25.6 C
Delhi
Saturday, April 20, 2024
spot_img
spot_img

ਜਿਸ ਸੱਜਣ ਕੁਮਾਰ ਨੂੰ ਸਿੱਖ ਕੌਮ ਜੇਲ੍ਹ ਛੱਡ ਕੇ ਆਈ ਸਰਨਾ ਭਰਾਵਾਂ ਨੇ ਉਸਦਾ ਸਨਮਾਨ ਕੀਤਾ: ਮਨਜਿੰਦਰ ਸਿੰਘ ਸਿਰਸਾ

ਯੈੱਸ ਪੰਜਾਬ
ਨਵੀਂ ਦਿੱਲੀ, 11 ਅਪ੍ਰੈਲ, 2021:
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਜਿਸ ਸੱਜਣ ਕੁਮਾਰ ਨੁੰ 1984 ਦੇ ਸਿੱਖ ਕਤਲੇਆਮ ਕੇਸਾਂ ਵਿਚ ਕੌਮ ਜੇਲ ਵਿਚ ਛੱਡ ਕੇ ਆਈ ਹੈ, ਉਸ ਸੱਜਣ ਕੁਮਾਰ ਨੂੰ ਸਰਨਾ ਭਰਾ ਸਟੇਜਾਂ ‘ਤੇ ਸਨਮਾਨਤ ਕਰਦੇ ਰਹੇ ਹਨ।

ਇਥੇ ਅਕਾਲੀ ਦਲ ਦੇ ਉਮੀਦਵਾਰ ਇੰਦਰਜੀਤ ਸਿੰਘ ਮੋਂਟੀ ਅਤੇ ਆਤਮਾ ਸਿੰਘ ਲੁਬਾਣਾ ਦੇ ਚੋਣ ਦਫਤਰ ਦਾ ਉਦਘਾਟਨ ਕਰਨ ਮੌਕੇ ਜੁੜੀ ਸੰਗਤ ਨੁੰ ਸੰਬੋਧਨ ਕਰਦਿਆਂ ਸ੍ਰੀ ਸਿਰਸਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲਹੈ ਕਿ 1984 ਦੇ ਸਿੱਖ ਕਤਲੇਆਮ ਵਾਸਤੇ ਅਸੀਂ 37 ਸਾਲਾਂ ਤੋਂ ਵੱਧ ਸਮੇਂ ਤੋਂ ਲੜਾਈ ਲੜ ਰਹੇ ਹਾਂ।

ਉਹਨਾਂ ਕਿਹਾ ਕਿ ਇਕ ਪਾਸੇ ਅਸੀਂ ਸੱਜਣ ਕੁਮਾਰ ਵਾਂਗ ਕਮਲਨਾਥ, ਜਗਦੀਸ਼ ਟਾਈਟਲਰ ਤੇ ਹੋਰ ਦੋਸ਼ੀਆਂ ਨੂੰ ਜੇਲਾਂ ਵਿਚ ਡੱਕਣਾ ਚਾਹੁੰਦੇ ਹਾਂ ਦੂਜੇ ਪਾਸੇ ਸਾਡੇ ਵਿਰੋਧੀ ਇਹਨਾਂ ਦਾ ਇਹ ਕਹਿ ਕੇ ਸਨਮਾਨ ਕਰ ਰਹੇ ਹਨ ਕਿ ਇਹਨਾਂ ਨੇ ਕੌਮ ਦੀ ਸੇਵਾ ਕੀਤੀ ਹੈ। ਉਹਨਾਂ ਕਿਹਾ ਕਿ ਇਹ ਗੁਨਾਹ ਕਦੇ ਬਖਸ਼ੇ ਨਹੀਂ ਜਾ ਕਦੇ ਤੇ ਇਸਦਾ ਫੈਸਲਾ ਹਮੇਸ਼ਾ ਸੰਗਤ ਨੇ ਹੀ ਕੀਤਾ ਹੈ ਤੇ ਅੱਗੇ ਵੀ ਕਰੇਗੀ।

ਸ੍ਰੀ ਸਿਰਸਾ ਨੇ ਕਿਹਾ ਕਿ ਸਰਨਾ ਭਰਾ ਹਮੇਸ਼ਾ ਕਾਂਗਰਸ ਦੇ ਝੋਲੀ ਚੁੱਕ ਰਹੇ, ਇਸੇ ਕਾਰਨ 35 ਸਾਲਾਂ ਤੱਕ ਕਤਲੇਆਮ ਕੇਸਾਂ ਵਿਚ ਨਿਆਂ ਨਹੀਂ ਮਿਲ ਸਕਿਆ। ਉਹਨਾਂ ਕਿਹਾ ਕਿ ਇਹ ਅਸੀਂ ਹਾਂ ਜਿਹਨਾਂ ਨੇ ਦੋਸ਼ੀਆਂ ਨੁੰ ਸਜ਼ਾਵਾਂ ਦੁਆਉਣ ਲਈ ਦਿਨ ਰਾਤ ਇਕ ਕੀਤਾ। ਉਹਨਾਂ ਕਿਹਾ ਕਿ ਸਾਡੇ ਹੀ ਯਤਨਾਂ ਨਾਲ 35 ਸਾਲ ਪਹਿਲਾਂ ਕਮਲਨਾਥ ਖਿਲਾਫ ਬੰਦ ਹੋਇਆ ਕੇਸ ਮੁੜ ਖੁਲਿਆ।

ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਰਹਿਮਤ ਨਾਲ ਦਿੱਲੀ ਕਮੇਟੀ ਦੀ ਮੌਜੂਦਾ ਟੀਮ ਵੱਲੋਂ ਕੀਤੇ ਕੰਮਾਂ ਦੀ ਬਦੌਲਤ ਅੱਜ ਦੁਨੀਆਂ ਪਰ ਵਿਚ ਸਿੱਖਾਂ ਦਾ ਬੋਲਬਾਲਾ ਹੈ। ਉਹਨਾਂ ਕਿਹਾ ਕਿ ਗੁਰੂ ਸਾਹਿਬ ਨੇ ਰਹਿਮਤ ਕੀਤੀ ਤਾਂ ਦਿੱਲੀ ਦੇ ਸਿੱਖਾਂ ਨੇ ਮਨੁੱਖਤਾ ਦੀ ਸੇਵਾ ਕੀਤੀ ਭਾਵੇਂ ਕੋਰੋਨਾ ਕਾਲ ਹੋਵੇ, ਭਾਵੇਂ ਕਿਸਾਨ ਆਏ ਹੋਣ ਜਾਂ ਸਾਡੇ ਵੀਰ ਜੇਲਾਂ ਵਿਚ ਬੰਦ ਹੋਏ ਹੋਣ, ਸੰਗਤ ਨੇ ਅੱਗੇ ਹੋ ਕੇ ਸੇਵਾ ਕੀਤੀ।

ਉਹਨਾਂ ਕਿਹਾ ਕਿ ਅੱਜ ਲੋਕ ਮੁਫਤ ਕਿਡਨੀ ਹਸਪਤਾਲ, ਦੇਸ਼ ਵਿਚ ਸਭ ਤੋਂ ਸਸਤੀ ਐਮ ਆਰ ਆਈ, ਸੀ ਟੀ ਸਕੈਨ ਤੇ ਹੋਰ ਟੈਸਟਾਂ ਦੇ ਨਾਲ ਨਾਲ ਬਾਲਾ ਪ੍ਰੀਤਮ ਦਖਾਖਾਨਿਆਂ ਵਿਚ 10 ਤੋਂ 90 ਫੀਸਦੀ ਦਵਾਈਆਂ ਸਸਤੀਆਂ ਪ੍ਰਾਪਤ ਕਰ ਕੇ ਸਿੱਖਾਂ ਦਾ ਕੋਟਿ ਕੋਟਿ ਧੰਨਵਾਦ ਕਰ ਰਹੇ ਹਨ।

ਉਹਨਾਂ ਕਿਹਾ ਕਿ ਗੁਰੂ ਸਾਹਿਬ ਦੀ ਰਹਿਮਤ ਸਦਕਾ ਕੌਮ ਦੀ ਇਕਜੁੱਟਤਾ ਹੋਈ ਹੈ। ਉਹਨਾਂ ਕਿਹਾ ਕਿ ਅਸੀਂ ਦਿਲੋਂ ਸੇਵਾ ਕਰ ਰਹੇ ਹਾਂ ਤੇ ਸਾਡੇ ਅੰਦਰ ਚਾਅ ਤੇ ਜਜ਼ਬਾ ਹੈ।

ਉਹਨਾਂ ਕਿਹਾ ਕਿ ਸਾਡੇ ਵਿਰੋਧੀ ਗੁਰੂ ਘਰਾਂ ਦੀ ਬਦਨਾਮੀ ਕਰਨ ਲਈ ਵੀ ਸਰਗਰਮ ਰਹਿੰਦੇ ਹਨ ਤੇ ਹਮੇਸ਼ਾ ਨਾਂ ਪੱਖੀ ਪ੍ਰਚਾਰ ਕਰਦੇ ਹਨ ਪਰ ਅਸੀਂ ਸਿਰਫ ਹਾਂ ਪੱਖੀ ਪ੍ਰਚਾਰ ਹੀ ਕਰਾਂਗੇ।

ਉਹਨਾਂ ਨੇ ਲੋਕਾਂ ਨੁੰ ਇੰਦਰਜੀਤ ਮੋਂਟੀ ਤੇ ਆਤਮਾ ਸਿੰਘ ਲੁਬਾਣਾ ਸਮੇਤ ਅਕਾਲੀ ਦਲ ਦੇ ਸਾਰੇ ਉਮੀਦਵਾਰਾਂ ਨੂੰ ਵੱਡੀ ਗਿਣਤੀ ਵਿਚ ਵੋਟਾਂ ਪਾ ਕੇ ਕਾਮਯਾਬ ਕਰਨ ਦੀ ਅਪੀਲ ਵੀ ਕੀਤੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION