35.6 C
Delhi
Wednesday, April 24, 2024
spot_img
spot_img

ਜੇਲ੍ਹ ਵਿਭਾਗ ਨੇ 2019 ਵਿੱਚ ਰਾਜ ਦੀਆਂ ਜੇਲ੍ਹਾਂ ’ਚੋਂ 1086 ਮੋਬਾਈਲ ਬਰਾਮਦ ਕੀਤੇ

ਚੰਡੀਗੜ੍ਹ, 24 ਦਸੰਬਰ, 2019 –

ਜੇਲ੍ਹ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਜੇਲ੍ਹਾਂ ਦੀ ਸਖਤ ਸੁਰੱਖਿਆ ਹਰ ਹਾਲ ਵਿੱਚ ਯਕੀਨੀ ਬਣਾਏ ਜਾਣ ਦੇ ਦਿੱਤੇ ਸਖਤ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜੇਲ੍ਹ ਵਿਭਾਗ ਵੱਲੋਂ ਸੂਬੇ ਦੀਆਂ ਜੇਲ੍ਹਾਂ ਵਿੱਚੋਂ ਲੰਘ ਰਹੇ ਸਾਲ 2019 ਵਿੱਚ ਹੁਣ ਤੱਕ 1086 ਮੋਬਾਈਲ ਫੋਨ ਫੜੇ ਗਏ।

ਸਰੁੱਖਿਆ ਵਿੱਚ ਕੋਤਾਹੀ ਲਈ ਜ਼ਿੰਮੇਵਾਰ ਅਧਿਕਾਰੀਆਂ/ਕਰਮਚਾਰੀਆਂ ਖਿਲਾਫ ਵਿਭਾਗ ਵੱਲੋਂ ਬਣਦੀ ਕਾਨੂੰਨੀ ਤੇ ਅਨੁਸ਼ਾਸਨੀ ਕਾਰਵਾਈ ਵੀ ਆਰੰਭੀ ਗਈ ਤਾਂ ਜੋ ਬਾਕੀ ਜੇਲ੍ਹ ਕਰਮਚਾਰੀਆਂ ਨੂੰ ਸਖਤ ਸੁਨੇਹਾ ਦਿੱਤਾ ਜਾ ਸਕੇ। ਇਹ ਜਾਣਕਾਰੀ ਜੇਲ੍ਹ ਵਿਭਾਗ ਦੇ ਬੁਲਾਰੇ ਵੱਲੋਂ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀ ਦਿੱਤੀ ਗਈ।

ਸਰਕਾਰੀ ਬੁਲਾਰੇ ਨੇ ਦੱਸਿਆ ਕਿ ਜੇਲ੍ਹ ਮੰਤਰੀ ਸ. ਰੰਧਾਵਾ ਵੱਲੋਂ ਵੀ ਇਹ ਸਖਤ ਹਦਾਇਤਾਂ ਜਾਰੀ ਹਨ ਕਿ ਜੇਲ੍ਹਾਂ ਦੀ ਸਰੁੱਖਿਆ ਨਾਲ ਕਿਸੇ ਪ੍ਰਕਾਰ ਦਾ ਕੋਈ ਸਮਝੌਤਾ ਨਹੀ ਕੀਤਾ ਜਾਵੇਗਾ ਅਤੇ ਇਸ ਮਾਮਲੇ ਵਿੱਚ ਕੋਈ ਢਿੱਲ ਨਾ ਵਰਤੀ ਜਾਵੇਗੀ।

ਬੁਲਾਰੇ ਨੇ ਦੱਸਿਆ ਕਿ ਜੇਲ੍ਹਾਂ ਵਿੱਚ ਸੁਰੱਖਿਆ ਦੇ ਲਿਹਾਜ਼ ਨਾਲ ‘ਜ਼ੀਰੋ ਟਾਲਰੈਂਸ’ ਅਪਣਾਉਂਦਿਆਂ ਮੁਸਤੈਦੀ ਨਾਲ ਨਿਰੰਤਰ ਕੀਤੀ ਜਾਂਦੀ ਚੈਕਿੰਗ ਅਤੇ ਤਲਾਸ਼ੀ ਲਈ ਵਰਤੇ ਜਾਂਦੇ ਆਧੁਨਿਕ ਯੰਤਰਾਂ ਦੀ ਮੱਦਦ ਨਾਲ ਇਸ ਸਾਲ 23 ਦਸੰਬਰ ਤੱਕ ਕੁੱਲ 1086 ਮੋਬਾਈਲ ਫੋਨ ਫੜੇ ਗਏ ਜਿਨ੍ਹਾਂ ਵਿੱਚੋਂ ਕੇਂਦਰੀ ਜੇਲ੍ਹ ਲੁਧਿਆਣਾ ਵਿੱਚ 338, ਫਿਰੋਜ਼ਪੁਰ ਵਿੱਚ 109, ਕਪੂਰਥਲਾ ਵਿੱਚ 107, ਫਰੀਦਕੋਟ ਵਿੱਚ 96, ਅੰਮਿ੍ਰਤਸਰ ਵਿੱਚ 95, ਪਟਿਆਲਾ ਵਿੱਚ 71, ਬਠਿੰਡਾ ਵਿੱਚ 66, ਰੂਪਨਗਰ ਵਿੱਚ 46, ਹੁਸ਼ਿਆਰਪੁਰ ਵਿੱਚ 34, ਨਵੀਂ ਜੇਲ੍ਹ ਨਾਭਾ ਵਿੱਚ 29, ਸੰਗਰੂਰ ਵਿੱਚ 28, ਬਰਨਾਲਾ ਵਿੱਚ 22, ਮਾਨਸਾ ਵਿੱਚ 6, ਗੁਰਦਾਸਪੁਰ ਵਿੱਚ 3, ਪਠਾਨਕੋਟ ਵਿੱਚ 2, ਬੋਰਸਟਲ ਜੇਲ੍ਹ ਲੁਧਿਆਣਾ ਅਤੇ ਜਨਾਨਾ ਜੇਲ੍ਹ ਲੁਧਿਆਣਾ ਵਿੱਚ 1-1 ਮੋਬਾਈਲ ਬਰਾਮਦ ਹੋਏ।

ਉਨ੍ਹਾਂ ਅੱਗੇ ਦੱਸਿਆ ਕਿ ਚਾਰ ਕੇਂਦਰੀ ਜੇਲ੍ਹਾਂ ਅੰਮਿ੍ਰਤਸਰ, ਕਪੂਰਥਲਾ, ਲੁਧਿਆਣਾ ਅਤੇ ਬਠਿੰਡਾ ਵਿੱਚ ਮੁੱਖ ਦਰਵਾਜ਼ੇ, ਅਤਿ ਸੁਰੱਖਿਆ ਜ਼ੋਨ ਅਤੇ ਤਲਾਸ਼ੀ ਲਈ ਕੇਂਦਰੀ ਰਿਜ਼ਰਵ ਪੁਲਿਸ ਬਲ ਦੀ ਤਾਇਨਾਤੀ ਕੀਤੀ ਗਈ ਹੈ। ਇਸ ਤੋਂ ਇਲਾਵਾ 12 ਜੇਲ੍ਹਾਂ ਵਿੱਚ ਉਚ ਸੁਰੱਖਿਆ ਜ਼ੋਨ ਸਥਾਪਤ ਕੀਤੇ ਗਏ।

ਜੇਲ੍ਹਾਂ ਦੇ ਇਨ੍ਹਾਂ ਉਚ ਸੁਰੱਖਿਆ ਜ਼ੋਨਾਂ ਵਿੱਚ ਦਰਵਾਜ਼ੇ ’ਤੇ ਮੈਟਲ ਡਿਟੇਕਟਰ, ਹੱਥਾਂ ਰਾਹੀ ਤਲਾਸ਼ੀ ਵਾਸਤੇੇ ਯੰਤਰ, ਸਮਾਨ ਦੀ ਸਕੈਨਿੰਗ ਲਈ ਐਕਸ-ਰੇਅ ਮਸ਼ੀਨਾਂ, ਜੇਲ੍ਹਾਂ ਵਿੱਚ ਮੁੱਖ ਥਾਵਾਂ ਅਤੇ ਕੰਟਰੋਲ ਰੂਮਜ਼ ਵਿੱਚ ਸੀ.ਸੀ.ਟੀ.ਵੀ. ਕੈਮਰਿਆਂ ਦੀ ਸਥਾਪਨਾ, ਐਸ.ਐਲ.ਆਰ. ਅਤੇ ਪਿਸਤੌਲ ਵਰਗੇ ਆਧੁਨਿਕ ਹਥਿਆਰਾਂ ਦੀ ਖਰੀਦ, ਜੇਲ੍ਹਾਂ ਦੀ ਬਾਹਰੀ ਸੁਰੱਖਿਆ ਲਈ ਕਿਊਕ ਐਕਸ਼ਨ ਟੀਮ (ਕਿਊ.ਆਰ.ਟੀ.), ਸੂਹੀਆਂ ਕੁੱਤਿਆਂ ਦੀ ਤਾਇਨਾਤੀ, ਜੇਲ੍ਹ ਸਟਾਫ ਦੀ ਭਰਤੀ ਕਰਦਿਆਂ 735 ਵਾਰਡਰ ਅਤੇ 84 ਮੈਟਰਨ ਨਵੇਂ ਲਗਾਏ, 10 ਡਿਪਟੀ ਜੇਲ੍ਹ ਸੁਪਰਡੈਂਟਾਂ ਦੀ ਭਰਤੀ, 300 ਵਾਰਡਰ ਅਤੇ ਮੈਟਰਨ ਦੀ ਹੈਡ ਵਾਰਡਰ ਤੇ ਹੈਡ ਮੈਟਰਨ ਵਜੋਂ ਪਦਉਨਤੀਆਂ, ਜੇਲ੍ਹਾਂ ਦੀ ਸੁਰੱਖਿਆ ਲਈ 16 ਡੀ.ਐਸ.ਪੀਜ਼ ਦੀ ਤਾਇਨਾਤੀ ਆਦਿ ਅਹਿਮ ਕੰਮ ਕੀਤੇ ਗਏ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION