ਅੱਜ-ਨਾਮਾ
ਢੱਡਰੀਆਂ ਵਾਲਾ ਚੁਣੌਤੀ ਆ ਕਰੀ ਜਾਂਦਾ,
ਕਦੇ ਤਾਂ ਚੁੱਪ ਇਹ ਦਿਓ ਖਾਂ ਤੋੜ ਭਾਈ।
ਜਥੇਦਾਰ ਜੀ, ਵਕਤ ਦੀ ਨਬਜ਼ ਕਹਿੰਦੀ,
ਕਰੋ ਕੁਝ ਬਹਿਸ ਦਾ ਪੇਸ਼ ਨਿਚੋੜ ਭਾਈ।
ਆਖੀ ਮੋਦੀ ਨੇ ਜਿਹੜੀ ਕੁਝ ਗੱਲ ਭਾਈ,
ਤੰਦ ਕਿਧਰ ਦੀ ਕਿਤੇ ਗਿਆ ਜੋੜ ਭਾਈ।
ਤੁਹਾਡੀ ਚੁੱਪ ਤੋਂ ਭਰਮ ਜਿਹਾ ਵਧੀ ਜਾਵੇ,
ਸਥਿਤੀ ਸਾਫ ਕੁਝ ਕਰਨ ਦੀ ਲੋੜ ਭਾਈ।
ਨਹੀਂ ਹੈ ਬੋਲਿਆ ਤੇ ਲੱਗਦਾ ਬੋਲਣਾ ਨਹੀਂ,
ਅਗਲਾ ਰੱਫੜ ਕੋਈ ਬੋਲਣ ਤੋਂ ਪੈ ਸਕਦਾ।
ਹਰ ਕੋਈ ਜਾਪਦਾ ਜਿੱਦਾਂ ਅੰਗਾਰ ਬਣਿਆ,
ਸਾਊ ਬੰਦਾ ਕੋਈ ਰਿਸਕ ਨਹੀਂ ਲੈ ਸਕਦਾ।
-ਤੀਸ ਮਾਰ ਖਾਂ
ਅਗਸਤ 13, 2020
ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ