35.1 C
Delhi
Saturday, April 20, 2024
spot_img
spot_img

ਢੀਂਡਸਾ ਅਤੇ ਬ੍ਰਹਮਪੁਰਾ ਧੜਿਆਂ ਦਾ ਰਲੇਵਾਂ ਤੈਅ, ਖ਼ਾਕਾ ਤਿਆਰ ਕਰਨ ਲਈ 17 ਅਪ੍ਰੈਲ ਨੂੰ ਮੁੜ ਹੋਵੇਗੀ ਮੀਟਿੰਗ

ਯੈੱਸ ਪੰਜਾਬ
ਚੰਡੀਗੜ੍ਹ, 12 ਅਪ੍ਰੈਲ , 2021 –
ਪੰਜਾਬ ਦੀ ਰਾਜਨੀਤੀ ਵਿੱਚ ਅੱਜ ਉਸ ਵੇਲੇ ਖੁਸੀ ਦੀ ਲਹਿਰ ਦੌੜ ਗਈ ਜਦ ਸ੍ਰੌਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਪਹਿਲਕਦਮੀ ਤੇ ਬਣਾਈ ਗਈ ਤਿੰਨ ਮੈਬਰੀ ਏਕਤਾ ਕਮੇਟੀ ਜਥੇਦਾਰ ਉਜਾਗਰ ਸਿੰਘ ਬੰਡਾਲੀ ਸਾਬਕਾ ਵਿਧਾਇਕ, ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰ ਮੈਂਬਰ ਸ੍ਰੌਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਜਨਰਲ ਸਕੱਤਰ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਨਾਲ ਸ੍ਰੌਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਪ੍ਰਧਾਨ ਸ੍ ਸੁਖਦੇਵ ਸਿੰਘ ਢੀਂਡਸਾ ਮੈਬਰ ਰਾਜ ਸਭਾ ਵੱਲੋ ਬਣਾਈ ਗਈ ਏਕਤਾ ਕਮੇਟੀ ਜਿਸ ਦੇ ਮੈਂਬਰਾ ਸ੍ ਜਗਦੀਸ਼ ਸਿੰਘ ਗਰਚਾ ਸਾਬਕਾ ਕੈਬਨਿਟ ਮੰਤਰੀ ਪੰਜਾਬ, ਸ੍ ਰਣਜੀਤ ਸਿੰਘ ਤਲਵੰਡੀ ਸਾਬਕਾ ਵਿਧਾਇਕ ਅਤੇ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਸ੍ ਸਿੰਦਰਪਾਲ ਸਿੰਘ ਬਰਾੜ ਨੇ ਲੰਮੀ ਮੀਟਿੰਗ ਕੀਤੀ ਦੌਹਾ ਕਮੇਟੀਆ ਨੇ ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਪੰਜਾਬ ਅਤੇ ਪੰਥ ਦੇ ਭਲੇ ਲਈ ਏਕਤਾ ਕਰਕੇ ਇੱਕ ਹੋਣਾ ਬੇਹੱਦ ਜਰੂਰੀ ਹੈ । ਪ੍ਰੈਸ ਨੂੰ ਜਾਣਕਾਰੀ ਦਿੰਦਿਆ ਸ੍ਰੌਮਣੀ ਅਕਾਲੀ ਦਲ ਟਕਸਾਲੀ ਦੇ ਮੁੱਖ ਬੁਲਾਰੇ ਸ੍ ਕਰਨੈਲ ਸਿੰਘ ਪੀਰਮੁਹੰਮਦ ਨੇ ਦੱਸਿਆ ਕਿ ਦੋਹਾ ਏਕਤਾ ਕਮੇਟੀਆ ਦੀ ਅਗਲੀ ਮੀਟਿੰਗ 17 ਅਪ੍ਰੈਲ ਨੂੰ ਚੰਡੀਗੜ ਵਿਖੇ ਸ੍ ਰਣਜੀਤ ਸਿੰਘ ਤਲਵੰਡੀ ਦੇ ਗ੍ਰਹਿ ਵਿਖੇ ਹੋਵੇਗੀ । ਇਸ ਮੀਟਿੰਗ ਵਿੱਚ ਸਪੂੰਰਨ ਏਕਤਾ ਲਈ ਸਮੁੱਚਾ ਖਾਕਾ ਤਿਆਰ ਕੀਤਾ ਜਾਵੇਗਾ ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION