮ ਅਤੇ ਜਾਤ ਪਾਤ ਦੀ ਰਾਜਨੀਤੀ ਤੋਂ ਬਚਨ ਦੀ ਲੋੜ ਹੈ ।

ਯੂਥ ਕਨਕਲੇਵ ਦੇ ਪ੍ਰਬੰਧਕ ਗੌਰਵਦੀਪ ਸਿੰਘ ਨੇ ਕਿਹਾ ਯੂਥ ਸੰਮੇਲਨ ਆਯੋਜਨ ਕਰਨ ਦਾ ਮਕਸਦ ਨੌਜਵਾਨਾਂ ਨੂੰ ਸਹੀ ਸੇਧ ਦੇਣਾ ਹੈ ।ਗੌਰਵਦੀਪ ਸਿੰਘ ਨੇ ਅੱਗੇ ਕਿਹਾ ਕਿ ਅਗਲੇ ਦੋ ਦਿਨਾਂ ਵਿੱਚ, ਭਾਰਤੀ ਹਾਕੀ ਟੀਮ ਦੇ ਕਪਤਾਨ ਸੰਦੀਪ ਸਿੰਘ, ਪੀਯੂ ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਕਨੂਪ੍ਰਿਆ, ਆਈਏਐਸ ਅਧਿਕਾਰੀ ਅਪਨੀਤ ਰਿਆਤ ਸਮੇਤ ਕਈ ਚੋਟੀ ਦੀਆਂ ਸਖਸ਼ੀਅਤਾਂ ਨੌਜਵਾਨਾਂ ਨਾਲ ਗੱਲਬਾਤ ਕਰਨਗੇ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION