36.7 C
Delhi
Thursday, April 18, 2024
spot_img
spot_img

ਜੇਤਲੀ ਨਾਲ ਮੇਰੀ ਸਾਂਝ – ਮਾਂ ਵਰਗੀ ਨੇੜਤਾ ਅਤੇ ਪਿਤਾ ਵਰਗਾ ਸਖ਼ਤ ਅਨੁਸ਼ਾਸ਼ਨ ਸੀ: ਸੁਖ਼ਬੀਰ ਬਾਦਲ

ਤਰਨ ਤਾਰਨ/ਚੰਡੀਗੜ੍ਹ, 24 ਅਗਸਤ, 2019:

ਤਰਨ ਤਾਰਨ ਪੁਲਿਸ ਨੇ ਸ਼ਨੀਵਾਰ ਨੂੰ ਦੋ ਕੈਟਗਰੀ ‘ਏ’ ਨਸ਼ਾ ਤਸਕਰਾਂ ਸਮੇਤ ਮਾਰਕੀਟ ਕਮੇਟੀ , ਅਟਾਰੀ ਦੇ ਸਾਬਕਾ ਚੇਅਰਮੈਨ ਨੂੰ ਗ੍ਰਿਫਤਾਰ ਕੀਤਾ ਹੈ । ਇਸ ਗ੍ਰਿਫਤਾਰੀ ਨਾਲ ਅਕਾਲੀ-ਭਾਜਪਾ ਸਰਕਾਰ ਦੌਰਾਨ ਨਸ਼ਾ ਅਪਰਾਧੀਆਂ ਤੇ ਸਿਆਸੀ ਰਸੂਖਦਾਰਾਂ ਦੀ ਆਪਸੀ ਮਿਲੀਭੁਗਤ ਉਜਾਗਰ ਹੋਈ ਹੈ।

ਐਸਐਸਪੀ ਤਰਨ ਤਾਰਨ ਧਰੁਵ ਦਈਆ ਨੇ ਦੱਸਿਆ ਕਿ ਜਸਬੀਰ ਸਿੰਘ ਸਾਲ 2007-2012 ਤੱਕ ਮਾਰਕੀਟ ਕਮੇਟੀ ਦਾ ਚੇਅਰਮੈਨ ਸੀ ਅਤੇ ਸਾਬਕਾ ਮੰਤਰੀ ਤੇ ਅਟਾਰੀ ਤੋਂ ਅਕਾਲੀ ਵਿਧਾਇਕ ਗੁਲਜਾਰ ਸਿੰਘ ਰਣੀਕੇ ਦਾ ਨਜ਼ਦੀਕੀ ਸੀ। ਉਨ੍ਹਾਂ ਦੱਸਿਆ ਕਿ ਦੋਸ਼ੀ ਵਿਰੁੱਧ ਕੁੱਲ 9 ਕੇਸ ਪਹਿਲਾਂ ਹੀ ਲੰਬਿਤ ਹਨ। ਐਫਆਈਆਰ ਨੰਬਰ. 47/2015, ਧਾਰਾ 21/22/27/61/85 ਐਨਡੀਪੀਐਸ ਐਕਟ, 25/54/59 ਆਰਮਜ਼ ਐਕਟ , 3/34/20 ਆਈ ਪੀ ਐਕਟ ਵਿੱਚ ਉਸਦੀ ਗ੍ਰਿਫਤਾਰੀ ਲੋੜੀਂਦੀ ਸੀ।

ਐਸ.ਐਸ.ਪੀ ਨੇ ਦੱਸਿਆ ਕਿ ਜਸਬੀਰ ਸਿੰਘ ਉਰਫ ਜੱਸੀ ਪੁੱਤਰ ਚੰਨਣ ਸਿੰਘ ,ਵਾਸੀ ਚੀਮਾਂ ਕਲ੍ਹਾਂ, ਧਾਣਾ ਸਰਾਏ ਅਮਾਨਤ ਖਾਨ ਨੂੰ ਸਥਾਨਕ ਐਸਐਚਓ ਨੇ ਗ੍ਰਿਫਤਾਰ ਕੀਤਾ। ਦੋਸ਼ੀ 1 ਕਿੱਲੋ ਹੈਰੋਇਨ ਦੇ ਕੇਸ ਵਿੱਚ ਐਫਆਈਆਰ ਨੰਬਰ. 82/2013, ਥਾਣਾ ਅਮਾਨਤ ਖਾਨ ਲਈ ਵੀ ਲੋੜੀਂਦਾ ਸੀ ਅਤੇ ਇਹ ਮੁਕੱਦਮਾ ਹਾਲੇ ਵੀ ਚੱਲ ਰਿਹਾ ਹੈ।

ਜਸਬੀਰ ਸਿੰਘ ਦਾ ਇੱਕ ਪੁੱਤਰ ਅਮਰਬੀਰ ਸਿੰਘ 300 ਗਰਾਮ ਹੈਰੋਇਨ ਬਰਾਮਦ ਹੋਣ ਕਰਕੇ ਐਨਡੀਪੀਐਸ ਅਧੀਨ ਫਿਰੋਜ਼ਪੁਰ ਜੇਲ੍ਹ ਵਿੱਚ ਬੰਦ ਸੀ। ਅਮਰਬੀਰ ਸਿੰਘ ਐਨਡੀਪੀਐਸ ਐਕਟ ਤੇ ਆਰਮਜ਼ ਐਕਟ ਦੇ ਪੰਜ ਹੋਰ ਕੇਸਾਂ ਸਮੇਤ 1 ਕਿੱਲੋ ਹੈਰੋਇਨ ਬਰਾਮਦਗੀ ਲਈ ਦੋਸ਼ੀ ਸੀ। ਉਹ ਹੁਣ ਐਫਆਈਆਰ ਨੰਬਰ. 155/2015, ਥਾਣਾ ਸਦਰ ਫਿਰੋਜ਼ਪੁਰ ,ਐਨਡੀਪੀਐਸ ਤੇ ਆਰਮਜ਼ ਐਕਟ ਦੀ ਧਾਰਾ ਅਧੀਨ 10 ਸਾਲ ਦੀ ਕੈਦ ਕੱਟ ਰਿਹਾ ਹੈ।

ਜਸਬੀਰ ਦਾ ਦੂਜਾ ਪੁੱਤਰ ਗੁਰਵਿੰਦਰ ਸਿੰਘ ਜਿਸ ਵਿਰੁੱਧ ਐਨਡੀਪੀਐਸ ਐਕਟ ਤੇ ਸਮਗਲਿੰਗ ਚਾਰਜ ਅਧੀਨ 2 ਐਫਆਈਆਰ ਦਰਜ ਹਨ, ਬੀਤੇ ਦਿਨ ਪੁਲਿਸ ਦੀ ਛਾਪੇਮਾਰੀ ਤੋਂ ਬਾਅਦ ਫਰਾਰ ਹੋ ਗਿਆ ਸੀ ਅਤੇ ਇਸਨੂੰ ਬਹੁਤ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।

ਐਸਐਸਪੀ ਨੇ ਦੱਸਿਅ ਕਿ ਜਸਬੀਰ ਦੀ ਗ੍ਰਿਫਤਾਰੀ ਨਾਲ ਸਰਾਏ ਅਮਾਨਤ ਖਾਨ ਅਤੇ ਝਬਾਲ ਖੇਤਰ ਦੀ ਸਪਲਾਈ ਚੇਨ ਨੂੰ ਤੋੜਨ ਵਿੱਚ ਸਹਾਇਤਾ ਮਿਲੇਗੀ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸ੍ਰੀ ਦਈਆ ਨੇ ਦੱਸਿਆ ਕਿ ਦੋਸ਼ੀ ਕੋਲ ਕੁੱਲ 13 ਏਕੜ ਦੀ ਵਾਹੀ ਯੋਗ ਜ਼ਮੀਨ ਹੈ ਜੋ ਕਿ ਬਹੁਤ ਜਲਦ ਜ਼ਬਤ ਕਰ ਲਈ ਜਾਵੇਗੀ ਇਸ ਸਬੰਧ ਵਿੱਚ ਦਿੱਲੀ ਦੀ ਸਮਰੱਥ ਅਥਾਰਟੀ ਨੂੰ ਕੇਸ ਪਹਿਲਾਂ ਹੀ ਭੇਜਿਆ ਜਾ ਚੁੱਕਾ ਹੈ ਤਾਂ ਜੋ ਐਨਡੀਪੀਐਸ ਐਕਟ ਅਧੀਨ ਪ੍ਰਾਪਰਟੀ ਜ਼ਬਤ ਕੀਤੀ ਜਾ ਸਕੇ।

ਜਸਬੀਰ ਦਾ ਸਾਥੀ ਗੁਰਪ੍ਰੀਤ ਸਿੰਘ ਪੁੱਤਰ ਕਾਰਜ ਸਿੰਘ , ਵਾਸੀ ਦੱਸੂਵਾਲ, ਥਾਨਾ ਸਦਰ ਪੱਟੀ ਨੂੰ ਵੀ ਐਨਡੀਪੀਐਸ ਐਕਟ ਗ੍ਰਿਫਤਾਰ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਦਈਆ ਨੇ ਦੱਸਿਆ ਕਿ ਜਗਰਾਉਂ ਦੇ ਥਾਨਾ ਸਿਧਵਾਂ ਬੇਟ ਵਿੱਚ ਜਸਬੀਰ ਸਿੰੰਘ ਕੋਲੋਂ 6 ਕਿੱਲੋ ਹੈਰੋਇਨ, ਇੱਕ ਟਰੈਕਟਰ, 1 ਮੋਟਰ ਸਾਇਕਲ ਬਰਾਮਦ ਕੀਤੇ ਗਏ।

ਐਸਐਸਪੀ ਮੁਤਾਬਕ ਗੁਰਪ੍ਰੀਤ ਸਿੰਘ ‘ਤੇ ਐਨਡੀਪੀਐਸ ਐਕਟ ਅਧੀਨ ਤਰਨ ਤਾਰਨ ਅੰਮ੍ਰਿਤਸਰ ਤੇ ਫਿਰੋਜ਼ਪੁਰ ਵਿੱਚ 5 ਕੇਸ ਦਰਜ ਹਨ। ਜਿਸ ਵਿੱਚ ਐਫਆਈਆਰ ਨੰਬਰ. 135/2007, ਥਾਣਾ ਸੁਲਤਾਨਵਿੰਡ 3 ਕਿੱਲੋ ਹੈਰੋਇਨ ਦੀ ਬਰਾਮਦਗੀ ਨਾਲ, ਐਫਆਈਆਰ ਨੰਬਰ. 419/2008, ਥਾਣਾ ਸਦਰ ਅੰਮ੍ਰਿਤਸਰ 200 ਨਸ਼ੀਲੇ ਪਾਉਡਰ ਨਾਲ, ਐਫਆਈਆਰ ਨੰਬਰ. 45/2012, ਥਾਣਾ ਝਬਾਲ 100 ਹੈਰੋਇਨ ਦੀ ਬਰਾਮਦਗੀ ਸਮੇਤ, ਐਫਆਈਆਰ ਨੰਬਰ. 36/2015, ਥਾਣਾ ਵਲਟੋਹਾ 270 ਗਰਾਮ ਨਸ਼ੀਲੇ ਪਾਉਡਰ ਸਮੇਤ ਅਤੇ ਐਫਆਈਆਰ ਨੰਬਰ. 226/2013, ਥਾਣਾ ਫਿਰੋਜ਼ਪੁਰ ਸਿਟੀ ਸ਼ਾਮਲ ਹਨ।

ਐਸਐਸਪੀ ਨੇ ਦੱਸਿਆ ਕਿ ਉਕਤ ਤਸਕਰਾਂ ਦੇ ਸਪਲਾਈ ਨੈਟਵਰਕ ਨੂੰ ਹੋਰ ਜਾਂਚਣ ਲਈ ਦੋਵਾਂ ਤਸਕਰਾਂ ਦੀ ਜਾਂਚ ਦੌਰਾਨ ਕਾਲ ਡਿਟੇਲ ਰਿਕਾਰਫ ਫਰੋਲੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਪਾਸੋਂ ਹੋਈਆਂ ਬਰਾਮਦਗੀਆਂ ਦੇ ਆਧਾਰ ‘ਤੇ ਉਕਤ ਦੋਸ਼ੀਆਂ ਵਿਰੁੱਧ ਧਾਰਾ 27 ਏ ਐਨਡੀਪੀਐਸ ਐਕਟ ਅਧੀਨ ਕਾਰਵਾਈ ਵੀ ਕੀਤੀ ਜਾਵੇਗੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION