35.1 C
Delhi
Friday, April 19, 2024
spot_img
spot_img

ਟਕਸਾਲੀ ਅਕਾਲੀਆਂ ਨੂੰ ਕਾਂਗਰਸ ਦੀ ‘ਬੀ’ ਟੀਮ ਕਹਿਣ ਵਾਲੇ ਬਾਦਲ ਦਲੀਏ ਆਪਣੀ ਪੀੜ੍ਹੀ ਹੇਠ ਸੋਟਾ ਫ਼ੇਰਣ: ਪੀਰਮੁਹੰਮਦ, ਬੱਬੀ ਬਾਦਲ

ਅਮ੍ਰਿਤਸਰ, ਨਵੰਬਰ 16, 2019:
ਸ੍ਰੋਮਣੀ ਅਕਾਲੀ ਦਲ ਟਕਸਾਲੀ ਦੇ ਸਕੱਤਰ ਜਨਰਲ ਜਥੇਦਾਰ ਸੇਵਾ ਸਿੰਘ ਸੇਖਵਾ ਨੇ ਸ੍ਰੌਮਣੀ ਅਕਾਲੀ ਦਲ( ਬਾਦਲ) ਵੱਲੋ ਸਾਡੇ ਉਪਰ ਕਾਗਰਸ ਦੀ ਬੀ ਟੀਮ ਹੋਣ ਦੇ ਬੇਬੁਨਿਆਦ ਦੋਸ ਲਾਉਣੇ ਘਟੀਆ ਸੋਚ ਦਾ ਪ੍ਰਗਟਾਵਾ ਹੈ ।

ਅੱਜ ਪ੍ਰੈਸ ਦੇ ਨਾਮ ਜਥੇਦਾਰ ਸੇਵਾ ਸਿੰਘ ਸੇਖਵਾ ਦਾ ਬਿਆਨ ਜਾਰੀ ਕਰਦਿਆ ਸ੍ਰੌਮਣੀ ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਅਤੇ ਬੁਲਾਰੇ ਜਥੇਦਾਰ ਕਰਨੈਲ ਸਿੰਘ ਪੀਰਮੁਹੰਮਦ ਅਤੇ ਸ੍ਰੌਮਣੀ ਯੂਥ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਸ੍ਰ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਕਿਹਾ ਕਿ ਬਾਦਲ ਪਰਿਵਾਰ ਦਲ ਨੇ ਹਮੇਸ਼ਾ ਉਸ ਦਾ ਸਿਧਾਂਤਕ ਵਿਰੋਧ ਕਰਨ ਵਾਲਿਆ ਨੂੰ ਕਾਗਰਸ ਦੀ ਬੀ ਟੀਮ ਤੇ ਕਾਗਰਸ ਦਾ ਏਜੰਟ ਐਲਾਨਿਆ ਬੀਤੇ ਵਿੱਚ ਅਜਿਹੇ ਦੋਸ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਵਾਲਿਆ ਸ਼ਹੀਦ ਭਾਈ ਅਮਰੀਕ ਸਿੰਘ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਜਥੇਦਾਰ ਜਗਦੇਵ ਸਿੰਘ ਤਲਵੰਡੀ ਸਮੇਤ ਕਈ ਸ਼ਖਸੀਅਤਾ ਉਪਰ ਲਗਾ ਚੁੱਕੇ ਹਨ ।

ਜਥੇਦਾਰ ਸੇਖਵਾ ਨੇ ਕਿਹਾ ਬਾਦਲ ਪ੍ਰੀਵਾਰ ਆਪਣੀ ਧੀ ਬੀਬਾ ਪ੍ਰਨੀਤ ਕੌਰ ਤੇ ਬੇਟਾ ਸੁਖਬੀਰ ਸਿੰਘ ਬਾਦਲ ਕਾਗਰਸੀ ਘਰਾਣਿਆ ਵਿੱਚ ਵਿਆਹਊਣ ਤੋ ਬਾਅਦ ਵੀ ਕੱਟੜ ਅਕਾਲੀ ਹੈ ਪਰ ਅਸੀ ਕਾਗਰਸ ਵਿਰੁੱਧ ਲਗਾਤਾਰ ਪੀੜੀ ਦਰ ਪੀੜੀ ਸੰਘਰਸ਼ ਕਰਨ ਵਾਲੇ ਅੱਜ ਬਾਦਲ ਦਲ ਦੇ ਚਹੇਤੇ ਸ੍ਰ ਵਿਰਸਾ ਸਿੰਘ ਵਲਟੋਹਾ ਨੂੰ ਕਾਗਰਸੀ ਨਜਰ ਆ ਰਹੇ ਹਾ ।

ਜਥੇਦਾਰ ਸੇਵਾ ਸਿੰਘ ਸੇਖਵਾ ਨੇ ਸਪੱਸ਼ਟ ਕੀਤਾ ਕਿ ਉਹ ਤੇ ਅਕਾਲੀ ਦਲ ਟਕਸਾਲੀ ਦੀ ਲੀਡਰਸ਼ਿਪ 12 ਨਵੰਬਰ ਨੂੰ ਸੰਤ ਸਮਾਜ ਦੇ ਮੁੱਖੀ ਸੰਤ ਬਾਬਾ ਸਰਬਜੋਤ ਸਿੰਘ ਅਤੇ ਸੰਤ ਬਾਬਾ ਸੇਵਾ ਸਿੰਘ ਰਾਮਪੁਰਖੇੜਾ ਦੇ ਸੱਦੇ ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਿਤ ਸਮਾਗਮ ਵਿੱਚ ਗਏ ਸਨ । ਜਿਥੇ ਉਹਨਾ ਕੋਈ ਭਾਸ਼ਣ ਨਹੀ ਦਿੱਤਾ ਬਲਕਿ ਸੰਗਤ ਰੂਪ ਵਿੱਚ ਹਾਜਰੀ ਭਰੀ ਤੇ ਗੁਰਬਾਣੀ ਕੀਰਤਨ ਸਰਵਣ ਕੀਤਾ।

ਇਸ ਮੌਕੇ ਸਾਨੂੰ ਸਿਰੋਪੇ ਦੀ ਬਖਸ਼ਿਸ਼ ਬਾਬਾ ਸੇਵਾ ਸਿੰਘ ਨੇ ਕੀਤੀ ਇਸ ਦੇ ਉਲਟ ਸਾਡੇ ਉਪਰ ਦੌਸ ਲਗਾਉਣ ਵਾਲੇ ਬਾਦਲ ਦਲ ਨੇ ਕੈਪਟਨ ਅਮਰਿੰਦਰ ਸਿੰਘ, ਸੁਖਜਿੰਦਰ ਸਿੰਘ ਰੰਧਾਵਾ ਚਰਨਜੀਤ ਸਿੰਘ ਚੰਨੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨਾਲ ਕਈ ਮੀਟਿੰਗਾ ਕੀਤੀਆ ਸਟੇਜ ਵੀ ਸਾਝੀ ਕੀਤੀ ਤੇ ਇੱਕ ਦੂਜੇ ਨੂੰ ਸਿਰੋਪੇ ਦਿੱਤੇ ।

ਜਦ ਕਿ ਆਪਣੇ ਵਿਚਾਰਧਾਰਕ ਵਿਰੋਧੀਆ ਸੀਨੀਅਰ ਨੇਤਾਵਾ ਸ੍ਰ ਸੁਖਦੇਵ ਸਿੰਘ ਢੀਂਡਸਾ, ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ , ਡਾਕਟਰ ਰਤਨ ਸਿੰਘ ਅਜਨਾਲਾ ਸਿਮਰਨਜੀਤ ਸਿੰਘ ਮਾਨ ਰਵੀਇੰਦਰ ਸਿੰਘ ਜਥੇਦਾਰ ਮੇਜਰ ਸਿੰਘ ਉਬੌਕੇ ਜਥੇਦਾਰ ਉਜਾਗਰ ਸਿੰਘ ਬਡਾਲੀ ਸਮੇਤ ਕਈ ਸੀਨੀਅਰ ਅਕਾਲੀ ਤੇ ਪੰਥਕ ਜਥੇਬੰਦੀਆ ਨੂੰ ਜਾਣਬੁੱਝ ਕੇ ਦਰਕਿਨਾਰ ਕੀਤਾ ਉਹਨਾ ਸਵਾਲ ਕੀਤਾ ਕਿ ਬਾਦਲ ਪਰਿਵਾਰ ਦਲ ਦੱਸੇ ਕਿ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਟੇਜ ਤੁਹਾਡੀ ਜਗੀਰ ਸੀ ਜੇ ਨਹੀ ਤਾ ਫਿਰ ਆਪਣੇ ਵਿਚਾਰਧਾਰਕ ਵਿਰੋਧੀਆ ਨੂੰ ਕਿਉ ਅੱਖੋ ਪਰੋਖੇ ਕੀਤਾ ਤੇ ਹੁਣ ਉਲਟੇ ਦੋਸ ਲਗਾਉਣੇ ਸ਼ੁਰੂ ਕਰ ਦਿੱਤੇ ।

ਕਿਉਕਿ ਕਰਤਾਰਪੁਰ ਸਾਹਿਬ ਲਾਘੇ ਦੇ ਖੁੱਲਣ ਮੌਕੇ ਜੋ ਕਿਰਕਿਰੀ ਬਾਦਲ ਪਰਿਵਾਰ ਦੀ ਹੋਈ ਹੈ ਉਹ ਅਜੇ ਤੱਕ ਕਿਸੇ ਦੀ ਨਹੀ ਹੋਈ ਲਾਘੇ ਦਾ ਖੁੱਲਣਾ ਤੇ ਇਸ ਦਾ ਸਿਹਰਾ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਸ੍ਰੀ ਇਮਰਾਨ ਖਾਨ ਤੇ ਸ੍ਰ ਨਵਜੋਤ ਸਿੰਘ ਸਿੱਧੂ ਨੂੰ ਮਿਲਣ ਤੋ ਬਾਅਦ ਇਹ ਲੋਕ ਬੌਖਲਾਏ ਪਏ ਹਨ । ਉਹਨਾ ਕਿਹਾ ਕਿ ਛੱਜ ਤਾ ਬੋਲੇ ਪਰ ਛਾਜਣੀ ਕਿਉ ਬੋਲੇ ।

ਟਕਸਾਲੀ ਅਕਾਲੀ ਨੇਤਾ ਨੇ ਕਿਹਾ ਕਿ ਸੰਤ ਸਮਾਜ ਦੀ ਸਟੇਜ ਤੇ ਸਾਡੇ ਨਾਲ ਆਮ ਆਦਮੀ ਪਾਰਟੀ , ਬਹੁਜਨ ਸਮਾਜ ਪਾਰਟੀ ਸੰਯੁਕਤ ਅਕਾਲੀ ਦਲ ਅਖੰਡ ਅਕਾਲੀ ਦਲ 1920 ਸਮੇਤ ਕਈ ਹੋਰ ਧਾਰਮਿਕ ਸ਼ਖਸੀਅਤਾ ਤੇ ਪਾਰਟੀਆ ਦੇ ਨੁਮਾਇੰਦੇ ਵੀ ਹਾਜ਼ਰ ਸਨ ਪਰ ਬਾਦਲ ਦਲ ਨੂੰ ਟਕਸਾਲੀ ਸੋਚ ਨਾਲ ਪ੍ਰਨੋਏ ਆਗੂ ਇਸ ਕਰਕੇ ਨਜਰ ਆਏ ਕਿਉਕਿ ਸ੍ਰੌਮਣੀ ਅਕਾਲੀ ਦਲ ਟਕਸਾਲੀ ਹੀ ਹੁਣ ਸਿੱਖ ਕੌਮ ਦੀ ਅਸਲ ਧਾਰਮਿਕ ਸਮਾਜਿਕ ਤੇ ਰਾਜਸੀ ਜਥੇਬੰਦੀ ਵਜੋ ਨਜਰ ਆ ਰਿਹਾ ਹੈ ।

ਉਹਨਾ ਦੱਸਿਆ ਕਿ ਸ੍ਰੌਮਣੀ ਅਕਾਲੀ ਦਲ ਟਕਸਾਲੀ ਦੀ ਅਹਿਮ ਮੀਟਿੰਗ 21 ਨਵੰਬਰ ਨੂੰ ਦਲ ਦੇ ਹੈਡਕੁਆਟਰ ਵਿਖੇ ਹੋਵੇਗੀ ਜਿਸ ਵਿੱਚ ਕੌਰ ਕਮੇਟੀ ਸਮੂਹ ਅਹੁਦੇਦਾਰ ਤੇ ਜਿਲਾ ਜਥੇਦਾਰ ਭਾਗ ਲੈਣਗੇ ਇਸ ਮੀਟਿੰਗ ਦੀ ਪ੍ਰਧਾਨਗੀ ਪਾਰਟੀ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਕਰਨਗੇ ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION