29 C
Delhi
Friday, April 19, 2024
spot_img
spot_img

ਡਾ: ਇੰਦਰਬੀਰ ਸਿੰਘ ਨਿੱਜਰ ਬਣੇ ਚੀਫ਼ ਖ਼ਾਲਸਾ ਦੀਵਾਨ ਦੇ ਨਵੇਂ ਪ੍ਰਧਾਨ

ਯੈੱਸ ਪੰਜਾਬ
ਅਮ੍ਰਿਤਸਰ, 8 ਮਈ, 2022:
ਚੀਫ਼ ਖ਼ਾਲਸਾ ਦੀਵਾਨ ਪ੍ਰਧਾਨ ਦੇ ਖਾਲੀ ਅਹੁਦੇ ਲਈ ਗੁਪਤ ਬੈਲਟ ਸਿਸਟਮ ਰਾਹੀਂ ਹੋਈ ਚੋਣ ਦੇ ਨਤੀਜਿਆਂ ਵਿਚ ਡਾ: ਇੰਦਰਬੀਰ ਸਿੰਘ ਨਿੱਜਰ ਵਲੋਂ ਸ਼ਾਨਦਾਰ ਜਿੱਤ ਹਾਸਿਲ ਕੀਤੀ ਗਈ ਅਤੇ ਡਾ: ਇੰਦਰਬੀਰ ਸਿੰਘ ਨਿੱਜਰ ਦੀਵਾਨ ਦੇ ਨਵੇਂ ਪ੍ਰਧਾਨ ਵਜੋਂ ਚੁਣੇ ਗਏ ਹਨ। ਚੋਣ ਵਿਚ ਕੁਲ ੩੨੯ ਮੈਂਬਰ ਸਾਹਿਬਾਨ ਵਲੋਂ ਵੋਟਾਂ ਪਾਈਆਂ ਗਈਆਂ ਜਿਸ ਵਿਚ ੨੪੩ ਵੋਟਾਂ ਡਾ: ਇੰਦਰਬੀਰ ਸਿੰਘ ਨਿੱਜਰ ਨੂੰ ਅਤੇ ੮੫ ਵੋੇਟਾਂ ਸ: ਸਰਬਜੀਤ ਸਿਂਘ ਦੇ ਹੱਕ ਵਿਚ ਪਾਈਆਂ ਗਈਆਂ ।

ਇਸ ਤਰ੍ਹਾਂ ਡਾ: ਇੰਦਰਬੀਰ ਸਿੰਘ ਨਿੱਜਰ ਨੇ ਸ: ਸਰਬਜੀਤ ਸਿੰਘ ਦੇ ਸਨਮੁੱਖ ੧੫੮ ਵੋਟਾਂ ਦੀ ਗਿਣਤੀ ਦੇ ਫਰਕ ਨਾਲ ਵੱਡੀ ਜਿੱਤ ਹਾਸਿਲ ਕੀਤੀ। ਜਿਕਰਯੋਗ ਹੈ ਕਿ ਮਾਰਚ,੨੦੨੨ ਨੂੰ ਚੀਫ਼ ਖ਼ਾਲਸਾ ਦੀਵਾਨ ਸਾਬਕਾ ਪ੍ਰਧਾਨ ਸ: ਨਿਰਮਲ ਸਿੰਘ ਦੇ ਅਕਾਲ ਚਲਾਣਾ ਕਰ ਜਾਣ ਕਾਰਨ ਸੰਵਿਧਾਨ ਅਨੁਸਾਰ ਮੀਤ ਪ੍ਰਧਾਨ ਡਾ: ਇੰਦਰਬੀਰ ਸਿੰਘ ਨਿੱਜਰ ਕਾਰਜਕਾਰੀ ਪ੍ਰਧਾਨ ਦੀ ਸੇਵਾ ਨਿਭਾ ਰਹੇ ਸਨ।

ਚੀਫ਼ ਖ਼ਾਲਸਾ ਦੀਵਾਨ ਪ੍ਰਧਾਨ ਦੀ ਚੋਣ ਪ੍ਰਕਿਰਿਆ ਸ਼ੁਰੂ ਕਰਨ ਤੋਂ ਪਹਿਲਾਂ ਦੀਵਾਨ ਮੈਂਬਰ ਸਾਹਿਬਾਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਨਮੁੱਖ ਨਤਮਸਤਕ ਹੋਏ ਅਤੇ ਉਹਨਾਂ ਅਕਾਲ ਪੁਰਖ ਅੱਗੇ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਦੀ ਚੋਣ ਪ੍ਰਕਿਰਿਆ ਦੀ ਨਿਰਵਿਘਨ ਸੰਪੂਰਨਤਾ ਲਈ ਅਰਦਾਸ ਕੀਤੀ।ਉਪਰੰਤ ਰਿਟਰਨਿੰਗ ਅਧਿਕਾਰੀਆਂ ਪ੍ਰੋ ਵਰਿਆਮ ਸਿੰਘ, ਸ: ਨਰਿੰਦਰ ਸਿੰਘ ਖੁਰਾਣਾ ਅਤੇ ਸ: ਹਰਜੀਤ ਸਿੰਘ ਤਰਨਤਾਰਨ ਦੀ ਦੇਖ ਰੇਖ ਹੇਠ ਚੋਣ ਪ੍ਰਕਿਰਿਆ ਬਹੁਤ ਅਨੁਸ਼ਾਸਿਤ ਅਤੇ ਸਹਿਜ ਢੰਗ ਨਾਲ ਸ਼ੁਰੂ ਕੀਤੀ ਗਈ ਜਿਸ ਦੌਰਾਨ ਬੀਮਾਰ, ਬਜੁਰਗ ਅਤੇ ਸਟੇਸ਼ਨ ਦੇ ਬਾਹਰੋਂ ਆਏ ਮੈਂਬਰਜ਼ ਦੀ ਸੁਵਿਧਾ ਦਾ ਖਾਸ ਧਿਆਨ ਰੱਖਿਆ ਗਿਆ।

ਆਬਜ਼ਰਵਰ ਸ: ਤਜਿੰਦਰ ਸਿੰਘ ਖਾਲਸਾ ਦੀ ਦੇਖ ਰੇਖ ਹੇਠ ਹੋਈ ਵੋਟਾਂ ਦੀ ਗਿਣਤੀ ਤੋਂ ਬਾਦ ਚੋਣ ਦੇ ਨਤੀਜੇ ਘੋਸ਼ਿਤ ਹੋਣ ਉਪਰੰਤ ਜੇਤੂ ਉਮੀਦਵਾਰ ਡਾ ਇੰਦਰਬੀਰ ਸਿੰਘ ਨਿੱਜਰ ਨੇ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਗੁਰੂ ਸਾਹਿਬ ਵਲੋਂ ਵਰਸਾਈ ਅਸੀਮ ਕਿਰਪਾ ਲਈ ਸ਼ੁਕਰਾਨਾ ਅਦਾ ਕੀਤਾ।

ਇਸ ਮੌਕੇ ਦੀਵਾਨ ਮੇਂਬਰਜ਼ ਵਲੋਂ ਡਾ ਇੰਦਰਬੀਰ ਸਿੰਘ ਨਿੱਜਰ ਨੂੰ ਜੈਕਾਰਿਆਂ ਦੀ ਗੂੰਜ ਵਿਚ ਗੁਰੂ ਸਾਹਿਬ ਦੀ ਬਖਸ਼ਿਸ਼ ਸਿਰੋਪਾਓ ਪਾਕੇ ਦੀਵਾਨ ਦੇ ਨਵੇਂ ਪ੍ਰਧਾਨ ਵਜੋਂ ਸਨਮਾਨ ਦਿੱਤਾ ਗਿਆ। ਇਸ ਮੌਕੇ ਚੀਫ ਖਾਲਸਾ ਦੀਵਾਨ ਆਨਰੇਰੀ ਸਕੱਤਰ ਸ: ਸਵਿੰਦਰ ਸਿੰਘ ਕੱਥੁਨੰਗਲ ਅਤੇ ਆਨਰੇਰੀ ਸਕੱਤਰ ਸ: ਅਜੀਤ ਸਿੰਘ ਬਸਰਾ ਵਲੋਂ ਵੀ ਡਾ ਇੰਦਰਬੀਰ ਸਿੰਘ ਨਿੱਜਰ ਨੂੰ ਜਿੱਤ ਦੀ ਖੁਸ਼ੀ ਵਿਚ ਸ਼ੁਭਕਾਮਨਾਵਾਂ ਦਿਤੀਆਂ ਗਈਆਂ।ਰਿਟਰਨਿੰਗ ਅਫਸਰਾਂ ਨੇ ਮੈਂਬਰ ਸਾਹਿਬਾਨ ਅਤੇ ਸਮੂਹ ਸਟਾਫ ਦਾ ਚੋਣ ਪ੍ਰਕਿਰਿਆ ਸਚਾਰੁ ਰੂਪ ਵਿਚ ਚਲਾਉਣ ਲਈ ਦਿੱਤੇ ਸਹਿਯੋਗ ਲਈ ਵੀ ਧੰਨਵਾਦ ਕੀਤਾ।

ਨਤੀਜਿਆਂ ੳਪਰੰਤ ਆਯੋਜਿਤ ਪ੍ਰੈਸ ਕਾਨਫਰੰਸ ਦੋਰਾਨ ਡਾ: ਨਿੱਜਰ ਨੇ ਪ੍ਰਧਾਨ ਵਜੋਂ ਆਪਣੀ ਸੇਵਾ ਪੂਰ੍ਰੀ ਤਨਦੇਹੀ ਨਾਲ ਨਿਭਾਉਣ ਦੀ ਗੱਲ ਕਹੀ। ਉਹਨਾਂ ਦੀਵਾਨ ਮੈਂਬਰਾਂ ਨੂੰ ਧੜੇਬਾਜੀ ਤੋਂ ੳੋਪਰ ਉਠ ਕੇ ਆਪਸੀ ਸਹਿਯੋਗ ਅਤੇ ਸਹਿਮਤੀ ਨਾਲ ਦੀਵਾਨ ਦੇ ਵਿਕਾਸ ਤੇ ਚੜ੍ਹਦੀ ਕਲਾ ਲਈ ਸੇਵਾ ਕਰਨ ਲਈ ਪ੍ਰੇਰਿਤ ਕੀਤਾ।ਉਹਨਾਂ ਵਿਦਿਅਕ, ਫਾਈਨੈਂਸ, ਕਾਨੂੰਨ ਅਤੇ ਹੋਰਨਾਂ ਖੇਤਰਾਂ ਦੇ ਮਾਹਰ ਚੀਫ ਖਾਲਸਾ ਦੀਵਾਨ ਮੈਂਬਰਜ਼ ਨੂੰ ਦੀਵਾਨ ਲਈ ਆਪਣੀਆਂ ਵੱਡਮੁੱਲੀਆਂ ਸੇਵਾਵਾਂ ਦੇਣ ਦੀ ਬੇਨਤੀ ਕੀਤੀ।

ੳੇੁਹਨਾਂ ਸੀ ਕੇ ਡੀ ਸਕੂਲ ਵਿਦਿਆਰਥੀਆਂ ਲਈ ਕਿਤਾਬਾਂ ,ਯੁਨੀਫਾਰਮ ਸਸਤੀਆਂ ਕਰਨ ਅਤੇ ਆਰਥਿਕ ਪਖੋਂ ਕਮਜੋਰ ਵਿਦਿਆਰਥੀਆਂ ਲਈ ਯੋਗਤਾ ਅਨੁਸਾਰ ਫ੍ਰੀ ਵਿਦਿਆਂ ਦੇਣ ਦੀ ਵੀ ਗੱਲ ਕਹੀ। ੳੇਹਨਾਂ ਚੀਫ ਖਾਲਸਾ ਦੀਵਾਨ ਵਲੋਂ ਛੇਤੀ ਹੀ ਸਮੂਹ ਸੀ ਕੇ ਡੀ ਸਕੂਲਾਂ ਵਿਚ ਸੋਲਰ ਸਿਸਟਮ, ਬਰਸਾਤੀ ਪਾਣੀ ਦੀ ਸਾਂਭ ਸੰਭਾਲ, ਅਤੇ ਹਰਿਆਵਲ ਵਧਾਉਣ ਲਈ ਵਿਸ਼ੇਸ਼ ਯਤਨ ਕਰਨ ਲਈ ਕਿਹਾ। ਇਸ ਮੌਕੇ ਮੈਂਬਰ ਇੰਚਾਰਜ ਮੁਖ ਦਫਤਰ ਸ: ਸੁਖਜਿੰਦਰ ਸਿੰਘ ਪ੍ਰਿੰਸ ਨੇ ਸਮੂਹ ਮੈਂਬਰ ਸਾਹਿਬਾਨ ਦਾ ਆਪਣੀਆਂ ਕੀਮਤੀ ਵੋਟਾਂ ਰਾਹੀਂ ਡਾ: ਨਿੱਜਰ ਨੂੰ ਦੀਵਾਨ ਦੀ ਪ੍ਰਧਾਨਗੀ ਦੀ ਸੇਵਾ ਬਖਸ਼ਣ ਲਈ ਧੰਨਵਾਦ ਪ੍ਰਗਟ ਕੀਤਾ।

ਇਸ ਮੌਕੇ ਆਨਰੇਰੀ ਸਕੱਤਰ ਸ: ਸਵਿੰਦਰ ਸਿੰਘ ਕੱਥੁਨੰਗਾਲ, ਆਨਰੇਰੀ ਸਕੱਤਰ ਸ: ਅਜੀਤ ਸਿੰਘ ਬਸਰਾ, ਮੀਤ ਪ੍ਰਧਾਨ ਸ: ਅਮਰਜੀਤ ਸਿੰਘ ਬਾਂਗਾ, ਸਰਪ੍ਰਸਤ ਸ: ਰਾਜਮਹਿੰਦਰ ਸਿੰਘ ਮਜੀਠਾ, ਮੈਂਬਰ ਇੰਚਾਰਜ ਮੁਖ ਦਫਤਰ ਸ: ਸੁਖਜਿੰਦਰ ਸਿੰਘ ਪ੍ਰਿੰਸ, ਸ: ਜਸਵਿੰਦਰ ਸਿੰਘ ਢਿੱਲੋਂ , ਸ: ਮਨਮੋਹਨ ਸਿੰਘ , ਪ੍ਰੋ: ਹਰੀ ਸਿੰਘ, ਸ: ਭਗਵੰਤ ਪਾਲ ਸਿੰਘ ਸੱਚਰ, ਸ: ਜਤਿੰਦਰ ਸਿੰਘ ਭਾਟੀਆ, ਪ੍ਰਿ: ਜਗਦੀਸ਼ ਸਿੰਘ, ਡਾ: ਜਸਵਿੰਦਰ ਸਿੰਘ ਢਿੱਲੋਂ , ਬੀਬੀ ਕਿਰਨਜੋਤ ਕੌਰ, ਸ: ਕੁਲਦੀਪ ਸਿੰਘ ਗਿੱਲ , ਸ: ਤਰਵਿੰਦਰ ਸਿੰਘ ਚਾਹਲ, ਸ: ਇੰਦਰਜੀਤ ਸਿੰਘ ਅੜੀ, ਸ: ਸਰਬਜੋਤ ਸਿੰਘ, ਸ: ਆਤਮਜੀਤ ਸਿੰਘ ਸਮੇਤ ਵੱਡੀ ਗਣਤੀ ਵਿਚ ਮੈਂਬਰ ਸਾਹਿਬਾਨ ਹਾਜਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION