35.6 C
Delhi
Wednesday, April 24, 2024
spot_img
spot_img

ਜੱਲਿਆਂਵਾਲੇ ਬਾਗ ਬਦਲੇ ਦੀ ਅੱਗ 21 ਸਾਲ ਬਾਅਦ ਊਧਮ ਸਿੰਘ ਨੇ ਲੰਡਨ ਜਾ ਕੇ ਬੁਝਾਈ ਸੀ: ਸਾਂਸਦ ਤਿਵਾੜੀ

ਮੋਹਾਲੀ, 26 ਦਸੰਬਰ, 2019:

ਸਥਾਨਕ ਸ਼ਹੀਦ ਊਧਮ ਸਿੰਘ ਐਜੂਕੇਸ਼ਨਲ ਐਂਡ ਚੈਰੀਟੇਬਲ ਟਰੱਸਟ, ਫੇਜ਼-3 ਏ ਵਲੋਂ ਸ਼ਹੀਦ ਊਧਮ ਸਿੰਘ ਦਾ 126ਵਾਂ ਜਨਮ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ।

ਇਸ ਮੌਕੇ ਬੱਚਿਆਂ ਦੇ ਜੂਡੋ ਕਰਾਟੇ ਮੁਕਾਬਲੇ ਕਰਵਾਏ ਗਏ ਅਤੇ ਜੇਤੂ ਬੱਚਿਆਂ ਨੂੰ ਇਨਾਮ ਸ਼੍ਰੀ ਮਨੀਸ਼ ਤਿਵਾੜੀ ਜੀ, ਮੈਂਬਰ ਪਾਰਲੀਮੈਂਟ ਵੱਲੋਂ ਵੰਡੇ ਗਏ। ਜਿਨ੍ਹਾਂ ਨੇ ਜੱਲਿਆਂਵਾਲੇ ਬਾਗ ਵਿਚ ਵਾਪਰੇ ਕਲੋਗਰਤ ਦੇ ਦੁੱਖ ਦਾ ਬਦਲਾ ਲੈਣ ਲਈ ਲਗਭੱਗ 21 ਸਾਲ ਸਬਰ ਕਰਨ ਵਾਲੇ ਸ਼ਹੀਦ ਸੂਰਮੇ ਊਧਮ ਸਿੰਘ ਦੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ।

ਇਸ ਮੌਕੇ ਸਾਂਸਦ ਮਨੀਸ਼ ਤਿਵਾੜੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸਰਦਾਰ ਸ਼ਹੀਦ ਊਧਮ ਸਿੰਘ ਜੀ ਦੇਸ਼ ਦੇ ਸ਼ਹੀਦਾਂ ਵਿਚੋਂ ਇਕ ਅਲੱਗ ਹੀ ਸੋਚ ਮਾਲਕ ਸਨ, ਜਿਨਾਂ ਦਾ 26 ਦਸੰਬਰ 1899 ਨੂੰ ਜਨਮ ਹੋਇਆ। ਉਨ੍ਹਾਂ ਨੇ 13 ਅਪ੍ਰੈਲ 1919 ਨੂੰ ਜਲਿਆਂ ਵਾਲੇ ਬਾਗ ਵਿਚ ਵਾਪਰੇ ਕਤਲੋਗਰਤ ਨੂੰ ਆਪਣੀ ਅੱਖੀਂ ਵੇਖਿਆ ਸੀ ਅਤੇ ਇਸ ਦੁਖਾਂਤ ਦਾ ਹਰ ਹਾਲਤ ਵਿਚ ਬਦਲਾ ਲੈਣ ਲਈ ਕਸਮ ਖਾਧੀ ਅਤੇ ਅਪਣੀ ਡਾਇਰੀ ਵਿੱਚ ਨੋਟ ਕਰ ਲਿਆ।

ਸਾਂਸਦ ਤਿਵਾੜੀ ਨੇ ਇਹ ਵੀ ਦੱਸਿਆ ਕਿ ਉਧਮ ਸਿੰਘ ਜੀ ਸਕੂਲ ਵਿਚੋਂ ਦਸਵੀਂ ਤੋਂ ਬਾਅਦ ਦੁਕਾਨਦਾਰੀ ਕੀਤੀ ਅਤੇ ਉਸ ਦੀ ਦੁਕਾਨ ਤੇ ਸ਼ਹੀਦ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨਾਲ ਮੁਲਾਕਾਤ ਹੋਈ। ਸ਼ਹੀਦ ਭਗਤ ਸਿੰਘ ਨੇ ਉਨ੍ਹਾਂ ਨਾਲ ਮਿਲ ਕੇ ਗਤੀਵਿਧੀਆਂ ਤੇਜ ਕੀਤੀਆਂ, ਜਿਸ ਤੋਂ ਬਾਅਦ ਉਨ੍ਹਾਂ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਸਿੰਘ ਨੂੰ ਫਾਂਸੀ ਲੱਗ ਜਾਣਦੀ ਖਬਰ ਸੁਣ ਕੇ ਬਹੁਤ ਦੁਖ ਹੋਇਆ।

ਅੰਤ ਵਿਚ ਮੌਕਾ ਮਿਲਣ ਤੇ ਸ਼ਹੀਦ ਉਧਮ ਸਿੰਘ ਨੇ 13-3-1940 ਨੂੰ ਲੰਡਨ ਦੇ ਕੈਕਸਟਨ ਹਾਲ ਵਿੱਚ ਉਸ ਮਾਇਕਲ ਉਡਵਾਇਰ ਨੂੰ ਭਾਸ਼ਣ ਕਰਦੇ ਸਮੇ ਗੋਲੀਆਂ ਨਾਲ ਉਡਾ ਕੇ ਆਪਣੀ ਕਸਮ ਪੂਰੀ ਕੀਤੀ, ਜਿਸ ਤੋਂ ਬਾਅਦ ਬਿਰਟਿਸ਼ ਸਰਕਾਰ ਨੇ 31-7-1940 ਨੂੰ ਫਾਂਸੀ ਦੇ ਕੇ ਊਧਮ ਸਿੰਘ ਜੀ ਨੂੰ ਸ਼ਹੀਦ ਕਰ ਦਿਤਾ ਸੀ। ਸਾਂਸਦ ਮਨੀਸ਼ ਤਿਵਾੜੀ ਨੇ ਕਿਹਾ ਕਿ ਸਾਨੂੰ ਅਜਿਹੇ ਸੂਰਮਿਆਂ ਦਾ ਇਤਿਹਾਸ ਪੜਨਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਦਰਸਾਏ ਗਏ ਮਾਰਗ ‘ਤੇ ਚਲਣਾ ਚਾਹੀਦਾ ਹੈ।

ਇਸ ਮੌਕੇ ‘ਤੇ ਲਾਰਜ ਇੰਡਸਟਰੀ ਵਿਕਾਸ ਬੋਰਡ ਪੰਜਾਬ ਦੇ ਚੇਅਰਮੈਨ ਸ਼੍ਰੀ ਪਵਨ ਦੀਵਾਨ, ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਬੇਟੇ ਯੂਥ ਕਾਂਗਰਸ ਦੇ ਜ਼ਿਲਾ ਪ੍ਰਧਾਨ ਕੰਵਰਦੀਪ ਸਿੰਘ ਰੂਬੀ ਸਿੱਧ, ਰੁਪਿੰਦਪਾਲ ਸਿੰਘ ਪਾਲੀ ਚੇਅਰਮੈਨ ਪੰਜਾਬ ਐਗਰੋ ਐਕਸਪੋਰਟ ਕਾਰਪੋਰੇਸ਼ਨ, ਟਰਸਟ ਦੇ ਚੇਅਰਮੈਨ ਭੂਪਿੰਦਰ ਸਿੰਘ, ਜਰਨਲ ਸਕੱਤਰ ਦੌਲਤ ਰਾਮ ਕੰਬੋਜ਼, ਕੈਸ਼ੀਅਰ ਕੁਲਦੀਪ ਸਿੰਘ, ਸੈਕਟਰੀ ਹਰਮੀਤ ਕੰਬੋਜ਼ ਪੰਮਾ, ਸੁਖਦੇਵ ਬੰਟੀ, ਬੀ. ਸੀ. ਜੋਸਨ, ਕੇਵਲ ਕੰਬੋਜ਼, ਜੁਗਿੰਦਰ ਪਾਲ ਭਾਟਾ, ਬਲਕਾਰ ਜੋਸਨ, ਗੋਰਾ ਥਿੰਦ, ਰਾਵਿੰਦਰ ਸੋਨੂੰ, ਕੇਹਰ ਸਿੰਘ ਦੋਸ਼ੀ, ਗਗਨ ਕੰਬੋਜ਼, ਜਸ਼ਨ ਕੰਬੋਜ਼ ਸਾਬਕਾ ਪ੍ਰਧਾਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਅਰਸ਼ ਕੰਬੋਜ਼, ਸੁਖਮਨ ਬੰਟੀ, ਅਮਨ ਸ਼ਲੈਚ ਯੂਥ ਕਾਂਗਰਸੀ ਨੇਤਾ, ਰਿੰਕੂ ਬੰਟੀ ਅਤੇ ਵੱਡੀ ਗਿਣਤੀ ਵਿੱਚ ਟਰੱਸਟ ਦੇ ਮੈਂਬਰ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION