37.8 C
Delhi
Thursday, April 25, 2024
spot_img
spot_img

ਠਾਕਰੇ ਟੱਬਰ ਵੀ ਸਿੱਖ ਲਈ ਰਾਜਨੀਤੀ, ਬਣਿਆ ਮੰਤਰੀ ਪਿਤਾ ਨਾਲ ਪੁੱਤ ਮੀਆਂ

ਅੱਜ-ਨਾਮਾ

ਠਾਕਰੇ ਟੱਬਰ ਵੀ ਸਿੱਖ ਲਈ ਰਾਜਨੀਤੀ,
ਬਣਿਆ ਮੰਤਰੀ ਪਿਤਾ ਨਾਲ ਪੁੱਤ ਮੀਆਂ।

ਆ ਗਿਆ ਜਦੋਂ ਬਟੇਰਾ ਜਿਹਾ ਪੈਰ ਹੇਠਾਂ,
ਬਦਲੀ ਠਾਕਰੇ ਟੱਬਰ ਲਈ ਰੁੱਤ ਮੀਆਂ।

ਹੁੰਦੀ ਸਿਆਸਤੀ ਮਾਰ ਹੈ ਬਹੁਤ ਤਕੜੀ,
ਕਰਦੀ ਨਸ਼ੇ ਤੋਂ ਬਾਹਲੀ ਆ ਧੁੱਤ ਮੀਆਂ।

ਕੀਤਾ ਕਿਸੇ ਇਤਰਾਜ਼ ਨਹੀ ਪਾਰਟੀ `ਚੋਂ,
ਲੀਡਰ ਬਾਕੀ ਦੇ ਸਿਰਫ ਆ ਬੁੱਤ ਮੀਆਂ।

ਨਹਿਰੂ-ਗਾਂਧੀਆਂ ਦੀ ਨਿੰਦਾ ਕਰਨ ਵਾਲੇ,
ਸਭ ਹੀ ਚੱਲ ਪਏ ਉਨ੍ਹਾਂ ਦੇ ਰਾਹ ਮੀਆਂ।

ਸਾਰੇ ਹਿੰਦ ਵਿੱਚ ਚੱਲਦੀ ਪਿਤਾ-ਪੁਰਖੀ,
ਆਮ ਲੋਕਾਂ ਦੀ ਕੋਈ ਨਹੀਂ ਵਾਹ ਮੀਆਂ।

-ਤੀਸ ਮਾਰ ਖਾਂ
ਦਸੰਬਰ 31, 2019

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION