25.6 C
Delhi
Saturday, April 20, 2024
spot_img
spot_img

ਡੀ.ਜੀ.ਪੀ.ਸਹੋਤਾ ਦੇ ਪਿਤਾ ਦੀ ਦੂਜੀ ਬਰਸੀ ਮੌਕੇ ਉਨ੍ਹਾਂ ਨੂੰ ਨਿੱਘੀਆਂ ਸ਼ਰਧਾਂਜਲੀਆਂ

ਜਲੰਧਰ, ਜੁਲਾਈ 20, 2019 –

ਸਮਾਜ ਦੇ ਵੱਖ-ਵੱਖ ਤਬਕੇ ਦੇ ਲੋਕਾਂ ਨੇ ਅੱਜ ਪੀ ਏ ਪੀ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਸ. ਇਕਬਾਲ ਪ੍ਰੀਤ ਸਿੰਘ ਸਹੋਤਾ ਦੇ ਪਿਤਾ ਤੇ ਸੇਵਾ ਮੁਕਤ ਨੌਕਰਸ਼ਾਹ ਸ. ਐਨ ਐਸ ਸਹੋਤਾ ਨੂੰ ਉਹਨਾਂ ਕਿ ਦੂਸਰੀ ਬਰਸੀ ਮੌਕੇ ਸ਼ਰਧਾ ਦੇ ਫੁਲ ਭੇਂਟ ਕੀਤੇ ।

ਅੱਜ ਪੀ ਏ ਪੀ ਕੰਪਲੈਕਸ ਦੇ ਗੁਰਦਵਾਰਾ ਸਾਹਿਬ ਵਿਖੇ ਹੋਏ ਇਕ ਪ੍ਰਭਾਵਸ਼ਾਲੀ ਸਮਾਗਮ ਵਿਚ ਪੰਜਾਬ ਦੇ ਵਧੀਕ ਚੋਣ ਅਧਿਕਾਰੀ ਸ. ਭੁਪਿੰਦਰ ਸਿੰਘ ਰਾਏ, ਪੀ ਏ ਪੀ ਦੇ ਆਈ ਜੀ ਸ. ਜਸਕਰਨ ਸਿੰਘ, ਕਮਾਂਡੈਂਟ ਸ. ਰਾਜਿੰਦਰ ਸਿੰਘ, ਸ. ਰਾਜਪਾਲ ਸਿੰਘ ਸੰਧੂ ਤੇ ਸ. ਨਰੇਸ਼ ਡੋਗਰਾ, ਐਸ ਪੀ ਸ. ਆਰ ਐਸ ਪੁਆਰ ਤੇ ਸ. ਜਸਬੀਰ ਸਿੰਘ ਰਾਏ, ਸਾਬਕਾ ਡਾਇਰੈਕਟਰ ਖੇਡ ਪੰਜਾਬ ਸ. ਕਰਤਾਰ ਸਿੰਘ ਅਤੇ ਹੋਰਨਾਂ ਨੇ ਸ. ਸਹੋਤਾ ਵਲੋਂ ਐਸ ਡੀ ਐਮ, ਵਧੀਕ ਡਿਪਟੀ ਕਮਿਸ਼ਨਰ, ਡਿਪਟੀ ਕਮਿਸ਼ਨਰ, ਡਾਇਰੈਕਟਰ ਏਸ਼ੀਆਈ ਖੇਡਾਂ 1982 ਅਤੇ ਬਾਅਦ ਵਿਚ ਪੰਜਾਬ ਅਧੀਨ ਸੇਵਾਵਾੰ ਬੋਰਡ ਦੇ ਉਪ- ਚੇਅਰਮੈਨ ਤੇ ਹੋਰ ਅਹੁਦਿਆਂ ਤੇ ਰਹਿੰਦੇ ਹੋਏ ਨਿਭਾਈ ਗਈ ਸੇਵਾਵਾੰ ਨੂੰ ਯਾਦ ਕੀਤਾ ।

ਉਹਨਾਂ ਕਿਹਾ ਕਿ ਇਕ ਸਾਧਾਰਨ ਪਰਿਵਾਰ ਵਿਚ ਜੰਮੇ ਸ. ਸਹੋਤਾ ਨੇ ਆਪਣੀ ਸੇਵਾ ਕਾਲ ਦੌਰਾਨ ਕਮਜ਼ੋਰ ਵਰਗ ਦੇ ਲੋਕਾਂ ਦੀ ਭਲਾਈ ਲਈ ਕੀਤੇ ਗਏ ਕਾਰਜਾਂ ਦੀ ਸ਼ਲਾਘਾ ਕੀਤੀ । ਉਹਨਾਂ ਕਿਹਾ ਕਿ ਸ. ਸਹੋਤਾ ਨੇ ਆਪਣੇ ਲੰਮੇ ਤੇ ਸ਼ਾਨਦਾਰ ਪ੍ਰਸ਼ਾਸ਼ਕੀ ਸੇਵਾ ਦੌਰਾਨ ਕਈ ਅਹਿਮ ਅਹੁਦਿਆਂ ਤੇ ਰਹਿੰਦੇ ਹੋਏ ਸੇਵਾ ਨਿਭਾਈ ।

ਉਹਨਾਂ ਕਿਹਾ ਕਿ ਸ. ਸਹੋਤਾ ਇਕ ਨੇਕ, ਬਹੁ-ਪੱਖੀ ਤੇ ਇਮਾਨਦਾਰ ਸਖਸ਼ੀਅਤ ਸਨ ਜਿਹਨਾਂ ਵਾਲੀ ਨਿਭਾਈ ਗਈ ਸ਼ਾਨਦਾਰ ਸੇਵਾ ਅਫਸਰਾਂ ਨੂੰ ਹਮੇਸ਼ਾ ਵਧੀਆ ਸੇਵਾ ਨਿਭਾਉਣ ਲਈ ਪ੍ਰੇਰਦੀ ਰਹੇਗੀ ।

ਇਸ ਮੌਕੇ ਤੇ ਡੀ ਜੀ ਪੀ ਸ. ਇਕਬਾਲ ਪ੍ਰੀਤ ਸਿੰਘ ਸਹੋਤਾ, ਜ਼ਿਲਾ ਮਾਲ ਅਫਸਰ ਕਪੂਰਥਲਾ ਸ. ਪਰਮਜੀਤ ਸਿੰਘ ਸਹੋਤਾ ਤੇ ਡੀ ਐਸ ਪੀ ਸ. ਪਰਮਵੀਰ ਸਿੰਘ ਸਹੋਤਾ ਤੇ ਹੋਰ ਪਰਿਵਾਰਕ ਮੇਮ੍ਬਰਾਂ ਨੇ ਆਏ ਹੋਏ ਸਾਰੇ ਪਤਵੰਤੇ ਸੱਜਣਾ ਦਾ ਧੰਨਵਾਦ ਕੀਤਾ ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION