35.6 C
Delhi
Tuesday, April 23, 2024
spot_img
spot_img

ਜੇ Badal ਧਰਮ ਪ੍ਰਤੀ ਸਮਰਪਿਤ ਹੁੰਦੇ ਤਾਂ ਆਪੇ ਲਿਆ ਫ਼ਖ਼ਰੇ ਕੌਮ ਐਵਾਰਡ ਵਾਪਸ ਕਰਦੇ: Peermohammad

ਯੈੱਸ ਪੰਜਾਬ
ਜਲੰਧਰ, 4 ਦਸੰਬਰ, 2020:
ਸ੍ਰੌਮਣੀ ਅਕਾਲੀ ਦਲ ਟਕਸਾਲੀ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋ ਦੇਸ ਦੇ ਰਾਸ਼ਟਰਪਤੀ ਵੱਲੋ ਬੀਤੇ ਸਮੇ ਵਿੱਚ ਉਹਨਾ ਨੂੰ ਮਿਲੇ ਪਦਮਭੂਸ਼ਣ ਐਵਾਰਡ ਵਾਪਸ ਕਰਨ ਤੇ ਸਖਤ ਪ੍ਰਤੀਕਿਰਿਆ ਜਾਹਿਰ ਕਰਦਿਆ ਕਿਹਾ ਹੈ ਕਿ ਬਾਦਲ ਵੋਟਾ ਦਾ ਭੁੱਖਾ ਹੈ ਇਸੇ ਕਰਕੇ ਉਸ ਨੇ ਰਾਜਨੀਤਿਕ ਪੱਤਾ ਖੇਡਣ ਦੀ ਰਣਨੀਤੀ ਤਹਿਤ ਕਿਸਾਨ ਅੰਦੋਲਨ ਦੌਰਾਨ ਆਪਣਾ ਐਵਾਰਡ ਵਾਪਸ ਕੀਤਾ ਹੈ ।

ਸ੍ਰੌਮਣੀ ਅਕਾਲੀ ਦਲ ਟਕਸਾਲੀ ਦੇ ਮੁੱਖ ਬੁਲਾਰੇ ਅਤੇ ਜਨਰਲ ਸਕੱਤਰ ਸ੍ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਜੇਕਰ ਧਰਮੀ ਸਿੱਖ ਹੁੰਦਾ ਤਾ ਜਦ ਉਸ ਦੀ ਸਰਕਾਰ ਸਮੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪਵਿੱਤਰ ਸਰੂਪ ਚੋਰੀ ਕਰਕੇ ਨੀਚ ਲੋਕਾ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾ ਨੂੰ ਗਲੀਆ ਵਿੱਚ ਖਿਲਾਰ ਕੇ ਬੇਅਦਬੀ ਕੀਤੀ ਸੀ ਤੇ ਉਸ ਤੋ ਬਾਅਦ ਉਸ ਦੀ ਸਰਕਾਰ ਨੇ ਸਾਤਮਈ ਧਰਨਾ ਦੇ ਰਹੀਆ ਸਿੱਖ ਸੰਗਤਾ ਉਪਰ ਗੋਲੀ ਚਲਾ ਕੇ ਦੋ ਸਿੱਖ ਸਹੀਦ ਕੀਤੇ ਸਨ ਉਸ ਵਕਤ ਆਪਣੀ ਨੈਤਿਕ ਜਿੰਮੇਵਾਰੀ ਸਮਝਦਿਆ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਆਪਣੇ ਰਾਜਸੀ ਪ੍ਰਭਾਵ ਹੇਠ ਲਏ ਫਖਰੇ ਕੌਮ ਐਵਾਰਡ ਵਾਪਸ ਕਰਦਾ ਪਰ ਬਾਦਲ ਨੇ ਅਜਿਹਾ ਨਹੀ ਕੀਤਾ ।

ਫਿਰ 328 ਪਾਵਨ ਪਵਿੱਤਰ ਸਰੂਪਾ ਬਾਰੇ ਅਜੇ ਤੱਕ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਕੋਈ ਸਪੱਸ਼ਟ ਤੌਰ ਤੇ ਸਿੱਖ ਕੌਮ ਨੂੰ ਨਾ ਦੱਸਣਾ ਵੀ ਘੋਰ ਅਪਰਾਧ ਸੀ ਬਾਦਲ ਇਸ ਸਬੰਧ ਵਿੱਚ ਵੀ ਅਜੇ ਤੱਕ ਗੂੰਗਾ ਬਣਿਆ ਬੈਠਾ ਹੈ ।

ਸ੍ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਬਾਦਲ ਨੇ ਧਰਮ ਨੂੰ ਤਰਜੀਹ ਨਾ ਦੇਕੇ ਹੁਣ ਕਿਸਾਨ ਸੰਘਰਸ਼ ਸਫਲਤਾਪੂਰਵਕ ਸਿਰੇ ਚੜਦਿਆ ਦੇਖਕੇ ਚੀਚੀ ਨੂੰ ਖੂਨ ਲਾਕੇ ਸ਼ਹੀਦ ਬਣਨ ਦੀ ਅਸਫਲ ਕੋਸ਼ਿਸ਼ ਕੀਤੀ ਹੈ ਉਹਨਾ ਕਿਹਾ ਕਿ ਪਹਿਲਾ ਤਿੰਨ ਆਰਡੀਨੈਂਸਾ ਦੇ ਹੱਕ ਵਿੱਚ ਬਾਦਲ ਪਰਿਵਾਰ ਦਲੀਲ ਦਿੰਦਾ ਰਿਹਾ ਤੇ ਜਦ ਪੂਰੇ ਦੇਸ ਦੁਨੀਆ ਭਰ ਵਿੱਚ ਕਿਸਾਨ ਜਥੇਬੰਦੀਆ ਨੇ ਕਿਸਾਨ ਅੰਦੋਲਨ ਸਿਰੇ ਤਾ ਪੁਚਾ ਦਿੱਤਾ ਤਾ ਬਾਦਲਦਲੀਆ ਨੇ ਯੂ ਟਰਨ ਮਾਰ ਲਈ ਉਹਨਾ ਕਿਸਾਨ ਅੰਦੋਲਨ ਪ੍ਰਤੀ ਟਿੱਪਣੀ ਕਰਦਿਆ ਕਿਹਾ ਕਿ ਮੋਦੀ ਸਰਕਾਰ ਦੀ ਗੈਰ ਸੰਜੀਦਗੀ ਅਰਾਜਕਤਾ ਪੈਦਾ ਕਰੇਗੀ।

ਮੋਦੀ ਸਰਕਾਰ ਵੱਲੋਂ ਕਿਸਾਨੀ ਮਾਮਲੇ ਨੂੰ ਸੁਲਝਾਉਣ ’ਚ ਨਾਕਾਮ ਰਹਿਣਾ ਇਸ ਦੀ ਆੜ ’ਚ ਸਮਾਜੀ ਵੰਡ ਦੀ ਕੀਤੀ ਜਾ ਰਹੀ ਸ਼ਰਾਰਤ ਦੀ ਨਿਖੇਧੀ ਕਰਦਿਆਂ ਪਾਰਲੀਮੈਂਟ ਦਾ ਵਿਸ਼ੇਸ਼ ਇਜਲਾਸ ਬੁਲਾ ਕੇ ਖੇਤੀ ਕਾਨੂੰਨ ਵਾਪਸ ਲੈਣ ਪ੍ਰਤੀ ਰਾਸ਼ਟਰਪਤੀ ਨੂੰ ਤੁਰੰਤ ਦਖ਼ਲ ਦੇਣ ਦੀ ਅਪੀਲ ਕੀਤੀ ਹੈ। ਜਥੇਦਾਰ ਕਰਨੈਲ ਸਿੰਘ ਪੀਰਮੁਹੰਮਦ ਨੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਦਿਆਂ ਦੇਸ਼ ਵਿਆਪੀ ਕਿਸਾਨ ਅੰਦੋਲਨ ਦੀ ਪੁਰਜੋਰ ਹਮਾਇਤ ਕੀਤੀ ਅਤੇ ਕਿਹਾ ਕਿ ਕਿਸਾਨ ਮਾਮਲਾ ਜਲਦ ਤੋਂ ਜਲਦ ਹੱਲ ਕੀਤਾ ਜਾਣਾ ਚਾਹੀਦਾ ਹੈ।

ਉਨ੍ਹਾਂ ਕਿਸਾਨ ਅੰਦੋਲਨ ’ਚ ਜਾਨਾਂ ਗਵਾਉਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਦੇ ਪਰਿਵਾਰਾਂ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਭਾਰਤ ਵਰਗੇ ਖੇਤੀ ਪ੍ਰਧਾਨ ਦੇਸ਼ ਵਿਚ ਖੇਤੀ ਅਤੇ ਕਿਸਾਨੀ ਮਾਮਲਿਆਂ ’ਚ ਵੱਡੇ ਬਦਲਾਅ ਅਤੇ ਯੋਜਨਾਬੰਦੀ ਲਈ ਨਾ ਤਾਂ ਕਿਸਾਨਾਂ ਨਾਲ ਸਲਾਹ ਮਸ਼ਵਰਾ ਕੀਤਾ ਜਾਂਦਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਕਿਸੇ ਤਰਾਂ ਨਾਮੀ ’ਚ ਲਿਆ ਜਾਂਦਾ ਹੈ ਸਗੋਂ ਉਨ੍ਹਾਂ ’ਤੇ ਬਲਬੂਤੇ ਨਾਲ ਆਪਣੀ ਮਰਜ਼ੀ ਠੋਸੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਮੋਦੀ ਸਰਕਾਰ ਦੁਆਰਾ ਪਾਸ ਕੀਤੇ ਕਿਸਾਨ ਮਾਰੂ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਦੀ ਕਿਸਾਨੀ ਲੱਕ ਬੰਨ੍ਹ ਕੇ ਸੰਘਰਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਮਾਰੂ ਕਾਨੂੰਨਾਂ ਖ਼ਿਲਾਫ਼ ਪੰਜਾਬ ਦੇ ਕਿਸਾਨਾਂ ਵੱਲੋਂ ਸ਼ੁਰੂ ਕੀਤੇ ਗਏ ਇਸ ਅੰਦੋਲਨ ’ਚ ਹਰਿਆਣਾ ਦੇ ਕਿਸਾਨਾਂ ਨੇ ਆਪਣੀ ਅਹਿਮ ਭੂਮਿਕਾ ਅਦਾ ਕਰਦਿਆਂ ਛੋਟੇ ਭਰਾ ਹੋਣ ਦਾ ਸਬੂਤ ਦਿੱਤਾ ਤੇ ਫਰਜ ਨਿਭਾਇਆ ਹੈ।

ਉਨ੍ਹਾਂ ਕਿਹਾ ਕਿ ਦੇਸ਼ ਵਿਆਪੀ ਅੰਦੋਲਨ ਰਾਹੀਂ ਭਾਰਤੀ ਕਿਸਾਨੀ ਨੇ ਵਿਸ਼ਵ ਲੀਡਰਸ਼ਿਪ ਦਾ ਧਿਆਨ ਆਪਣੇ ਵਲ ਖਿੱਚਿਆ ਹੈ। ਉਨ੍ਹਾਂ ਕਿਸਾਨੀ ਲੀਡਰਸ਼ਿਪ ਅਤੇ ਕਿਸਾਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿਸਾਨਾਂ ਨੇ ਸਿਦਕ, ਹਿੰਮਤ ਦਲੇਰੀ ਅਤੇ ਸੂਝ ਸਿਆਣਪ ਨਾਲ ਹਰ ਚੁਨੌਤੀ ਦਾ ਟਾਕਰਾ ਕਰਦਿਆਂ ਨਵੇਂ ਕੀਰਤੀਮਾਨ ਦੇ ਝੰਡੇ ਗੱਡ ਵਿਖਾਏ ਹਨ।

ਉਨ੍ਹਾਂ ਕਿਹਾ ਕਿ ਮੌਜੂਦਾ ਕਿਸਾਨ ਸੰਘਰਸ਼ ਨੇ ਖੇਤਰੀ, ਭਾਸ਼ਾਈ ਤੇ ਜਾਤਪਾਤੀ ਹੱਦਾਂ ਤੋੜ ਕੇ ਦੇਸ਼ ਭਰ ਦੇ ਕਿਸਾਨਾਂ ਵਿਚ ਏਕਤਾ ਦਾ ਨਵਾਂ ਜਜ਼ਬਾ ਕਾਇਮ ਕੀਤਾ ਹੈ । ਉਨ੍ਹਾਂ ਕਿਹਾ ਕਿ ਹੁਣ ਇਸ ਅੰਦੋਲਨ ਦੀ ਸਫਲਤਾ ਲਈ ਭਾਰਤ ਦੇ ਕਰੀਬ ਸਾਰੇ ਸੂਬਿਆਂ ਦੇ ਸਮੂਹ ਕਿਸਾਨਾਂ ਵੱਲੋਂ ਦਿਲੀ ਵਲ ਆਪ ਮੁਹਾਰੇ ਵਹੀਰਾਂ ਘਤ ਕੇ ਕੂਚ ਕਰਨ ਨਾਲ ਕੇਂਦਰ ਸਰਕਾਰ ਦੀਆਂ ਇਸ ਅੰਦੋਲਨ ਨੂੰ ਫੇਲ ਤੇ ਤਾਰਪੀਡੋ ਕਰਨ ਦੀਆਂ ਸਾਰੀਆਂ ਲੂੰਬੜ ਚਾਲਾਂ ਧਰੀਆਂ ਰਹਿ ਗਈਆਂ ਹਨ।

ਉਨ੍ਹਾਂ ਸਰਕਾਰ ਵੱਲੋਂ ਘੁਸਪੈਠ ਕਰਾਏ ਗਏ ਸ਼ਰਾਰਤੀ ਅਨਸਰਾਂ ਤੋਂ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਅੰਦੋਲਨ ਦਾ ਰਸਤਾ ਲੰਮਾ ਅਤੇ ਕਠਿਨ ਹੋ ਸਕਦਾ ਹੈ ਪਰ ਆਮ ਲੋਕ ਅੰਨਦਾਤਾ ਕਿਸਾਨੀ ਦੇ ਪੁਰਅਮਨ ਸੰਘਰਸ਼ ਦੇ ਨਾਲ ਹਨ। ਉਨ੍ਹਾਂ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਵਿਖੇ ਸਮਾਜਿਕ ਜ਼ਿੰਮੇਵਾਰੀ, ਮਾਨਵੀ ਮਰਯਾਦਾ ਦਾ ਪਾਲਣ ਕਰਨ ਦੇ ਨਾਲ ਨਾਲ ਮੂਲ ਪੰਜਾਬੀ ਕਿਰਦਾਰ ਦਾ ਪੱਲਾ ਨਾ ਛੱਡਣ ਦੀ ਵੀ ਅਪੀਲ ਕੀਤੀ।

ਉਨ੍ਹਾਂ ਮੀਡੀਆ ਦੇ ਇਕ ਹਿੱਸੇ ਵੱਲੋਂ ਕਿਸਾਨ ਅੰਦੋਲਨ ਪ੍ਰਤੀ ਗ਼ਲਤ ਪੇਸ਼ਕਾਰੀ ਲਈ ਸਖ਼ਤ ਆਲੋਚਨਾ ਕੀਤੀ ਅਤੇ ਨਫ਼ਰਤ ਨੂੰ ਤਿਆਗਣ ਲਈ ਗਿਆ। ਅਖੀਰ ’ਚ ਉਨ੍ਹਾਂ ਸੰਘਰਸ਼ਸ਼ੀਲ ਕਿਸਾਨਾਂ ਨੂੰ ਜੋਸ਼, ਹਿੰਮਤ ਤੇ ਬਹਾਦਰੀ ਦੇ ਨਾਲ ਨਾਲ ਪਲ-ਪਲ ਬਦਲਦੇ ਹਾਲਾਤ ਤੇ ਚਤੁਰ ਸਿਆਸਤਦਾਨਾਂ ਤੇ ਹੰਢੇ ਅਫ਼ਸਰਸ਼ਾਹਾਂ ਦੀਆਂ ਚਾਲਾਂ ਪ੍ਰਤੀ ਸੁਚੇਤ ਰਹਿਣ ਅਤੇ ਪਰਪੱਕ ਸੂਝ-ਬੂਝ ਨਾਲ ਰਣਨੀਤੀ ਅਪਣਾਉਣ ਲਈ ਕਿਹਾ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION