28.1 C
Delhi
Thursday, April 25, 2024
spot_img
spot_img

ਡੀ.ਸੀ. ਹੁਸ਼ਿਆਰਪੁੁਰ ਨੇ ‘ਅਬਜ਼ਰਵੇਸ਼ਨ ਹੋਮ’ ’ਚ ਪਾਕਿਸਤਾਨੀ ਬੱਚੇ ਮੁਬਾਰਕ ਨਾਲ ਕੀਤੀ ਮੁਲਾਕਾਤ

ਹੁਸ਼ਿਆਰਪੁਰ, 10 ਜਨਵਰੀ, 2020:
ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਅੱਜ ਹੁਸ਼ਿਆਰਪੁਰ ਦੇ ਓਬਜ਼ਰਵੇਸ਼ਨ ਹੋਮ ਵਿੱਚ ਬੰਦ ਪਾਕਿਸਤਾਨੀ ਬੱਚੇ ਮੁਬਾਰਕ ਉਰਫ਼ ਮੁਬਸ਼ਰ ਬਿਲਾਲ ਨਾਲ ਮੁਲਾਕਾਤ ਕੀਤੀ। ਸ੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਪਾਕਿਸਤਾਨ ਦੇ ਪਿੰਡ ਕਸੂਰ ਦੇ ਮੁਬਾਰਕ ਨੂੰ ਓਬਜ਼ਰਵੇਸ਼ਨ ਹੋਮ ਤੋਂ 14 ਜਨਵਰੀ ਨੂੰ ਰਿਹਾਅ ਕਰਕੇ ਅਟਾਰੀ ਸੀਮਾ ‘ਤੇ ਪਾਕਿਸਤਾਨੀ ਰੇਂਜਰਸ ਨੂੰ ਸੌਂਪ ਦਿੱਤਾ ਜਾਵੇਗਾ।

ਇਸ ਦੌਰਾਨ ਉਨ੍ਹਾਂ ਮੁਬਾਰਕ ਦੇ ਉਜਵਲ ਭਵਿੱਖ ਦੀ ਕਾਮਨਾ ਕਰਦੇ ਹੋਏ ਉਸ ਨੂੰ ਆਪਣੇ ਘਰ ਜਾ ਕੇ ਨਵੇਂ ਸਿਰੇ ਤੋਂ ਜਿੰਦਗੀ ਸ਼ੁਰੂ ਕਰਨ ਅਤੇ ਪੂਰੀ ਮਿਹਨਤ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਉਨ੍ਹਾਂ ਮੁਬਾਰਕ ਨੂੰ ਮਠਿਆਈ ਤੇ ਉਪਹਾਰ ਵੀ ਭੇਟ ਕੀਤੇ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਾਲ 2018 ਵਿੱਚ ਮੁਬਾਰਕ ਗਲਤੀ ਨਾਲ ਪਾਕਿਸਤਾਨ ਤੋਂ ਭਾਰਤੀ ਸੀਮਾ ਵਿੱਚ ਪ੍ਰਵੇਸ਼ ਕਰ ਗਿਆ ਸੀ ਅਤੇ ਕਰੀਬ 22 ਮਹੀਨੇ ਤੋਂ ਉਹ ਇਥੇ ਰਹਿ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰਿਹਾਈ ਦੀ ਗੱਲ ਨਾਲ ਮੁਬਾਰਕ ਕਾਫ਼ੀ ਖੁਸ਼ ਹੈ, ਕਿਉਂਕਿ ਉਹ ਲੰਬੇ ਸਮੇਂ ਬਾਅਦ ਆਪਣੇ ਪਰਿਵਾਰ ਵਾਲਿਆਂ ਨੂੰ ਮਿਲਣ ਵਾਲਾ ਹੈ। ਉਨ੍ਹਾਂ ਦੱÎਸਿਆ ਕਿ ਉਹ ਸੱਤਵੀਂ ਕਲਾਸ ਤੱਕ ਪੜਿ੍ਹਆ ਹੈ।

ਸ੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਗੱਲਬਾਤ ਦੌਰਾਨ ਮੁਬਾਰਕ ਨੇ ਦੱਸਿਆ ਕਿ ਓਬਜਰਵੇਸ਼ਨ ਹੋਮ ਵਿੱਚ ਉਸ ਦੇ ਕਾਫੀ ਦੋਸਤ ਵੀ ਬਣ ਗਏ ਹਨ ਅਤੇ ਸਾਰੇ ਦੋਸਤ ਮੁਬਾਰਕ ਦੀ ਰਿਹਾਈ ਨੂੰ ਲੈ ਕੇ ਬਹੁਤ ਖੁਸ਼ ਹਨ। ਡਿਪਟੀ ਕਮਿਸ਼ਨਰ ਨੇ ਇਸ ਦੌਰਾਨ ਓਬਜਰਵੇਸ਼ਨ ਹੋਮ ਦੇ ਹੋਰ ਬੱਚਿਆਂ ਨਾਲ ਵੀ ਮੁਲਾਕਾਤ ਕੀਤੀ।

ਉਨ੍ਹਾਂ ਬੱਚਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਪਿਛਲਾ ਸਮਾਂ ਭੁਲਾ ਕੇ ਭਵਿੱਖ ਸੰਵਾਰਨ ਵੱਲ ਧਿਆਨ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਬੇਸ਼ਕ ਉਹ ਕਿਸੇ ਗਲਤੀ ਕਾਰਨ ਇਥੇ ਪਹੁੰਚੇ ਹਨ, ਪਰ ਹੁਣ ਇਥੋਂ ਨੇਕ ਇਨਸਾਨ ਬਣ ਕੇ ਹੀ ਸਮਾਜ ਵਿੱਚ ਵਿਚਰਨ।

ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਅੱਗੇ ਵਧਾਉਣ ਲਈ ਸਰਵ ਸਿੱਖਿਆ ਅਭਿਆਨ ਤਹਿਤ ਅਧਿਆਪਕ ਵਲੋਂ ਬੱਚਿਆਂ ਨੂੰ ਪੜ੍ਹਾਇਆ ਜਾ ਰਿਹਾ ਹੈ। ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਡਾ. ਕੁਲਦੀਪ ਸਿੰਘ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ੍ਰੀਮਤੀ ਹਰਪ੍ਰੀਤ ਕੌਰ, ਸੁਪਰਡੈਂਟ ਓਬਜਰਵੇਸ਼ਨ ਹੋਮ ਸ੍ਰੀ ਨਰੇਸ਼ ਕੁਮਾਰ ਵੀ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION