35.1 C
Delhi
Thursday, March 28, 2024
spot_img
spot_img

ਡਾ: ਚੀਮਾ ਵੱਲੋਂ ਰੋਪੜ ਹਲਕੇ ਦੇ ਹੜ੍ਹ ਪ੍ਰਭਾਵਿਤ ਬੱਚਿਆਂ ਨੂੰ ਕਿਤਾਬਾਂ, ਕਾਪੀਆਂ ਦੇ ਸੈੱਟ ਮੁਫ਼ਤ ਮੁਹੱਈਆ ਕਰਾਉਣ ਦਾ ਐਲਾਨ

ਯੈੱਸ ਪੰਜਾਬ
ਰੋਪੜ, 23 ਅਗਸਤ, 2019:

ਪੰਜਾਬ ਦੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ: ਦਲਜੀਤ ਸਿੰਘ ਚੀਮਾ ਨੇ ਅੱਜ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਬੱਚਿਆਂ ਲਈ ਇਕ ਨਿਵੇਕਲਾ ਐਲਾਨ ਕੀਤਾ ਹੈ।

ਅੱਜ ਇੱਥੇ ਜਾਰੀ ਇਕ ਬਿਆਨ ਵਿਚ ਡਾ:ਚੀਮਾ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਰੋਪੜ ਦੇ ਜਿਹੜੇ ਪਿੰਡ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਹਨ ਅਤੇ ਜਿਥੇ ਘਰਾਂ ਵਿੱਚ ਪਾਣੀ ਵੜਨ ਨਾਲ ਕਿਸੇ ਵੀ ਬੱਚੇ ਦੀਆਂ ਕਿਤਾਬਾਂ/ਕਾਪੀਆਂ ਆਦਿ ਨਸ਼ਟ ਹੋ ਗਈਆਂ ਹੋਣ ਤਾਂ ਉਨ੍ਹਾਂ ਬੱਚਿਆਂ ਦੇ ਸੁਨਹਿਰੀ ਭਵਿੱਖ ਨੂੰ ਮੁੱਖ ਰੱਖਦਿਆਂ ਹੋਇਆਂ ਉਸਨੂੰ ਨਵੀਆਂ ਕਾਪੀਆਂ/ ਕਿਤਾਬਾਂ ਦਾ ਸੈੱਟ ਸ੍ਰੋਮਣੀ ਅਕਾਲੀ ਦਲ ਵੱਲੋਂ ਦਿੱਤਾਂ ਜਾਵੇਗਾ।

ਡਾ਼ ਚੀਮਾ ਨੇ ਦੱਸਿਆ ਕਿ ਜਿਨ੍ਹਾਂ ਵੀ ਬੱਚਿਆਂ ਨੂੰ ਜ਼ਰੂਰਤ ਹੋਵੇ ਉਹ ਹੇਠ ਲਿਖੇ ਨੰਬਰਾਂ ਉਪਰ ਸੰਪਰਕ ਕਰਕੇ ਆਪਣੀ ਜਾਣਕਾਰੀ ਦਰਜ਼ ਕਰਵਾ ਸਕਦੇ ਹਨ। ਕਿਤਾਬਾਂ/ਕਾਪੀਆਂ ਉਨ੍ਹਾਂ ਨੂੰ ਘਰ ਜਾਂ ਸਕੂਲ ਵਿੱਚ ਪੁੱਜਦੀਆਂ ਕਰਾਂ ਦਿੱਤੀਆਂ ਜਾਣਗੀਆਂ।

ਸੰਪਰਕ ਨੰਬਰ
9781409200
9780482100
9872464809

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION