25.6 C
Delhi
Saturday, April 20, 2024
spot_img
spot_img

ਟੀ ਐਸ ਯੂ ਨੇ ਪੰਜਾਬ ਸਰਕਾਰ ਅਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਫੂਕੀ ਅਰਥੀ

ਲੁਧਿਆਣਾ, 26 ਜੂਨ, 2020 –

ਟੈਕਨੀਕਲ ਸਰਵਿਸ ਯੂਨੀਅਨ ਸੀ ਐਮ ਸੀ ਮੰਡਲ ਵੱਲੋਂ ਜੁਆਇੰਟ ਫੋਰਮ ਦੇ ਸੱਦੇ ਤੇ ਪੰਜਾਬ ਸਰਕਾਰ ਅਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਚੀਮਾ ਚੌਂਕ ਸਥਿਤ ਬਿਜਲੀ ਦਫਤਰ ਦੇ ਅੱਗੇ ਅਰਥੀ ਫੂਕ ਮੁਜਾਹਰਾ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ ਬਠਿੰਡਾ ਥਰਮਲ ਪਲਾਂਟ ਦੀ 1769 ਏਕੜ ਬੇਸਕੀਮਤੀ ਜਮੀਨ ਪੁੱਡਾ ਨੂੰ ਵੇਚਣ ਲਈ ਦਿੱਤੀ ਜਾ ਰਹੀ ਹੈ।

ਬੁਲਾਰਿਆਂ ਨੇ ਬੋਲਦਿਆਂ ਕਿਹਾ ਕਿ ਜਦੋਂ ਕਾਂਗਰਸ ਸਰਕਾਰ ਹੋਂਦ ਵਿੱਚ ਆਈ ਸੀ ਤਾਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਸੀ ਕਿ ਏਹ ਬਠਿੰਡਾ ਥਰਮਲ ਪਲਾਂਟ ਕਿਸੇ ਵੀ ਕੀਮਤ ਤੇ ਬੰਦ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਇਸਦੀ ਜਗਾਹ ਤੇ ਪਰਾਲੀ ਨਾਲ ਚੱਲਣ ਵਾਲਾ 100 ਮੈਗਾਵਾਟ ਦਾ ਯੂਨਿਟ ਲਗਾਇਆ ਜਾਵੇਗਾ।

ਇਸ ਪਲਾਂਟ ਦਾ 715 ਕਰੋੜ ਰੁਪਏ ਨਾਲ ਨਵੀਨੀਕਰਨ ਕੀਤਾ ਗਿਆ ਸੀ ਜਿਸ ਨਾਲ ਉਸਦੀ ਮਿਆਦ 2031 ਤੱਕ ਵੱਧ ਗਈ ਸੀ ਅਤੇ ਇਸ ਪਲਾਂਟ ਤੋਂ ਸਸਤੀ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ। ਏਹ ਪਲਾਂਟ ਕੇਂਦਰੀ ਬਿਜਲੀ ਅਥਾਰਿਟੀ ਦੇ ਨਿਯਮਾਂ ਉੱਤੇ ਪੂਰਾ ਉੱਤਰਦਾ ਹੈ। ਇਸਦੇ ਚੱਲਣ ਨਾਲ ਲੋਕਾਂ ਨੂੰ ਸਾਢੇ 4 ਰੁਪਏ ਯੂਨਿਟ ਬਿਜਲੀ ਦਿੱਤੀ ਜਾ ਸਕਦੀ ਹੈ।

ਪਰ ਸਰਕਾਰ ਲੋਕਾਂ ਨੂੰ ਇਸ ਪਲਾਂਟ ਨੂੰ ਬੰਦ ਕਰਕੇ ਲੋਕਾਂ ਨੂੰ ਮਹਿੰਗੀ ਬਿਜਲੀ ਖ੍ਰੀਦਣ ਲਈ ਮਜਬੂਰ ਕਰ ਰਹੀ ਹੈ ਜਿਸ ਦਾ ਜੁਆਇੰਟ ਫੋਰਮ ਪੰਜਾਬ ਸਰਕਾਰ ਦੀ ਨਿਖੇਧੀ ਕਰਦੇ ਹੋਏ ਇਸ ਫੈਸਲੇ ਦਾ ਵਿਰੋਧ ਕਰਦੀ ਹੈ। ਬੁਲਾਰਿਆਂ ਨੇ ਸਿਟੀ ਸੈਂਟਰ ਡਿਵੀਜਨ, ਸੁੰਦਰ ਨਗਰ ਅਤੇ ਸੀ ਐਮ ਸੀ ਡਿਵੀਜਨ ਤੋਂ ਸਾਰਿਆਂ ਨੂੰ ਸੰਬੋਧਨ ਕੀਤਾ।

ਇਸ ਮੌਕੇ ਸਾਥੀ ਰਾਮੇਸ਼ ਕੁਮਾਰ ਸ਼ਰਮਾ, ਜੇਈ ਰਘੂਵੀਰ ਸਿੰਘ ਸਰਕਲ ਸਕੱਤਰ, ਜਗੀਰ ਸਿੰਘ ਸਾਰਕਾ ਸੂਬਾ ਮੀਤ ਪ੍ਰਧਾਨ, ਸੁਖਦੇਵ ਸਿੰਘ, ਗੱਬਰ ਸਿੰਘ, ਗੌਰਵ ਕੁਮਾਰ, ਜੇਈ ਸਾਹਿਲ ਸ਼ਰਮਾ, ਦਲਜਿੰਦਰ ਕੁਮਾਰ, ਕਮਲਦੀਪ ਸਿੰਘ ਧਰਮਿੰਦਰ ਕੁਮਾਰ, ਸੁਖਵਿੰਦਰ ਸਿੰਘ, ਗੁਰਪ੍ਰੀਤ ਸਿੰਘ ਮਹਿਦੂਦਾਂ, ਬਲਦੇਵ ਸਿੰਘ, ਸੋਬਨ ਕੁਮਾਰ, ਬਲਰਾਜ ਸਿੰਘ, ਸੁਰਿੰਦਰ ਸਿੰਘ, ਜਗਮੋਹਣ ਸਿੰਘ, ਦਾਨ ਬਹਾਦਰ, ਜੇਈ ਬਲਵਿੰਦਰ ਸ਼ਰਮਾ ਅਤੇ ਵੱਡੀ ਗਿਣਤੀ ਵਿੱਚ ਹੋਰ ਮੁਲਾਜਮ ਹਾਜਰ ਸਨ।


ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION