36.1 C
Delhi
Friday, March 29, 2024
spot_img
spot_img

ਟਰਾਈਡੈਂਟ ਗਰੁੱਪ ਨੇ 31ਵੇਂ ਸਥਾਪਨ ਦਿਵਸ ਮੌਕੇ ਦੇਸ਼ ਭਰ ’ਚ ਖੋਲ੍ਹੇ 6 ਨਵੇਂ ਸ਼ੋਅਰੂਮ

ਯੈੱਸ ਪੰਜਾਬ
ਚੰਡੀਗੜ, ਅਪ੍ਰੈਲ 21, 2021:
ਘਰੇਲੂ ਟੈਕਸਟਾਈਲ ਵਿੱਚ ਇੱਕ ਅਰਬ ਅਮਰੀਕੀ ਡਾਲਰਾਂ ਦੇ ਨਿਵੇਸ਼ ਵਾਲੇ ਟਰਾਈਡੈਂਟ ਗਰੁੱਪ ਵੱਲੋਂ ਰਿਟੇਲ ਕਾਰੋਬਾਰ ਵਿੱਚ ਵਾਧਾ ਕਰਦਿਆਂ ਆਪਣੇ 31ਵੇਂ ਸਥਾਪਨਾ ਦਿਵਸ ਉੱਤੇ ਦੇਸ਼ ਭਰ ਵਿੱਚ ਛੇ ਨਵੇਂ ਸ਼ੋਅ ਰੂਮ ਖੋਲੇ ਗਏ ਹਨ। ਕੰਪਨੀ ਵੱਲੋਂ ਛੇ ਸ਼ੋਅਰੂਮ ਇਸੇ ਵਰੇ ਗਣਤੰਤਰ ਦਿਵਸ ਮੌਕੇ ਖੋਲੇ ਗਏ ਸਨ।

ਨਵੇਂ ਖੋਲੇ ਗਏ ਛੇ ਸ਼ੋਅ ਰੂਮਾਂ ਮਗਰੋਂ ਕੰਪਨੀ ਦੇ ਦੇਸ਼ ਭਰ ਵਿੱਚ ਖੁੱਲੇ ਹੋਏ ਘਰੇਲੂ ਟੈਕਸਟਾਈਲ ਉਦਪਾਦਾਂ ਦੇ ਸ਼ੋਅ ਰੂਮਾਂ ਦੀ ਗਿਣਤੀ 18 ਹੋ ਗਈ ਹੈ। ਕੰਪਨੀ ਵੱਲੋਂ ਚਾਲੂ ਵਰੇ ਦੌਰਾਨ ਪੰਜਾਹ ਸ਼ੋਅ ਰੂਮ ਖੋਲੇ ਜਾਣ ਦਾ ਟੀਚਾ ਮਿੱਥਿਆ ਗਿਆ ਹੈ।

ਟਰਾਈਡੈਂਟ ਗਰੁੱਪ ਸਮੂਹ ਦੇ ਚੇਅਰਮੈਨ ਰਾਜਿੰਦਰ ਗੁਪਤਾ ਨੇ ਉਕਤ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਕੰਪਨੀ ਵੱਲੋਂ ਜਿਹੜੇ ਨਵੇਂ ਸ਼ੋਅ ਰੂਮ ਖੋਲੇ ਗਏ ਹਨ, ਉਨਾਂ ਵਿੱਚ ਮੁਹਾਲੀ ਦੇ ਸੈਕਟਰ 70 ਅਤੇ ਚੰਡੀਗੜ ਦੇ ਸੈਕਟਰ 22 ਤੋਂ ਇਲਾਵਾ ਕਰਨਾਲ ਅਤੇ ਕਲਕੱਤਾ ਵਿਖੇ ਸ਼ੋਅ ਰੂਮ ਖੋਲੇ ਗਏ ਹਨ।

ਉਨਾਂ ਦੱਸਿਆ ਕਿ ਜੈਪੁਰ ਵਿੱਚ ਵੈਸ਼ਾਲੀ ਨਗਰ ਅਤੇ ਐਮਆਈ ਰੋਡ ਉੱਤੇ ਦੋ ਸ਼ੋਅ ਰੂਮ ਖੋਲੇ ਗਏ ਹਨ। ਉਨਾਂ ਦੱਸਿਆ ਕਿ ਟਾਵਲਜ਼, ਬੈਡਸੀਟਸ਼ ਤੋਂ ਇਲਾਵਾ ਘਰੇਲੂ ਵਰਤੋਂ ਦਾ ਟੈਕਸਟਾਈਲ ਹਰ ਘਰ ਵਿੱਚ ਆਪਣੀ ਪਛਾਣ ਬਣਾ ਰਿਹਾ ਹੈ ਤੇ ਗਾਹਕਾਂ ਵੱਲੋਂ ਇਸ ਨੂੰ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਇਸ ਨਾਲ ਮੈਕਿੰਗ ਇਨ ਇੰਡੀਆ ਦੇ ਸੰਕਲਪ ਨੂੰ ਵੀ ਹੁਲਾਰਾ ਮਿਲਿਆ ਹੈ।

ਸ੍ਰੀ ਗੁਪਤਾ ਨੇ ਦੱਸਿਆ ਕਿ ਟਰਾਈਡੈਂਟ ਦੇ ਘਰੇਲੂ ਉਤਪਾਦਾਂ ਟਾਵਲਜ਼, ਬੈੱਡ ਸੀਟਸ ਅਤੇ ਹੋਰਨਾਂ ਵਸਤਾਂ ਉੱਤੇ 18 ਅਪਰੈਲ ਤੋਂ 30 ਅਪਰੈਲ ਤੱਕ ਵੀਹ ਫ਼ੀਸਦੀ ਦੀ ਛੋਟ ਦਿੱਤੀ ਗਈ ਹੈ, ਜਿਸਦਾ ਗਾਹਕਾਂ ਨੂੰ ਲਾਭ ਲੈਣਾ ਚਾਹੀਦਾ ਹੈ।

ਉਨਾਂ ਕਿਹਾ ਕਿ ਪੰਜਾਬ ਅਤੇ ਮੱਧ ਪ੍ਰਦੇਸ਼ ਵਿਖੇ ਸਥਾਪਿਤ ਉਦਯੋਗਿਕ ਇਕਾਈਆਂ ਵਿੱਚ ਵੱਡੀ ਪੱਧਰ ਉੱਤੇ ਘਰੇਲੂ ਟੈਕਸਟਾਈਲ ਦੀ ਮੰਗ ਦੀ ਪੂਰਤੀ ਲਈ ਨਿਰਮਾਣ ਕੀਤਾ ਜਾਂਦਾ ਹੈ। ਉਨਾਂ ਦੱਸਿਆ ਕਿ ਕੰਪਨੀ ਵਧੀਆ ਕੁਆਲਿਟੀ ਦੀਆਂ ਵਸਤਾਂ ਦੇ ਨਿਰਮਾਣ ਲਈ ਵਚਨਬੱਧ ਹੈ ਅਤੇ ਘਰੇਲੂ ਕਾਰੋਬਾਰ ਵਿੱਚ ਲਗਾਤਾਰ ਵਾਧਾ ਦਰਜ ਕਰ ਰਹੀ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION