33.1 C
Delhi
Wednesday, April 24, 2024
spot_img
spot_img

ਜੇ ਪੰਜਾਬ ਤੇ ਕਾਂਗਰਸ ਨੂੰ ਬਚਾਉਣਾ ਤਾਂ ਇਸ ਬੰਦੇ ਨੂੰ ਲਾਹੋ ਗੱਦੀ ਤੋਂ – ਹੁਣ ਜੌਹਲ ਨੇ ਖੋਲਿ੍ਹਆ ਕੈਪਟਨ ਖਿਲਾਫ਼ ਮੋਰਚਾ

ਯੈੱਸ ਪੰਜਾਬ
ਜਲੰਧਰ, 3 ਅਗਸਤ, 2019:
ਬੀਤੇ ਕਲ੍ਹ ਆਪਣੇ ਹੀ ਮੰਤਰੀਆਂ ਅਤੇ ਕਾਂਗਰਸ ਵਿਧਾਇਕਾਂ ’ਤੋਂ ਆਪਣੀ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਸਿੱਧੀਆਂ ਸਿੱਧੀਆਂ ਸੁਨਣ ਦੀਆਂ ਸੁਰਖ਼ੀਆਂ ਦੀ ਅਜੇ ਸਿਆਹੀ ਨਹੀਂ ਸੀ ਸੁੱਕੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਇਕ ਅਣਕਿਆਸੇ ਪਾਸਿਉਂ ਹੱਲਾ ਹੋਇਆ ਹੈ।

ਹੁਣ ਪ੍ਰਸਿੱਧ ਅਰਥਸ਼ਾਸਤਰੀ ਅਤੇ ਵਿਦਵਾਨ ਡਾ: ਸਰਦਾਰਾ ਸਿੰਘ ਜੌਹਲ ਨੇ ਮੁੱਖ ਮੰਤਰੀ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਹੈ ਕਿ ‘ਜੇ ਪੰਜਾਬ ਅਤੇ ਕਾਂਗਰਸ ਨੂੰ ਬਚਾਉਣਾ ਹੈ ਤਾਂ ਇਸ ਬੰਦੇ ਨੂੰ ਲਾਹੋ ਗੱਦੀ ਤੋਂ।’

ਸ: ਸਰਦਾਰਾ ਸਿੰਘ ਜੌਹਲ ਵੱਲੋਂ ਆਪਣੇ ਫ਼ੇਸਬੁੱਕ ਪੇਜ ’ਤੇ ਅੱਜ ਪੋਸਟ ਕੀਤੇ ਸਟੇਟਸ ਦਾ ਰਤਾ ਸੋਧਿਆ ਮਜ਼ਮੂਨ ਹੇਠ ਲਿਖ਼ੇ ਅਨੁਸਾਰ ਹੈ।

‘‘ਇਲੈਕਸ਼ਨਾਂ ਵੇਲੇ ਮੈਂ ਲਿਖ਼ਿਆ ਸੀ ਕਿ ਜੇ ਸਰਦਾਰ (ਪ੍ਰਕਾਸ਼ ਸਿੰਘ) ਬਾਦਲ ਨੂੰ ਹਰਾਉਣਾ ਸੀ ਤਾਂ ਅਮਰਿੰਦਰ ਸਿੰਘ ਨੂੰ ਲੰਬੀ ਤੋਂ ਨਹੀਂ ਲੜਨਾ ਚਾਹੀਦਾ ਸੀ ਤੇ ਸੁਖ਼ਬੀਰ ਬਾਦਲ ਨੂੰ ਹਰਾਉਣ ਲਈ (ਰਵਨੀਤ ਸਿੰਘ) ਬਿੱਟੂ ਨੂੰ ਜਲਾਲਾਬਾਦ ਨਹੀਂ ਭੇਜਣਾ ਚਾਹੀਦਾ ਸੀ। ਇਸ ’ਤੇ ਅਮਰਿੰਦਰ ਮੇਰੇ ਨਾਲ ਨਾਰਾਜ਼ ਹੋ ਗਿਆ ਤੇ ਬੋਲਣਾ ਹੀ ਬੰਦ ਕਰ ਦਿੱਤਾ। ਨਵਜੋਤ ਸਿੱਧੂ ਨੇ ਫ਼ਰੈਂਡਲੀ ਮੈੱਚ ਦਾ ਸੱਚ ਬੋਲਿਆ ਤਾਂ ਉਸ ਨੂੰ ਵੀ ਭੁਗਤਣਾ ਪਿਆ। ਹੁਣ ਤਾਂ ਸਾਰੇ ਐਮ.ਐਲ.ਏ. ਤੇ ਵਜ਼ੀਰ ਲੋਕ ਵੀ ਇਸ ਦੀ ਹਾਮੀ ਭਰਦੇ ਆ। ਉਹ ਵੀ ਇਸ ਦੇ ਸਾਹਮਣੇ। ਢੀਠ ਪੁਣੇ ਦੀ ਵੀ ਕੋਈ ਹੱਦ ਹੁੰਦੀ ਆ ਯਾਰੋ! ਕਾਂਗਰਸੀ ਵੀਰੋ, ਜੇ ਕਾਂਗਰਸ ਅਤੇ ਪੰਜਾਬ ਨੂੰ ਬਚਾਉਣਾ ਤਾਂ ਇਸ ਬੰਦੇ ਨੂੰ ਲਾਹੋ ਇਸ ਕੁਰਸੀ ਤੋਂ। ਨਹੀਂ ਤਾਂ ਮਿੱਟੀ ਵਿਚ ਰੋਲ ਦੇਵੇਗਾ ਪੰਜਾਬ ਨੂੰ ਵੀ ’ਤੇ ਕਾਂਗਰਸ ਨੂੰ ਵੀ।’’

ਇਲੈੇਕਸ਼ਨਾਂ ਵੇਲੇ ਮੈਂ ਲਿਖਿਆਂ ਸੀ ਕਿ ਜੇ ਸਰਦਾਰ ਬਾਦਲ ਨੂੰ ਹਰਾਉਣਾ ਸੀ ਤਾਂ ਅੰਮਰਿੰਦਰ ਸਿੰਘ ਨੂੰ ਲ਼ਾਂਬੀ ਤੋਂ ਨਹੀਂ ਲੜਨਾ ਚਾਹੀਦਾ ਸੀ ਤੇ…

Sardara Singh Johl ಅವರಿಂದ ಈ ದಿನದಂದು ಪೋಸ್ಟ್ ಮಾಡಲಾಗಿದೆ ಶುಕ್ರವಾರ, ಆಗಸ್ಟ್ 2, 2019

ਜਿਵੇਂ ਬੀਤੇ ਕਲ੍ਹ ਦੀ ਮੰਤਰੀਆਂ ਅਤੇ ਵਿਧਾਇਕਾਂ ਦੀ ਕੈਪਟਨ ਅਮਰਿੰਦਰ ਸਿੰਘ ਨੂੰ ‘ਘੇਰਣ’ ਦੀ ਟਾਈਮਿੰਗ ਸਿਆਸੀ ਹਲਕਿਆਂ ਵਿਚ ਹੈਰਾਨੀ ਨਾਲ ਵੇਖ਼ੀ ਗਈ ਸੀ ਉਵੇਂ ਹੀ ਅੱਜ ਸ: ਜੌਹਲ ਦੀ ਇਸ ਫ਼ੇਸਬੁੱਕ ਪੋਸਟ ਦੀ ‘ਟਾਈਮਿੰਗ’ ਅਤੇ ਇਸ ਅੰਦਰਲੀ ਤਿੱਖੀ ਸ਼ਬਦਾਵਲੀ ’ਤੇ ਸਿੱਧੇ ਹੱਲੇ ਨੂੰ ਵੀ ਗਹੁ ਨਾਲ ਵਾਚਿਆ ਜਾ ਰਿਹੈ।

ਸ: ਜੌਹਲ ਇਕ ਸਨਮਾਨਿਤ ਸ਼ਖਸ਼ੀਅਤ ਹਨ ਅਤੇ ਉਨ੍ਹਾਂ ਦੇ ਖ਼ੇਤੀਬਾੜੀ ਅਤੇ ਅਰਥਚਾਰੇ ਤੋਂ ਇਲਾਵਾ ਸਿਆਸਤ ਵਿਚਲੇ ਵਾਹ ਵਾਸਤੇ ਅਤੇ ਸਿਆਸੀ ਟਿੱਪਣੀਆਂ ਨੂੰ ਵੀ ਅਹਿਮੀਅਤ ਦਿੱਤੀ ਜਾਂਦੀ ਹੈ।

91 ਵਰਿ੍ਹਆਂ ਦੇ ਡਾਕਟਰ ਜੌਹਲ ਪੰਜਾਬ ਖ਼ੇਤੀਬਾੜੀ ਯੂਨੀਵਰਸਿਟੀ ਅਤੇ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਰਹੇ ਹਨ ਅਤੇ ਕੇਂਦਰੀ ਯੂਨੀਵਰਸਿਟੀ ਦੇ ਕੁਲਪਤੀ ਹਨ।

ਉਹਨਾਂ ਵੱਲੋਂ ਪਾਈ ਉਕਤ ਪੋਸਟ ਤੋਂ ਬਾਅਦ ਫ਼ੇਸਬੁੱਕ ’ਤੇ ਇਹ ਚਰਚਾ ਦਾ ਵਿਸ਼ਾ ਹੈ ਅਤੇ ਹੁਣ ਤਾਂਈਂ ਹੀ ਇਸ ਦੇ ਲਗਪਗ 100 ਸ਼ੇਅਰ ਅਤੇ 200 ਤੋਂ ਵੱਧ ਕੁਮੈਂਟ ਹੋ ਚੁੱਕੇ ਹਨ।

ਜਿੱਥੋਂ ਤਕ ਉਨ੍ਹਾਂ ਦੀ ਇਸ ਪੋਸਟ ਨੂੰ ਮਿਲੇ ਹੁੰਗਾਰੇ ਦੀ ਗੱਲ ਹੈ, ਕੁਝ ਇਕ ਲੋਕਾਂ ਨੇ ਜ਼ਰੂਰ ਸਲੀਕੇ ਨਾਲ ਸ: ਜੌਹਲ ਨਾਲ ਅਸਹਿਮਤੀ ਪ੍ਰਗਟਾਈ ਹੈ ਪਰ ਵੱਡੀ ਗਿਣਤੀ ਲੋਕ ਸ: ਜੌਹਲ ਵੱਲੋਂ ਲਏ ਸਟੈਂਡ ਦਾ ਪੱਖ ਪੂਰਦੇ ਨਜ਼ਰ ਆ ਰਹੇ ਹਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION