26.7 C
Delhi
Friday, April 19, 2024
spot_img
spot_img

ਜਾਖ਼ੜ ਚਿੱਠੀ ਲਿਖ਼ਣ ਵਾਲੇ ਕਾਂਗਰਸੀਆਂ ’ਤੇ ਵਰ੍ਹੇ: ਕਿਹਾ ਜਿਹੜੇ ਚੋਣਾਂ ਲੜਨ ਤੋਂ ਭੱਜਦੇ ਰਹੇ, ਹੁਣ ਅੰਦਰੂਨੀ ਚੋਣਾਂ ਦੀ ਮੰਗ ਕਰ ਰਹੇ

ਚੰਡੀਗੜ, 29 ਅਗਸਤ, 2020 –
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਆਖਿਆ ਹੈ ਕਿ ਪਾਰਟੀ ਤਬਦੀਲੀਆਂ ਸਬੰਧੀ ਲਿਖਿਆ ਪੱਤਰ ਲਿੱਖਣ ਵਾਲਿਆਂ ਦੇ ਡਰ ਅਤੇ ਸਿਆਸੀ ਲਾਲਸਾ ਨੂੰ ਪ੍ਰਗਟ ਕਰਦਾ ਹੈ।

ਸ੍ਰੀ ਜਾਖੜ ਨੇ ਇੱਥੋਂ ਜਾਰੀ ਬਿਆਨ ਵਿਚ ਕਿਹਾ ਕਿ ਹੁਣ ਜਦ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੇ ਸਪੱਸ਼ਟ ਤੌਰ ਤੇ ਕਹਿ ਦਿੱਤਾ ਸੀ ਕਿ 6 ਮਹੀਨੇ ਵਿਚ ਪਾਰਟੀ ਸੰਗਠਨ ਅਤੇ ਪ੍ਰਧਾਨ ਦੀ ਚੋਣ ਹੋ ਜਾਵੇਗੀ ਤਾਂ ਫਿਰ ਵੀ ਇਸ ਮੁੱਦੇ ਤੇ ਕੁਝ ਲੀਡਰਾਂ ਦੇ ਵਾਰ ਵਾਰ ਬਿਆਨ ਆਉਣੇ ਬਹੁਤ ਮੰਦਭਾਗੇ ਹਨ। ਉਨਾਂ ਕਿਹਾ ਕਿ ਅਜਿਹੇ ਬਿਆਨ ਹੋਰ ਵੀ ਹਾਸੋਹੀਣੇ ਹੋ ਜਾਂਦੇ ਹਨ ਕਿਉਂਕਿ ਇਹ ਬਿਆਨ ਉਹ ਲੀਡਰ ਦੇ ਰਹੇ ਹਨ ਜਿੰਨਾਂ ਨੇ ਆਪ ਜਾਂ ਤਾਂ ਕਦੇ ਚੋਣ ਲੜੀ ਨਹੀਂ ਜਾਂ ਹੁਣ ਉਨਾਂ ਨੂੰ ਖੁਦ ਵੀ ਯਾਦ ਨਹੀਂ ਹੋਵੇਗਾ ਕਿ ਉਨਾਂ ਨੇ ਕਦੋਂ ਚੋਣ ਲੜੀ ਸੀ।

ਸ੍ਰੀ ਜਾਖੜ ਨੇ ਕਿਹਾ ਕਿ ਇੰਨਾਂ ਵੱਲੋਂ ਲਿਖੇ ਪੱਤਰ ਵਿਚ ਵੀ ਵਿਰੋਧਾਭਾਸ ਝਲਕਦਾ ਹੈ, ਇਕ ਪਾਸੇ ਤਾਂ ਇਹ ਪੱਤਰ ਵਿਚ ਸ੍ਰੀ ਰਾਹੁਲ ਗਾਂਧੀ ਵੱਲੋਂ ਯੂਥ ਕਾਂਗਰਸ ਦੀਆਂ ਕਰਵਾਈਆਂ ਗਈਆਂ ਚੋਣਾਂ ਬਾਰੇ ਲਿਖ ਰਹੇ ਹਨ ਕਿ ਇਸ ਨਾਲ ਪਾਰਟੀ ਵਿਚ ਵੰਡੀਆਂ ਪਈਆਂ, ਦੂਜੇ ਪਾਸੇ ਉਹ ਬਲਾਕ ਤੇ ਜ਼ਿਲਾ ਬਾਡੀ ਤੋਂ ਕਾਂਗਰਸ ਵਰਕਿੰਗ ਕਮੇਟੀ ਤੱਕ ਚੋਣਾਂ ਦੀ ਹਮਾਇਤ ਕਰ ਰਹੇ ਹਨ। ਉਨਾਂ ਸਵਾਲ ਕੀਤਾ ਕਿ ਕੀ ਇਸ ਤਰਾਂ ਪਾਰਟੀ ਵਿਚ ਦਰਾਰ ਨਹੀਂ ਪਵੇਗੀ।

ਉਨਾਂ ਕਿਹਾ ਕਿ ਕੀ ਇਹ ਦੋਹਰੇ ਮਾਪਦੰਡ ਨਹੀਂ ਹਨ। ਉਨਾਂ ਕਿਹਾ ਕਿ ਇਸ ਮਸਲੇ ਤੇ ਗੰਭੀਰ ਵਿਚਾਰ ਕਰਕੇ ਬਿਆਨ ਦੇਣ ਦੀ ਬਜਾਏ ਇਹ ਆਗੂ ਸਿਰਫ ਆਪਣੀ ਸਾਖ਼ ਬਚਾਉਣ ਲਈ ਅਜਿਹੀ ਬਿਆਨਬਾਜੀ ਕਰ ਰਹੇ ਹਨ, ਜੋ ਕਿ ਇੰਨਾਂ ਦੀ ਬੌਖਲਾਹਟ ਅਤੇ ਕਮਜੋਰੀ ਦਾ ਪ੍ਰਤੀਕ ਹੈ।

ਉਨਾਂ ਪਾਰਟੀ ਦੇ 2018 ਵਿਚ ਹੋਏ ਜਨਰਲ ਇਜਲਾਸ ਦੀ ਯਾਦ ਸਾਂਝਾ ਕਰਦਿਆਂ ਕਿਹਾ ਕਿ ਜੋ ਲੀਡਰ ਅੱਜਕਲ ਪਾਰਟੀ ਅੰਦਰ ਚੋਣਾਂ ਦੀ ਗੱਲ ਕਰ ਰਹੇ ਹਨ, ਤਦ ਉਨਾਂ ਵੱਲੋਂ ਹੀ ਇਹ ਪ੍ਰਸਤਾਵ ਪੇਸ਼ ਕੀਤਾ ਸੀ ਕਿ ਚੋਣ ਕਰਵਾਉਣ ਦੀ ਬਜਾਏ ਪਾਰਟੀ ਦੀ ਵਰਕਿੰਗ ਕਮੇਟੀ ਦੀ ਨਿਯੁਕਤੀ ਦੇ ਅਧਿਕਾਰੀ ਪਾਰਟੀ ਪ੍ਰਧਾਨ ਨੂੰ ਦਿੱਤੇ ਜਾਣ।

ਸ੍ਰੀ ਜਾਖੜ ਨੇ ਕਿਹਾ ਕਿ ਕਾਂਗਰਸ ਵਰਕਿੰਗ ਕਮੇਟੀ ਵਿਚ ਚੋਣਾਂ ਨੂੰ ਠੀਕ ਠਹਿਰਾਉਣ ਲਈ ਇਕ ਲੀਡਰ ਦਾ ਬਿਆਨ ਸੀ ਕਿ ਇਸ ਤਰਾਂ ਚੁਣੇ ਹੋਏ ਵਿਅਕਤੀ ਨੂੰ ਕਾਰਜਕਾਲ ਦੀ ਗਾਰੰਟੀ ਮਿਲੇਗੀ ਅਤੇ ਉਹ ਆਪਣੇ ਮਨ ਦੀ ਗੱਲ ਬਿਨਾਂ ਕੁਰਸੀ ਜਾਣ ਦੇ ਡਰ ਤੋਂ ਕਹਿ ਸਕੇਗਾ। ਸ੍ਰੀ ਜਾਖੜ ਨੇ ਕਿਹਾ ਕਿ ਮੇਰਾ ਮੰਨਨਾ ਹੈ ਕਿ ਜੋ ਵਿਅਕਤੀ ਕੁਰਸੀ ਦੀ ਲਾਲਸਾ ਵਿਚ ਸੱਚ ਬੋਲਣ ਦੇ ਸਮਰੱਥ ਨਹੀਂ ਤਾਂ ਉਹ ਉਸ ਅਹੁਦੇ ਦਾ ਹੱਕਦਾਰ ਵੀ ਨਹੀਂ ਹੁੰਦਾ, ਫਿਰ ਉਹ ਚਾਹੇ ਚੋਣ ਨਾਲ ਕਿਸੇ ਅਹੁਦੇ ਤੇ ਪਹੰੁਚਿਆਂ ਹੋਵੇ ਜਾਂ ਨਾਮਜਦ ਕੀਤਾ ਗਿਆ ਹੋਵੇ।

ਸ੍ਰੀ ਜਾਖੜ ਨੇ ਕਿਹਾ ਕਿ ਅਸਲ ਵਿਚ ਇੰਨਾਂ ਆਗੂਆਂ ਨੂੰ ਆਪਣੇ ਆਪ ਤੇ ਆਤਮਵਿਸਵਾਸ਼ ਨਹੀਂ ਰਿਹਾ ਹੈ ਅਤੇ ਇੰਨਾਂ ਨੂੰ ਇਹ ਹੀ ਭੁੱਲ ਗਿਆ ਹੈ ਕਿ ਪਾਰਟੀ ਵਿਚ ਇੰਨਾਂ ਦਾ ਰੁਤਬਾ ਕਿੰਨਾਂ ਉੱਚਾ ਹੈ। ਉਨਾਂ ਨੇ ਕਿਹਾ ਕਿ ਪਾਰਟੀ ਵਿਚ ਇੱਨਾਂ ਦਾ ਰੁਤਬਾ ਕਿਸੇ ਸਦਨ ਦੀ ਮੈਂਬਰਸ਼ਿਪ ਕਰਕੇ ਨਹੀਂ ਬਲਕਿ ਇੰਨਾਂ ਦੇ ਤਜਰਬੇ ਅਤੇ ਪਾਰਟੀ ਪ੍ਰਤੀ ਯੋਗਦਾਨ ਕਰਕੇ ਹੈ। ਉਨਾਂ ਕਿਹਾ ਕਿ ਪਾਰਟੀ ਵਿਚ ਇਸ ਕਦਰ ਉਚੇ ਅਹੁਦਿਆਂ ਤੇ ਬੈਠੇ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਰਾਜ ਸਭਾ ਦੀ ਮੈਂਬਰੀ ਦੀ ਮਿਆਦ ਪੁਗ ਜਾਣ ਨਾਲ ਉਨਾਂ ਦਾ ਸਿਆਸੀ ਕੱਦ ਕੋਈ ਛੋਟਾ ਨਹੀਂ ਹੋ ਜਾਵੇਗਾ।

ਸ੍ਰੀ ਜਾਖੜ ਨੇ ਇੰਨਾਂ ਆਗੂਆਂ ਵੱਲੋਂ ਸਾਮੂਹਿਕ ਲੀਡਰਸ਼ਿਪ ਦੇ ਦਿੱਤੇ ਸੁਝਾਅ ਬਾਰੇ ਟਿੱਪਣੀ ਕਰਦਿਆਂ ਕਿਹਾ, ‘‘ਮੈਂ ਤੁਹਾਨੂੰ ਵਿਸ਼ਵਾਸ ਦੁਆਉਣਾ ਚਾਹੁੰਦਾ ਹਾਂ ਕਿ ਇਹ ਪਾਰਟੀ ਦੀ ਸਾਮੂਹਿਕ ਲੀਡਰਸ਼ਿਪ ਦਾ ਤੁਸੀਂ ਹਿੱਸਾ ਰਹੋਗੇ ਕਿਉਂਕਿ ਪਾਰਟੀ ਨੇ ਤੁਹਾਡੇ ਵਿਚ ਬਹੁਤ ਨਿਵੇਸ਼ ਕੀਤਾ ਹੈ ਅਤੇ ਪਾਰਟੀ ਤੁਹਾਡੇ ਤਜਰਬੇ ਦਾ ਲਾਭ ਲੈਂਦੀ ਰਹੇਗੀ।’’

ਸ੍ਰੀ ਜਾਖੜ ਨੇ ਕਿਹਾ ਕਿ ਬੇਸ਼ਕ ਉਹ ਪਾਰਟੀ ਵਿਚ ਲੋਕਤੰਤਰ ਦੇ ਸਮਰੱਥਕ ਹਨ ਪਰ ਇਸ ਸਬੰਧੀ ਬਕਾਇਦਾ ਪਾਰਟੀ ਦੇ ਅੰਦਰ ਹੀ ਮੰਥਨ ਹੋਣਾ ਚਾਹੀਦਾ ਹੈ ਅਤੇ ਆਪਸੀ ਵਿਚਾਰ ਚਰਚਾ ਨਾਲ ਇਸ ਨੂੰ ਲਾਗੂ ਕਰਨ ਦੇ ਢੰਗ ਤਰੀਕੇ ਨਿਸਚਿਤ ਕੀਤੇ ਜਾਣੇ ਚਾਹੀਦੇ ਹਨ।

Yes Punjab Gall Punjab Di


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION