34 C
Delhi
Thursday, April 25, 2024
spot_img
spot_img

ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਇੰਮੀਗਰੇਸ਼ਨ ਫਰਮ ਓ. ਈ. ਸੀ. ਸੀ. ਦਾ ਲਾਇਸੰਸ ਰੱਦ

ਲੁਧਿਆਣਾ, 24 ਦਸੰਬਰ, 2019:

ਲੋਕਾਂ ਨਾਲ ਵਿਦੇਸ਼ ਭੇਜਣ ਦੇ ਨਾਮ ‘ਤੇ ਫਰਾਡ ਕਰਨ ਦੇ ਦੋਸ਼ ਵਿੱਚ ਲੁਧਿਆਣਾ ਦੀ ਪ੍ਰਸਿੱਧ ਇੰਮੀਗਰੇਸ਼ਨ ਫਰਮ ਮੈਸ. ਓਵਰਸੀਜ਼ ਐਜੂਕੇਸ਼ਨ ਐਂਡ ਕਰੀਅਰ ਕੰਸਲਟੈਂਟਸ ਇੰਡੀਆ ਪ੍ਰਾਈਵੇਟ ਲਿਮਿਟਡ (ਓ. ਈ. ਸੀ. ਸੀ.) ਦਾ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਲਾਇਸੰਸ ਨੰਬਰ 245/ਐੱਮ. ਏ. ਮਿਤੀ 8.05.2018 ਨੂੰ ਰੱਦ ਕਰ ਦਿੱਤਾ ਹੈ।

ਇਹ ਫਰਮ ਦਾ ਦਫ਼ਤਰ ਸਥਾਨਕ ਫਿਰੋਜ਼ ਗਾਂਧੀ ਮਾਰਕੀਟ ਸਥਿਤ ਐੱਸ. ਸੀ. ਓ. ਨੰਬਰ 5, ਚੌਥੀ ਮੰਜਿਲ ‘ਤੇ ਸਥਿਤ ਹੈ। ਇਸ ਲਾਇਸੰਸਧਾਰਕ ਫਰਮ ਨੂੰ ਪੰਜਾਬ ਟ੍ਰੈਵਲ ਪ੍ਰੋਫੈਸ਼ਨਲਜ਼ ਰੇਗੂਲੇਸ਼ਨ ਨਿਯਮ 2013 ਦੇ ਨਿਯਮ 4 ਦੇ ਸਬ ਨਿਯਮ (4) ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ ਹੈ।

ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਲੁਧਿਆਣਾ ਦਫ਼ਤਰ ਵੱਲੋਂ ਰਾਜ ਭਰ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਲਿਖ ਕੇ ਇਸ ਫਰਮ ਦਾ ਨਾਮ ਸਰਕਾਰੀ ਵੈੱਬਸਾਈਟ ‘ਤੇ ਲਾਲ ਅੱਖਰਾਂ ਨਾਲ ਦਰਜ ਕਰਨ ਬਾਰੇ ਕਿਹਾ ਗਿਆ ਹੈ। ਲੁਧਿਆਣਾ ਪ੍ਰਸਾਸ਼ਨ ਦੀ ਵੈਬਸਾਈਟ ‘ਤੇ ਇਹ ਲਾਲ ਐਂਟਰੀ ਕਰ ਦਿੱਤੀ ਗਈ ਹੈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁੱਖੀ ਮੋਗਾ ਵੱਲੋਂ ਇਸ ਫਰਮ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 420 ਅਤੇ 120 ਅਧੀਨ ਮਾਮਲਾ ਦਰਜ ਕਰਕੇ ਫਰਮ ਦਾ ਲਾਇਸੰਸ ਰੱਦ ਕਰਨ ਦੀ ਸ਼ਿਫਾਰਸ਼ ਕੀਤੀ ਗਈ ਸੀ।

ਇਸੇ ਤਰ੍ਹਾਂ ਡਿਪਟੀ ਕਮਿਸ਼ਨਰ ਮੋਗਾ ਨੇ ਵੀ ਗੁਰਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਪਿੰਡ ਕੋਠੇ ਬੱਗੂ, ਤਹਿਸੀਲ ਜਗਰਾਂਉ ਵੱਲੋਂ ਕੀਤੀ ਸ਼ਿਕਾਇਤ ਦੀ ਪੜਤਾਲ ਕਰਦਿਆਂ ਇਸ ਫ਼ਰਮ ਦਾ ਲਾਇਸੰਸ ਰੱਦ ਕਰਨ ਅਤੇ ਕੰਪਨੀ ਵਿੱਚ ਤਾਇਨਾਤ ਕਰਮਚਾਰੀ ਸੁਖਦੇਵ ਸਿੰਘ ਅਤੇ ਹੋਰਨਾਂ ਵਿਰੁਧ ਕਾਰਵਾਈ ਕਰਨ ਬਾਰੇ 6 ਅਗਸਤ 2019 ਨੂੰ ਲਿਖ਼ਤੀ ਤੌਰ ‘ਤੇ ਸੂਚਿਤ ਕੀਤਾ ਸੀ।

ਡਿਪਟੀ ਕਮਿਸ਼ਨਰ ਦਫ਼ਤਰ ਲੁਧਿਆਣਾ ਵੱਲੋਂ ਪੜਤਾਲ ਕਰਨ ‘ਤੇ ਇਸ ਫਰਮ ਦੇ ਖ਼ਿਲਾਫ਼ ਜਲੰਧਰ ਵਿਖੇ ਵੀ ਮਾਮਲਾ ਦਰਜ ਹੋਣ ਬਾਰੇ ਪਤਾ ਲੱਗਾ ਸੀ। ਇਸ ‘ਤੇ ਡਿਪਟੀ ਕਮਿਸ਼ਨਰ ਦਫ਼ਤਰ ਲੁਧਿਆਣਾ ਵੱਲੋਂ ਫਰਮ ਨੂੰ 28 ਅਗਸਤ, 2019 ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ।

ਜਿਸ ਦਾ ਫਰਮ ਵੱਲੋਂ ਕੋਈ ਵੀ ਜਵਾਬ ਨਾ ਦਿੱਤਾ ਗਿਆ। ਦੁਬਾਰਾ ਪੱਤਰ ਜਾਰੀ ਕਰਨ ‘ਤੇ ਫਰਮ ਨੇ ਜਵਾਬ ਤਾਂ ਦਿੱਤਾ ਪਰ ਉਸ ਵੱਲੋਂ ਆਪਣੇ ਬਚਾਅ ਵਿੱਚ ਕੋਈ ਵੀ ਪੁਖਤਾ ਸਬੂਤ ਨਾ ਪੇਸ਼ ਕੀਤਾ ਗਿਆ। ਇਸ ਨੂੰ ਵਿਚਾਰਦਿਆਂ ਇਸ ਫਰਮ ਦਾ ਲਾਇਸੰਸ ਰੱਦ ਕੀਤਾ ਗਿਆ ਹੈ।

ਸ੍ਰੀ ਅਗਰਵਾਲ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵਿਦੇਸ਼ ਜਾਣ ਲਈ ਕੰਪਨੀ ਜਾਂ ਫਰਮ ਦੀ ਚੋਣ ਕਰਨ ਤੋਂ ਪਹਿਲਾਂ ਜ਼ਿਲ੍ਹਾ ਪ੍ਰਸਾਸ਼ਨਾਂ ਦੀਆਂ ਵੈੱਬਸਾਈਟਾਂ ‘ਤੇ ਅਧਿਕਾਰਤ ਏਜੰਟਾਂ ਦੀ ਸੂਚੀ ਜ਼ਰੂਰ ਦੇਖਣਾ ਯਕੀਨੀ ਬਣਾਉਣ ਤਾਂ ਜੋ ਧੋਖੇ ਜਾਂ ਫਰਾਡ ਤੋਂ ਬਚ ਸਕਣ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION