35.1 C
Delhi
Thursday, April 25, 2024
spot_img
spot_img

ਜੰਮੂ ਕਸ਼ਮੀਰ ਬਾਰੇ ਫ਼ੈਸਲਾ ਗੈਰ-ਜਮਹੂਰੀ, ਦੇਸ਼ ਭਗਤ ਕਮੇਟੀ ਵੱਲੋਂ ਰਵੀਸ਼ ਦੀ ਪੱਤਰਕਾਰੀ ਨੂੰ ‘ਲਾਲ ਸਲਾਮ’

ਜਲੰਧਰ, ਅਗਸਤ 5, 2019:
ਨਾਮਵਰ ਪੱਤਰਕਾਰ ਰਵੀਸ਼ ਕੁਮਾਰ ਨੂੰ ਮੈਗਸਾਸੇ ਸਨਮਾਨ ਚਿੰਨ੍ਹ ਨਾਲ ਸਨਮਾਨਤ ਕੀਤੇ ਜਾਣ ਮੌਕੇ ਰਵੀਸ਼ ਕੁਮਾਰ ਦੀ ਪੱਤਰਕਾਰਤਾ ਜਗਤ ਅੰਦਰ ਨਿਭਾਈ ਮਿਸਾਲੀ ਭੂਮਿਕਾ ਨੂੰ ਸਲਾਮ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਰਵੀਸ਼ ਕੁਮਾਰ, ਉਹਨਾਂ ਦੇ ਪਰਿਵਾਰ ਅਤੇ ਸੰਗੀ ਸਾਥੀਆਂ ਨੂੰ ਮੁਬਾਰਕਬਾਦ ਦਿੱਤੀ ਗਈ।

ਦੇਸ਼ ਭਗਤ ਯਾਦਗਾਰ ਹਾਲ ’ਚ ਹੋਈ ਬੈਠਕ ਨੂੰ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਢੱਡਾ, ਜਨਰਲ ਸਕੱਤਰ ਗੁਰਮੀਤ ਸਿੰਘ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਅਤੇ ਲਾਇਬ੍ਰੇਰੀ ਕਮੇਟੀ ਦੇ ਕਨਵੀਨਰ ਸੁਰਿੰਦਰ ਕੁਮਾਰੀ ਕੋਛੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਗਨ-ਪ੍ਰੀਖਿਆ ਦੇ ਅਨੇਕਾਂ ਦੌਰਾਂ ਵਿਚੋਂ ਗੁਜ਼ਰਦਿਆਂ ਰਵੀਸ਼ ਕੁਮਾਰ ਨੇ ਹੱਕ, ਸੱਚ ਅਤੇ ਇਨਸਾਫ਼ ਦਾ ਪੱਲਾ ਨਹੀਂ ਛੱਡਿਆ।

ਉਹਨਾਂ ਦੀ ਕਲਮ ਨੂੰ ਕੋਈ ਵੀ ਸ਼ਕਤੀ ਨਾ ਖਰੀਦ ਸਕੀ ਨਾ ਦਬਾਅ ਪਾ ਕੇ ਖ਼ਾਮੋਸ਼ ਕਰ ਸਕੀ। ਉਹਨਾਂ ਦੀ ਪੱਤਰਕਾਰਤਾ ਦਾ ਇਤਿਹਾਸ ਸਾਡੇ ਸਮਿਆਂ ਦਾ ਗੌਰਵਮਈ ਇਤਿਹਾਸ ਬਣ ਗਿਆ ਹੈ।

ਅੱਜ ਦੀ ਸਭਾ ਦੀ ਮੀਟਿੰਗ ਵਿਚ ਬੁਲਾਰਿਆਂ ਨੇ ਇਸ ਘਟਨਾਕ੍ਰਮ, ਜਿਸ ਰਾਹੀਂ ਜੰਮੂ ਕਸ਼ਮੀਰ ਨੂੰ ਧਾਰਾ 370 ਨਾਲ ਮਿਲੇ ਅਧਿਕਾਰਾਂ ਅਤੇ ਧਾਰਾ 35-ਏ ਨੂੰ ਮੁੱਢੋਂ ਹੀ ਗੈਰ-ਜਮਹੂਰੀਅਤ ਢੰਗ ਨਾਲ ਖ਼ਤਮ ਕਰਨ ਦੇ ਕੇਂਦਰ ਸਰਕਾਰ ਦੇ ਫੈਸਲੇ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਕਮੇਟੀ ਸਮਝਦੀ ਹੈ ਕਿ ਇਸ ਤਰ੍ਹਾਂ ਹੋ ਜਾਣ ਨਾਲ ਦੇਸ਼ ਦੀ ਇਕ-ਜੁਟਤਾ ਅਤੇ ਜਮਹੂਰੀਅਤ ਨੂੰ ਬਹੁਤ ਵੱਡਾ ਖਤਰਾ ਪੈਦਾ ਹੋ ਸਕਦਾ ਹੈ।

Desh Bhagat Committee meeting Jalandhar

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION