31.1 C
Delhi
Thursday, March 28, 2024
spot_img
spot_img

ਡਾ: ਐਸ.ਪੀ. ਸਿੰਘ ਉਬਰਾਏ ਨੇ ਭਾਈ ਮਰਦਾਨਾ ਜੀ ਦੀ 19ਵੀਂ ਪੀੜ੍ਹੀ ਦੇ ਨੌਜਵਾਨ ਨੂੰ ਦਿੱਤੀ ਦੁਬਈ ਸਥਿਤ ਆਪਣੀ ਕੰਪਨੀ ’ਚ ਨੌਕਰੀ

ਪਟਿਆਲਾ, 30 ਅਕਤੂਬਰ, 2019:

ਆਪਣੀ ਨੇਕ ਕਮਾਈ ਦਾ ਪੈਸਾ ਖਰਚ ਕੇ ਵਿਦੇਸ਼ਾਂ ਦੀਆਂ ਜੇਲ੍ਹਾਂ ਅੰਦਰ ਫਾਂਸੀ ਦੀ ਸਜ਼ਾ ਜ਼ਾਫਤਾ ਨੌਜਵਾਨਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਵਾਲੇ ਰੱਬ ਦੇ ਫਰਿਸ਼ਤੇ ਵਜੋਂ ਦੁਨੀਆਂ ਭਰ ‘ਚ ਜਾਣੇ ਜਾਂਦੇ ਵੱਡੇ ਦਿਲ ਵਾਲੇ ਉੱਘੇ ਸਮਾਜ ਸੇਵਕ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐੱਸ.ਪੀ. ਓਬਰਾਏ ਦੀ ਦਰਿਆਦਿਲੀ ਵਾਲੀ ਵਿਸ਼ੇਸ਼ ਕਿਤਾਬ ‘ਚ ਉਸ ਵੇਲੇ ਇੱਕ ਪੰਨਾ ਹੋਰ ਜੁੜ ਗਿਆ ਜਦੋਂ ਉਨ੍ਹਾਂ ਨੇ ਭਾਈ ਮਰਦਾਨਾ ਜੀ ਦੇ ਵੰਸ਼ ਚੋਂ ਇੱਕ ਨੌਜਵਾਨ ਨੂੰ ਰੁਜ਼ਗਾਰ ਦੇ ਕੇ ਇੱਕ ਨਵੀਂ ਮਿਸਾਲ ਪੇਸ਼ ਕੀਤੀ ।

ਡਾ. ਓਬਰਾਏ ਵੱਲੋਂ ਕੀਤੇ ਗਏ ਇਸ ਵਿਸ਼ੇਸ਼ ਉਪਰਾਲੇ ਦੀ ਦੇਸ਼-ਵਿਦੇਸ਼ ‘ਚ ਹੋਈ ਚਰਚਾ ਤੋਂ ਬਾਅਦ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾ.ਐੱਸ.ਪੀ.ਸਿੰਘ ਓਬਰਾਏ ਨੇ ਦੱਸਿਆ ਕਿ ਭਾਈ ਮਰਦਾਨਾ ਜੀ ਦੀ ੧੭ਵੀਂ ਪੀੜ੍ਹੀ ਦੇ ਮੁਖੀ ਆਸ਼ਕ ਅਲੀ ਭਾਈ ਲਾਲ ਜੀ ਦੇ ਤਿੰਨਾਂ ਪੁੱਤਰਾਂ ‘ਚੋ ਸਵਰਗੀ ਪੁੱਤਰ ਕਰਨ ਹੁਸੈਨ ਲਾਲ ਦੇ ੩ ਪੁੱਤਰ,੪ ਧੀਆਂ,ਮੁਹੰਮਦ ਹੁਸੈਨ ਲਾਲ ਦੇ ੨ ਪੁੱਤਰ,੪ ਧੀਆਂ ਜਦ ਕਿ ਨਾਇਮ ਤਾਹੀਰ ਹੁਸੈਨ ਲਾਲ ਦਾ ਇੱਕ ਪੁੱਤਰ ਤੇ ੨ ਧੀਆਂ ਹਨ ।

ਉਨ੍ਹਾਂ ਦੱਸਿਆ ਕਿ ਭਾਈ ਮਰਦਾਨਾ ਜੀ ਦੀ ੧੮ਵੀਂ ਪੀੜ੍ਹੀ ਦੇ ਸਵ.ਕਰਨ ਹੁਸੈਨ ਲਾਲ ਦੀ ਮੌਤ ਉਪਰੰਤ ਪਰਿਵਾਰ ‘ਚ ਕੋਈ ਕਮਾਈ ਵਾਲਾ ਮੈਂਬਰ ਨਾ ਹੋਣ ਕਾਰਨ ਪਰਿਵਾਰ ਦੀ ਆਰਥਿਕ ਹਾਲਤ ਕਾਫ਼ੀ ਕਮਜ਼ੋਰ ਹੋ ਗਈ ਸੀ। ਜਿਸ ਲਈ ਕੁਝ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨਾਲ ਸੰਪਰਕ ਕਰਕੇ ਕਿਹਾ ਸੀ ਕਿ ਉਹ ਪਰਿਵਾਰ ਦੀ ਕਿਸੇ ਤਰ੍ਹਾਂ ਨਾਲ ਆਰਥਿਕ ਮਦਦ ਕਰਨ ।

ਇਸ ਲਈ ਉਨ੍ਹਾਂ ਭਾਈ ਮਰਦਾਨਾ ਜੀ ਦੀ ੧੯ਵੀਂ ਪੀੜ੍ਹੀ ਦੇ ੨੦ ਸਾਲਾ ਨੌਜਵਾਨ ਅਮੀਰ ਹਮਜ਼ਾ ਪੁੱਤਰ ਸਵ. ਕਰਨ ਹੁਸੈਨ ਲਾਲ ਨੂੰ ਆਪਣੀ ਏਪੈਕਸ ਇੰਟਰਨੈਸ਼ਨਲ ਕੰਸਟ੍ਰਕਸ਼ਨ ਕੰਪਨੀ ‘ਚ ਨੌਕਰੀ ਦਿੱਤੀ ਹੈ ਤਾਂ ਜੋ ਉਨ੍ਹਾਂ ਦੇ ਪਰਿਵਾਰ ਦਾ ਸਹੀ ਢੰਗ ਨਾਲ ਗੁਜ਼ਾਰਾ ਚੱਲਦਾ ਰਹੇ। ਉਨ੍ਹਾਂ ਇਹ ਵੀ ਦੱਸਿਆ ਕਿ ਭਾਈ ਮਰਦਾਨਾ ਜੀ ਦੇ ਵਾਰਸਾਂ ਨੇ ਅੱਜ ਵੀ ਆਪਣੇ ਬਜ਼ੁਰਗਾਂ ਦੀ ਕੀਰਤਨ ਕਰਨ ਦੀ ਰਵਾਇਤ ਨੂੰ ਜਾਰੀ ਰੱਖਿਆ ਹੋਇਆ ਹੈ ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION