24.1 C
Delhi
Thursday, April 25, 2024
spot_img
spot_img

ਜਲੰਧਰ-ਹੁਸ਼ਿਆਰਪੁਰ ਰੋਡ ਨੂੰ ਚਹੁੰ-ਮਾਰਗੀ ਕਰਨ ਦਾ ਕੰਮ ਸ਼ੁਰੂ, ਆਦਮਪੁਰ ਮਾਰਕੀਟ ਹਟਾਉਣ ਦਾ ਕੰਮ ਆਰੰਭਿਆ

ਯੈੱਸ ਪੰਜਾਬ
ਜਲੰਧਰ, 4 ਨਵੰਬਰ, 2020:
ਜਲੰਧਰ-ਹੁਸ਼ਿਆਰਪੁਰ ਫੋਰ ਲੇਨਿੰਗ ਪ੍ਰੋਜੈਕਟ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਨੇ ਆਦਮਪੁਰ ਮਾਰਕੀਟ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਜਿਸ ਤਹਿਤ ਬੁੱਧਵਾਰ ਨੂੰ ਮਾਰਕੀਟ ਵਿੱਚ ਕੰਪੀਟੈਂਟ ਅਥਾਰਿਟੀ ਆਫ ਲੈਂਡ ਐਕਿਯੂਜ਼ੇਸ਼ਨ (ਕਾਲਾ)-ਕਮ-ਐਸਡੀਐਮ-1 ਡਾ. ਜੈਇੰਦਰ ਸਿੰਘ ਦੀ ਦੇਖ-ਰੇਖ ਵਿੱਚ ਐਕਵਾਇਰ ਹੋ ਚੁੱਕੀ ਜ਼ਮੀਨ ਦਾ ਕਬਜ਼ਾ ਪੀਡਬਲਿਯੂਡੀ (ਸੈਂਟਰਲ ਵਰਕਸ) ਨੂੰ ਦਿਵਾਉਣ ਦੀ ਪ੍ਰੀਕਿਰਿਆ ਸ਼ੁਰੂ ਕੀਤੀ ਗਈ।

ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਐਸਡੀਐਮ ਡਾ. ਜੈਇੰਦਰ ਸਿੰਘ ਨੇ ਦੱਸਿਆ ਕਿ ਇਸ ਪ੍ਰੋਜੈਕਟ ਲਈ 2016 ਵਿੱਚ ਮੁਆਵਜ਼ਾ ਘੋਸ਼ਿਤ ਕੀਤਾ ਗਿਆ ਸੀ ਪਰ ਵਾਰ-ਵਾਰ ਸੂਚਨਾ ਦੇ ਬਾਵਜੂਦ ਕੁਝ ਜ਼ਮੀਨ ਮਾਲਕਾਂ ਵੱਲੋਂ ਆਪਣਾ ਮੁਆਵਜ਼ਾ ਪ੍ਰਸ਼ਾਸਨ ਪਾਸੋਂ ਪ੍ਰਾਪਤ ਨਹੀਂ ਕੀਤਾ ਗਿਆ।

ਇਨ੍ਹਾਂ ਜ਼ਮੀਨ ਮਾਲਕਾਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਉਹ ਜਲਦੀ ਹੀ ਪ੍ਰਸ਼ਾਸਨ ਪਾਸੋਂ ਮੁਆਵਜ਼ਾ ਪ੍ਰਾਪਤ ਕਰਨ ਅਤੇ ਜ਼ਮੀਨ ਦਾ ਕਬਜ਼ਾ ਛੱਡਣ ਨਹੀਂ ਤਾਂ ਕਾਨੂੰਨ ਮੁਤਾਬਕ ਕਾਰਵਾਈ ਕਰਦੇ ਹੋਏ ਡਿਮੋਲੇਸ਼ਨ ਕਰ ਕੇ ਪੁਲਿਸ ਫੋਰਸ ਦੀ ਮਦਦ ਦੇ ਨਾਲ ਜ਼ਮੀਨ ਦਾ ਕਬਜ਼ਾ ਪੀਡਬਲਿਯੂਡੀ (ਸੈਂਟਰਲ ਵਰਕਸ) ਨੂੰ ਦਿਵਾਇਆ ਜਾਵੇਗਾ। ਇਸੇ ਤਰ੍ਹਾਂ ਕੁਝ ਜ਼ਮੀਨ ਮਾਲਕ ਅਜਿਹੇ ਸਨ, ਜਿਨ੍ਹਾਂ ਆਪਣਾ ਮੁਆਵਜ਼ਾ ਪ੍ਰਾਪਤ ਕਰ ਲਿਆ ਸੀ, ਬੁੱਧਵਾਰ ਨੂੰ ਸਬੰਧਤ ਜ਼ਮੀਨ ਉਤੇ ਡਿਮੋਲਿਸ਼ਨ ਕਰ ਕੇ ਕਬਜ਼ਾ ਮੌਕੇ ‘ਤੇ ਹੀ ਪੀਡਬਲਿਯੂਡੀ ਹਵਾਲੇ ਕੀਤਾ ਗਿਆ।

ਐਸਡੀਐਮ ਨੇ ਅੱਗੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਇਹ ਮੁਹਿੰਮ ਜਾਰੀ ਰੱਖੀ ਜਾਵੇਗੀ ਅਤੇ ਐਕਵਾਇਰ ਹੋਈ ਜ਼ਮੀਨ ਨਾਲ ਸਬੰਧਤ ਸਾਰੇ ਕਬਜ਼ੇ ਪ੍ਰਾਪਤ ਕਰ ਕੇ ਇਹ ਜ਼ਮੀਨ ਪੀਡਬਲਿਯੂਡੀ (ਸੈਂਟਰਲ ਵਰਕਸ) ਨੂੰ ਹਾਈਵੇ ਨਿਰਮਾਣ ਕਾਰਜ ਲਈ ਸੌਂਪ ਦਿੱਤੀ ਜਾਵੇਗੀ। ਉਨ੍ਹਾਂ ਅਜੇ ਤੱਕ ਮੁਆਵਜ਼ਾ ਨਾ ਲੈਣ ਵਾਲੇ ਜ਼ਮੀਨ ਮਾਲਕਾਂ ਨੂੰ ਸੱਦਾ ਦਿੱਤਾ ਕਿ ਉਹ ਜਲਦ ਹੀ ਆਪਣਾ ਮੁਆਵਜ਼ਾ ਪਾਸੋਂ ਪ੍ਰਾਪਤ ਕਰਨ ਨਹੀਂ ਤਾਂ ਉਨ੍ਹਾਂ ਖਿਲਾਫ਼ ਕਾਨੂੰਨ ਮੁਤਾਬਕ ਡਿਮੋਲਿਸ਼ਨ ਕਾਰਵਾਈ ਸ਼ੁਰੂ ਕੀਤੀ ਜਾਵੇਗੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION