28.1 C
Delhi
Thursday, March 28, 2024
spot_img
spot_img

ਤਿੰਨ ਵਿਦਿਆਰਥੀ ਆਗੂਆਂ ਦੀ ਰਿਹਾਈ ਲੋਕ ਆਵਾਜ਼ ਦੀ ਅੰਸ਼ਕ ਜਿੱਤ, ਸਮੂਹ ਬੁੱਧੀਜੀਵੀਆਂ ਨੂੰ ਰਿਹਾਅ ਕੀਤਾ ਜਾਵੇ: ਦੇਸ਼ ਭਗਤ ਯਾਦਗਾਰ ਕਮੇਟੀ

ਯੈੱਸ ਪੰਜਾਬ
ਜਲੰਧਰ, 16 ਜੂਨ, 2021 –
ਦਿੱਲੀ ਹਾਈਕੋਰਟ ਵੱਲੋਂ ਪਿੰਜਰਾ ਤੋੜ ਮੁਹਿੰਮ ਦੀ ਆਗੂ ਅਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨਵੀਂ ਦਿੱਤੀ ਦੀ
ਵਿਦਿਆਰਥਣ ਨਤਾਸ਼ਾ ਅਗਰਵਾਲ, ਦਿਵੰਗਨਾ ਕਲਿਤਾ ਅਤੇ ਜਾਮੀਆਂ ਮਿਲੀਆ ਇਸਲਾਮੀਆਂ ਯੂਨੀਵਰਸਿਟੀ ਦੇ ਵਿਦਿਆਰਥੀ ਆਗੂ ਆਸਿਫ਼ ਇਕਬਾਲ ਤਨਹਾ ਦੀ ਜਮਾਨਤ ਮਨਜ਼ੂਰ ਕਰਨ ਅਤੇ ਨਿਰਆਧਾਰ ਦੋਸ਼ਾਂ ਨੂੰ ਖਾਰਜ਼ ਕਰਦਿਆਂ ਕੀਤੀਆਂ ਮਹੱਤਵਪੂਰਣ ਟਿੱਪਣੀਆਂ ਨੂੰ ਮੁਲਕ ਦੇ ਵੱਖ-ਵੱਖ ਖਿੱਤਿਆਂ ਵਿੱਚ ਬੁੱਧੀਜੀਵੀਆਂ ਦੀ ਰਿਹਾਈ ਅਤੇ ਜਮਹੂਰੀ ਹੱਕਾਂ ਦੀ ਜਾਮਨੀ ਸਬੰਧੀ ਆਵਾਜ਼ ਦੀ ਸ਼ਾਨਦਾਰ ਅੰਸ਼ਕ ਜਿੱਤ ਕਰਾਰ ਦਿੰਦੇ ਹੋਏ ਦੇਸ਼ ਭਗਤ ਯਾਦਗਾਰ ਦੇ ਪ੍ਰਧਾਨ ਅਜਮੇਰ ਸਿੰਘ, ਸਹਾਇਕ ਸਕੱਤਰ ਡਾ.ਪਰਮਿੰਦਰ ਸਿੰਘ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਮੇਟੀ ਤਰਫ਼ੋਂ ਜੋਰਦਾਰ ਮੰਗ ਕੀਤੀ ਹੈ ਕਿ ਸਮੂਹ ਨਿਰਦੋਸ਼ ਬੁੱਧੀਜੀਵੀਆਂ, ਸਾਹਿਤਕਾਰਾਂ, ਲੇਖਕਾਂ, ਕਵੀਆਂ, ਰੰਗ ਕਰਮੀਆਂ, ਸਮਾਜਕ ਅਤੇ ਜਮਹੂਰੀ ਕਾਰਕੁੰਨਾਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਏ।

ਦੇਸ਼ ਭਗਤ ਯਾਦਗਾਰ ਕਮੇਟੀ ਨੇ ਹਾਈਕੋਰਟ ਵੱਲੋਂ,‘‘ਮੁਲਕ ਦੇ ਨਾਗਰਿਕਾਂ ਦੇ ਮੁਢਲੇ ਜਮਹੂਰੀ ਅਧਿਕਾਰਾਂ ਉਪਰ ਸ਼ਿਕੰਜਾ ਕਸਣ, ਜ਼ੁਬਾਨਬੰਦੀ ਕਰਨ ਲਈ ਸੰਵਿਧਾਨਕ ਹੱਕਾਂ ਉਪਰ ਵੀ ਛਾਪੇ ਮਾਰਨ ਲਈ ਕਿਸੇ ਵੀ ਅਸਹਿਮਤੀ ਦੀ ਆਵਾਜ਼ ਨੂੰ ਬੰਦ ਕਰਨਾ, ਦਹਿਸ਼ਤਗਰਦ ਕਾਰਵਾਈ ਦਾ ਠੱਪਾ ਲਾਉਣਾ ਅਤੇ ਦੇਸ਼ ਵਿਰੋਧੀ ਸਰਗਰਮੀਆਂ ਵਰਗੇ ਕਾਨੂੰਨ ਮੜ੍ਹਨਾ, ਅਸਲ ’ਚ ਭਵਿੱਖ ਵਿੱਚ ਜਮਹੂਰੀ ਕਦਰਾਂ ਕੀਮਤਾਂ ਉਪਰ ਵਿਆਪਕ ਧਾਵੇ ਬੋਲਣ ਲਈ ਰਾਹ ਪੱਧਰਾ ਕਰਨਾ ਹੈ’’ ਵਰਗੀਆਂ ਇਤਿਹਾਸਕ ਟਿੱਪਣੀਆਂ ਨੂੰ ਸੱਚ ਦੀ ਜਿੱਤ ਕਰਾਰ ਦਿੰਦਿਆਂ ਮੁਲਕ ਦੀਆਂ ਸਭੇ ਲੋਕ ਹਿਤੈਸ਼ੀ, ਜਮਹੂਰੀ ਸ਼ਕਤੀਆਂ ਨੂੰ ਇੱਕਜੁਟ ਹੋਣ ਦੀ ਅਪੀਲ ਕੀਤੀ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION