35.1 C
Delhi
Saturday, April 20, 2024
spot_img
spot_img

ਜੱਥੇ ਨੂੰ Nankana Sahib ਜਾਣ ਦੀ ਪ੍ਰਵਾਨਗੀ ਨਾ ਦੇਣਾ BJP ਸਰਕਾਰ ਦਾ Sikh ਆਸਥਾ ’ਤੇ ਹਮਲਾ: Giani Harpreet Singh

ਯੈੱਸ ਪੰਜਾਬ
ਅੰਮ੍ਰਿਤਸਰ, 17 ਫ਼ਰਵਰੀ, 2021:
ਕੇਂਦਰ ਸਰਕਾਰ ਵੱਲੋਂ ਸਾਕਾ ਨਨਕਾਣਾ ਸਾਹਿਬ ਦੀ ਸ਼ਤਾਬਦੀ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਜਾ ਰਹੇ ਸਿੱਖ ਸ਼ਰਧਾਲੂਆਂ ਦੇ ਜੱਥੇ ਨੂੰ ਪਾਕਿਸਤਾਨ ਜਾਣ ਦੀ ਪ੍ਰਵਾਨਗੀ ਨਾ ਦੇਣ ’ਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦੀ ਇਹ ਕਾਰਵਾਈ ਸਿੱਖਾਂ ਦੀ ਆਸਥਾ ’ਤੇ ਹਮਲਾ ਹੈ।

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਨਨਕਾਣਾ ਸਾਹਿਬ ਸਿੱਖਾਂ ਲਈ ਉਨਾ ਹੀ ਪਵਿੱਤਰ ਹੈ ਜਿੰਨਾ ਮੁਸਲਮਾਨਾਂ ਲਈ ਮੱਕਾ ਮਦੀਨਾ ਅਤੇ ਹਿੰਦੂਆਂਲਈ ਅਯੁੱਧਿਆ, ਬਨਾਰਸ, ਜਗਨਨਾਥਪੁਰੀ ਅਤੇ ਹੋਰ ਤੀਰਥ ਹਨ।

ਨਨਕਾਣਾ ਸਾਹਿਬ ਦੇ ਸਾਕੇ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਦੇ ਵੱਡੇ ਨੇਤਾਵਾਂ ਨੇ ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਨੂੰ ਦੇਸ਼ ਦੀ ਪਹਿਲੀ ਲੜਾਈ ਦੀ ਜਿੱਤ ਦੱਸ ਕੇ ਸਨਮਾਨਿਆ ਸੀ।

ਉਨ੍ਹਾਂ ਆਖ਼ਿਆ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਹੈਰਾਨਗੀ ਵੀ ਨਹੀਂ ਹੈ ਕਿਉਂਕਿ ਮੁਗਲ ਦੌਰ ਵਿੱਚ ਵੀ ਐਸੀਆਂ ਪਾਬੰਦੀਆਂ ਲੱਗਦੀਆਂ ਰਹੀਆਂ ਹਨ ਫ਼ਰਕ ਸਿਰਫ਼ ਇੰਨਾ ਹੈ ਕਿ ਉਸ ਵੇਲੇ ਹਿੰਦੂਆਂ ਨੂੰ ਯਾਤਰਾ ਕਰਨ ਤੋਂ ਰੋਕਿਆ ਜਾਂਦਾ ਸੀ ਜਦਕਿ ਹੁਣ ਸਿੱਖਾਂ ਨੂੰ ਯਾਤਰਾ ਕਰਨੋਂ ਰੋਕਿਆ ਜਾ ਰਿਹਾ ਹੈ।

ਉਹਨਾਂ ਕਿਹਾ ਕਿ ਇਹ ਹੋਰ ਵੀ ਅਫ਼ਸੋਸਨਾਕ ਹੈ ਕਿ ਜਦ 700 ਯਾਤਰੂਆਂ ਦੇ ਜੱਥੇ ਦਾ ਹਿੱਸਾ ਸੰਗਤਾਂ ਅੰਮ੍ਰਿਤਸਰ ਪੁੱਜ ਚੁੱਕੀਆਂ ਸਨ ਉਸ ਵੇਲੇ ਅਤੇ ਐਨ ਮੌਕੇ ਸਿਰ ਭਾਰਤ ਸਰਕਾਰ ਨੇ ਜੱਥੇ ਨੂੰ ਪਾਕਿਸਤਾਨ ਜਾਣ ਦੀ ਪ੍ਰਵਾਨਗੀ ਨਾ ਦੇਣਦਾ ਫ਼ੈਸਲਾ ਸੁਣਾਇਆ ਜੋ ਕਿ ਬਹੁਤ ਹੀ ਗ਼ਲਤ ਹੈ।

ਉਨ੍ਹਾਂ ਕਿਹਾ ਕਿ ਜੱਥਾ ਨਾ ਜਾਣ ਦੇਣਲਈ ਦਿੱਤਾ ਗਿਆ ਕਾਰਨ ਵੀ ਬਹੁਤ ਹੀ ਬੇਤੁਕਾ ਹੈ ਕਿਉਂਕਿ ਅਜੇ ਪਿਛਲੇ ਨਵੰਬਰ ਵਿੱਚ ਹੀ ਸਿੱਖ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਵਿੱਚ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾ ਕੇ ਪਰਤਿਆ ਹੈ।

ਉਹਨਾਂ ਨੇ ਕੇਂਦਰ ਸਰਕਾਰ ਦੇ ਇਯ ਫ਼ੈਸਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂਕਿਹਾ ਕਿ ਇਹ ਭਾਜਪਾ ਸਰਕਾਰ ਦਾ ਸਿੱਖਾਂ ਦੀਆਂ ਭਾਵਨਾਵਾਂ ’ਤੇ ਹਮਲਾ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION