ਨਵੀਂ ਦਿੱਲੀ, 25 ਅਪ੍ਰੈਲ 2019:
ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਹੇਮਕੁੰਟ ਕਾਲੋਨੀ ਦੇ ਅਧਿਆਪਕ ਹਰੀਸ਼ ਕੁਮਾਰ ਦੀ ਅਣਸੁਖਾਵੀਂ ਮੌਤ ਉੱਤੇ ‘ਜਾਗੋ’ ਪਾਰਟੀ ਨੇ ਅਫ਼ਸੋਸ ਜਤਾਇਆ ਹੈ।
ਪਾਰਟੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਜਾਣਕਾਰੀ ਦਿੱਤੀ ਕਿ ਹਰੀਸ਼ ਕੁਮਾਰ ਦੀ ਕਿਡਨੀ ਫੇਲ ਹੋਈ ਸੀ, ਜਿਸ ਵਜ੍ਹਾ ਨਾਲ ਉਨ੍ਹਾਂ ਦਾ ਡਾਇਲੈਸਿਸ ਚੱਲ ਰਿਹਾ ਸੀ। ਨਾਲ ਹੀ ਹਰੀਸ਼ ਆਪਣੇ ਇਲਾਜ ਲਈ ਫ਼ੰਡ ਜੁਟਾਉਣ ਦੀ ਕਵਾਇਦ ਵੀ ਕਰ ਰਹੇ ਸਨ। ਲਗਾਤਾਰ ਸਕੂਲ ਆਉਣ ਦੇ ਬਾਵਜੂਦ ਉਨ੍ਹਾਂ ਨੂੰ ਪਿਛਲੇ ਕਈ ਮਹੀਨਿਆਂ ਤੋਂ ਤਨਖ਼ਾਹ ਨਹੀਂ ਮਿਲੀ ਸੀ।
ਦੱਸਿਆ ਜਾ ਰਿਹਾ ਹੈ ਕਿ ਇਲਾਜ ਲਈ ਰੁਪਈਏ ਨਾ ਜੁਟਾ ਪਾਉਣ ਦੇ ਕਾਰਨ ਹਰੀਸ਼ ਆਪਣਾ ਇਲਾਜ ਨਹੀਂ ਕਰਵਾ ਪਾਏ ਅਤੇ ਇਸ ਵਜ੍ਹਾ ਨਾਲ ਮੌਤ ਹੋ ਗਈ।
ਜੀਕੇ ਨੇ ਹਰੀਸ਼ ਦੀ ਮੌਤ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਦੀ ਲੱਚਰ ਕਾਰਜਸ਼ੈਲੀ ਨੂੰ ਜ਼ਿੰਮੇਵਾਰ ਦੱਸਿਆ ਹੈ। ਜੀਕੇ ਨੇ ਕਮੇਟੀ ਪ੍ਰਬੰਧਕਾਂ ਨੂੰ ਸੰਵੇਦਨਹੀਨ ਕਰਾਰ ਦਿੰਦੇ ਹੋਏ ਸਾਫ਼ ਕਿਹਾ ਕਿ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਸਟਾਫ਼ ਦੀ ਮਦਦ ਕਰਨਾ ਕਮੇਟੀ ਦੀ ਮੁੱਢਲੀ ਜ਼ਿੰਮੇਵਾਰੀ ਸੀ, ਪਰ ਕਮੇਟੀ ਉਸ ਨੂੰ ਨਿਭਾਉਣ ਵਿੱਚ ਨਾਕਾਮ ਰਹੀ ਹੈ।
ਜੀਕੇ ਨੇ ਖ਼ੁਲਾਸਾ ਕੀਤਾ ਕਿ ਢੱਕਾ ਧੀਰ ਪੁਰ ਸਕੂਲ ਦੇ ਇੱਕ ਸਫ਼ਾਈ ਕਰਮਚਾਰੀ ਰਾਜਿੰਦਰ ਸਿੰਘ ਨੂੰ ਵੀ ਹਾਰਟ ਅਟੈਕ ਆਇਆ ਹੈ। ਕਿਉਂਕਿ ਸਟਾਫ਼ ਨੂੰ ਤਨਖ਼ਾਹ ਦੀ ਪਰੇਸ਼ਾਨੀ ਦੇ ਕਾਰਨ ਤਾਲਾਬੰਦੀ ਵਿੱਚ ਆਪਣੇ ਘਰ ਚਲਾਉਣ ਦੀ ਚਿੰਤਾ ਲੱਗੀ ਹੋਈ ਹੈ। ਜੀਕੇ ਨੇ ਕਮੇਟੀ ਪ੍ਰਬੰਧਕਾਂ ਨੂੰ ਆਪਣੇ ਸਾਰੇ ਸਟਾਫ਼ ਨੂੰ ਛੇਤੀ ਤਨਖ਼ਾਹ ਦੇਣ ਦੀ ਅਪੀਲ ਵੀ ਕੀਤੀ ਹੈ ।
ਯੈੱਸ ਪੰਜਾਬ ਦੀਆਂ ‘ਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ