23.1 C
Delhi
Wednesday, April 24, 2024
spot_img
spot_img

ਟਰਾਂਜ਼ਿਸਟਰ ਬੰਬ ਧਮਾਕੇ ਦੇ ‘ਦੋਸ਼ੀ’ ਕੌਮੀ ਘੁਲਾਟੀਏ: ਜੀ.ਕੇ.

ਨਵੀਂ ਦਿੱਲੀ, 15 ਮਾਰਚ 2020:

ਦਿੱਲੀ ਵਿੱਚ 1985 ਵਿੱਚ ਹੋਏ ਟਰਾਂਜ਼ਿਸਟਰ ਬੰਬ ਧਮਾਕੇ ਵਿੱਚ ਆਰੋਪੀ ਰਹੇ ਲੋਕਾਂ ਨੇ ਅੱਜ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਰਹਿੰਦੇ ਮਨਜੀਤ ਸਿੰਘ ਜੀਕੇ ਵੱਲੋਂ ਉਨ੍ਹਾਂ ਨੂੰ ਦਿੱਤੇ ਕਾਨੂੰਨੀ ਅਤੇ ਆਰਥਕ ਸਹਿਯੋਗ ਨੂੰ ਲੈ ਕੇ ਉਨ੍ਹਾਂ ਦਾ ਧੰਨਵਾਦ ਕੀਤਾ।

ਜੀਕੇ ਨੇ ਸਾਰੇ ਆਰੋਪੀਆਂ ਦੇ ਬਰੀ ਹੋਣ ਉੱਤੇ ਖ਼ੁਸ਼ੀ ਜਤਾਉਂਦੇ ਹੋਏ ਕਿਹਾ ਦੀ ਸਿੱਖੀ ਵਿੱਚ ਅਡੋਲ ਰਹਿ ਕੇ ਸਮਾਜਕ ਅਤੇ ਕਾਨੂੰਨੀ ਸੰਘਰਸ਼ ਲੜਨ ਵਾਲੇ ਇਸ ਯੋਧਿਆਂ ਨੂੰ ਮੈ ਸਿਰ ਝੁਕਾ ਕੇ ਸਲਾਮ ਕਰਦਾ ਹਾਂ। ਕਿਉਂਕਿ 35 ਸਾਲ ਦੀ ਕਾਨੂੰਨੀ ਲੜਾਈ ਦੇ ਦੌਰਾਨ ਇਨ੍ਹਾਂ ਵਿਚੋਂ ਕਈ ਸਾਥੀ ਆਪਣੇ ਪਰਿਵਾਰਾਂ ਨੂੰ ਠੀਕ ਤੋਂ ਸੰਭਾਲ ਨਹੀਂ ਪਾਏ।

ਇਹਨਾਂ ਝੂਠੇ ਕੇਸਾਂ ਵਿੱਚ ਇਹਨਾਂ ਦੀ ਪਰਿਵਾਰਿਕ ਜ਼ਿੰਮੇਵਾਰੀਆਂ ਨੂੰ ਨਾ ਸੰਭਾਲ ਪਾਉਣ ਦਾ ਖਾਮਿਆਜਾ ਵੀ ਇਨ੍ਹਾਂ ਨੂੰ ਭੁਗਤਣਾ ਪਿਆ। ਬੱਚੇ ਠੀਕ ਤੋਂ ਪੜ ਨਹੀਂ ਪਾਏ ਅਤੇ ਨਾ ਹੀ ਇਹ ਵਿਆਪਾਰ ਜਾਂ ਨੌਕਰੀ ਨੂੰ ਸੁਰੱਖਿਅਤ ਰੱਖ ਪਾਏ। ਉਲਟਾ ਗੁਰਦਵਾਰਾ ਕਮੇਟੀਆਂ ਵੀ ਵਕੀਲ ਦੇਣ ਤੋਂ ਅੱਗੇ ਨਹੀਂ ਜਾ ਸਕੀਆਂ।

‘ਜਾਗੋ’ ਪਾਰਟੀ ਦੇ ਪ੍ਰਧਾਨ ਜੀਕੇ ਨੇ ਸਾਫ਼ ਕਿਹਾ ਕਿ ਇਹਨਾਂ ਦੀ ਕੁਰਬਾਨੀਆਂ ਦੇ ਸਾਹਮਣੇ ਸਾਡੀ ਮਦਦ ਘੱਟ ਸੀ। ਇਨ੍ਹਾਂ ਨੇ ਆਪਣੀ ਜ਼ਿੰਦਗੀ ਕੌਮ ਦੇ ਹਵਾਲੇ ਕਰ ਦਿੱਤੀ, ਪਰ ਸ਼੍ਰੀ ਦਰਬਾਰ ਸਾਹਿਬ ਉੱਤੇ ਹਮਲੇ ਦੇ ਵਿਰੋਧ ਵਿੱਚ ਫ਼ੌਜ ਦੀ ਬੇਰੇਕ ਛੱਡਣ ਵਾਲੇ ਧਰਮੀ ਫ਼ੌਜੀਆਂ ਦੀ ਤਰਾਂ ਇਹਨਾਂ ਦੀ ਬਾਜ਼ੂ ਵੀ ਕੌਮ ਨੇ ਠੀਕ ਨਾਲ ਨਹੀਂ ਫੜੀ।

ਜੀਕੇ ਨੇ ਇਸ ਕੇਸ ਵਿੱਚ ਆਰੋਪੀ ਬਣੇ ਸਾਰੇ ਸਿੱਖਾਂ ਨੂੰ ‘ਕੌਮੀ ਘੁਲਾਟੀਏ’ ਕਰਾਰ ਦਿੰਦੇ ਹੋਏ ਸਿੱਖ ਪੰਥ ਨੂੰ ਇਨ੍ਹਾਂ ਦੇ ਸੰਘਰਸ਼ ਨੂੰ ਨਾ ਭੁੱਲਣ ਦੀ ਅਪੀਲ ਕੀਤੀ। ਨਾਲ ਹੀ ਭਰੋਸਾ ਦਿੱਤਾ ਦੀ ਸੇਵਾ ਦੁਬਾਰਾ ਮਿਲ਼ਨ ਉੱਤੇ ਸਾਰਿਆਂ ਨੂੰ ਬਿਹਤਰ ਸੁਵਿਧਾਵਾਂ ਉਪਲਬਧ ਕਰਵਾਵਾਗੇ।

ਜੀਕੇ ਨੇ ਖ਼ੁਲਾਸਾ ਕੀਤਾ ਕਿ ਇਸ ਕੇਸ ਵਿੱਚ ਉਹ ਖ਼ੁਦ ਵੀ ਗਿਰਫਤਾਰ ਹੋਏ ਸਨ ਪਰ ਸਬੂਤਾਂ ਦੀ ਅਣਹੋਂਦ ਵਿੱਚ ਪੁਲਿਸ ਨੇ 2 ਦਿਨ ਬਾਅਦ ਉਨ੍ਹਾਂ ਨੂੰ ਰਿਹਾ ਕਰ ਦਿੱਤਾ ਸੀ। ਇੱਥੇ ਦੱਸ ਦੇਈਏ ਕਿ 35 ਸਾਲ ਲੰਬੇ ਚਲੇ ਇਸ ਕੇਸ ਵਿੱਚ ਦਿੱਲੀ ਦੀ ਸਾਕੇਤ ਕੋਰਟ ਨੇ 31 ਆਰੋਪੀਆਂ ਨੂੰ ਗੁਜ਼ਰੀ 5 ਮਾਰਚ ਨੂੰ ਬਰੀ ਕੀਤਾ ਸੀ। ਇਸ ਕੇਸ ਵਿੱਚ ਕੁਲ 51 ਆਰੋਪ ਸਨ, ਜਿਸ ਵਿਚੋਂ 5 ਫ਼ਰਜ਼ੀ ਮੁਕਾਬਲਿਆਂ ਵਿੱਚ ਮਾਰੇ ਗਏ ਅਤੇ 15 ਦੀ ਮੌਤ ਹੋ ਚੁੱਕੀ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION