35.1 C
Delhi
Friday, March 29, 2024
spot_img
spot_img

ਡਿਵੀਜ਼ਨਲ ਕਮਿਸ਼ਨਰ ਚੰਦਰ ਗੈਂਦ ਵੱਲੋਂ ‘ਸੱਥ ਜੁਗਨੂੰਆਂ ਦੀ’ ਕਹਾਣੀ-ਸੰਗ੍ਰਹਿ ਦਾ ਲੋਕ-ਅਰਪਣ

ਯੈੱਸ ਪੰਜਾਬ
ਪਟਿਆਲਾ, 31 ਅਗਸਤ, 2021 –
ਪਟਿਆਲਾ ਡਵੀਜ਼ਨ ਦੇ ਡਵੀਜ਼ਨਲ ਕਮਿਸ਼ਨਰ ਸ੍ਰੀ ਚੰਦਰ ਗੇਂਦ ਨੇ 15 ਸਿਰਮੌਰ ਪੰਜਾਬੀ ਕਹਾਣੀਕਾਰਾਂ ਦੀਆਂ ਚੋਣਵੀਂਆਂ ਕਹਾਣੀਆਂ ਦੇ ਗੁਰਮੁਖੀ ਤੇ ਸ਼ਾਹਮੁਖੀ ਦੇ ਸਾਂਝੇ ਕਹਾਣੀ ਸੰਗ੍ਰਹਿ ’ਸੱਥ ਜੁਗਨੂੰਆਂ ਦੀ’ ਪੁਸਤਕ ਨੂੰ ਲੋਕ-ਅਰਪਣ ਕੀਤਾ।

ਚੰਦਰ ਗੇਂਦ ਦੇ ਇਸ ਮੌਕੇ ਪੁਸਤਕ ਦੇ ਸੰਪਾਦਕ ਅਤੇ ਸ਼ਾਮਲ ਕਹਾਣੀਕਾਰਾਂ ਨੂੰ ਵਧਾਈ ਦਿੰਦਿਆਂ ਆਖਿਆ ਕਿ ਜਿੱਥੇ ਮਾਂ-ਬੋਲੀ ਪੰਜਾਬੀ ਦਾ ਇਹ ਦੋ ਲਿਪੀ ਕਹਾਣੀ-ਸੰਗ੍ਰਹਿ ਪਾਠਕਾਂ ਤੇ ਵਿਦਵਾਨਾਂ ਦੇ ਸੁਹਜ ਦੀ ਤਿ੍ਪਤੀ ਕਰੇਗਾ, ਉੱਥੇ ਪੂਰਬੀ ਤੇ ਪੱਛਮੀ ਪੰਜਾਬ ਵਿਚਕਾਰ ਭਾਈਚਾਰਕ ਸਾਂਝ ਦੇ ਪੁਲ਼ ਨੂੰ ਹੋਰ ਵੀ ਮਜ਼ਬੂਤ ਕਰੇਗਾ।

ਇਸ ਤੋਂ ਪਹਿਲਾਂ ’ਸੱਥ ਜੁਗਨੂੰਆਂ ਦੀ’ ਕਹਾਣੀ- ਸੰਗ੍ਰਹਿ ਦੇ ਲਿਪੀਅੰਤਰਣਕਾਰ ਤੇ ਸੰਪਾਦਕ ਅੰਮਿ੍ਤਪਾਲ ਸਿੰਘ ਸ਼ੈਦਾ ਨੇ ਪੁਸਤਕ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਾਹੀ ਸ਼ਹਿਰ ਪਟਿਆਲਾ ਤੋਂ ਪਹਿਲੀ ਵਾਰ ਪ੍ਕਾਸ਼ਿਤ ਇਸ ਪੁਸਤਕ ਵਿੱਚ ਪੰਜਾਬੀ ਕਥਾ ਜਗਤ ਦੇ 15 ਸਮਰੱਥ ਤੇ ਸਿਰਮੌਰ ਕਹਾਣੀਕਾਰਾਂ ਦੀ ਇਕ-ਇਕ ਚੋਣਵੀਂ ਕਹਾਣੀ ਸ਼ਾਮਲ ਹੈ।

ਪੁਸਤਕ, ਪੰਜਾਬੀ ਭਾਸ਼ਾ ਦੀਆਂ ਦੋ ਲਿਪੀਆਂ, ਗੁਰਮੁਖੀ ਤੇ ਸ਼ਾਹਮੁਖੀ ਵਿੱਚ ਸਾਂਝੇ ਤੌਰ ਤੇ ਪ੍ਕਾਸ਼ਿਤ ਕੀਤੀ ਗਈ ਹੈ, ਤਾਂ ਜੋ ਗੁਆਂਢੀ ਮੁਲਕ ਦੇ ਲਹਿੰਦੇ ਪੰਜਾਬ ਵਿਚ ਸ਼ਾਹਮੁਖੀ ਪੰਜਾਬੀ ਦੇ ਪਾਠਕ ਤੇ ਵਿਦਵਾਨ ਵੀ ਸਾਡੇ ਚੜੵਦੇ ਪੰਜਾਬ ਦੀ ਕਹਾਣੀ ਕਲਾ ਦਾ ਆਨੰਦ ਮਾਣ ਸਕਣ ਤੇ ਆਪਸੀ ਸਾਹਿਤਿਕ ਸਾਂਝ ਹੋਰ ਵੀ ਗੂੜੀ ਹੋ ਸਕੇ ।

ਪੁਸਤਕ ਦੀ ਸ਼ਾਨਦਾਰ ਭੂਮਿਕਾ, ਉੱਘੇ ਵਿਦਵਾਨ ਤੇ ਸ਼੍ਰੋਮਣੀ ਲੇਖਕ ਡਾ. ਅਮਰ ਕੋਮਲ ਨੇ ਲਿਖੀ ਹੈ। ਪੰਜਾਬ ਦੀ ਉੱਘੀ ਤੈ੍ਭਾਸ਼ੀ ਸੰਸਥਾ, ਤਿ੍ਵੇਣੀ ਸਾਹਿਤ ਪੀ੍ਸ਼ਦ (ਰਜਿ.), ਪਟਿਆਲਾ ਦੀ ਪੁਸਤਕ ‘ਤੇ ਸੰਖੇਪ ਤਬਸਰਾ, ਸ੍ਰੀ ਅਸ਼ਰਫ਼ ਮਹਿਮੂਦ ਨੰਦਨ, ਐਡੀਟਰ, ਪਰਵਾਜ਼ੇ-ਅਦਬ, ਭਾਸ਼ਾ ਵਿਭਾਗ ਪੰਜਾਬ ਨੇ ਕੀਤਾ ਹੈ। ਸੀ੍ ਸ਼ੈਦਾ ਨੇ ਇਹ ਵੀ ਦੱਸਿਆ ਕਿ ਇਹ ਪੁਸਤਕ ਦੁਨੀਆ ਦੇ ਸਮੂਹ ਪੰਜਾਬੀ ਹਲਕਿਆਂ ਤਕ ਪਹੁੰਚਾਉਣ ਦੀ ਯੋਜਨਾ ਹੈ।

ਲੋਕ ਅਰਪਣ ਮੌਕੇ ਵਿੱਚ ਗੁਰਦਰਸ਼ਨ ਸਿੰਘ ਗੁਸੀਲ, ਨਿਰਮਲਾ ਗਰਗ, ਨਵੀਨ ਕਮਲ ਭਾਰਤੀ, ਹਰੀ ਸਿੰਘ ਚਮਕ, ਆਰ. ਡੀ. ਜਿੰਦਲ,ਬਾਬੂ ਸਿੰਘ ਰਹਿਲ, ਤਿਰਲੋਕ ਸਿੰਘ ਢਿੱਲੋਂ, ਦਰਸ਼ਨ ਸਿੰਘ ਗੋਪਾਲਪੁਰੀ, ਸੁਖਮਿੰਦਰ ਸੇਖੋਂ, ਅੰਗਰੇਜ਼ ਕਲੇਰ, ਸੁਖਵਿੰਦਰ ਸਿੰਘ ਬਾਜਵਾ, ਰਘਬੀਰ ਸਿੰਘ ਮਹਿਮੀ, ਹਰਬੰਸ ਸਿੰਘ ਮਾਣਕਪੁਰੀ ਅਤੇ ਡਾ. ਹਰਪੀ੍ਤ ਸਿੰਘ ਰਾਣਾ ਨੇ ਵੀ ਸ਼ਮੂਲੀਅਤ ਕੀਤੀ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION