36.1 C
Delhi
Friday, March 29, 2024
spot_img
spot_img

ਜਲੰਧਰ ਵਿਚ ਅਕਾਲੀ ਦਲ ਨੇ ਮੰਨਣ ਦੀ ਅਗਵਾਈ ਵਿੱਚ ਕੀਤਾ ਕਾਂਗਰਸ ਸਰਕਾਰ ਦੀਆਂ ਨੀਤੀਆਂ ਖਿਲਾਫ਼ ਰੋਸ ਪ੍ਰਦਰਸ਼ਨ

ਜਲੰਧਰ, 7 ਜੁਲਾਈ, 2020 –

ਪੰਜਾਬ ਦੀ ਕਾਂਗਰਸ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਵਿਰੁੱਧ ਅੱਜ ਜਲੰਧਰ ਸ਼ਹਿਰ ਵਿਚ ਜੱਥੇਦਾਰ ਕੁਲਵੰਤ ਸਿੰਘ ਮੰਨਣ ਪ੍ਰਧਾਨ ਜ਼ਿਲ੍ਹਾ ਅਕਾਲੀ ਦਲ ਦੀ ਅਗਵਾਈ ਹੇਠ ਸੋਸ਼ਲ ਡਿਸਟੈਸਿੰਗ ਦਾ ਖਿਆਲ ਰੱਖਦਿਆਂ ਵੱਖ-ਵੱਖ ਥਾਵਾਂ ਤੇ ਰੋਸ ਪ੍ਰਦਰਸ਼ਨ ਕੀਤੇ ਗਏ। ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਡੀਜ਼ਲ ਤੇ ਪੈਟ੍ਰੋਲ ਤੇ ਬੇ ਹਿਸਾਬ ਲਗਾਏ ਟੈਕਸ ਘਟਾਉਣ ਲਈ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਪੰਜਾਬ ਅੰਦਰ ਗਰੀਬ ਲੋੜਵੰਦ ਪਰਿਵਾਰਾਂ ਦੇ ਲੱਖਾਂ ਦੀ ਗਿਣਤੀ ਵਿਚ ਕੱਟੇ ਗਏ ਨੀਲੇ ਕਾਰਡਾਂ ਨੂੰ ਮੁੜ ਬਹਾਲ ਕਰਨ ਸਬੰਧੀ ਰੋਸ ਪ੍ਰਦਰਸ਼ਨ ਕੀਤੇ ਗਏ।

ਇਸ ਮੌਕੇ ਜੱਥੇਦਾਰ ਕੁਲਵੰਤ ਸਿੰਘ ਮੰਨਣ ਪ੍ਰਧਾਨ ਜ਼ਿਲ੍ਹਾ ਅਕਾਲੀ ਦਲ ਨੇ ਕਿਹਾ ਕਿ ਡੀਜ਼ਲ ਤੇ ਪੈਟ੍ਰੋਲ ਦੀਆਂ ਕੀਮਤਾਂ ਇਸ ਪੱਧਰ ਤੇ ਪਹੁੰਚ ਗਈਆਂ ਹਨ ਕਿ ਜਿਸ ਨਾਲ ਫੈਕਟਰੀਆਂ, ਟ੍ਰਾੰਸਪੋਰਟ, ਕਿਸਾਨ ਤੇ ਆਮ ਲੋਕ ਬਹੁਤ ਪ੍ਰਭਾਵਿਤ ਹੋ ਰਹੇ ਹਨ, ਬੱਸਾਂ ਦਾ ਕਿਰਾਇਆ ਵਧਾ ਕੇ ਆਮ ਲੋਕਾਂ ਤੇ ਵਾਧੂ ਬੋਝ ਪਾ ਦਿੱਤਾ ਗਿਆ ਹੈ।

ਕਾਂਗਰਸ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਗਰੀਬ ਪ੍ਰੀਵਾਰਾਂ ਦੇ ਲੱਖਾਂ ਦੀ ਗਿਣਤੀ ਵਿਚ ਨੀਲੇ ਕਾਰਡ ਕੱਟ ਕੇ ਸ਼ਰੇਆਮ ਧੱਕੇਸ਼ਾਹੀ ਕੀਤੀ ਗਈ ਹੈ, ਲੋਕ ਨੀਲੇ ਕਾਰਡ ਬਨਵਾਉਣ ਲਈ ਦਰ ਦਰ ਭਟਕ ਰਹੇ ਹਨ। ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਵੱਲੋਂ ਰੋਸ ਪ੍ਰਦਰਸ਼ਨ ਕਰਦਿਆਂ ਪੰਜਾਬ ਦੀ ਕਾਂਗਰਸ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਇਨ੍ਹਾਂ ਗਰੀਬ ਪ੍ਰੀਵਾਰਾਂ ਦੇ ਨੀਲੇ ਕਾਰਡ ਜਲਦੀ ਤੋਂ ਜਲਦੀ ਬਹਾਲ ਕੀਤੇ ਜਾਣ ਅਤੇ ਇਨ੍ਹਾਂ ਪ੍ਰੀਵਾਰਾਂ ਨੂੰ ਰਾਸ਼ਨ ਦਿੱਤਾ ਜਾਵੇ,ਲਾਕਡਾਉਣ ਦੋਰਾਨ ਕਾਂਗਰਸੀ ਆਗੂਆਂ ਨੇ ਜੋ ਰਾਸ਼ਨ ਘੁਟਾਲਾ ਕੀਤਾ ਹੈ।

ਉਸ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ। ਉਨ੍ਹਾਂ ਹੋਰ ਕਿਹਾ ਕਿ ਲੋਕਡਾਉਨ ਦੋਰਾਨ ਆਮ ਲੋਕਾਂ ਦੀ ਆਰਥਿਕ ਹਾਲਤ ਬਹੁਤ ਮਾੜੀ ਹੋ ਗਈ ਹੈ ਇਸ ਲਈ ਸਕੂਲ ਦੇ ਬੱਚਿਆਂ ਦੀਆਂ ਫੀਸਾਂ ਵੀ ਤੁਰੰਤ ਮੁਆਫ਼ ਹੋਣੀਆਂ ਚਾਹੀਦੀਆਂ ਹਨ। ਸ਼੍ਰੌਮਣੀ ਅਕਾਲੀ ਦਲ ਹਮੇਸ਼ਾ ਲੋੜਵੰਦਾਂ ਲਈ ਲੜਦਾ ਰਿਹਾ ਹੈ ਤੇ ਲੋੜਵੰਦਾਂ ਦੀ ਸਹਾਇਤਾ ਲਈ ਹਮੇਸ਼ਾ ਲੜਦਾ ਰਹੇ ਗਾ।

ਇਸ ਮੌਕੇ ਮਕਸੂਦਾਂ ਚੌਂਕ ਵਿਖੇ ਗੁਰਦੀਪ ਸਿੰਘ ਨਾਗਰਾ, ਗੁਰਪ੍ਰੀਤ ਸਿੰਘ ਗੋਪੀ ਰੰਧਾਵਾ, ਅਵਤਾਰ ਸਿੰਘ ਘੁੰਮਣ, ਸੋਡਲ ਚੌਂਕ ਵਿਖੇ ਮਨਿੰਦਰ ਪਾਲ ਸਿੰਘ ਗੁੰਬਰ, ਗੁਰਜੀਤ ਸਿੰਘ ਮਰਵਾਹਾ, ਸਤਿੰਦਰ ਸਿੰਘ ਪੀਤਾ , ਕਿਸ਼ਨਪੁਰਾ ਚੌਕ ਅਮਰਜੀਤ ਸਿੰਘ ਕਿਸ਼ਨਪੁਰਾ,ਹਕੀਕਤ ਸਿੰਘ ਸੈਣੀ, ਕੁਲਤਾਰ ਸਿੰਘ ਕੰਡਾ, ਲੰਮਾ ਪਿੰਡ ਚੌਂਕ ਰਣਜੀਤ ਸਿੰਘ ਰਾਣਾ, ਰਾਣਾ ਹੰਸ ਰਾਜ,ਬਾਲ ਕਿਸ਼ਨ ਬਾਲਾ, ਪਠਾਨਕੋਟ ਚੌਂਕ ਪ੍ਰਮਜੀਤ ਸਿੰਘ ਰੇਰੂ, ਕੁਲਦੀਪ ਸਿੰਘ ਲੁਬਾਣਾ,ਸਹਿਬ ਸਿੰਘ ਢਿੱਲੋਂ, ਗੁਰੂ ਨਾਨਕਪੁਰਾ ਹਰਦੀਪ ਸਿੰਘ ਸਿੱਧੂ, ਹਰਜੀਤ ਸਿੰਘ ਚੱਠਾ, ਕੰਵਲਪ੍ਰੀਤ ਸਿੰਘ ਸ਼ੰਮੀ, ਪ੍ਰਦੀਪ ਸਿੰਘ ਵਿੱਕੀ,ਨੰਗਲ ਸ਼ਾਮਾਂ ਚੌਂਕ ਵਿਖੇ ਬਲਬੀਰ ਸਿੰਘ ਬਿੱਟੂ ਸਾਬਕਾ ਕੌਂਸਲਰ, ਕਮਲੇਸ਼ ਧੰਨੋਵਾਲੀ,ਕਾਕੀ ਪਿੰਡ ਗੁਰਬਚਨ ਸਿੰਘ ਮੱਕੜ, ਜਸਬੀਰ ਸਿੰਘ ਦਕੋਹਾ, ਹਰਜਿੰਦਰ ਸਿੰਘ ਢੀਂਡਸਾ, ਮਨਜੀਤ ਸਿੰਘ ਟ੍ਰਾਂਸਪੋਰਟਰ, BSF ਚੌਂਕ ਵਿਖੇ ਦਿਲਬਾਗ ਹੁਸੈਨ ਮੁਸਲਮ ਭਾਈਚਾਰਾ, ਕੰਪਨੀ ਬਾਗ ਚੰਦਨ ਗਰੇਵਾਲ, ਸੁਰੇਸ਼ ਸਹਿਗਲ ਸਾਬਕਾ ਮੇਅਰ,ਅਮਿਤ ਮੈਣੀ, ਸ਼ੇਰ ਸਿੰਘ, ਰਵੀਦਾਸ ਚੌਂਕ ਬੀਬੀ ਪ੍ਰਮਿੰਦਰ ਕੌਰ ਪੰਨੂ, ਪ੍ਰਵੇਸ਼ ਟਾਂਗਰੀ,ਭਜਨ ਲਾਲ ਚੋਪੜਾ, ਅਮਰਪ੍ਰੀਤ ਸਿੰਘ ਮੌਂਟੀ, ਫੁਟਬਾਲ ਚੌਂਕ ਕਮਲਜੀਤ ਸਿੰਘ ਭਾਟੀਆ, ਗੁਰਦੇਵ ਸਿੰਘ ਗੋਲਡੀ ਭਾਟੀਆ, ਕੁਲਵਿੰਦਰ ਸਿੰਘ ਚੀਮਾ, ਮਿੱਠੂ ਬਸਤੀ ਵਿਖੇ ਜੱਥੇਦਾਰ ਪ੍ਰੀਤਮ ਸਿੰਘ , ਮਹਿੰਦਰ ਸਿੰਘ ਗੋਲੀ, ਬਸਤੀ ਬਾਵਾ ਖੇਲ ਕਪੂਰਥਲਾ ਰੋਡ ਵਿਖੇ ਸਰਬਜੀਤ ਸਿੰਘ ਪਨੇਸਰ, ਨੰਬਰਦਾਰ ਦਰਸ਼ਨ ਸਿੰਘ, ਬਲਵੰਤ ਸਿੰਘ ਗਿੱਲ, ਜਸਵਿੰਦਰ ਸਿੰਘ, ਬਲਜੀਤ ਸਿੰਘ ਲਾਇਲ ਤੇ ਵਰਕਸ਼ਾਪ ਚੌਂਕ ਵਿਖੇ ਰਵਿੰਦਰ ਸਿੰਘ ਸਵੀਟੀ, ਸੁਭਾਸ਼ ਸੋਂਧੀ,ਗੁਰਪਾਲ ਸਿੰਘ ਟੱਕਰ, ਸੁਰਿੰਦਰ ਸਿੰਘ ਐਸਟੀ ਆਦਿ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤੇ ਗਏ ਹਨ।ਰੋਸ ਪ੍ਰਦਰਸ਼ਨ ਦੋਰਾਨ ਜੱਥੇਦਾਰ ਕੁਲਵੰਤ ਸਿੰਘ ਮੰਨਣ ਪ੍ਰਧਾਨ ਜ਼ਿਲ੍ਹਾ ਅਕਾਲੀ ਦਲ ਵਲੋਂ ਸਾਰੇ ਸ਼ਹਿਰ ਦਾ ਦੌਰਾ ਕਰਦਿਆਂ ਰੋਸ ਪ੍ਰਦਰਸ਼ਨਾਂ ਵਿੱਚ ਹਿੱਸਾ ਲਿਆ,ਸ੍ਰ ਮੰਨਣ ਦੇ ਨਾਲ ਬਲਜੀਤ ਸਿੰਘ ਨੀਲਾਮਹਿਲ,ਪ੍ਰੋ ਮਨਜੀਤ ਸਿੰਘ, ਗੁਰਪ੍ਰੀਤ ਸਿੰਘ ਗੋਪੀ ਰੰਧਾਵਾ, ਅਵਤਾਰ ਸਿੰਘ ਘੁੰਮਣ, ਰਣਜੀਤ ਸਿੰਘ ਰਾਣਾ, ਮਨਿੰਦਰ ਪਾਲ ਸਿੰਘ ਗੁੰਬਰ, ਸਤਿੰਦਰ ਸਿੰਘ ਪੀਤਾ, ਅਰਜਨ ਸਿੰਘ ਜਸਵੰਤ ਸਿੰਘ ਟੌਹੜਾ ਆਦਿ ਨਾਲ ਚਲ ਰਹੇ ਸਨ।ਇਸ ਮੌਕੇ ਰੋਸ ਪ੍ਰਦਰਸ਼ਨਾਂ ਵਿੱਚ ਹਰਵਿੰਦਰ ਸਿੰਘ ਰਾਜੂ, ਗੁਰਮੀਤ ਸਿੰਘ ਰਾਏਪੁਰ, ਠੇਕੇਦਾਰ ਰਘਬੀਰ ਸਿੰਘ, ਅਵਤਾਰ ਸਿੰਘ ਸੈਂਹਬੀ,ਪੁਰਨ ਸਿੰਘ ਰਠੋਰ,ਅਮਰੀਕ ਸਿੰਘ ਭਾਟਸਿੰਘ,ਭਾਟ ਰਜਿੰਦਰ ਸਿੰਘ, ਗੁਰਮੀਤ ਸਿੰਘ ਕਸਰੀਆ, ਜਸਵਿੰਦਰ ਸਿੰਘ ਸੱਭਰਵਾਲ, ਜਗਵਿੰਦਰ ਸਿੰਘ ਭਾਟੀਆ, ਤਰਨਜੀਤ ਸਿੰਘ ਗੱਗੂ, ਰਕੇਸ਼ ਲੱਕੀ, ਸਤਨਾਮ ਸਿੰਘ ਵਿੱਕੀ,ਕਰਨਵੀਰ ਸਿੰਘ ਸਾਹਬ, ਪਰਵਿੰਦਰ ਸਿੰਘ ਬਬਲੂ, ਵਰਿੰਦਰ ਸਿੰਘ ਬੇਦੀ, ਲਵਜੀਤ ਸਿੰਘ ਰਾਜਾ, ਅਮਨਪਾਲ ਸਿੰਘ ਰਿੰਕੂ, ਮਨਪ੍ਰੀਤ ਸਿੰਘ, ਦਵਿੰਦਰ ਸਿੰਘ ਗੋਰਵ ਪਾਂਡੂ, ਅਮਨਦੀਪ ਸਿੰਘ ਕਾਕੂ, ਸੁਖਬੀਰ ਸਿੰਘ ਮਾਣਕ, ਜਾਵੇਦ ਸਲਮਾਨੀ, ਰਹਿਮਤ ਅਲੀ, ਰੋਸ਼ਨ ਦੀਨ,ਕੈਪਟਨ ਮਦਨ ਪਰਮਾਰ, ਰਾਜਵਿੰਦਰ ਰਾਜਾ,ਆਲੀਆ,ਸ਼ਮਸੂ ਦੀਨ, ਮੁਬਾਰਕ ਅਲੀ,ਗ੍ਰਾਮ ਮੁਸਤਫ਼ਾ, ਮਹਿੰਦਰ ਸਿੰਘ ਲੰਮਾ ਪਿੰਡ, ਫੁੱਮਣ ਸਿੰਘ, ਮਲਕਿੰਦਰ ਸਿੰਘ ਸੈਣੀ, ਸਤਨਾਮ ਸਿੰਘ ਲਾਇਲ, ਮਨਜੀਤ ਸਿੰਘ ਅਵਾਦਾਨ, ਅਸ਼ੋਕ ਚਾਂਦਲਾਂ, ਅਰੁਣ ਕੁਮਾਰ,ਅਰਜਨ ਪੰਡਿਤ, ਰਾਹੁਲ ਸਹੋਤਾ ਆਦਿ ਹਾਜ਼ਰ ਸਨ।


ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION