27.1 C
Delhi
Thursday, April 18, 2024
spot_img
spot_img

ਜਾਖ਼ੜ ਦੀ ਸੁਖਬੀਰ ਨੂੰ ਵੰਗਾਰ – ਭਾਜਪਾ ਨਾਲ ਰਿਸਤੇ ਸਬੰਧੀ ਸਥਿਤੀ ਸਪੱਸ਼ਟ ਕਰੋ

ਚੰਡੀਗੜ੍ਹ, 14 ਅਕਤੂਬਰ, 2019:
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਦੇ ਭਾਰਤੀ ਜਨਤਾ ਪਾਰਟੀ ਨਾਲ ਰਿਸਤਿਆਂ ਸਬੰਧੀ ਸਥਿਤੀ ਸਪੱਸਟ ਕਰਨ ਦੀ ਵੰਗਾਰ ਪਾਉਂਦਿਆਂ ਪੁੱਛਿਆ ਹੈ ਕਿ ਜੇਕਰ ਭਾਜਪਾ ਦੀਆਂ ਹਰਿਆਣਾ ਵਿਚ ਨੀਤੀਆਂ ਕਿਸਾਨ ਤੇ ਗਰੀਬ ਵਿਰੋਧੀ ਹਨ ਤਾਂ ਫਿਰ ਕੇਂਦਰ ਅਤੇ ਪੰਜਾਬ ਵਿਚ ਉਸੇ ਭਾਜਪਾ ਦੀਆਂ ਕਿਸਾਨ ਤੇ ਗਰੀਬ ਵਿਰੋਧੀ ਨੀਤੀਆਂ ਨੂੰ ਅਕਾਲੀ ਦਲ ਪਸੰਦ ਕਿਉਂ ਕਰ ਰਿਹਾ ਹੈ।

ਉਨ੍ਹਾਂ ਨੇ ਸਵਾਲ ਕੀਤਾ ਕਿ ਪੰਜਾਬ ਤੋਂ ਬਾਹਰ ਰਾਸ਼ਟਰੀ ਪੱਧਰ ਤੇ ਜਿਸ ਭਾਜਪਾ ਦੀਆਂ ਨੀਤੀਆਂ ਦੀ ਅਕਾਲੀ ਦਲ ਨਿੰਦਾ ਕਰ ਰਿਹਾ ਹੈ ਉਹੀ ਨੀਤੀਆਂ ਪੰਜਾਬ ਦੇ ਹੱਕ ਦੀਆਂ ਕਿਵੇਂ ਹੋ ਸਕਦੀਆਂ ਹਨ।

ਅੱਜ ਇੱਥੋਂ ਜਾਰੀ ਬਿਆਨ ਵਿਚ ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਅਕਾਲੀ ਦਲ ਦੇ ਸੁਪਰੀਮੋ ਹਰਿਆਣਾ ਵਿਚ ਉਖਾੜ ਦੇਣ ਦੀ ਗੱਲ ਕਰ ਰਹੇ ਹਨ ਉਸੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕੇਂਦਰ ਵਿਚ ਦੁੱਧ ਧੋਤੀ ਕਿਵੇਂ ਹੋ ਗਈ ਜਿਸ ਵਿਚ ਅਕਾਲੀ ਦਲ ਇਕ ਮਨੀਸਟਰੀ ਦਾ ਆਨੰਦ ਵੀ ਉਠਾ ਰਿਹਾ ਹੈ।

ਇੱਥੇ ਜਿਕਰਯੋਗ ਹੈ ਕਿ ਪਿੱਛਲੇ ਦਿਨ ਸ: ਸੁਖਬੀਰ ਸਿੰਘ ਬਾਦਲ ਨੇ ਹਰਿਆਣਾ ਵਿਚ ਜਿੱਥੇ ਉਨ੍ਹਾਂ ਦੀ ਪਾਰਟੀ ਭਾਜਪਾ ਦੇ ਖਿਲਾਫ ਚੋਣ ਲੜ ਰਹੀ ਹੈ, ਨੇ ਬਿਆਨ ਵਿਚ ਸੂਬੇ ਵਿਚੋਂ ਕਿਸਾਨ ਅਤੇ ਗਰੀਬ ਵਿਰੋਧੀ ਭਾਜਪਾ ਦੀ ਸਰਕਾਰ ਨੂੰ ਸੱਤਾ ਤੋਂ ਬਾਹਰ ਕਰਨ ਦਾ ਸੱਦਾ ਵੋਟਰਾਂ ਨੂੰ ਦਿੱਤਾ ਸੀ।

ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਜੇਕਰ ਭਾਜਪਾ ਦੀਆਂ ਨੀਤੀਆਂ ਹਰਿਆਣਾ ਵਿਚ ਕਿਸਾਨ ਅਤੇ ਗਰੀਬ ਵਿਰੋਧੀ ਹਨ ਤਾਂ ਫਿਰ ਉਸ ਭਾਜਪਾ ਨਾਲ ਮਿਲ ਕੇ ਅਕਾਲੀ ਦਲ ਨੇ ਸੂਬੇ ਵਿਚ 10 ਸਾਲ ਸਰਕਾਰ ਕਿਉਂ ਚਲਾਈ ਅਤੇ ਹੁਣ ਵੀ ਕਿਉਂ ਕੇਂਦਰ ਵਿਚ ਉਸੇ ਭਾਜਪਾ ਸਰਕਾਰ ਵਿਚ ਪਿੱਛਲੇ ਸਾਢੇ 5 ਸਾਲ ਤੋਂ ਸ਼ਾਮਿਲ ਹੈ।

ਉਨ੍ਹਾਂ ਨੇ ਕਿਹਾ ਕਿ ਬੇਸ਼ਕ ਭਾਜਪਾ ਦੀਆਂ ਨੀਤੀਆਂ ਕਿਸਾਨ ਅਤੇ ਗਰੀਬ ਵਿਰੋਧੀ ਹਨ ਪਰ ਕੀ ਅਕਾਲੀ ਦਲ ਨੂੰ ਭਾਜਪਾ ਦੀਆਂ ਇਹ ਕਿਸਾਨ ਗਰੀਬ ਵਿਰੋਧੀ ਨੀਤੀਆਂ ਕੇਂਦਰ ਸਰਕਾਰ ਵਿਚ ਸੱਤਾ ਸੁੱਖ ਭੋਗਣ ਵੇਲੇ ਵਿਖਾਈ ਨਹੀਂ ਦਿੰਦੀਆਂ। ਉਨ੍ਹਾਂ ਨੇ ਕਿਹਾ ਕਿ ਇਹ ਤੱਥ ਅਕਾਲੀ ਦਲ ਦੇ ਸਿਧਾਂਤਾਂ ਤੋਂ ਉਖੜ ਜਾਣ ਦਾ ਹੀ ਪ੍ਰਤੀਕ ਹਨ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਨੂੰ ਇਸ ਸਬੰਧੀ ਆਪਣੀ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ ਕਿ ਉਸਦਾ ਭਾਜਪਾ ਨਾਲ ਰਿਸਤਾ ਕੀ ਹੈ।

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਅਸਲ ਵਿਚ ਪੰਜਾਬ ਦੇ ਲੋਕਾਂ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਅਤੇ 2019 ਦੀਆਂ ਲੋਕ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਪੂਰੀ ਤਰਾਂ ਰੱਦ ਕਰ ਦਿੱਤਾ ਸੀ। ਪੰਜਾਬ ਦੇ ਸਿਆਸੀ ਦ੍ਰਿਸ਼ ਤੋਂ ਖਾਰਿਜ ਹੋਣ ਤੋਂ ਬਾਅਦ ਹੀ ਅਕਾਲੀ ਸੁਪਰੀਮੋ ਹੁਣ ਹਰਿਆਣਾ ਵਿਚ ਆਪਣਾ ਵਜੂਦ ਤਲਾਸ਼ਣ ਦੀ ਕੋਸ਼ਿਸ ਕਰ ਰਹੇ ਹਨ।

ਪਰ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਗੁਆਂਢੀ ਰਾਜ ਦੇ ਲੋਕ ਅਕਾਲੀ ਦਲ ਦੇ ਪੰਜਾਬ ਵਿਚਲੇ ਰਾਜ ਦੇ ਸੱਚ ਤੋਂ ਭਲੀਭਾਂਤ ਜਾਣੂ ਹਨ ਕਿ ਕਿਵੇਂ ਅਕਾਲੀ ਭਾਜਪਾ ਗਠਜੋੜ ਦੇ 10 ਸਾਲਾਂ ਦੇ ਰਾਜ ਵਿਚ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਨੇ ਨਿਗਲ ਲਿਆ ਸੀ ਅਤੇ ਰਾਜ ਦਾ ਅਰਥਚਾਰਾ ਤਬਾਹ ਹੋ ਗਿਆ ਸੀ।

ਕਾਂਗਰਸ ਸੂਬਾ ਪ੍ਰਧਾਨ ਨੇ ਇਸ ਮੌਕੇ ਪੰਜਾਬ ਸੂਬੇ ਵਿਚ ਹੋ ਰਹੀਆਂ ਚਾਰ ਵਿਧਾਨ ਸਭਾ ਹਲਕਿਆਂ ਦੀਆਂ ਉਪਚੋਣਾਂ ਦਾ ਜਿਕਰ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਆਪਣੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਆਪਣੀ ਸਰਕਾਰ ਦੀ ਕਾਰਗੁਜਾਰੀ ਦੇ ਅਧਾਰ ਤੇ ਚੋਣਾਂ ਵਿਚ ਉੱਤਰੀ ਹੈ।

ਉਨ੍ਹਾਂ ਨੇ ਕਿਹਾ ਕਿ ਚਾਰਾਂ ਹੀ ਵਿਧਾਨ ਸਭਾ ਹਲਕਿਆਂ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਵੱਡੇ ਫਰਕ ਨਾਲ ਜਿੱਤਣਗੇ ਕਿਉਂਕਿ ਲੋਕ ਜਾਣਦੇ ਹਨ ਕਿ ਕੈਪਟਨ ਸਰਕਾਰ ਵੱਲੋਂ ਲਗਾਤਾਰ ਰਾਜ ਦੇ ਲੋਕਾਂ ਦੀ ਬਿਹਤਰੀ ਲਈ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਨੇ ਕਿਸਾਨੀ ਕਰਜਿਆਂ ਦੀ ਮਾਫੀ ਰਾਹੀਂ ਸੂਬੇ ਦੀ ਤਬਾਹੀ ਦੇ ਕੰਢੇ ਤੇ ਪੁੱਜੀ ਕਿਸਾਨੀ ਨੂੰ ਬਚਾਉਣ ਦਾ ਉਪਰਾਲਾ ਕੀਤਾ ਹੈ।

ਇਸ ਤੋਂ ਬਿਨ੍ਹਾਂ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਣ ਲਈ ਗੰਭੀਰ ਯਤਨ ਹੋਏ ਹਨ ਜਿਸ ਦੇ ਚੰਗੇ ਨਤੀਜੇ ਵੀ ਸਾਹਮਣੇ ਆ ਰਹੇ ਹਨ। ਨੌਜਵਾਨਾਂ ਲਈ ਰੋਜਗਾਰ ਦੇ ਮੌਕੇ ਪੈਦਾ ਹੋਣ ਇਸ ਲਈ ਸੂਬੇ ਵਿਚ ਨਿਵੇਸ਼ ਕਰਵਾਇਆ ਜਾ ਰਿਹਾ ਹੈ ਕਿਉਂਕਿ ਨਵੀਂਆਂ ਸਨੱਅਤਾਂ ਲੱਗਣ ਨਾਲ ਹੀ ਨੌਜਵਾਨਾਂ ਦੇ ਹੱਥਾਂ ਨੂੰ ਕੰਮ ਮਿਲੇਗਾ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION