26.7 C
Delhi
Thursday, April 25, 2024
spot_img
spot_img

ਡਾਕਟਰੀ ਸਿੱਖ਼ਿਆ ਅਤੇ ਖ਼ੋਜ ਵਿਭਾਗ ਨੇ ਮੰਗੀਆਂ ਪ੍ਰਸਫ਼ੈਸਰਾਂ ਦੀਆਂ 40 ਅਸਾਮੀਆਂ ਲਈ ਅਰਜ਼ੀਆਂ

ਚੰਡੀਗੜ੍ਹ, 19 ਅਗਸਤ, 2019:

ਪੰੰਜਾਬ ਸਰਕਾਰ ਵੱਲੋਂ ਰਾਜ ਦੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਸਿੱਧੇ ਕੋਟੇ ਦੀਆ 40 ਅਸਾਮੀਆਂ ਲਈ ਅਰਜੀਆ ਮੰਗੀਆ ਗਈਆਂ ਹਨ। ਇਹ ਭਰਤੀ ਪੰਜਾਬ ਡਾਕਟਰੀ ਸਿੱਖਿਆ (ਗਰੁੱਪ – ਏ) ਸਰਵਿਸ ਰੂਲ 2019 ਅਧੀਨ ਕੀਤੀ ਜਾਵੇਗੀ।

ਇਸ ਸਬੰਧੀ ਜਾਣਕਾਰੀ ਦਿੰਦਿਆ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਰਾਜ ਸਰਕਾਰ ਵੱਲੋਂ ਡਾਕਟਰੀ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਨੂੰ ਯਕੀਨੀ ਬਨਾਉਣ ਲਈ ਇਹ ਭਰਤੀ ਕੀਤੀ ਜਾ ਰਹੀ ਹੈ

ਬੁਲਾਰੇ ਨੇ ਦੱਸਿਆ ਕਿ ਇਸ ਭਰਤੀ ਸਬੰਧੀ ਡਾਕਟਰੀ ਸਿੱਖਿਆ ਅਤੇ ਖੋਜ ਵਿਭਾਗ ਵਲੋਂ ਇਸ਼ਤਿਹਾਰ ਜਾਰੀ ਕਰ ਦਿੱਤਾ ਗਿਆ ਹੈ ਅਤੇ ਇਨ੍ਹਾਂ ਅਸਾਮੀਆਂ ਲਈ ਬਿਨ੍ਹੇ ਕਰਨ ਦੇ ਇੱਛੁਕ ਬੇਨਤੀ ਪੱਤਰ ਵਿਭਾਗ ਦੀ ਵੈਬਸਾਇਟ http://www.punjabmedicaleducation.org ਤੋਂ ਡਾਊਨਲੋਡ ਕਰ ਕੇ ਭਰਨ ਉਪਰੰਤ ਬੈਂਕ ਡਰਾਫਟ ਸਮੇਤ ਡਾਇਰੈਕਟੋਰੇਟ ਡਾਕਟਰੀ ਸਿੱਖਿਆ ਅਤੇ ਖੋਜ ਪੰਜਾਬ ਨੂੰ ਭੇਜਣਗੇ।

ਬੁਲਾਰੇ ਨੇ ਦੱਸਿਆ ਕਿ ਜਿਨ੍ਹਾ ਡਾਕਟਰੀ ਸਿੱਖਿਆ ਅਤੇ ਖੋਜ ਦੇ ਵਿਭਾਗਾਂ ਵਿੱਚ ਅਸਾਮੀ ਭਰੀਆਂ ਜਾਣੀਆਂ ਹਨ ਉਨ੍ਹਾਂ ਵਿੱਚ ਨਿਊਕਲੀਅਰ ਮੈਡੀਸਨ ਵਿੱਚ ਪ੍ਰੋਫੈਸਰ ਦੀ ਇਕ, ਐਸੋਸ਼ੀਏਟ ਪ੍ਰੋਫੈਸਰ ਦੀ ਇਕ ਅਤੇ ਅਸਿਸਟੈਂਟ ਪ੍ਰੋਫੈਸਰ ਦੀ ਇਕ ਅਸਾਮੀ ਲਈ ਅਰਜੀਆ ਮੰਗੀਆ ਗਈਆਂ ਹਨ।

ਇਸੇ ਤਰ੍ਹਾਂ ਫਿਜੀਕਲ ਮੈਡੀਸਨ ਐਂਡ ਰੀਹਬਲਟੇਸ਼ਨ ਵਿੱਚ ਪ੍ਰੋਫੈਸਰ ਦੀ ਇਕ ਅਤੇ ਐਸੋਸ਼ੀਏਟ ਪ੍ਰੋਫੈਸਰ ਦੀ ਇਕ, ਹੋਸਪਟਿਲ ਐਡਮਨਿਸਟ੍ਰੇਸ਼ਨ ਵਿੱਚ ਪ੍ਰੋਫੈਸਰ ਦੀ ਇਕ, ਐਸੋਸ਼ੀਏਟ ਪ੍ਰੋਫੈਸਰ ਦੀ ਇਕ ਅਤੇ ਅਸਿਸਟੈਂਟ ਪ੍ਰੋਫੈਸਰ ਦੀ ਇਕ ਅਸਾਮੀ ਲਈ,ਨਿਉਨੇਟਲੋਜੀ ਵਿੱਚ ਪ੍ਰੋਫੈਸਰ ਦੀ ਇਕ, ਐਸੋਸ਼ੀਏਟ ਪ੍ਰੋਫੈਸਰ ਦੀ ਇਕ ਅਤੇ ਅਸਿਸਟੈਂਟ ਪ੍ਰੋਫੈਸਰ ਦੀ ਇਕ ਅਸਾਮੀ ਲਈ, ਕਾਰਡੀਊਲੋਜੀ ਵਿੱਚ ਪ੍ਰੋਫੈਸਰ ਦੀ ਇਕ, ਐਸੋਸ਼ੀਏਟ ਪ੍ਰੋਫੈਸਰ ਦੀ ਇਕ ਅਤੇ ਅਸਿਸਟੈਂਟ ਪ੍ਰੋਫੈਸਰ ਦੀ ਇਕ ਅਸਾਮੀ ਲਈ, ਐਂਡੋਕ੍ਰੋਨੋਲਜੀ ਵਿੱਚ ਪ੍ਰੋਫੈਸਰ ਦੀ ਇਕ ਅਤੇ ਐਸੋਸ਼ੀਏਟ ਪ੍ਰੋਫੈਸਰ ਦੀ ਇਕ, ਮੈਡੀਕਲ ਗੈਸਟ੍ਰੋਏਟ੍ਰੋਲੋਜੀ ਵਿੱਚ ਪ੍ਰੋਫੈਸਰ ਦੀ ਇਕ, ਐਸੋਸ਼ੀਏਟ ਪ੍ਰੋਫੈਸਰ ਦੀ ਇਕ ਅਤੇ ਅਸਿਸਟੈਂਟ ਪ੍ਰੋਫੈਸਰ ਦੀ ਇਕ ਅਸਾਮੀ ਲਈ, ਮੈਡੀਕਲ ਉਨਕੋਲੋਜੀ ਵਿੱਚ ਪ੍ਰੋਫੈਸਰ ਦੀ ਇਕ, ਐਸੋਸ਼ੀਏਟ ਪ੍ਰੋਫੈਸਰ ਦੀ ਇਕ ਅਤੇ ਅਸਿਸਟੈਂਟ ਪ੍ਰੋਫੈਸਰ ਦੀ ਇਕ ਅਸਾਮੀ ਲਈ, ਨੈਫਰੋਲੋਜੀ ਵਿੱਚ ਪ੍ਰੋਫੈਸਰ ਦੀ ਇਕ ਅਤੇ ਐਸੋਸ਼ੀਏਟ ਪ੍ਰੋਫੈਸਰ ਦੀ ਇਕ, ਨਿਊਰੋਲੋਜੀ ਵਿੱਚ ਪ੍ਰੋਫੈਸਰ ਦੀ ਇਕ ਅਤੇ ਐਸੋਸ਼ੀਏਟ ਪ੍ਰੋਫੈਸਰ ਦੀ ਇਕ, ਕਾਰਡੀਉ ਵਸਕੂਲਰ ਐਂਡ ਥਰੋਕਿਕ ਸਰਜਰੀ ਵਿਚ ਪ੍ਰੋਫੈਸਰ ਦੀ ਇਕ, ਐਸੋਸ਼ੀਏਟ ਪ੍ਰੋਫੈਸਰ ਦੀ ਇਕ ਅਤੇ ਅਸਿਸਟੈਂਟ ਪ੍ਰੋਫੈਸਰ ਦੀ ਇਕ, ਯਰੂਲੋਜੀ ਵਿੱਚ ਪ੍ਰੋਫੈਸਰ ਦੀ ਇਕ ਅਤੇ ਐਸੋਸ਼ੀਏਟ ਪ੍ਰੋਫੈਸਰ ਦੀ ਇਕ,ਨਿਊਰੋ ਸਰਜਰੀ ਵਿੱਚ ਪ੍ਰੋਫੈਸਰ ਦੀ ਇਕ ਅਤੇ ਐਸੋਸ਼ੀਏਟ ਪ੍ਰੋਫੈਸਰ ਦੀ ਇਕ, ਪੈਡੇਆਟ੍ਰਿਕ ਸਰਜਰੀ ਵਿੱਚ ਪ੍ਰੋਫੈਸਰ ਦੀ ਇਕ, ਐਸੋਸ਼ੀਏਟ ਪ੍ਰੋਫੈਸਰ ਦੀ ਇਕ ਅਤੇ ਅਸਿਸਟੈਂਟ ਪ੍ਰੋਫੈਸਰ ਦੀ ਇਕ, ਪਲਾਸਟਿਕ ਐਂਡ ਰੀਕੰਸਟਰਕਟਿਵ ਸਰਜਰੀ ਵਿੱਚ ਪ੍ਰੋਫੈਸਰ ਦੀ ਇਕ ਅਤੇ ਐਸੋਸ਼ੀਏਟ ਪ੍ਰੋਫੈਸਰ ਦੀ ਇਕ ਅਤੇ ਸਰਜੀਕਲ ਉਨਕੋਲੋਜੀ ਵਿੱਚ ਪ੍ਰੋਫੈਸਰ ਦੀ ਇਕ ਅਤੇ ਐਸੋਸ਼ੀਏਟ ਪ੍ਰੋਫੈਸਰ ਦੀ ਇਕ ਅਸਾਮੀ ਲਈ ਅਰਜੀਆ ਮੰਗੀਆਂ ਗਈਆ ਹਨ।
ਅਰਜੀਆਂ 2 ਸਤੰਬਰ 2019 ਨੂੰ ਸ਼ਾਮ ਪੰਜ ਵਜੇ ਤੱਕ ਸਵੀਕਾਰ ਕੀਤੀਆਂ ਜਾਣਗੀਆਂ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION