25.1 C
Delhi
Friday, March 29, 2024
spot_img
spot_img

ਡਾ. ਦਰਸ਼ਨ ਸਿੰਘ ਹਰਵਿੰਦਰ ‘ਇੰਟਰਨੈਸ਼ਨਲ ਅਬਜ਼ਰਵਰ ਜਰਨਲਿਸਟ ਆਫ ਦਾ ਯੀਅਰ ਐਵਾਰਡ’ ਨਾਲ ਸਨਮਾਨਿਤ

ਯੈੱਸ ਪੰਜਾਬ
ਨਵੀਂ ਦਿੱਲੀ, ਮਾਰਚ 25, 2022 –
ਨਾਮਵਰ ਸੀਨੀਅਰ ਪੱਤਰਕਾਰ ਤੇ ਚਰਚਿਤ ਕਾਲਮ ਨਵੀਸ ਡਾ. ਦਰਸ਼ਨ ਸਿੰਘ ਹਰਵਿੰਦਰ ਨੂੰ ਇਸ ਸਾਲ ਦਾ ‘ਇੰਟਰਨੈਸ਼ਨਲ ਅਬਜ਼ਰਵਰ ਜਰਨਲਿਸਟ ਆਫ ਦਾ ਯੀਅਰ ਐਵਾਰਡ’ ਇਥੋਂ ਦੇ ਗ੍ਰੈਂਡ ਇੰਮਪੀਰੀਆ ਬੈਂਕੁਇਟ ਹਾਲ ਵਿਖੇ ਆਯੋਜਿਤ ਇਕ ਵਿਸ਼ੇਸ਼ ਸਮਾਗਮ ਵਿੱਚ ਦਿੱਤਾ ਗਿਆ।

ਇਹ ਐਵਾਰਡ ਸਮਾਗਮ ਦੇ ਮੁੱਖ ਮਹਿਮਾਨ ਸ. ਜਸਪਾਲ ਸਿੰਘ ਆਈ.ਜੀ. (ਓਪਰੇਸ਼ਨਜ਼) ਇੰਡੋ-ਤਿੱਬਤ ਸੀਮਾ ਪੁਲਿਸ, ਸ਼੍ਰੀ ਰਮਨ ਖੜਵਾਲ, ਆਈ.ਜੀ. (ਪੂਰਬੀ ਕਮਾਂਡ) ਤੇ ਸ. ਸਰਬਜੀਤ ਸਿੰਘ ਗਿੱਲ, ਕਮਾਂਡੈਂਟ 42 ਬਟਾਲੀਅਨ ਇੰਡੋ-ਤਿੱਬਤ ਸੀਮਾ ਪੁਲਿਸ ਨੇ ਡਾ. ਦਰਸ਼ਨ ਸਿੰਘ ਹਰਵਿੰਦਰ ਨੂੰ ਦੇ ਕੇ ਸਨਮਾਨਿਤ ਕੀਤਾ।

‘ਇੰਟਰਨੈਸ਼ਨਲ ਅਬਜ਼ਰਵਰ’ ਅਤੇ ‘ਇੰਡੀਅਨ ਟੈਂਡਰ ਜਰਨਲ’ ਦੇ ਸੰਪਾਦਕ ਡਾਕਟਰ ਜਸਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਆਲ ਇੰਡੀਆ ਪੰਜਾਬੀ ਜਰਨਲਿਸਟਸ ਐਸੋਸੀਏਸ਼ਨ ਦੇ ਸਾਬਕਾ ਜਨਰਲ ਸਕੱਤਰ ਤੇ ਵਰਲਡ ਪੰਜਾਬੀ ਫਾਊਂਡੇਸ਼ਨ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਹਰਵਿੰਦਰ ਨੂੰ ਇਹ ਐਵਾਰਡ ਉਨ੍ਹਾਂ ਵੱਲੋਂ ਪਿਛਲੇ 35 ਸਾਲਾਂ ਵਿਚ ਪੰਜਾਬੀ ਪੱਤਰਕਾਰੀ ਲਈ ਨਿਭਾਈਆਂ ਬਿਹਤਰੀਨ ਸੇਵਾਵਾਂ ਤੇ ਹਿੰਦ-ਪਾਕਿ. ਦੋਸਤੀ ਨੂੰ ਮਜ਼ਬੂਤ ਕਰਨ ਦੇ ਕਾਬਲ-ਏ-ਤਾਰੀਫ਼ ਯਤਨਾਂ ਵਜੋਂ 21 ਜਨਵਰੀ ਸ਼ਾਮ ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਦੇ ਜਾਵੇਗਾ।

ਡਾ. ਜਸਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਐਵਾਰਡ ਹਰ ਸਾਲ ਕਿਸੇ ਨਾ ਕਿਸੇ ਖੇਤਰ ਦੀ ਉੱਘੀ ਤੇ ਪ੍ਰਤਿਭਾਸ਼ਾਲੀ ਸ਼ਖ਼ਸੀਅਤ ਨੂੰ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਅਗਲੇ ਸਾਲ ਇਹ ਐਵਾਰਡ ਕਿਸੇ ਉੱਘੇ ਸਿੱਖਿਆ ਸ਼ਾਸਤ੍ਰੀ ਨੂੰ ਦਿੱਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਪੰਜਾਬੀ ਅਧਿਐਨ ਸਕੂਲ ਦੇ ਮੁਖੀ ਰਹਿ ਚੁੱਕੇ ਉੱਘੇ ਲੋਕਧਾਰਾ ਵਿਗਿਆਨੀ ਡਾਕਟਰ ਗੁਰਮੀਤ ਸਿੰਘ ਚੌਹਾਨ ਨੂੰ ‘ਫੋਕਲੋਰਿਸਟ ਆਫ ਦਾ ਯੀਅਰ ਐਵਾਰਡ’, ਚਿੱਤਰਕਾਰ ਸੁਖਪਾਲ ਸਿੰਘ ਨੂੰ ‘ਆਰਟਿਸਟ ਆਫ ਦਾ ਯੀਅਰ ਐਵਾਰਡ’ ਅਤੇ ਉੱਘੇ ਗਾਇਕ, ਅਦਾਕਾਰ ਤੇ ਸੰਗੀਤ ਨਿਰਦੇਸ਼ਕ ਹਰਿੰਦਰ ਸਿੰਘ ਸੋਹਲ ਨੂੰ ‘ਮਿਊਜ਼ਿਕ ਡਾਇਰੈਕਟਰ ਆਫ ਦਾ ਯੀਅਰ ਐਵਾਰਡ’ ਨਾਲ ਸਨਮਾਨਿਆ ਜਾ ਚੁੱਕਾ ਹੈ।

ਵਰਲਡ ਪੰਜਾਬੀ ਫਾਊਂਡੇਸ਼ਨ ਦੇ ਪ੍ਰਧਾਨ ਤੇ ‘ਵਿਸ਼ਵ ਦਰਸ਼ਨ’ ਚਰਚਿਤ ਮੈਗਜ਼ੀਨ ਦੇ ਮੁੱਖ ਸੰਪਾਦਕ ਡਾ. ਦਰਸ਼ਨ ਸਿੰਘ ਹਰਵਿੰਦਰ ਪਾਕਿਸਤਾਨ ਜਾਣ ਵਾਲੇ ਕਈ ‘ਗੁੱਡ-ਵਿਲ’ ਡੈਲੀਗੇਸ਼ਨਾਂ ਦਾ ਵਿਸ਼ੇਸ਼ ਤੇ ਅਹਿਮ ਹਿੱਸਾ ਵੀ ਰਹੇ ਹਨ। ਹਿੰਦ-ਪਾਕਿ. ਦਰਮਿਆਨ ਨਫ਼ਰਤ ਮਿਟਾਉਣ ਅਤੇ ਦੋਨਾਂ ਮੁਲਕਾਂ ‘ਚ ਦੋਸਤੀ ਨਿੱਘੀ ਤੇ ਮਜ਼ਬੂਤ ਕਰਨ ਲਈ ਉਨ੍ਹਾਂ ਕਈ ਸ਼ਲਾਘਾਯੋਗ ਕਾਰਜ ਕੀਤੇ ਹਨ, ਜੋ ਅੱਜ ਵੀ ਨਿਰੰਤਰ ਜਾਰੀ ਹਨ।

‘ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ‘ਚ ਪੰਜਾਬੀ ਸੱਭਿਆਚਾਰ’ ਵਿਸ਼ੇ ‘ਤੇ ਡਾਕਟਰੇਟ ਦੀ ਡਿਗਰੀ ਹਾਸਿਲ ਕਰਨ ਵਾਲੇ ਡਾ. ਹਰਵਿੰਦਰ ਦਿੱਲੀ ਸਰਕਾਰ ਦੀ ਪੰਜਾਬੀ ਅਕਾਦਮੀ ਦੇ ਡਾ. ਸਾਧੂ ਸਿੰਘ ਹਮਦਰਦ ਪੱਤਰਕਾਰ ਐਵਾਰਡ, ਮੀਡੀਆ ਰਤਨ ਐਵਾਰਡ ਸਹਿਤ ਦੇਸ਼-ਵਿਦੇਸ਼ਾਂ ‘ਚ ਅਨੇਕਾਂ ਸਨਮਾਨਾਂ ਨਾਲ ਨਿਵਾਜੇ ਜਾ ਚੁੱਕੇ ਹਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION