35.1 C
Delhi
Thursday, March 28, 2024
spot_img
spot_img

ਡੀਜੀਪੀ ਦਿਨਕਰ ਗੁਪਤਾ ਵੱਲੋਂ ਤਾਜ਼ਾ ਧਮਕੀਆਂ ਦੇ ਮੱਦੇਨਜ਼ਰ ਪੁਲਿਸ ਅਧਿਕਾਰੀਆਂ ਨੂੰ ਵਧੇਰੇ ਚੌਕਸ ਤੇ ਸਰਗਰਮ ਹੋਣਦੇ ਹੁਕਮ

ਫਿਲੌਰ/ਚੰਡੀਗੜ, 14 ਫਰਵਰੀ, 2020:

ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਅੰਦਰੂਨੀ ਸੁਰੱਖਿਆ ਬਾਰੇ ਪ੍ਰਾਪਤ ਹੋਏ ਤਾਜ਼ਾ ਤੱਥਾਂ ਅਤੇ ਤਾਜ਼ਾ ਧਮਕੀਆਂ ਦੇ ਮੱਦੇਨਜਰ ਖੇਤਰੀ ਪੁਲਿਸ ਅਧਿਕਾਰੀਆਂ ਨੂੰ ਵਧੇਰੇ ਸਰਗਰਮ ਹੋਣ ਲਈ ਕਿਹਾ ਹੈ। ਉਹ ਫਿਲੌਰ ਵਿੱਚ ਰਾਜ ਦੇ ਸਾਰੇ ਐਸਐਸਪੀਜ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਰਾਜ ਦੇ ਅਮਨ-ਕਾਨੂੰਨ ਦੀ ਸਮੀਖਿਆ ਕਰ ਰਹੇ ਸਨ।

ਮੀਟਿੰਗ ਦੌਰਾਨ ਡੀਜੀਪੀ ਨੇ ਅਤਿਵਾਦ ਵਿਰੁੱਧ ਕਾਰਵਾਈ, ਸੰਗਠਿਤ ਜੁਰਮਾਂ, ਨਸ਼ਿਆਂ ਖਿਲਾਫ ਮੁਹਿੰਮ, ਅਣਸੁਲਝੇ ਕਤਲਾਂ, ਬਲਾਤਕਾਰ ਅਤੇ ਪੋਸਕੋ ਸਬੰਧੀ ਮਾਮਲਿਆਂ ਦੀ ਸਮੀਖਿਆ ਕੀਤੀ। ਮੀਟਿੰਗ ਵਿੱਚ ਉਨਾਂ ਅਹਿਮ ਵਿਅਕਤੀਆਂ ਅਤੇ ਨਾਜ਼ੁਕ ਥਾਵਾਂ ਦੀ ਅੰਦਰੂਨੀ ਸੁਰੱਖਿਆ ਨੂੰ ਮਜਬੂਤ ਕਰਨ ਤੋਂ ਇਲਾਵਾ ਥਾਣਿਆਂ ਦੇ ਰਿਕਾਰਡ, ਪੁਲਿਸ ਡਾਟਾ ਬੇਸ ਅਤੇ ਜੁਰਮਾਂ ਦੇ ਰਿਕਾਰਡ, ਪੁਲਿਸ ਅਧਿਕਾਰੀਆਂ ਦੀ ਸਕਰੀਨਿੰਗ, ਜਬਤ ਕੀਤੀਆਂ ਨਸ਼ੀਲੀਆਂ ਵਸਤਾਂ ਅਤੇ ਸ਼ਰਾਬ ਦਾ ਨਿਪਟਾਰਾ ਕਰਨ ਸਮੇਤ ਅਤੇ ਕੇਸਾਂ ਵਿੱਚ ਜ਼ਬਤ ਗੱਡੀਆਂ ਦੇ ਨਿਪਟਾਰੇ ਵਰਗੇ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ।

ਲੰਮੇ ਸਮੇਂ ਦੇ ਸੈਸ਼ਨ ਦੌਰਾਨ ਆਈਜੀ ਰੇਂਜ, ਪੁਲਿਸ ਕਮਿਸਨਰਾਂ ਅਤੇ ਐਸਐਸਪੀਜ ਨਾਲ ਵਿਆਪਕ ਵਿਚਾਰ ਵਟਾਂਦਰੇ ਤੋਂ ਬਾਅਦ, ਪੁਲਿਸ ਵੱਲੋਂ ਰਾਜ ਦੇ 12700 ਪਿੰਡਾਂ ਲਈ ਏਐਸਆਈ / ਹੌਲਦਾਰ/ ਸਿਪਾਹੀ ਦੇ ਅਹੁਦੇ ਦੇ ਇੱਕ ਨਾਮਜਦ ਪੁਲਿਸ ਅਧਿਕਾਰੀ ਦੀ ਨਿਸ਼ਾਨਦੇਹੀ ਕਰਨ ਦਾ ਫੈਸਲਾ ਕੀਤਾ ਹੈ ਜੋ ਉਨਾਂ ਪਿੰਡਾਂ ਵਿੱਚ ਰਹਿੰਦੇ ਲੋਕਾਂ ਲਈ ਇੱਕ ਸੰਪਰਕ ਪ੍ਰਦਾਨ ਕਰੇਗਾ।

ਇਹ ਪ੍ਰਗਟਾਵਾ ਕਰਦਿਆਂ ਡੀਜੀਪੀ ਨੇ ਅੱਗੇ ਕਿਹਾ ਕਿ ਅਜਿਹੇ ਪੁਲਿਸ ਮੁਲਾਜ਼ਮਾਂ ਦੇ ਨਾਮ ਅਤੇ ਫੋਨ ਨੰਬਰ ਲੋਕਾਂ ਨੂੰ ਪੰਜਾਬ ਪੁਲਿਸ ਦੀ ਵੈਬਸਾਈਟ ਉੱਤੇ ਸਾਂਝੇ ਕੀਤੇ ਜਾਣਗੇ। ਪਿੰਡ ਲਈ ਲਾਏ ਪੁਲਿਸ ਅਧਿਕਾਰੀ ਵੱਲੋਂ ਹਰ ਹਫਤੇ ਵਿਚ ਇਕ ਵਾਰ ਪਿੰਡ ਦੇ ਮਸਲਿਆਂ ਅਤੇ ਮੁਸ਼ਕਿਲਾਂ ਨੂੰ ਸਮਝਣ ਲਈ ਪਿੰਡ ਦਾ ਦੌਰਾ ਕੀਤਾ ਜਾਵੇਗਾ।

ਇਸ ਤੋਂ ਇਲਾਵਾ, ਮੀਟਿੰਗ ਵਿਚ ਇਹ ਵੀ ਫੈਸਲਾ ਲਿਆ ਗਿਆ ਕਿ ਸਾਰੇ ਜਿਲ੍ਹਿਆਂ ਵਿਚ ਮਹਿਲਾ ਹੈਲਪਡੈਸਕ ਵੀ ਸਥਾਪਿਤ ਕੀਤੇ ਜਾਣਗੇ ਜਿੱਥੇ ਮਹਿਲਾ ਮੁਲਾਜ਼ਮ ਤੀ ਤਾਇਨਾਤੀ ਹੋਵੇਗੀ। ਇਸ ਤੋਂ ਇਲਾਵਾ ਸਾਰੇ 406 ਥਾਣਿਆਂ ਵਿਚ ਸਿਪਾਹੀ ਜਾਂ ਉਸ ਤੋਂ ਉਪਰਲੇ ਰੈਂਕ ਦੀ ਮਹਿਲਾ ਪੁਲਿਸ ਮੁਲਾਜ਼ਮ ਨੂੰ ਵੀ ਤਾਇਨਾਤ ਕੀਤਾ ਜਾਵੇਗਾ। ਇਨ੍ਹਾਂ ਮਹਿਲਾ ਪੁਲਿਸ ਅਧਿਕਾਰੀਆਂ ਦੇ ਨਾਮ ਅਤੇ ਫੋਨ ਨੰਬਰ ਵੀ ਵੀ ਪੁਲਿਸ ਦੀ ਵੈੱਬਸਾਈਟ ‘ਤੇ ਪਾਏ ਜਾਣਗੇ।

ਇਹ ਮੁਲਾਜ਼ਮ ਪੁਲਿਸ ਅਤੇ ਲੋਕਾਂ ਦਰਮਿਆਨ ਇੱਕ ਪੁਲ ਦਾ ਕੰਮ ਕਰਨਗੇ। ਉਹ ਲੋਕਾਂ ਦੀਆਂ ਮੁਸ਼ਕਿਲਾਂ ਅਤੇ ਸ਼ਿਕਾਇਤਾਂ ਸੁਣਨ ਤੋਂ ਇਲਾਵਾ ਲੋੜੀਂਦੀ ਪੁਲਿਸ ਸਹਾਇਤਾ ਅਤੇ ਸੁਰੱਖਿਆ ਪ੍ਰਦਾਨ ਕਰਨਗੇ। ਇਹ ਅਧਿਕਾਰੀ ਪੁਰਾਣੇ ਸਮਿਆਂ ਦੀ ਜੈਲ (ਪਿੰਡਾਂ ਦੇ ਸਮੂਹ) ਪ੍ਰਣਾਲੀ ਦੀ ਥਾਂ ਲੈਣਗੇ ਅਤੇ ਇੱਕ ਏਐਸਆਈ / ਹੌਲਦਾਰ 8 ਤੋਂ 10 ਪਿੰਡਾਂ ਦੀ ਨਿਗਰਾਨੀ ਕਰੇਗਾ।

ਇਸ ਤੋਂ ਇਲਾਵਾ, ਇਹ ਅਧਿਕਾਰੀ ਅਪਰਾਧੀਆਂ, ਉਨ੍ਹਾਂ ਦੀਆਂ ਗਤੀਵਿਧੀਆਂ ਅਤੇ ਠਿਕਾਣਿਆਂ ਦੀ ਸੂਚਨਾ ਰੱਖਣਗੇ, ਭਗੌੜੇ ਹੋਏ ਅਪਰਾਧੀਆਂ ਆਦਿ, ਨਸ਼ਿਆਂ ਦੀ ਵਿੱਕਰੀ ਅਤੇ ਵੰਡ ਬਾਰੇ ਜਾਣਕਾਰੀ ਇਕੱਤਰ ਕਰਨਗੇ। ਡੀਜੀਪੀ ਨੇ ਅੱਗੇ ਕਿਹਾ ਕਿ ਵਿਲੇਜ ਪੁਲਿਸ ਅਧਿਕਾਰੀ ਇੱਕ ਮਿੱਤਰਤਾਪੂਰਵਕ ਪੇਂਡੂ ਮੁਲਾਜ਼ਮ ਵਜੋਂ ਉੱਭਰੇਗਾ ਅਤੇ ਇੱਕ ਡਿਜੀਟਲ ਪਿੰਡ ਦੀ ਜਾਣਕਾਰੀ ਯੁਕਤ ਪ੍ਰਣਾਲੀ ਨੂੰ ਬਣਾਉਣ ਅਤੇ ਤਿਆਰ ਕਰਨ ਵਿੱਚ ਸਹਾਇਤਾ ਕਰੇਗਾ।

ਇਸ ਮੌਕੇ ਸਾਰੇ ਪੁਲਿਸ ਕਮਿਸ਼ਨਰਾਂ ਅਤੇ ਐਸਐਸਪੀਜ ਨੇ ਪਿਛਲੇ ਸਾਲ ਦੌਰਾਨ ਉਨ੍ਹਾਂ ਦੀਆਂ ਪ੍ਰਾਪਤੀਆਂ, ਨਵੀਨਤਾਵਾਂ ਅਤੇ ਪ੍ਰਾਜੈਕਟਾਂ ਨੂੰ ਪ੍ਰਦਰਸ਼ਤ ਕਰਨ ਤੋਂ ਇਲਾਵਾ ਭਵਿੱਖ ਦੀਆਂ ਯੋਜਨਾਵਾਂ ਬਾਰੇ ਚਾਨਣਾ ਪਾਇਆ।

ਦਿਨਕਰ ਗੁਪਤਾ ਨੇ ਅੰਦਰੂਨੀ ਸੁਰੱਖਿਆ ਦੇ ਨਜ਼ਰੀਏ ਬਾਰੇ ਤਾਜਾ ਜਾਣਕਾਰੀ ਦੇ ਮੱਦੇਨਜਰ ਰਾਜ ਵਿੱਚ ਸੁਚੇਤ ਹੋਣ ਦੀ ਜਰੂਰਤ ਉੱਤੇ ਜ਼ੋਰ ਦਿੰਦਿਆਂ ਅਹਿਮ ਵਿਅਕਤੀਆਂ ਅਤੇ ਨਾਜੁਕ ਥਾਵਾਂ ਦੇ ਸੁਰੱਖਿਆ ਪ੍ਰਬੰਧਾਂ ਨੂੰ ਮਜਬੂਤ ਕਰਨ ਲਈ ਨਿਰਦੇਸ਼ ਜਾਰੀ ਕੀਤੇ। ਡੀਜੀਪੀ ਨੇ ਪੁਲਿਸ ਕਮਿਸ਼ਨਰਾਂ ਤੇ ਐਸਐਸਪੀਜ ਨੂੰ ਹਦਾਇਤ ਕੀਤੀ ਕਿ ਉਹ ਰੋਜਾਨਾ ਯੋਜਨਾ ਬਣਾਉਣ ਅਤੇ ਖੁਦ ਫੀਲਡ ਵਿੱਚ ਨਿੱਜੀ ਤੌਰ ‘ਤੇ ਜਾ ਕੇ ਥਾਣਿਆਂ ਅਤੇ ਸੰਵੇਦਨਸੀਲ ਥਾਵਾਂ ਦਾ ਦੌਰਾ ਕਰਕੇ ਸੁਰੱਖਿਆ ਉਪਾਓ ਨੂੰ ਲਾਗੂ ਕਰਨ ਵਿੱਚ ਮੋਹਰੀ ਭੂਮਿਕਾ ਨਿਭਾਉਣ।

ਉਨ੍ਹਾਂ ਹਦਾਇਤ ਕੀਤੀ ਕਿ ਸਾਰੇ ਗਜਟਿਡ ਅਧਿਕਾਰੀਆਂ ਦੀਆਂ ਖਾਸ ਡਿਊਟੀਆਂ ਲਗਾਈਆਂ ਜਾਣ ਅਤੇ ਐਸ.ਐਚ.ਓਜ ਸਵੇਰੇ ਤੋਂ ਸ਼ਾਮ ਤੱਕ ਫੀਲਡ ਵਿੱਚ ਰਹਿਣ। ਡੀਜੀਪੀ ਵੱਲੋਂ ਗੁੰਝਲਦਾਰ ਮਾਮਲਿਆਂ ਅਤੇ ਗੰਭੀਰ ਅਪਰਾਧਾਂ ਦੀ ਜਾਂਚ ਸਬੰਧੀ ਲੰਬਤ ਪਏ ਕੇਸਾਂ ਅਤੇ ਮਹੱਤਵਪੂਰਨ/ਅਣਸੁਲਝੇ ਮਾਮਲਿਆਂ ਦੀ ਸਮੀਖਿਆ ਵੀ ਕੀਤੀ ਗਈ।

ਪੁਲਿਸ ਦੇ ਕੰਮ ਸਬੰਧੀ ਪ੍ਰਮੁੱਖ ਖੇਤਰਾਂ ਨੂੰ ਗਿਣਾਉਦੇ ਹੋਏ ਸ਼੍ਰੀ ਗੁਪਤਾ ਨੇ ਪੁਲਿਸ ਥਾਣਿਆਂ ਦੇ ਰਿਕਾਰਡ, ਪੁਲਿਸ ਡਾਟਾਬੇਸ ਅਤੇ ਅਪਰਾਧਕ ਰਿਕਾਰਡ ਜੇਲ ਸੁਰੱਖਿਆ, ਲੰਬਿਤ ਪਇਆਂ ਵਿਭਾਗੀ ਜਾਂਚਾ, ਪੁਲਿਸ ਅਧਿਕਾਰੀਆਂ ਸਕਰੀਨਿੰਗ ਤੋ ਇਲਾਵਾ ਗੈਰ ਹਾਜਰ ਰਹਿਣ ਦੇ ਆਦੀ, ਅਪਰਾਧ ਅਤੇ ਨਸ਼ਿਆਂ ਦੀ ਤਸਕਰੀ ਵਿਚ ਸ਼ਾਮਲ ਅਤੇ ਪੁਲਿਸ ਸਟੇਸ਼ਨਾਂ ਵਿਚ ਪਈ ਡਰੱਗ ਅਤੇ ਵਹੀਕਲਾਂ ਦੇ ਨਿਪਟਾਰੇ ਤੇ ਧਿਆਨ ਕੇਦਰਤ ‘ਤੇ ਜੋਰ ਦਿੱਤਾ।

ਉਨ੍ਹਾਂ ਨੇ ਅੰਮ੍ਰਿਤਸਰ ਦਿਹਾਤੀ, ਫਾਜਿਲਕਾ ਅਤੇ ਸੰਗਰੂਰ ਦੇ ਐਸ.ਐਸ.ਪੀਜ਼ ਦੀ ਟੀਮ ਨੂੰ ਨਿਰਦੇਸ਼ ਦਿੱਤੇ ਕਿ ਉਹ ਪੁਲਿਸ ਥਾਣਿਆਂ ਦੀ ਸਰਗਰਮੀਆਂ ਨੂੰ ਵਿਸਤ੍ਰਤ ਵਿਚ ਐਂਟਰੀ ਕਰਨ ਲਈ ਕੰਪਿਊਟਰੀਕ੍ਰਿਤ ਪਰਫਾਰਮੇ ਅਤੇ ਸਾਜੋ ਸਮਾਨ ਨੂੰ ਆਪਸ ਵਿਚ ਸਾਂਝਾ ਕਰਨ ਤਾਂ ਜੋ ਇਸ ਨੂੰ ਫੀਲਡ ਪੱਧਰ ‘ਤੇ ਵਧੀਆ ਤਰੀਕੇ ਨਾਲ ਅਪਡੇਟ ਕੀਤਾ ਜਾ ਸਕੇ ਅਤੇ ਸੀਨੀਅਰ ਅਧਿਕਾਰੀਆਂ ਵਲੋਂ ਇਸ ਦਾ ਜਾਇਜਾ ਲਿਆ ਜਾ ਸਕੇ।

ਉਨਾਂ ਨਸ਼ਿਆਂ ਵਿਰੁੱਧ ਕੀਤੀ ਗਈ ਕਾਰਵਾਈ ਦਾ ਵਿਚਾਰ ਵਟਾਂਦਰੇ ਦੌਰਾਨ ਜਾਇਜਾ ਲਿਆ। ਇਸ ਤੋਂ ਇਲਾਵਾ ਨਸ਼ੇ ਦੀ ਬਰਾਮਦ, ਦਰਜ ਕੇਸਾਂ ਦੀ ਮੁਕਦਾਰ, ਗ੍ਰਿਫਤਾਰ ਕੀਤੇ ਗਏ ਵਿਅਕਤੀਆਂ, ਜਬਤ ਕੀਤੀ ਗਈ ਜਾਇਦਾਦ ਅਤੇ ਅਜਿਹੇ ਅਪਰਾਧੀਆਂ ਦੇ ਅਗਲੇ ਪਿਛਲੇ ਸੰਪਰਕਾਂ ਦਾ ਵੀ ਵਿਚਾਰ ਵਟਾਂਦਰੇ ਦੌਰਾਨ ਜਾਇਜਾ ਲਿਆ। ਉਨ੍ਹਾਂ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਸਾਰੇ ਜਿਲ੍ਹਾ ਪੁਲਿਸ ਮੁਖੀਆਂ ਅਤੇ ਪੁਲਿਸ ਕਮਿਸ਼ਨਰਾਂ ਨੂੰ ਪੂਰਾ ਧਿਆਨ ਦੇ ਨਿਰਦੇਸ਼ ਦਿੱਤੇ।

ਡੀਜੀਪੀ ਨੇ ਫੀਲਡ ਅਫਸਰਾਂ ਨੂੰ ਸੰਬੋਧਨ ਕਰਦਿਆਂ ਤੈਨਾਤੀ ਦੀ ਸੂਝਵਾਨ ਯੋਜਨਾਬੰਦੀ, ਰਾਤ ਦੀਆਂ ਡਿਊਟੀਆਂ ਦੀ ਮੌਕੇ ‘ਤੇ ਜਾਂਚ ਕਰਨ, ਨਾਜ਼ੁਕ ਥਾਵਾਂ ਦੀ ਪਛਾਣ ਕਰਨ ਲਈ ਅਪਰਾਧ ਮੈਪਿੰਗ, ਪ੍ਰੋਬੇਸ਼ਨਰੀ ਸਬ-ਇੰਸਪੈਕਟਰਾਂ ਨੂੰ ਵਧੇਰੇ ਜਿੰਮੇਵਾਰੀ ਦੇਣ, ਪੁਲਿਸ ਵਿਚ ਚੱਲ ਰਹੇ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਪੁਲਿਸਿੰਗ ਵਿਚ ਸੁਧਾਰ ਲਿਆਉਣ ‘ਤੇ ਜੋਰ ਦਿੱਤਾ। ਸਰਕਾਰੀ ਨਿਰਦੇਸਾਂ ਅਨੁਸਾਰ ਨੋਡਲ ਡੀ ਐਸ ਪੀ ਨਿਯੁਕਤ ਕਰਨਾ, ਜੇਲ੍ਹ ਸੰਪਰਕ, ਔਰਤਾਂ ਵਿਰੁੱਧ ਅਪਰਾਧ, ਅਤੇ ਸੀ.ਸੀ.ਟੀ.ਐਨ.ਐੱਸ., ਕੰਪਿਊਟਰਾਈਜਡ ਅਤੇ ਥਾਣਿਆਂ ਦੇ ਖੋਜਯੋਗ ਰਿਕਾਰਡ ਅਤੇ ਪੁਲਿਸ ਇੰਟ੍ਰਾਨੈਟ (ਅੰਦਰੂਨੀ ਸੰਚਾਰ ਪ੍ਰਣਾਲੀ) ਸਥਾਪਤ ਕਰਨ ਉਪਰ ਵੀ ਜੋਰ ਦਿੱਤਾ।

ਪੁਲਿਸ ਦੇ ਕੰਮਕਾਜ ਲਈ ਮੁੱਖ ਖੇਤਰਾਂ ਦੀ ਸੂਚੀ ਬਣਾਉਂਦਿਆਂ, ਗੁਪਤਾ ਨੇ ਪੁਲਿਸ ਥਾਣਿਆਂ ਦੇ ਰਿਕਾਰਡ, ਪੁਲਿਸ ਡਾਟਾਬੇਸ ਅਤੇ ਜੁਰਮ ਦੇ ਰਿਕਾਰਡ, ਜੇਲ੍ਹ ਸੁਰੱਖਿਆ, ਲੰਬਿਤ ਵਿਭਾਗੀ ਪੁੱਛਗਿੱਛ, ਅਪਰਾਧ ਅਤੇ ਨਸ਼ਾ ਤਸਕਰੀ ਵਿਚ ਸ਼ਾਮਲ ਆਦਿਕ ਸਮੇਤ ਲੰਮੀ ਗੈਰਹਾਜਰੀ ਵਾਲੇ ਪੁਲਿਸ ਅਧਿਕਾਰੀਆਂ ਦੀ ਪੜਤਾਲ ਵਿਚ ਸੁਧਾਰ ਸਬੰਧੀ ਰੂਪਰੇਖਾ ਦਿੱਤੀ। ਇਸ ਤੋਂ ਇਲਾਵਾ ਸਥਾਪਿਤ ਪ੍ਰਕਿਰਿਆ ਅਨੁਸਾਰ ਕੇਸ ਪ੍ਰਾਪਰਟੀ ਦਾ ਜਲਦ ਨਿਪਟਾਰਾ ਕਰਕੇ ਥਾਣਿਆਂ ਦੇ ਮਾਲਖਾਨਿਆਂ ਵਿੱਚ ਪਈਆਂ ਨਸੀਲੀਆਂ ਵਸਤਾਂ, ਸ਼ਰਾਬ ਅਤੇ ਵਾਹਨਾਂ ਦਾ ਤਰਕ ਸੰਗਤ ਨਿਪਟਾਰਾ ਕਰਨ ਉਪਰ ਵੀ ਜੋਰ ਦਿੱਤਾ।

ਡੀ.ਜੀ.ਪੀ ਨੇ ਗੈਂਗਸਟਰਾਂ, ਉਚ ਪੱਧਰੀ ਤੇ ਮਹੱਤਪੁਰਨ ਕੇਸਾਂ ਦੀ ਟੋਹ ਲਾਉਣ ਵਾਲਿਆਂ, ਨਸ਼ਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਵਾਲਿਆਂ, ਨਸ਼ਿਆਂ ਨੂੰ ਫੜਨ ਵਿਚ ਭੂਮਿਕਾ ਨਿਭਾਉਣ ਵਾਲਿਆਂ, ਪੁਲਿਸ ਥਾਣਿਆਂ ਦੇ ਰਿਕਾਰਡ ਨੂੰ ਅਪਡੇਟ ਕਰਨ, ਸਾਈਬਰ ਕਰਾਈਮ ਪੜਤਾਲ ਕਰਨ ਅਤੇ ਖੁਫੀਆ ਤੰਤਰ ਨੂੰ ਵਿਕਸਤ ਕਰਨ ਵਿਚ ਵਧੀਆ ਭੂਮਿਕਾ ਨਿਭਾਉਣ ਵਾਲੇ 12 ਪੁਲਿਸ ਮੁਲਾਜਮਾ ਦਾ ਸਨਮਾਨ ਕੀਤਾ।

ਸਮੱਗਲਰਾਂ ਅਤੇ ਨਸ਼ਿਆਂ ਦੇ ਵਪਾਰੀਆਂ ਦੀ ਜਾਇਦਾਦ ਜਬਤ ਕਰਨ ਲਈ ਮਿਸਾਲੀ ਭੂਮਿਕਾ ਨਿਭਾਉਣ ਵਾਲੇ ਤਰਨਤਾਰਨ ਦੇ ਐਸ.ਐਸ.ਪੀ ਧੁਰਵ ਦਹੀਆ ਨੇ ਇਸ ਮੌਕੇ ਇਕ ਪੇਸ਼ਕਾਰੀ ਕੀਤੀ ।

ਉਨ੍ਹਾਂ ਨੇ ਅਪਰਾਧੀਆਂ ਦੀ ਜਾਇਦਾਦ ਜਬਤ ਕਰਨ ਵਾਸਤੇ ਢੁਕਵਾਂ ਕੇਸ ਤਿਆਰ ਕਰਨ ਲਈ ਉਨ੍ਹਾਂ ਅਤੇ ਉਨ੍ਹਾਂ ਦੀ ਟੀਮ ਵਲੋਂ ਤਰਨਤਾਰਨ ਵਿਚ ਅਮਲ ਵਿਚ ਲਿਆਂਉਦੇ ਵਧੀਆ ਅਮਲਾ ਅਤੇ ਵਿਕਸਤ ਕੀਤੀ ਪ੍ਰਕ੍ਰਿਆ ਨੂੰ ਪੇਸ਼ ਕੀਤਾ। ਹੋਰਨਾ ਜਿਲ੍ਹਿਆਂ ਦੇ ਪੁਲਿਸ ਮੁਖੀਆਂ ਨੇ ਵੀ ਆਪੋ-ਆਪਣੇ ਜਿਲ੍ਹੇ ਦੇ ਵਿਲੱਖਣ ਪ੍ਰਾਜੈਕਟਾਂ ਅਤੇ ਅਮਲਾਂ ਦੀ ਜਾਣਕਾਰੀ ਸਾਂਝੀ ਕੀਤੀ ਤਾਂ ਜੋ ਇਨ੍ਹਾਂ ਅਮਲਾਂ ਵਿਚੋਂ ਕੁੱਝ ਸਿੱਖਿਆ ਜਾ ਸਕੇ ਅਤੇ ਇਨ੍ਹਾਂ ਨੂੰ ਹੋਰਨਾ ਜਿਲ੍ਹਿਆਂ ਵਿਚ ਵੀ ਲਾਗੂ ਕੀਤਾ ਜਾ ਸਕੇ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION