25.1 C
Delhi
Friday, March 29, 2024
spot_img
spot_img

“ਟਰਾਂਸਫੈਟ ਫ੍ਰੀ ਦੀਵਾਲੀ” ਮੁਹਿੰਮ ਦੀ ਪੰਜਾਬ ਵਿੱਚ ਸ਼ੁਰੂਆਤ: ਹੁਸਨ ਲਾਲ

ਯੈੱਸ ਪੰਜਾਬ
ਚੰਡੀਗੜ੍ਹ, 22 ਅਕਤੂਬਰ, 2020 –
ਪ੍ਰਮੁੱਖ ਸਕੱਤਰ ਸਿਹਤ ਸ਼੍ਰੀ ਹੁਸਨ ਲਾਲ ਅਤੇ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨੀਸਟ੍ਰੇਸ਼ਨ ਸ਼੍ਰੀ ਕੁਮਾਰ ਰਾਹੁਲ ਵੱਲੋਂ ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ “ਟਰਾਂਸਫੈਟ ਫ੍ਰੀ ਦੀਵਾਲੀ” ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਪੀਜੀਆਈ ਚੰਡੀਗੜ੍ਹ ਦੇ ਕਮਿਉਨਿਟੀ ਮੈਡੀਸੀਨ ਵਿਭਾਗ ਦੇ ਸਕੂਲ ਆਫ ਪਬਲਿਕ ਹੈਲਥ ਵੱਲੋਂ ਤਿਆਰ ਕੀਤੀ ਗਈ ਇਸ ਮੁਹਿੰਮ ਦਾ ਮੁੱਖ ਮਕਸਦ ਪੋਲਿਸੀ ਮੇਕਰ, ਪ੍ਰੋਡਿਉਸਰ, ਸਪਲਾਇਰ ਅਤੇ ਆਮ ਲੋਕਾਂ ਵਿੱਚ ਟ੍ਰਾਂਸਫੈਟ ਦੇ ਸਿਹਤ ਤੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ।

ਵੱਡੇ ਪੱਧਰ ਦੀ ਇਸ ਜਾਗਰੂਕਤਾ ਮੁਹਿੰਮ ਨੂੰ ਸਟਰੈਟਜਿਕ ਇੰਸਟੀਟਿਉਟ ਫਾਰ ਪਬਲਿਕ ਹੈਲਥ ਐਂਡ ਐਜੂਕੇਸ਼ਨ ਰਿਸਰਚ (ਸਾਈਫਰ) ਅਤੇ ਗਲੋਬਲ ਹੈਲਥ ਐਡਵੋਕੇਸੀ ਇਨਕੁਬੇਟਰ (ਘਈ) ਵੱਲੋਂ ਸਮਰੱਥਨ ਦਿੱਤਾ ਜਾ ਰਿਹਾ ਹੈ।

ਇਸ ਮੁਹਿੰਮ ਦੀ ਸ਼ੁਰੂਆਤ ਦੇ ਮੌਕੇ ਤੇ ਪੀਜੀਆਈ, ਸਾਈਫਰ ਅਤੇ ਘਈ ਵੱਲੋਂ ਕੀਤੇ ਜਾ ਰਹੇ ਸਾਂਝੇ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਸ਼੍ਰੀ ਹੁਸਨ ਲਾਲ ਨੇ ਕਿਹਾ ਕਿ “ਟਰਾਂਸਫੈਟ ਫ੍ਰੀ ਦੀਵਾਲੀ” ਮੁਹਿੰਮ ਪੰਜਾਬ ਨੂੰ ਹੋਰ ਸਿਹਤਮੰਦ ਸੂਬਾ ਬਣਾਉਣ ਵਿੱਚ ਮਦਦ ਕਰੇਗੀ। ਕਿਉਂਕਿ ਸੂਬੇ ਵਿੱਚ ਬਲੱਡ ਪ੍ਰੈਸ਼ਰ, ਹਾਈ ਕੋਲੇਸਟਰੋਲ ਅਤੇ ਬਲੱਡ ਸ਼ੂਗਰ ਦੇ ਮਾਮਲੇ ਜਿਆਦਾ ਹਨ। ਇਸ ਲਈ ਟਰਾਂਸਫੈਟੀ ਐਸਿਡ ਦੀ ਵਰਤੋਂ ਘੱਟ ਕਰਨ ਅਤੇ ਸਿਹਤ ਤੇ ਇਸਦੇ ਮਾੜੇ ਪ੍ਰਭਾਵਾਂ ਲਈ ਜਾਗਰੂਕਤਾ ਫੈਲਾਉਣ ਦੀ ਮੁਹਿੰਮ ਨੂੰ ਯਤਨ ਕੀਤੇ ਜਾਣੇ ਚਾਹੀਦੇ ਹਨ।

“ਟਰਾਂਸਫੈਟ ਫ੍ਰੀ ਦੀਵਾਲੀ” ਦਾ ਸਮਰਥਨ ਕਰਦੇ ਹੋਏ ਸ਼੍ਰੀ ਕੁਮਾਰ ਰਾਹੁਲ ਨੇ ਕਿਹਾ ਕਿ ਸਭ ਨੂੰ ਟਰਾਂਸਫੈਟ ਦੀ ਵੱਧ ਮਾਤਰਾ ਵਾਲੇ ਖਾਣੇ ਨੂੰ ਛੱਡ ਕੇ ਆਪਣੀ ਦੀਵਾਲੀ ਨੂੰ ਸਿਹਤਮੰਦ ਤੇ ਸੁਰੱਖਿਅਤ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੀਵਾਲੀ ਦੇਸ਼ ਦਾ ਸਭ ਤੋਂ ਮਸ਼ਹੂਰ ਤਿਉਹਾਰ ਹੈ। ਇਹ ਖੁਸ਼ੀਆਂ ਤੇ ਉਤਸਾਹ ਦੇ ਨਾਲ ਨਾਲ ਮਠਿਆਈਆਂ, ਫਿਰੋਜ਼ਨ ਫੂਡ਼, ਤਲੇ ਖਾਣੇ ਦੇ ਰੂਪ ਵਿੱਚ ਲੋਕਾਂ ਵਿੱਚ ਟਰਾਂਸਫੈਟ ਦੀ ਮਾਤਰਾ ਨੂੰ ਵੀ ਵਧਾ ਦਿੰਦਾ ਹੈ, ਜਿਸ ਦੇ ਫਲਸਰੂਪ ਬਲੱਡ ਪ੍ਰੈਸ਼ਰ ਤੇ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ।

ਪੀਜੀਆਈ, ਚੰਡੀਗੜ੍ਹ ਦੇ ਕਮਿਉਨਿਟੀ ਮੈਡੀਸੀਨ ਵਿਭਾਗ ਅਤੇ ਸਕੂਲ ਆਫ ਪਬਲਿਕ ਹੈਲਥ ਦੇ ਪ੍ਰੋਫੈਸਰ ਡਾ. ਸੋਨੂ ਗੋਇਲ ਨੇ ਕਿਹਾ ਕਿ ਭਾਰਤ ਵਿੱਚ ਹਰ ਸਾਲ ਟਰਾਂਸਫੈਟ ਦੇ ਕਾਰਣ 60000 ਤੋਂ 75000 ਮੌਤਾਂ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਦਿਲ ਦੀਆਂ ਬਿਮਾਰੀਆਂ ਅਤੇ ਮੋਟਾਪੇ ਦੀ ਸਮੱਸਿਆ ਜਿਆਦਾ ਹੋਣ ਕਾਰਣ ਖ਼ਤਰਾ ਵੱਧ ਹੈ। ਕਿਉਂਕਿ ਟਰਾਂਸਫੈਟੀ ਐਸਿਡ ਦਾ ਇਸਤੇਮਾਲ ਜਿਆਦਾ ਹੈ।

ਇਨ੍ਹਾਂ ਖਤਰਨਾਕ ਅੰਕੜਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਤਕਨੀਕੀ ਮਾਹਿਰਾਂ ਨਾਲ ਕਈ ਵਾਰ ਮਸ਼ਵਰਾ ਕਰਕੇ ਇਨ੍ਹਾਂ ਟਰਾਂਸਫੈਟੀ ਐਸਿਡ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਫੈਲਾਉਣ ਦੀ ਮੁਹਿੰਮ ਤਿਆਰ ਕੀਤੀ ਗਈ ਹੈ। ਇਸ ਮੁਹਿੰਮ ਦੇ ਨਾਲ ਹੀ ਉਹ ਉਦਯੋਗਿਕ ਤੌਰ ਤੇ ਤਿਆਰ ਟਰਾਂਸਫੈਟ ਨੂੰ ਸਿਹਤਮੰਦ ਖਾਣੇ ਨਾਲ ਬਦਲਣ ਲਈ ਪ੍ਰੇਰਿਤ ਕਰਨਗੇ।

ਉਨ੍ਹਾਂ ਕਿਹਾ ਕਿ ਪੀਜੀਆਈ ਚੰਡੀਗੜ੍ਹ ਵੱਲੋਂ ਵੱਖ-ਵੱਖ ਸਕੂਲਾਂ ਤੇ ਕਾਲਜਾਂ ਨਾਲ ਸਲੋਗਨ ਰਾਈਟਿੰਗ ਅਤੇ ਸਹੁੰ ਚੁੱਕ ਪ੍ਰੋਗਰਾਮ ਲਈ ਸੰਪਰਕ ਕੀਤਾ ਗਿਆ ਹੈ ਤਾਂ ਜੋ ਨੌਜਵਾਨਾਂ ਅਤੇ ਆਮ ਲੋਕਾਂ ਵਿੱਚ ਟਰਾਂਸਫੈਟ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾ ਸਕੇ। ਇਸ ਮੁਹਿੰਮ ਦੇ ਨਾਲ ਹੀ ਪੀਜੀਆਈ ਦੇ ਸੋਸ਼ਲ ਮੀਡੀਆ ਹੈਂਡਲਾਂ ਤੇ #TransfatfreeDiwali ਅਤੇ #TransfatfreePunjab ਰਾਹੀਂ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਦੁਨੀਆ ਭਰ ਵਿੱਚ ਲੋਕਾਂ ਨਾਲ ਵਧੀਆ ਢੰਗ ਨਾਲ ਜੁੜਨ ਲਈ ਸੋਸ਼ਲ ਮੀਡੀਆ ਤੇ ਰੋਜਾਨਾ ਨਵੇਂ ਚੈਲੇਂਜ ਤੇ ਕੰਪੀਟਿਸ਼ਨ ਵੀ ਕਰਵਾਏ ਜਾਣਗੇ।

ਸਾਈਫਰ ਦੇ ਪ੍ਰੈਸੀਡੈਂਟ ਡਾ. ਰਾਕੇਸ਼ ਗੁਪਤਾ ਨੇ ਕਿਹਾ ਕਿ ਜੇਕਰ ਦੁਨੀਆ ਭਰ ਵਿੱਚ ਉਦਯੋਗਿਕ ਤੌਰ ਤੇ ਤਿਆਰ ਟਰਾਂਸਫੈਟ ਨੂੰ ਖਾਣੇ ਵਿੱਚੋਂ ਹਟਾਇਆ ਨਾ ਗਿਆ ਤਾਂ ਲੱਖਾਂ ਲੋਕ ਦਿਲ ਦੀਆਂ ਬਿਮਾਰੀਆਂ ਨਾਲ ਪੀੜ੍ਹਤ ਹੋ ਸਕਦੇ ਹਨ ਜਾਂ ਮੌਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਸਾਈਫਰ ਤੇ ਘਈ ਇਸ ਜਾਗਰੂਕਤਾ ਮੁਹਿੰਮ ਵਿੱਚ ਪੀਜੀਆਈ ਚੰਡੀਗੜ੍ਹ ਨੂੰ ਸਹਿਯੋਗ ਦੇ ਕੇ ਫਖਰ ਮਹਿਸੂਸ ਕਰ ਰਹੇ ਹਨ।

ਘਈ ਦੇ ਕੰਟਰੀ ਕੋਆਰਡੀਨੇਟਰ ਡਾ. ਓਮ ਪ੍ਰਕਾਸ਼ ਬੇਰਾ ਨੇ ਕਿਹਾ ਕਿ ਇਸ ਮੁਹਿੰਮ ਨੂੰ ਵੱਡੇ ਪੱਧਰ ਤੇ ਲੋਕਾਂ ਵਿੱਚ ਪਹੁੰਚਾਉਣ ਲਈ ਪੀਜੀਆਈ ਦੁਆਰਾ ਟ੍ਰਾਈਸਿਟੀ ਵਿੱਚ ਇਹ ਸੁਨੇਹਾ ਪਹੁੰਚਾਉਣ ਰੇਡਿਓ ਮਿਰਚੀ ਵੱਲੋਂ ਸਹਿਯੋਗ ਕੀਤਾ ਜਾ ਰਿਹਾ ਹੈ। ਸਬੂਤਾਂ ਸਹਿਤ ਪ੍ਰਚਾਰ ਸਮੱਗਰੀ, ਜਿਸ ਵਿੱਚ ਪੋਸਟਰ, ਪੰਫਲੈਟ, ਬਰੋਸ਼ਰ ਅਤੇ ਹੈਂਡਬਿਲ ਆਦਿ ਸ਼ਾਮਿਲ ਹਨ ਨੂੰ 3 ਭਾਸ਼ਾਵਾਂ ਹਿੰਦੀ, ਪੰਜਾਬੀ ਅਤੇ ਅੰਗਰੇਜੀ ਵਿੱਚ ਤਿਆਰ ਕੀਤਾ ਜਾਵੇਗਾ।

ਇਨ੍ਹਾਂ ਨੂੰ ਵੱਖ-ਵੱਖ ਸਿੱਖਿਅਕ ਸੰਸਥਾਵਾਂ ਅਤੇ ਪੇਸ਼ੇਵਰ ਸੰਸਥਾਵਾਂ, ਸਰਕਾਰੀ ਅਤੇ ਪ੍ਰਾਈਵੇਟ ਦਫ਼ਤਰਾਂ ਆਦਿ ਵਿੱਚ ਵੰਡਿਆ ਜਾਵੇਗਾ। ਪੋਸਟਰਾਂ ਅਤੇ ਬੈਨਰਾਂ ਆਦਿ ਨੂੰ ਇਨ੍ਹਾਂ ਸੰਸਥਾਵਾਂ ਦੀਆਂ ਵੈਬਸਾਈਟਸ ਤੇ ਵੀ ਅਪਲੋਡ ਕੀਤਾ ਜਾਵੇਗਾ।

Yes Punjab Gall Punjab Di


Click here to Like us on Facebook


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION